ਹਰਸਿਮਰਤ ਕੌਰ ਬਾਦਲ ਕੋਲ ਕਰੋੜਾਂ ਰੁਪਿਆ ਪਰ ਗੱਡੀ ਇੱਕ ਵੀ ਨਹੀਂ ਤੇ ਅਮ੍ਰਿਤਪਾਲ ਮਹਿਜ਼ 1 ਹਜ਼ਾਰ ਰੁਪਏ ਦਾ ਮਾਲਕ, ਜਾਣੋ ਕਿਸ ਕੋਲ ਹੈ ਕਿੰਨੀ ਜਾਇਦਾਦ

‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਵੱਲੋਂ ਲੋਕ ਸਭਾ ਚੋਣਾਂ ਲਈ ਆਪਣੇ ਨਾਜ਼ਦਗੀ ਪੱਤਰ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਦਾਖ਼ਲ ਕਰ ਦਿੱਤੇ ਗਏ ਹਨ।

ਅਮ੍ਰਿਤਪਾਲ ਦੇ ਕਾਗਜ਼ ਉਨ੍ਹਾਂ ਦੇ ਚਾਚਾ ਨੇ ਸ਼ੁੱਕਰਵਾਰ ਨੂੰ ਜਮ੍ਹਾ ਕਰਵਾਏ ਜੋ ਕਿ ਉਨ੍ਹਾਂ ਨੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚੋਂ ਭਰ ਕੇ ਭੇਜੇ ਸਨ।

ਆਪਣੇ ਹਲਫ਼ੀਆ ਬਿਆਨ ਵਿੱਚ ਅਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਸਿਰਫ਼ ਕੁੱਲ ਜਾਇਦਾਦ ਦੇ ਨਾਮ ਉੱਤੇ 1,000 ਰੁਪਏ ਹਨ ਜੋ ਕਿ ਅੰਮ੍ਰਿਤਸਰ ਦੇ ਬਾਬਾ ਬਕਾਲਾ ਦੇ ਸਟੇਟ ਬੈਂਕ ਆਫ਼ ਇੰਡੀਆ ਦੀ ਰਈਆ ਬਰਾਂਚ ਵਿੱਚ ਜਮ੍ਹਾ ਹਨ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਉਨ੍ਹਾਂ ਨੇ ਲਿਖਿਆ ਹੈ ਕਿ ਉਹ ਆਪਣੇ ਮਾਪਿਆਂ ਉੱਤੇ ਨਿਰਭਰ ਹਨ। ਉਨ੍ਹਾਂ ਕੋਲ ਕੋਈ ਹੋਰ ਚੱਲ-ਅਚੱਲ ਜਾਇਦਾਦ ਨਹੀਂ ਹੈ।

ਉਨ੍ਹਾਂ ਦੀ ਪਤਨੀ ਕਿਰਨਦੀਪ ਕੌਰ ਜੋ ਕਿ ਬ੍ਰਿਟਿਸ਼ ਨਾਗਰਿਕ ਹਨ ਅਤੇ ਉੱਥੋਂ ਦੀ ਨੈਸ਼ਨਲ ਹੈਲਥ ਸਰਵਿਸ ਵਿੱਚ ਨੌਕਰੀ ਕਰਦੇ ਸਨ, ਹੁਣ ਇੱਕ ਘਰੇਲੂ ਸੁਆਣੀ ਹਨ।

ਕਿਰਨਦੀਪ ਕੌਰ ਕੋਲ ਕੁੱਲ 18.37 ਲੱਖ ਦੀ ਜਾਇਦਾਦ ਹੈ। ਜਿਸ ਵਿੱਚ 20 ਹਜ਼ਾਰ ਨਗਦ, 14 ਲੱਖ ਦੇ ਸੋਨੇ ਦੇ ਗਹਿਣੇ ਅਤੇ ਲੰਡਨ ਦੇ ਇੱਕ ਬੈਂਕ ਵਿੱਚ 4,17,440 ਰੁਪਏ ਦੇ ਬਰਾਬਰ ਦੇ ਬ੍ਰਿਟਿਸ਼ ਪੌਂਡ ਸ਼ਾਮਲ ਹਨ।

ਹਾਲਾਂਕਿ ਹਲਫ਼ੀਆ ਬਿਆਨ ਮੁਤਾਬਕ ਉਨ੍ਹਾਂ ਦੀ ਪਤਨੀ ਕੋਲ ਪੈਨ ਨੰਬਰ ਨਹੀਂ ਹੈ।

ਅਮ੍ਰਿਤਪਾਲ ਸਿੰਘ ਦੇ ਨਾਮਜ਼ਦਗੀ ਪੱਤਰ ਵਿੱਚ ਉਨ੍ਹਾਂ ਖ਼ਿਲਾਫ਼ ਡਿਬਰੂਗੜ੍ਹ ਜੇਲ੍ਹ ਵਿੱਚੋਂ ਮੋਬਾਈਲ ਫੋਨ ਮਿਲਣ ਸਣੇ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਦਰਜ 12 ਮਾਮਲਿਆਂ ਦਾ ਜ਼ਿਕਰ ਹੈ।

ਆਓ ਨਜ਼ਰ ਮਾਰਦੇ ਹਾਂ ਪੰਜਾਬ ਦੇ ਹੋਰ ਚਰਚਿਤ ਉਮੀਦਵਾਰਾਂ ਨੇ ਆਪੋ-ਆਪਣੀ ਜਾਇਦਾਦ ਬਾਰੇ ਚੋਣ ਕਮਿਸ਼ਨ ਨੂੰ ਕੀ ਜਾਣਕਾਰੀ ਦਿੱਤੀ ਹੈ—

ਹਰਸਿਮਰਤ ਕੌਰ ਬਾਦਲ

ਹਰਮਿਸਰਤ ਕੌਰ ਬਾਦਲ ਬਠਿੰਡਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਨ

ਚੱਲ ਜਾਇਦਾਦ- 30,49,51,373 (30 ਕਰੋੜ 49 ਲੱਖ 51 ਹਜ਼ਾਰ 373 ਰੁਪਏ)

ਅਚੱਲ ਜਾਇਦਾਦ— 21,09,29,010 (21 ਕਰੋੜ 09 ਲੱਖ 29 ਹਜ਼ਾਰ 010 ਰੁਪਏ)

ਗਹਿਣਿਆਂ (ਸੋਨਾ, ਚਾਂਦੀ ਹੀਰੇ ਸਣੇ)ਦੀ ਕੀਮਤ — 7,03,40,068 (7 ਕਰੋੜ 03 ਲੱਖ 40 ਹਜ਼ਾਰ 068 ਰੁਪਏ)

ਗੱਡੀ – ਕੋਈ ਨਹੀਂ

ਪ੍ਰਨੀਤ ਕੌਰ

ਚੱਲ ਜਾਇਦਾਦ- 2,71,07,854 (2 ਕਰੋੜ 71 ਲੱਖ 07 ਹਜ਼ਾਰ 854 ਰੁਪਏ)

ਅਚੱਲ ਜਾਇਦਾਦ—3,71,05,000 (3 ਕਰੋੜ 71 ਲੱਖ 05 ਹਜ਼ਾਰ ਰੁਪਏ)

ਗਹਿਣਿਆਂ (ਸੋਨਾ, ਚਾਂਦੀ ਹੀਰੇ ਸਣੇ)ਦੀ ਕੀਮਤ — 40,79,646 (40 ਲੱਖ 79 ਹਜ਼ਾਰ 646 ਰੁਪਏ)

ਗੱਡੀ – 2 ਇਨੋਵਾ ਅਤੇ ਇੱਕ ਸਕਾਰਪੀਓ

ਅਮਰਿੰਦਰ ਸਿੰਘ ਰਾਜਾ ਵੜਿੰਗ

ਚੱਲ ਜਾਇਦਾਦ- 3,64,27,494 (3 ਕਰੋੜ 64 ਲੱਖ 27 ਹਜ਼ਾਰ 494 ਰੁਪਏ)

ਅਚੱਲ ਜਾਇਦਾਦ— 4,78,25,000 (4 ਕਰੋੜ 78 ਲੱਖ 25 ਹਜ਼ਾਰ 000 ਰੁਪਏ)

ਸੋਨਾ— 100 ਗਰਾਮ

ਗੱਡੀ – ਸਕਾਰਪੀਓ

ਚਰਨਜੀਤ ਸਿੰਘ ਚੰਨੀ

ਚੱਲ ਜਾਇਦਾਦ- 1,43,14,866 (1 ਕਰੋੜ 43 ਲੱਖ 14 ਹਜ਼ਾਰ 866 ਰੁਪਏ)

ਅਚੱਲ ਜਾਇਦਾਦ— 4, 79,43,200 (4 ਕਰੋੜ 79 ਲੱਖ 43 ਹਜ਼ਾਰ 200 ਰੁਪਏ)

ਸੋਨਾ— 200 ਗਰਾਮ

ਗੱਡੀ – ਫਾਰਚੂਨਰ

ਰਵਨੀਤ ਸਿੰਘ ਬਿੱਟੂ

ਰਵਨੀਤ ਸਿੰਘ ਬਿੱਟੂ ਲੁਧਿਆਣਾ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਹਨ।

ਸੋਨਾ— 100 ਗ੍ਰਾਮ

ਚੱਲ ਜਾਇਦਾਦ— 44,40,178 (44 ਲੱਖ 40 ਹਜ਼ਾਰ 178 ਰੁਪਏ)

ਅਚੱਲ ਜਾਇਦਾਦ— 5,08,20,000 (5 ਕਰੋੜ 8 ਲੱਖ 20 ਹਜ਼ਾਰ ਰੁਪਏ)

ਗੱਡੀ— ਮਾਰੂਤੀ ਅਸਟੀਮ ਕਾਰ (1997 ਮਾਡਲ)

ਹੰਸਰਾਜ ਹੰਸ

ਫਰੀਦਕੋਟ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਵੱਲੋਂ ਚੋਣਾਂ ਲੜ ਰਹੇ ਹੰਸਰਾਜ ਹੰਸ ਨੇ ਆਪਣੇ ਨਾਮਜ਼ਦਗੀ ਪੱਤਰ ਵਿੱਚ ਆਪਣੀ ਜਾਇਦਾਦ ਬਾਰੇ ਇਹ ਵੇਰਵੇ ਦਿੱਤੇ ਹਨ-

ਚੱਲ ਜਾਇਦਾਦ - 1,71,75,325 (1 ਕਰੋੜ 71 ਲੱਖ, 75 ਹਜ਼ਾਰ 325 ਰੁਪਏ)

ਅਚੱਲ ਜਾਇਦਾਦ - 14,36,89,300 (14 ਕਰੋੜ 36 ਲੱਖ 89 ਹਜ਼ਾਰ 300 ਰੁਪਏ)

ਸੋਨਾ - 425 ਗ੍ਰਾਮ

ਗੱਡੀਆਂ - ਟੋਯੋਟੋ ਇੰਨੋਵਾ, ਮਾਰੂਤੀ ਜਿਪਸੀ, ਫੋਰਡ ਇੰਡਿਏਵਰ, ਟੋਯੋਟਾ ਵੈਲਫਾਇਰ

ਸਿਮਰਨਜੀਤ ਸਿੰਘ ਮਾਨ

ਸਿਮਰਨਜੀਤ ਸਿੰਘ ਮਾਨ ਸੰਗਰੂਰ ਲੋਕ ਸਭਾ ਹਲਕੇ ਤੋਂ ਮੌਜੂਦਾ ਲੋਕ ਸਭਾ ਮੈਂਬਰ ਹਨ। ਉਨ੍ਹਾਂ ਨੇ 2022 ਵਿੱਚ ਹੋਈਆਂ ਜ਼ਿਮਨੀ ਚੋਣਾਂ ਵਿੱਚ ਇੱਥੋਂ ਜਿੱਤ ਹਾਸਲ ਕੀਤੀ ਸੀ।

ਉਨ੍ਹਾਂ ਨੇ ਵੀ ਸੋਮਵਾਰ ਨੂੰ ਆਪਣੀ ਨਾਮਜ਼ਦਗੀ ਦਾਖ਼ਲ ਕੀਤੀ ਹੈ।

ਚੱਲ ਜਾਇਦਾਦ- 28,61,755 (28 ਲੱਖ, 61 ਹਜ਼ਾਰ, 755 ਰੁਪਏ)

ਅਚੱਲ ਜਾਇਦਾਦ - 7,72,00,000 (ਸੱਤ ਕਰੋੜ, 77 ਲੱਖ ਰੁਪਏ)

ਗੱਡੀਆਂ - ਸਿਆਜ਼ ਮਾਰੂਤੀ, ਟਾਟਾ ਨੈਕਸੋਨ, ਟਾਟਾ ਇੰਡੀਕਾ, ਕੋਰੋਲਾ, ਲੈਂਡ ਕਰੂਜ਼ਰ ਪਰਾਡੋ

ਗਹਿਣੇ - ਨਹੀਂ

ਗੁਰਮੀਤ ਸਿੰਘ ਮੀਤ ਹੇਅਰ

ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੌਜਵਾਨ ਉਮੀਦਵਾਰਾਂ ਵਿੱਚੋਂ ਇੱਕ ਹਨ, ਉਹ ਸੰਗਰੂਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ।

ਚੱਲ ਜਾਇਦਾਦ- 23,13,220 (23 ਲੱਖ, 13 ਹਜ਼ਾਰ, 220 ਰੁਪਏ)

ਅਚੱਲ ਜਾਇਦਾਦ - 25,00,000 (25 ਲੱਖ ਰੁਪਏ)

ਸੋਨਾ - 30 ਗ੍ਰਾਮ

ਗੱਡੀ - ਸਕੌਰਪੀਓ

ਇਕਬਾਲ ਸਿੰਘ ਝੂੰਦਾ

ਇਕਬਾਲ ਸਿੰਘ ਝੂੰਦਾ ਸੰਗਰੂਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਨ।

ਚੱਲ ਜਾਇਦਾਦ - 3, 90,279 (3 ਲੱਖ 90 ਹਜ਼ਾਰ 279 ਰੁਪਏ)

ਅਚੱਲ ਜਾਇਦਾਦ - 12, 94, 16, 875 (12 ਕਰੋੜ 94 ਲੱਖ 16 ਹਜ਼ਾਰ 875 ਰੁਪਏ0

ਸੋਨਾ - 15 ਗ੍ਰਾਮ

ਟ੍ਰੈਕਟਰ - ਇੱਕ ਟ੍ਰੈਕਟਰ (ਭਾਈਵਾਲੀ ਵਿੱਚ)

7 ਗੇੜਾਂ ਵਿੱਚ ਹੋਣ ਜਾ ਰਹੀਆਂ ਚੋਣਾਂ ਵਿੱਚ ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿੱਚ ਆਖ਼ਰੀ ਗੇੜ ਤਹਿਤ ਇੱਕ ਜੂਨ ਨੂੰ ਵੋਟਾਂ ਪੈਣਗੀਆਂ ਅਤੇ 4 ਜੂਨ ਨੂੰ ਚੋਣਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ।

ਵਿਜੇ ਇੰਦਰ ਸਿੰਗਲਾ

ਕਾਂਗਰਸ ਨੇ ਅਨੰਦਪੁਰ ਸਾਹਿਬ ਤੋਂ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਉਮੀਦਵਾਰ ਐਲਾਨਿਆ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਸੰਗਰੂਰ ਹਲਕੇ ਤੋਂ ਜਿੱਤੇ ਸਨ।

ਚੱਲ ਜਾਇਦਾਦ - 2, 72, 83, 862 (2 ਕਰੋੜ 72 ਲੱਖ 83 ਹਜ਼ਾਰ 862 ਰੁਪਏ)

ਅਚੱਲ ਜਾਇਦਾਦ - 7, 55, 60,000 (7 ਕਰੋੜ 55 ਲੱਖ 60 ਹਜ਼ਾਰ)

ਗੱਡੀ - ਕੋਈ ਨਹੀਂ

ਸੋਨਾ - ਨਹੀਂ

ਸ਼ੇਰ ਸਿੰਘ ਘੁਬਾਇਆ

ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਚੋਣ ਲੜਕੇ ਦੋ ਵਾਰੀ ਸੰਸਦ ਮੈਂਬਰ ਰਹਿ ਚੁੱਕੇ ਸ਼ੇਰ ਸਿੰਘ ਘੁਬਾਇਆ ਇਸ ਵਾਰ ਕਾਂਗਰਸ ਦੀ ਟਿਕਟ 'ਤੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਚੋਣਾਂ ਲੜ ਰਹੇ ਹਨ।

ਚੱਲ ਜਾਇਦਾਦ - 1,13,33,373 (ਇੱਕ ਕਰੋੜ, 13 ਲੱਖ 33 ਹਜ਼ਾਰ 373 ਰੁਪਏ)

ਅਚੱਲ ਜਾਇਦਾਦ - 6,20,12,500 (6 ਕਰੋੜ, 20 ਲੱਖ, 12 ਹਜ਼ਾਰ 500 ਰੁਪਏ)

ਗੱਡੀ - ਵਰਨਾ, ਇਨੋਵਾ, ਫੋਰਡ ਫਿਸਟਾ

ਸੋਨਾ - 150 ਗ੍ਰਾਮ

ਪ੍ਰੇਮ ਸਿੰਘ ਚੰਦੂਮਾਜਰਾ

ਸ੍ਰੀ ਅਨੰਦਪੁਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ—

ਸੋਨਾ— 50 ਗ੍ਰਾਮ

ਚੱਲ ਜਾਇਦਾਦ— 57,04,648 (57 ਲੱਖ 4 ਹਜ਼ਾਰ 648 ਰੁਪਏ)

ਅਚੱਲ ਜਾਇਦਾਦ— 12,50,00,000 ( 12 ਕਰੋੜ 50 ਲੱਖ)

ਗੱਡੀ— ਕੋਈ ਗੱਡੀ ਨਹੀਂ

ਸੁਖਜਿੰਦਰ ਸਿੰਘ ਰੰਧਾਵਾ

ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਬਿਆਨ ਮੁਤਾਬਕ

ਚੱਲ ਜਾਇਦਾਦ— 64,80,304 (64 ਲੱਖ 80 ਹਜ਼ਾਰ 304 ਰੁਪਏ)

ਅਚੱਲ ਜਾਇਦਾਦ— 4 ਕਰੋੜ

ਸੋਨਾ— 200 ਗ੍ਰਾਮ ਸੋਨਾ

ਗੱਡੀ— ਟੋਇਓਟਾ ਇਨੋਵਾ ਕਾਰ (2023 ਮਾਡਲ)

ਤਰਨਜੀਤ ਸਿੰਘ ਸੰਧੂ

ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਰਹਿ ਚੁੱਕੇ ਤਰਨਜੀਤ ਸਿੰਘ ਸੰਧੂ ਨੇ ਵੀ ਸ਼ੁੱਕਰਵਾਰ ਨੂੰ ਅਮ੍ਰਿਤਸਰ ਲੋਕ ਸਭਾ ਹਲਕੇ ਤੋਂ ਨਾਮਜ਼ਦਗੀ ਦਾਖ਼ਲ ਕੀਤੀ

ਚੱਲ ਜਾਇਦਾਦ – 9,45,34,934

ਅਚੱਲ ਜਾਇਦਾਦ – 23,30,00,000 (23 ਕਰੋੜ 30 ਲੱਖ)

ਸੋਨਾ – 50 ਗ੍ਰਾਮ

ਕਾਰ - ਕੋਈ ਗੱਡੀ ਨਹੀਂ

ਦਿਨੇਸ਼ ਕੁਮਾਰ ਬੱਬੂ

ਪਠਾਨਕੋਟ ਦੇ ਸੁਜਾਨਪੁਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਦਿਨੇਸ਼ ਕੁਮਾਰ ਬੱਬੂ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਹਨ।

ਉਨ੍ਹਾਂ ਨੇ ਵੀ ਸ਼ੁੱਕਰਵਾਰ ਨੂੰ ਵੱਡਾ ਰੋਡ ਸ਼ੋਅ ਕੱਢਣ ਤੋਂ ਬਾਅਦ ਨਾਮਜ਼ਦਗੀ ਪੱਤਰ ਦਾਖ਼ਲ ਕੀਤੀ।

ਚੱਲ ਜਾਇਦਾਦ – 80,79,310 (80 ਲੱਖ 79 ਹਜ਼ਾਰ 310 ਰੁਪਏ)

ਅਚੱਲ ਜਾਇਦਾਦ – 4,01,56,263 (4 ਕਰੋੜ, 1 ਲੱਖ 56 ਹਜ਼ਾਰ 263 ਰੁਪਏ)

ਗੱਡੀਆਂ – ਫਾਰਚੂਨਰ, ਵਰਨਾ, ਇੰਨੋਵਾ

ਅਨਿਲ ਕੁਮਾਰ ਜੋਸ਼ੀ

ਪਹਿਲਾਂ ਭਾਜਪਾ ਵਿੱਚ ਰਹਿ ਚੁੱਕੇ ਅਨਿਲ ਜੋਸ਼ੀ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਨ।

ਉਨ੍ਹਾਂ ਨੇ ਵੀ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤਾ ਹੈ ।

ਚੱਲ ਜਾਇਦਾਦ – 4,51,06,427(4 ਕਰੋੜ, 51 ਲੱਖ, 6 ਹਜ਼ਾਰ, 427 ਰੁਪਏ)

ਅਚੱਲ ਜਾਇਦਾਦ – 6,60,00,000 (6 ਕਰੋੜ 60 ਲੱਖ ਰੁਪਏ)

ਸੋਨਾ – 255 ਗ੍ਰਾਮ

ਕਾਰ – ਕੋਈ ਗੱਡੀ ਨਹੀਂ

ਕੁਲਬੀਰ ਸਿੰਘ ਜ਼ੀਰਾ

ਕੁਲਬੀਰ ਸਿੰਘ ਜ਼ੀਰਾ ਕਾਂਗਰਸ ਪਾਰਟੀ ਵੱਲੋਂ ਤਰਨ ਤਾਰਨ ਲੋਕ ਸਭਾ ਹਲਕੇ ਤੋਂ ਚੋਣਾਂ ਲੜ ਰਹੇ ਹਨ।

ਚੱਲ ਜਾਇਦਾਦ - 31,22,728 (31 ਲੱਖ 22 ਹਜ਼ਾਰ 728 ਰੁਪਏ)

ਅਚੱਲ ਜਾਦਿਾਦ - 1,07,65,044 (1 ਕਰੋੜ 7 ਲੱਖ 65 ਹਜ਼ਾਰ 44 ਰੁਪਏ)

ਸੋਨਾ - 80 ਗ੍ਰਾਮ

ਗੱਡੀ - ਮਹਿੰਦਰਾ ਸਕਾਰਪੀਓ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)