‘ਪਾਕਿਸਤਾਨ ਦੀ ਖੂਫੀਆ ਏਜੰਸੀ ਦੇ ਮੁਖੀ ਬਾਰੇ ਦੱਸਿਆ ਗਿਆ ਸੀ ਕਿ ਉਹ ਅਗਲੇ ਫੌਜ ਮੁਖੀ ਹੋਣਗੇ ਪਰ ਫੌਜ ਨੇ ਹੀ ਉਨ੍ਹਾਂ ਨੂੰ ਚੁੱਕ ਲਿਆ'- VLOG

ਵੀਡੀਓ ਕੈਪਸ਼ਨ, ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐੱਸਆਈ ਦੇ ਸਾਬਕਾ ਮੁਖੀ ਫੈਜ਼ ਹਮੀਦ ਦੇ ਮਸਲੇ 'ਤੇ ਮੁਹੰਮਦ ਹਨੀਫ਼ ਦੀ ਟਿੱਪਣੀ
‘ਪਾਕਿਸਤਾਨ ਦੀ ਖੂਫੀਆ ਏਜੰਸੀ ਦੇ ਮੁਖੀ ਬਾਰੇ ਦੱਸਿਆ ਗਿਆ ਸੀ ਕਿ ਉਹ ਅਗਲੇ ਫੌਜ ਮੁਖੀ ਹੋਣਗੇ ਪਰ ਫੌਜ ਨੇ ਹੀ ਉਨ੍ਹਾਂ ਨੂੰ ਚੁੱਕ ਲਿਆ'- VLOG
ਮੁਹੰਮਦ ਹਨੀਫ਼

ਪਾਕਿਸਤਾਨ ਤੋਂ ਸੀਨੀਅਰ ਪੱਤਰਕਾਰ ਅਤੇ ਲੇਖਕ ਮੁਹੰਮਦ ਹਨੀਫ ਨੇ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐੱਸਆਈ ਦੇ ਸਾਬਕਾ ਮੁਖੀ ਫੈਜ਼ ਹਮੀਦ ਦੇ ਮਸਲੇ 'ਤੇ ਮੁਹੰਮਦ ਹਨੀਫ਼ ਨੇ ਟਿੱਪਣੀ ਕੀਤੀ ਹੈ ।

ਉਹ ਕਹਿੰਦੇ ਹਨ ਕਿ ਹੋਰ ਮੁਲਕਾਂ ਵਿੱਚ ਬਹੁਤਿਆਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਇਨਟੈਲੀਜੈਂਸ ਚੀਫ ਦਾ ਨਾਮ ਵੀ ਨਹੀਂ ਪਤਾ ਹੁੰਦਾ ਪਰ ਪਾਕਿਸਤਾਨ ਵਿੱਚ ਇਸ ਤੋਂ ਬਿਲਕੁਲ ਉਲਟ ਹੈ।

ਮੁਹੰਮਦ ਹਨੀਫ ਕਹਿੰਦੇ ਹਨ ਕਿ ਪਾਕਿਸਤਾਨ ਵਿੱਚ ਦੱਸਿਆ ਗਿਆ ਸੀ ਕਿ ਫੈਜ਼ ਹਮੀਦ ਫੌਜ ਦੇ ਚੀਫ ਬਣ ਸਕਦੇ ਹਨ ਪਰ ਹੁਣ ਉਨ੍ਹਾਂ ਨੂੰ ਹੀ ਫੌਜ ਨੇ ਚੁੱਕ ਲਿਆ ਹੈ ।

ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨੀ ਫੌਜ ਨੂੰ ਬੰਦੇ ਚੁੱਕਣ ਦੀ ਇੰਨੀ ਆਦਤ ਹੈ ਕਿ ਹੋ ਸਕਦਾ ਹੈ ਕਿ ਉਹ ਆਪਣੇ ਹੀ ਬੰਦੇ ਚੁੱਕਣ ਲੱਗ ਗਈ ਹੋਵੇ।

ਵੀਡੀਓ - ਮੁਹੰਮਦ ਹਨੀਫ਼ , ਐਡਿਟ- ਰਾਜਨ ਪਪਨੇਜਾ

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)