ਬੀਬੀਸੀ ਪੰਜਾਬੀ 'ਤੇ ਉਹ ਖ਼ਬਰਾਂ ਜੋ ਸ਼ਾਇਦ ਤੁਸੀਂ ਮਿਸ ਕਰ ਗਏ

ਪਿਆਰੇ ਪਾਠਕੋ, ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਕਹਾਣੀ ਮਿਸ ਕੀਤੀ ਹੈ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।
ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਕਹਾਣੀਆਂ ਤੁਹਾਡੇ ਲਈ ਇੱਕੋ ਥਾਂ 'ਤੇ ਲੈ ਕੇ ਆਏ ਹਾਂ।
ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰ ਕੇ ਇਹ ਕਹਾਣੀਆਂ ਪੜ੍ਹ ਸਕਦੇ ਹੋ।ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।
ਇਸ ਹਫ਼ਤੇ ਜ਼ੀਰਾ ਵਿੱਚ ਸ਼ਰਾਬ ਫੈਕਟਰੀ ਖਿਲਾਫ਼ ਕਿਸਾਨਾਂ ਦਾ ਮੁਜ਼ਾਹਰਾ ਚਰਚਾ ਵਿੱਚ ਰਿਹਾ। ਇਸ ਦੇ ਨਾਲ ਹੀ ਚੀਨ ਤੇ ਭਾਰਤ ਵਿਚਾਲੇ ਸਰਹੱਦੀ ਤਣਾਅ ਤੇ ਇਨ੍ਹਾਂ ਦੋਵਾਂ ਵਿਚਾਲੇ ਹੁੰਦੇ ਵਪਾਰ ਦੀ ਵੀ ਚਰਚਾ ਰਹੀ।
ਜ਼ੀਰਾ ਸ਼ਰਾਬ ਫੈਕਟਰੀ ਬਾਰੇ ਐਨਜੀਟੀ ਦੀ ਰਿਪੋਰਟ ਕੀ ਕਹਿੰਦੀ ਹੈ, ਜਿਸ ਉੱਤੇ ਕਿਸਾਨਾਂ ਨੂੰ ਭਰੋਸਾ ਨਹੀਂ

ਤਸਵੀਰ ਸਰੋਤ, Surinder Mann/BBC
ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਅਧੀਨ ਪੈਂਦੇ ਪਿੰਡ ਮਨਸੂਰਵਾਲ ਕਲਾਂ 'ਚ ਲੱਗੀ ਇੱਕ ਸ਼ਰਾਬ ਫ਼ੈਕਟਰੀ ਲੋਕਾਂ ਵੱਲੋਂ ਕੀਤੇ ਜਾ ਰਹੇ ਵਿਰੋਧ-ਪ੍ਰਦਰਸ਼ਨ ਕਾਰਨ ਚਰਚਾ ਵਿੱਚ ਹੈ।
ਜ਼ਿਲ੍ਹਾ ਫ਼ਿਰੋਜ਼ਪੁਰ ਦੀ ਤਹਿਸੀਲ ਜ਼ੀਰਾ ਨਾਲ ਸਬੰਧਤ ਕਰੀਬ 40 ਪਿੰਡਾਂ ਦੇ ਲੋਕਾਂ ਤੋਂ ਇਲਾਵਾ ਵੱਖ-ਵੱਖ ਕਿਸਾਨ ਸੰਗਠਨਾਂ ਦੇ ਕਾਰਕੁਨ ਇਸ ਗੱਲ 'ਤੇ ਅੜੇ ਹੋਏ ਹਨ ਕਿ ਸ਼ਰਾਬ ਫ਼ੈਕਟਰੀ ਨੂੰ ਬੰਦ ਕੀਤਾ ਜਾਵੇ।
ਦੂਜੇ ਪਾਸੇ ਫੈਕਟਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕਿਸੇ ਵੀ ਤਰੀਕੇ ਦਾ ਪ੍ਰਦੂਸ਼ਣ ਨਹੀਂ ਫੈਲਾਇਆ ਜਾ ਰਿਹਾ ਹੈ। ਐੱਨਜੀਟੀ ਇਸ ਬਾਰੇ ਕੀ ਕਹਿੰਦੀ ਹੈ, ਇਸ ਬਾਰੇ ਵਿਸਥਾਰ ਨਾਲ ਇੱਥੇ ਪੜ੍ਹੋ।
ਕੌਣ ਹਨ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਮਹੰਤ ਕਰਮਜੀਤ ਸਿੰਘ

ਤਸਵੀਰ ਸਰੋਤ, Kamal Saini/BBC
ਕਾਫ਼ੀ ਵਿਵਾਦਾਂ ਅਤੇ ਸੁਪਰੀਮ ਕੋਰਟ ਦੀ ਮਾਨਤਾ ਤੋਂ ਬਾਅਦ ਹੋਂਦ ਵਿੱਚ ਆਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਦੇ ਨਵੇਂ ਪ੍ਰਧਾਨ ਦੀ ਬੁੱਧਵਾਰ ਨੂੰ ਕੁਰੂਕਸ਼ੇਤਰ ਵਿੱਚ ਚੋਣ ਹੋ ਗਈ ਹੈ।
ਮਹੰਤ ਕਰਮਜੀਤ ਸਿੰਘ ਯਮੁਨਾਨਗਰ ਨੂੰ ਹਰਿਆਣਾ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਹੈ।
ਪਰ ਸੂਬੇ ਦੇ ਸਿੱਖ ਆਗੂਆਂ ਬਲਜੀਤ ਸਿੰਘ ਦਾਦੂਵਾਲ ਅਤੇ ਦਿਦਾਰ ਸਿੰਘ ਨਲਵੀ ਦੇ ਉਹਨਾਂ ਦੀ ਪ੍ਰਧਾਨਗੀ ਦਾ ਵਿਰੋਧ ਕੀਤਾ ਹੈ। ਕਰਮਜੀਤ ਸਿੰਘ ਬਾਰੇ ਜਾਣਨ ਲਈ ਇੱਥੇ ਪੜ੍ਹੋ।
ਤਣਾਅ ਦੇ ਬਾਵਜੂਦ ਭਾਰਤ ਦੀਆਂ ਚੀਨ ਨਾਲ ਵਪਾਰ ਕਰਨ ਦੀਆਂ ਇਹ ਹਨ ਮਜਬੂਰੀਆਂ

ਤਸਵੀਰ ਸਰੋਤ, Getty Images
ਪਿਛਲੇ 7 ਸਾਲਾਂ ਵਿੱਚ ਜਿੱਥੇ ਇੱਕ ਪਾਸੇ ਚੀਨ ਅਤੇ ਭਾਰਤ ਦੇ ਵਿੱਚ ਗਤੀਰੋਧ ਵਧਿਆ ਹੈ, ਉੱਥੇ ਦੂਜੇ ਪਾਸੇ ਚੀਨ ਉੱਤੇ ਭਾਰਤ ਦੀ ਨਿਰਭਰਤਾ ਵਿੱਚ ਕੋਈ ਕਮੀ ਨਹੀਂ ਆਈ ਹੈ।
ਇਸ ਦੌਰਾਨ ਭਾਰਤ ਨੇ ਚੀਨ ਤੋਂ ਸਾਮਾਨ ਖਰੀਦਣ ਵਿੱਚ ਕਰੀਬ 60 ਫ਼ੀਸਦੀ ਦਾ ਵਾਧਾ ਕੀਤਾ ਹੈ।
ਸੌਖੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਸਾਲ 2014 ਵਿੱਚ ਭਾਰਤ ਚੀਨ ਤੋਂ ਸਾਮਾਨ ਖਰੀਦਣ 'ਤੇ 100 ਰੁਪਏ ਖਰਚ ਕਰਦਾ ਸੀ, ਜੋ ਅੱਜ ਵਧ ਕੇ 160 ਰੁਪਏ ਹੋ ਗਿਆ ਹੈ।
ਕੂਟਨੀਤੀ ਵਿੱਚ ਕਿਹਾ ਜਾਂਦਾ ਹੈ ਕਿ ਜਿਸ ਦੇਸ਼ ਤੋਂ ਖ਼ਤਰਾ ਮਹਿਸੂਸ ਹੁੰਦਾ ਹੈ, ਉਸ 'ਤੇ ਨਿਰਭਰਤਾ ਘੱਟ ਕਰਨੀ ਚਾਹੀਦੀ ਹੈ। ਭਾਰਤ ਕਿੰਨਾ ਚੀਨ ਉੱਤੇ ਨਿਰਭਰ ਹੈ, ਇਹ ਜਾਣਨ ਲਈ ਇੱਥੇ ਪੜ੍ਹੋ
ਤਖ਼ਤ ਪਟਨਾ ਸਾਹਿਬ ਵਿਖੇ ਅਜਿਹਾ ਕੀ ਵਿਵਾਦ ਚੱਲ ਰਿਹਾ ਹੈ ਕਿ ਨਿੰਹਗ ਸਿੰਘਾਂ ਦਾ ਜਥਾ ਪਟਨਾ ਪਹੁੰਚਿਆ ਹੈ

ਤਖ਼ਤ ਸ਼੍ਰੀ ਪਟਨਾ ਸਾਹਿਬ ਵਿਖੇ ਪ੍ਰਬੰਧ ਨਾਲ ਜੁੜੀਆਂ ਸਖਸ਼ੀਅਤਾਂ ਵਿੱਚ ਛਿੜੀ ਜੰਗ ਦਾ ਵਿਵਾਦ ਪਿਛਲੇ ਕਈ ਮਹੀਨਿਆਂ ਤੋਂ ਵਿਵਾਦਾਂ ਦਾ ਕੇਂਦਰ ਬਣਿਆ ਹੋਇਆ ਹੈ।
ਹਲਾਤ ਇਹ ਹਨ ਕਿ ਇੱਥੇ ਹਥਿਆਰ ਕੱਢੇ ਗਏ। ਸਿੱਖ ਪੰਥ ਦੀ ਸੁਪਰੀਮ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਾਮਲੇ ’ਚ ਦਖਲ ਦੇਣਾ ਪਿਆ ਹੈ।
ਅੰਮ੍ਰਿਤਸਰ ਤੋਂ ਨਿਹੰਗ ਸਿੰਘਾਂ ਦਾ ਇੱਕ ਵੱਡਾ ਜੱਥਾ ਵੀ ਪਟਨਾ ਸਾਹਿਬ ਵਿਖੇ ਪਹੁੰਚ ਹੋਇਆ ਹੈ।
ਮਾਮਲਾ ਪਟਨਾ ਸਾਹਿਬ ਵਿਖੇ ਭੇਂਟ ਕੀਤੀਆਂ ਸੋਨੇ ਦੀਆਂ ਚੀਜ਼ਾਂ ਵਿੱਚ ਹੇਰਾਫ਼ੇਰੀ ਦੇ ਇਲਜ਼ਾਮਾਂ ਨਾਲ ਜੁੜਿਆ ਹੋਇਆ ਸੀ। ਪੂਰਾ ਮਾਮਲਾ ਸਮਝਣ ਲਈ ਇੱਥੇ ਕਲਿੱਕ ਕਰੋ।
ਕਤਰ ਵਿਸ਼ਵ ਕੱਪ 2022 ’ਚ ਮੈਸੀ-ਮੈਸੀ ਹੋਈ ਪਰ ਇਹ ਖਿਡਾਰੀ ਵੀ ਦਿਲ ਜਿੱਤ ਗਏ

ਤਸਵੀਰ ਸਰੋਤ, Getty Images
ਕਤਰ ਵਿਸ਼ਵ ਕੱਪ ਲਿਓਨਲ ਮੈਸੀ ਦੇ ਨਾਮ ਰਿਹਾ। ਅਰਜਨਟੀਨਾ ਦਾ ਉਹ ਕਪਤਾਨ ਜਿਸ ਨੂੰ ਕਈ ਖੇਡ ਮਾਹਰ ਇਤਿਹਾਸ ਦਾ ਸਭ ਤੋਂ ਵਧੀਆ ਖਿਡਾਰੀ ਮੰਨਦੇ ਹਨ।
ਇਹ ਵਿਚਾਰ ਕਤਰ 2022 ਵਿਸ਼ਵ ਕੱਪ ਦੀ ਟੈਕਨੀਕਲ ਕਮੇਟੀ ਨੇ ਵੀ ਸਵੀਕਾਰਿਆ ਗਿਆ ਤੇ ਮੈਸੀ ਨੂੰ ‘ਪਲੇਅਰ ਆਫ਼ ਟੂਰਨਾਮੈਂਟ’ ਯਾਨੀ ਇਨ੍ਹਾਂ ਮੁਕਾਬਲਿਆਂ ਦੇ ਸਰਵੋਤਮ ਖਿਡਾਰੀ ਦੇ ਸਨਮਾਨ ਨਵਾਜ਼ਿਆ ਗਿਆ।
ਮੈਸੀ ਤੋਂ ਇਲਾਵਾ ਵੀ ਅਜਿਹੇ ਸਟਾਰ ਖਿਡਾਰੀ ਹਨ ਜਿਨ੍ਹਾਂ ਨੇ ਇਸ ਵਿਸ਼ਵ ਕੱਪ ਵਿੱਚ ਕਮਾਲ ਕਰਕੇ ਵਿਖਾਇਆ ਹੈ। ਉਨ੍ਹਾਂ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ।












