ਦਿੱਲੀ ਦੇ ਫੁੱਟਪਾਥਾਂ ਉੱਤੇ ਲੋੜਵੰਦਾਂ ਲਈ 30 ਸਾਲ ਤੋਂ ਬਿਨਾਂ ਛੁੱਟੀ ਲੰਗਰ ਤੇ ਮੱਲ੍ਹਮ-ਪੱਟੀ ਦੀ ਸੇਵਾ
ਦਿੱਲੀ ਦੇ ਫੁੱਟਪਾਥਾਂ ਉੱਤੇ ਲੋੜਵੰਦਾਂ ਲਈ 30 ਸਾਲ ਤੋਂ ਬਿਨਾਂ ਛੁੱਟੀ ਲੰਗਰ ਤੇ ਮੱਲ੍ਹਮ-ਪੱਟੀ ਦੀ ਸੇਵਾ

ਸਰੀਰ 'ਤੇ ਹੋਏ ਜ਼ਖ਼ਮਾਂ ਲਈ ਕੋਈ ਮੱਲ੍ਹਮ ਉਡੀਕ ਰਿਹਾ ਹੋਵੇ, ਜਾਂ ਪੂਰੇ ਦਿਨ ਦੇ ਹੱਡ ਭੰਨ੍ਹਵੇਂ ਸੰਘਰਸ਼ ਤੋਂ ਪਹਿਲਾਂ ਢਿੱਡ ਭਰਨ ਲਈ ਖਾਣਾ।
ਦਿੱਲੀ ਵਿੱਚ ਇਹ ਦੋਵੇਂ ਲੋੜਾਂ ਇੱਕੋ ਥਾਂ ਪੂਰੀਆਂ ਹੋ ਜਾਂਦੀਆਂ ਹਨ। ਉਹ ਵੀ ਰੋਜ਼ਾਨਾ ਬਿਨਾਂ ਨਾਗਾ, ਬਿਨਾਂ ਕਿਸੇ ਵੀ ਛੁੱਟੀ ਤੋਂ।
ਬੀਤੇ ਤਿੰਨ ਦਹਾਕੇ ਤੋਂ ਵੱਧ ਸਮੇਂ ਤੋਂ ਦਿੱਲੀ ਵਿੱਚ ਵਲੰਟੀਅਰਾਂ ਦਾ ਇੱਕ ਗਰੁੱਪ ਲੰਗਰ ਤਿਆਰ ਕਰਕੇ ਵੱਖ-ਵੱਖ ਥਾਂਵਾਂ ਉੱਤੇ ਵੰਡਦਾ ਹੈ।
ਜ਼ਖ਼ਮੀਆਂ ਤੇ ਮੁੱਢਲੇ ਇਲਾਜ ਦੀ ਲੋੜ ਜਿਨ੍ਹਾਂ ਲੋਕਾਂ ਨੂੰ ਹੈ, ਉਨ੍ਹਾਂ ਨੂੰ ਇਹ ਗਰੁੱਪ ਡਾਕਟਰੀ ਸਹਾਇਤਾ ਦਿੰਦਾ ਹੈ।
ਇੱਕ ਪਰਿਵਾਰ ਤੋਂ ਸ਼ੁਰੂ ਹੋਈ ਇਹ ਸੇਵਾ ਹੁਣ ਵੱਖ-ਵੱਖ ਧਰਮਾਂ ਨਾਲ ਜੁੜੇ ਕਰੀਬ 250 ਪਰਿਵਾਰਾਂ ਦੇ ਜੀਅ ਮਿਲ ਕੇ ਸਾਂਭਦੇ ਹਨ।
ਰਿਪੋਰਟ - ਰਾਜਨ ਪਪਨੇਜਾ, ਸ਼ੂਟ - ਸਿਧਾਰਥ ਕੇਜਰੀਵਾਲ, ਐਡਿਟ - ਰਾਜਨ ਪਪਨੇਜਾ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ



