ਕਿੰਨੂਆਂ ਨਾਲੋਂ ਮਾਲਟੇ ਦੀ ਖ਼ੇਤੀ ਲਾਹੇਵੰਦ ਕਿਵੇਂ ਹੈ

ਵੀਡੀਓ ਕੈਪਸ਼ਨ, ਕਿੰਨੂਆਂ ਨਾਲੋਂ ਮਾਲਟੇ ਦੀ ਖ਼ੇਤੀ ਲਾਹੇਵੰਦ ਕਿਵੇਂ ਹੈ
ਕਿੰਨੂਆਂ ਨਾਲੋਂ ਮਾਲਟੇ ਦੀ ਖ਼ੇਤੀ ਲਾਹੇਵੰਦ ਕਿਵੇਂ ਹੈ
ਬਾਗ਼ਬਾਨੀ
ਤਸਵੀਰ ਕੈਪਸ਼ਨ, ਪਰਮਜੀਤ ਸਿੰਘ ਹੋਰ ਬਾਗ਼ਬਾਨੀ ਦੀਆਂ ਫ਼ਸਲਾਂ ਬੀਜਣ ਦੇ ਨਾਲ-ਨਾਲ ਇਲਾਕੇ ਦੇ ਹੋਰ ਕਿਸਾਨਾਂ ਨੂੰ ਵੀ ਜਾਗਰੂਕ ਕਰਦੇ ਹਨ।

ਕੋਟਕਪੂਰਾ ਦੇ ਕਿਸਾਨ ਪਰਮਜੀਤ ਸਿੰਘ ਪਿਛਲੇ 10 ਸਾਲਾਂ ਤੋਂ ਮਾਲਟਿਆਂ ਦੀ ਸਫ਼ਲ ਖੇਤੀ ਕਰ ਰਹੇ ਹਨ। ਪਰਮਜੀਤ ਸਿੰਘ ਹੋਰ ਬਾਗ਼ਬਾਨੀ ਦੀਆਂ ਫ਼ਸਲਾਂ ਬੀਜਣ ਦੇ ਨਾਲ-ਨਾਲ ਇਲਾਕੇ ਦੇ ਹੋਰ ਕਿਸਾਨਾਂ ਨੂੰ ਵੀ ਜਾਗਰੂਕ ਕਰਦੇ ਹਨ।

ਪਰਮਜੀਤ ਸਿੰਘ ਦੱਸਦੇ ਹਨ ਕਿ ਮਾਲਟੇ ਦੀ ਖੇਤੀ ਤੋਂ ਉਨ੍ਹਾਂ ਨੁੂੰ ਕਣਕ ਝੋਨੇ ਨਾਲੋਂ ਵੱਧ ਮੁਨਾਫ਼ਾ ਹੋ ਰਿਹਾ ਹੈ। ਉਹ ਦੱਸਦੇ ਹਨ ਕਿ ਮਾਲਟੇ ਦੇ ਬਾਗ਼ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਜ਼ਮੀਨ ਦੀ ਜਾਂਚ ਕਰਵਾਈ ਜਾਣੀ ਜ਼ਰੂਰੀ ਹੈ।

ਪਰਮਜੀਤ ਸਿੰਘ ਦੱਸਦੇ ਹਨ ਮਾਲਟਾ ਕਿੰਨੂਆਂ ਤੋਂ ਪਹਿਲਾਂ ਹੀ ਪੱਕ ਕੇ ਤਿਆਰ ਹੋ ਜਾਂਦਾ ਹੈ ਅਤੇ ਇਸ ਨੂੰ ਵੇਚਣ ਵਿੱਚ ਕਿੰਨੂਆਂ ਵਾਂਗ ਦਿੱਕਤ ਨਹੀਂ ਆਉਂਦੀ

ਰਿਪੋਰਟ: ਭਾਰਤ ਭੂਸ਼ਣ, ਐਡਿਟ: ਗੁਰਕਿਰਤਪਾਲ ਸਿੰਘ

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)