ਪੁਲਿਸ ਤਸ਼ੱਦਦ ਕਾਰਨ ਮੌਤ ਤੋਂ 29 ਸਾਲਾਂ ਬਾਅਦ ਦੋਸ਼ੀਆਂ ਨੂੰ ਸਜ਼ਾ, ਪਰਿਵਾਰ ਨੇ ਕੀ ਸੰਘਰਸ਼ ਕੀਤਾ

ਵੀਡੀਓ ਕੈਪਸ਼ਨ, ਪੁਲਿਸ ਤਸ਼ੱਦਦ ਕਾਰਨ ਮੌਤ ਤੋਂ 29 ਸਾਲਾਂ ਬਾਅਦ ਦੋਸ਼ੀਆਂ ਨੂੰ ਸਜ਼ਾ, ਪਰਿਵਾਰ ਨੇ ਕੀ ਸੰਘਰਸ਼ ਕੀਤਾ
ਪੁਲਿਸ ਤਸ਼ੱਦਦ ਕਾਰਨ ਮੌਤ ਤੋਂ 29 ਸਾਲਾਂ ਬਾਅਦ ਦੋਸ਼ੀਆਂ ਨੂੰ ਸਜ਼ਾ, ਪਰਿਵਾਰ ਨੇ ਕੀ ਸੰਘਰਸ਼ ਕੀਤਾ
ਗਮਦੂਰ ਸਿੰਘ
ਤਸਵੀਰ ਕੈਪਸ਼ਨ, ਗਮਦੂਰ ਸਿੰਘ ਨੂੰ 14 ਨਵੰਬਰ 1995 ਦੀ ਸ਼ਾਮ ਨੂੰ ਪੁਲਿਸ ਉਨ੍ਹਾਂ ਦੇ ਘਰੋਂ ਲੈ ਗਈ ਸੀ

29 ਸਾਲ ਪਹਿਲਾਂ ਸੰਗਰੂਰ ਦੇ ਪਿੰਡ ਭਾਈ ਕੀ ਪਿਸ਼ੌਰ ਦੇ ਵਸਨੀਕ ਗਮਦੂਰ ਸਿੰਘ ਦੀ ਪੁਲਿਸ ਹਿਰਾਸਤ 'ਚ ਤਸੀਹਿਆਂ ਮਗਰੋਂ ਮੌਤ ਹੋਣ ਦੇ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਨੇ ਇੱਕ ਤਤਕਾਲੀ ਡੀਐੱਸਪੀ ਤੇ ਤਿੰਨ ਤਤਕਾਲੀ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ।

ਇੱਕ ਮੁਲਾਜ਼ਮ ਨੂੰ ਛੱਡ ਕੇ ਬਾਕੀ ਤਿੰਨ ਦੋਸ਼ੀਆਂ ਨੂੰ ਅਦਾਲਤ ਵੱਲੋਂ ਬੀਤੇ ਦਿਨੀਂ ਉਮਰਕੈਦ ਦੀ ਸਜ਼ਾ ਸੁਣਾਈ ਗਈ।

ਇਨਸਾਫ਼ ਦੀ ਉਡੀਕ ਦੇ ਇਨ੍ਹਾਂ 29 ਸਾਲਾਂ ਦੌਰਾਨ ਜਿੱਥੇ ਗਮਦੂਰ ਸਿੰਘ ਦੀ ਪਤਨੀ ਤੇ ਭੈਣ ਦੀ ਵੀ ਮੌਤ ਹੋ ਗਈ ਉੱਥੇ ਉਨ੍ਹਾਂ ਦੇ ਬੱਚਿਆਂ ਨੂੰ ਲੰਬੇ ਇੰਤਜ਼ਾਰ ਦੌਰਾਨ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪਿਆ।

ਰਿਪੋਰਟ - ਕੁਲਵੀਰ ਸਿੰਘ, ਐਡਿਟ - ਗੁਰਕਿਰਤਪਾਲ ਸਿੰਘ

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)