82 ਸਾਲਾ ਪੰਜਾਬੀ ਨੇ ਕਿਵੇਂ ਲਈਆਂ 40 ਡਿਗਰੀਆਂ, ਗਿਨੀਜ਼ ਬੁੱਕ 'ਚ ਨਾਮ ਦਰਜ ਕਰਵਾਉਣ ਦੀ ਹੋ ਰਹੀ ਕੋਸ਼ਿਸ਼
82 ਸਾਲਾ ਪੰਜਾਬੀ ਨੇ ਕਿਵੇਂ ਲਈਆਂ 40 ਡਿਗਰੀਆਂ, ਗਿਨੀਜ਼ ਬੁੱਕ 'ਚ ਨਾਮ ਦਰਜ ਕਰਵਾਉਣ ਦੀ ਹੋ ਰਹੀ ਕੋਸ਼ਿਸ਼

ਲੁਧਿਆਣਾ ਦੇ ਜਗਰਾਓਂ ਕਸਬੇ ਦੇ ਰਹਿਣ ਵਾਲੇ 82 ਸਾਲਾ ਹਰਦਿਆਲ ਸਿੰਘ ਦੇ ਘਰ ਦੇ ਬਾਹਰ ਲੱਗੀ ਨੇਮਪਲੇਟ ਉਨ੍ਹਾਂ ਵੱਲੋਂ ਪ੍ਰਾਪਤ ਕੀਤੀਆਂ ਡਿਗਰੀਆਂ ਦੇ ਨਾਵਾਂ ਨਾਲ ਭਰੀ ਹੋਈ ਹੈ।
ਫੌਜ ਦੀ ਨੌਕਰੀ ਤੋਂ ਰਿਟਾਇਰ ਹੋਏ ਹਰਦਿਆਲ ਸਿੰਘ ਦੱਸਦੇ ਹਨ ਕਿ ਉਨ੍ਹਾਂ ਕੋਲ 16 ਪੋਸਟਗ੍ਰੈਜੂਏਟ ਡਿਗਰੀਆਂ ਹਨ। ਇਸ ਦੇ ਨਾਲ ਹੀ ਗ੍ਰੈਜੂਏਟ ਤੇ ਡਿਪਲੋਮਾ ਪੱਧਰ ਦੇ ਕਰੀਬ 40 ਸਰਟੀਫਿਕੇਟ ਹਨ।
ਰਿਪੋਰਟ- ਗੁਰਮਿੰਦਰ ਗਰੇਵਾਲ, ਐਡਿਟ- ਜਮਸ਼ੇਦ ਅਲੀ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ