ਪਠਾਨਕੋਟ ਦੇ ਇਸ ਪਿੰਡ ਦੀ ਧੀ ਬਣੀ ਫੌਜ ਵਿੱਚ ਲੈਫ਼ਟੀਨੈਂਟ
ਪਠਾਨਕੋਟ ਦੇ ਇਸ ਪਿੰਡ ਦੀ ਧੀ ਬਣੀ ਫੌਜ ਵਿੱਚ ਲੈਫ਼ਟੀਨੈਂਟ

ਸ਼ਹਿਰ ਤੋਂ ਦੂਰ ਵਸੇ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਗੁਲਪੁਰ ਸਿੰਬਲੀ ਵੱਲ ਕੋਈ ਸਿੱਧੀ ਬੱਸ ਵੀ ਨਹੀਂ ਆਉਂਦੀ ਹੈ ਪਰ ਹੁਣ ਇੱਥੇ ਰਹਿੰਦੇ ਰਵਿੰਦਰ ਸਿੰਘ ਦੇ ਘਰ ਇੱਕ ਤੋਂ ਬਾਅਦ ਇੱਕ ਮੋਹਤਬਰ ਬੰਦੇ ਵਧਾਈ ਦੇਣ ਲਈ ਪਹੁੰਚ ਰਹੇ ਹਨ।
ਰਵਿੰਦਰ ਸਿੰਘ ਦੀ 22 ਸਾਲਾ ਧੀ ਪੱਲਵੀ ਰਾਜਪੂਤ ਲੰਬੀ ਤਿਆਰੀ ਅਤੇ ਲੋੜੀਂਦੀ ਸਿਖਲਾਈ ਤੋਂ ਬਾਅਦ ਫੌਜ ਵਿੱਚ ਲੈਫ਼ਟੀਨੈਂਟ ਬਣ ਗਏ ਹਨ।
ਪੱਲਵੀ ਨੇ ਆਪਣੀ ਸ਼ੁਰੂਆਤੀ ਤਿਆਰੀ ਮੋਹਾਲੀ ਦੇ ਮਾਈ ਭਾਗੋ ਆਰਮਡ ਫੋਰਸਸ ਪ੍ਰੈਪਰੇਟਰੀ ਇੰਸਟੀਟਿਊਟ ਤੋਂ ਕੀਤੀ। ਸਾਲ 2023 ਵਿੱਚ ਉਨ੍ਹਾਂ ਨੇ ਕੰਬਾਈਂਡ ਡਿਫ਼ੈਂਸ ਫੋਰਸਸ (ਸੀਡੀਐੱਸ) ਦਾ ਇਮਤਿਹਾਨ ਪਾਸ ਕੀਤਾ ਤੇ ਚੇਨੱਈ ਵਿੱਚ ਇੱਕ ਸਾਲ ਸਿਖਲਾਈ ਹਾਸਲ ਕੀਤੀ।
ਪੱਲਵੀ ਦੱਸਦੇ ਹਨ ਕਿ ਉਨ੍ਹਾਂ ਦੇ ਭਰਾ ਅਤੇ ਮਾਪਿਆਂ ਦੀ ਉਨ੍ਹਾਂ ਦੀ ਇਸ ਮੁਕਾਮ 'ਤੇ ਪਹੁੰਚਣ ਵਿੱਚ ਅਹਿਮ ਭੂਮਿਕਾ ਰਹੀ ਹੈ।
ਰਿਪੋਰਟ - ਗੁਰਪ੍ਰੀਤ ਚਾਵਲਾ, ਐਡਿਟ - ਗੁਰਕਿਰਤਪਾਲ ਸਿੰਘ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



