ਬੀਬੀਸੀ ਪੰਜਾਬੀ 'ਤੇ ਉਹ ਖ਼ਬਰਾਂ ਜੋ ਸ਼ਾਇਦ ਤੁਸੀਂ ਇਸ ਹਫ਼ਤੇ ਨਹੀਂ ਪੜ੍ਹ ਸਕੇ

ਤਸਵੀਰ ਸਰੋਤ, ani
ਪਿਆਰੇ ਪਾਠਕੋ, ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਖ਼ਬਰ ਨਹੀਂ ਪੜ੍ਹ ਸਕੇ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।
ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਖ਼ਬਰਾਂ ਤੁਹਾਡੇ ਲਈ ਇੱਕੋ ਥਾਂ 'ਤੇ ਲੈ ਕੇ ਆਏ ਹਾਂ।
ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰ ਕੇ ਇਹ ਖ਼ਬਰਾਂ ਪੜ੍ਹ ਸਕਦੇ ਹੋ।ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।
ਇਸ ਹਫ਼ਤੇ ਐਮਾਜ਼ੋਨ ਦੇ ਜੰਗਲਾਂ ਵਿੱਚ ਫਸੇ ਬੱਚਿਆਂ ਦੇ ਜ਼ਿੰਦਾ ਬਚਣ ਦੀ ਖ਼ਬਰ ਚਰਚਾ ਵਿੱਚ ਰਹੀ ਤੇ ਬਿਪਰਜੋਏ ਤੂਫ਼ਾਨ ਵੀ ਸੁਰਖ਼ੀਆਂ ਵਿੱਚ ਰਿਹਾ।
ਬਿਪਰਜੋਏ ਤੂਫ਼ਾਨ ਭਾਰਤ ਨਾਲ ਟਕਰਾਇਆ, ਸਮੁੰਦਰ ਵਿੱਚ ਚੱਕਰਵਾਤ ਕਿਵੇਂ ਬਣਦੇ ਅਤੇ ਤਬਾਹੀ ਮਚਾਉਂਦੇ ਹਨ

ਤਸਵੀਰ ਸਰੋਤ, ANI
ਅਰਬ ਸਾਗਰ ਵਿੱਚ ਉੱਠਿਆ ਚੱਕਰਵਾਤੀ ਤੂਫ਼ਾਨ ਬਿਪਰਜੋਏ ਵੀਰਵਾਰ ਸ਼ਾਮ ਤਕਰੀਬਨ 4.30 ਵਜੇ ਗੁਜਰਾਤ ਤੇ ਤਟਵਰਤੀ ਇਲਾਕਿਆਂ ਵਿੱਚ ਟਕਰਾਉਣਾ ਸ਼ੁਰੂ ਹੋ ਗਿਆ।
ਇਸ ਸਾਲ ਦਾ ਸਭ ਤੋਂ ਖ਼ਤਰਨਾਕ ਤੂਫ਼ਾਨ 'ਬਿਪਰਜੋਏ' ਗੰਭੀਰ ਚੱਕਰਵਾਤ ਵਿੱਚ ਬਦਲ ਗਿਆ ਹੈ।
ਇਹ ਵੀ ਸਮਝਣਾ ਚਾਹੀਦਾ ਹੈ ਕਿ ਤੂਫ਼ਾਨ ਨੂੰ ਇੰਨਾ ਤੇਜ਼ ਬਣਾਉਣ ਵਾਲੇ ਕਾਰਕ ਕਿਹੜੇ ਹਨ? ਅਤੇ ਇਹ ਚੱਕਰਵਾਤ ਕਿਵੇਂ ਬਣਦੇ ਹਨ? ਇਸ ਬਾਰੇ ਵਿਸਥਾਰ ਨਾਲ ਇੱਥੇ ਪੜ੍ਹੋ।
ਕੈਨੇਡਾ ਤੋਂ ਪੰਜਾਬੀ ਵਿਦਿਆਰਥੀਆਂ ਨੂੰ ਜ਼ਬਰੀ ਵਾਪਸ ਭੇਜਣ ਉੱਤੇ ਲੱਗੀ ਰੋਕ, ਕੀ ਕੱਢਿਆ ਮਸਲੇ ਦਾ ਹੱਲ

ਤਸਵੀਰ ਸਰੋਤ, NAUJAWAN SUPPORT NETWORK
ਕੈਨੇਡਾ ਨੇ ਕਿਹਾ ਹੈ ਕਿ ਉਹ ਸੈਂਕੜੇ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਨੂੰ ਫਿਲਹਾਲ ਰੋਕ ਰਿਹਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਕੈਨੇਡਾ ਸਰਕਾਰ ਨੇ ਇਸ ਪੂਰੇ ਮਸਲੇ ਦਾ ਕੀ ਹੱਲ ਕੱਢਿਆ ਹੈ, ਜਾਣਨ ਲਈ ਇੱਥੇ ਕਲਿੱਕ ਕਰੋ।
ਆਕਸਫ਼ੋਰਡ ਯੂਨੀਵਰਸਿਟੀ 'ਚ ਲਗਾਇਆ ਗਿਆ ਲੰਗਰ, ਜਾਣੋ ਇਸ ਪ੍ਰਥਾ ਦਾ ਕੀ ਹੈ ਇਤਿਹਾਸ ਤੇ ਮਹੱਤਵ

ਹਾਲ ਹੀ ਵਿੱਚ ਇੰਗਲੈਂਡ ਦੀ ਆਕਸਫੋਰਡ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੇ ਪਹਿਲੀ ਵਾਰ ਲੰਗਰ ਦਾ ਪ੍ਰਬੰਧ ਕੀਤਾ ਤੇ ਸੇਵਾ ਨਿਭਾਈ। ਇਸ ਵਿੱਚ ਲਗਭਗ 100 ਲੋਕਾਂ ਨੇ ਹਿੱਸਾ ਲਿਆ।
ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਮਾਈਕਲ-ਅਕੋਲੇਡ ਅਯੋਦੇਜੀ ਨੇ ਕਿਹਾ ਕਿ ਲੰਗਰ 'ਚ ਸੇਵਾ ਕਰਨਾ ਵਾਕਈ ਇੱਕ "ਅਦਭੁਤ ਅਨੁਭਵ" ਸੀ।
ਮਿਨਰੀਤ ਕੌਰ ਦੀ ਰਿਪੋਰਟ ਮੁਤਾਬਕ, ਸਮਾਗਮ ਵਿੱਚ ਹਰ ਮਹਿਮਾਨ ਨੂੰ ਸਿਰ ਢਕਣ ਲਈ ਖਾਸ ਰੁਮਾਲੇ ਦਿੱਤੇ ਗਏ, ਜਿਨ੍ਹਾਂ 'ਤੇ ਉਨ੍ਹਾਂ ਦੇ ਨਾਮ ਵੀ ਲਿਖੇ ਹੋਏ ਸਨ। ਇਸ ਪ੍ਰੋਗਰਾਮ ਬਾਰੇ ਹੋਰ ਵਿਸਥਾਰ ਨਾਲ ਜਾਣਨ ਲਈ ਇੱਥੇ ਕਲਿੱਕ ਕਰੋ।
60 ਤੇ 53 ਸਾਲ ਦੀ ਉਮਰ 'ਚ 10ਵੀਂ ਤੇ 12ਵੀਂ ਕਰਨ ਵਾਲੀਆਂ ਬੀਬੀਆਂ ਨੂੰ ਮਿਲੋ

ਤਸਵੀਰ ਸਰੋਤ, BBC/SURINDER MANN
"ਮੈਂ ਲੋਕਾਂ ਦੀਆਂ ਟਿੱਚਰਾਂ ਤੋਂ ਡਰਦੀ ਅੱਧੀ ਰਾਤ ਨੂੰ ਉੱਠ ਕੇ ਪੜ੍ਹਦੀ ਸੀ। ਮੈਨੂੰ ਡਰ ਸੀ ਕਿ ਜੇ ਮੈਂ ਕਿਧਰੇ ਫੇਲ੍ਹ ਹੋ ਗਈ ਤਾਂ ਲੋਕ ਕਹਿਣਗੇ ਬੁੱਢੇਵਾਰੇ ਇਸ ਨੂੰ ਪੜ੍ਹਾਈ ਸੁੱਝੀ ਸੀ, ਪਰ ਮੈਂ ਹੁਣ 10ਵੀਂ ਪਾਸ ਹਾਂ।"
ਇਹ ਸ਼ਬਦ 60 ਸਾਲਾਂ ਦੀ ਬਲਜੀਤ ਕੌਰ ਦੇ ਹਨ।
ਇਸੇ ਤਰ੍ਹਾਂ 54 ਸਾਲਾਂ ਦੀ ਗੁਰਮੀਤ ਕੌਰ ਵੀ ਚਰਚਾ ਵਿੱਚ ਹਨ, ਜਿਨ੍ਹਾਂ ਨੇ 12ਵੀਂ ਦਾ ਇਮਤਿਹਾਨ ਪਾਸ ਕੀਤਾ ਹੈ।
ਇਨ੍ਹਾਂ ਦੋਵਾਂ ਦੇ ਪੂਰੇ ਤਜਰਬੇ ਨੂੰ ਜਾਣਨ ਲਈ ਇੱਥੇ ਕਲਿੱਕ ਕਰੋ।
ਜਹਾਜ਼ ਹਾਦਸੇ 'ਚ ਲਾਪਤਾ ਹੋਏ 4 ਬੱਚੇ 40 ਦਿਨ ਬਾਅਦ ਕਿਵੇਂ ਮਿਲੇ

ਤਸਵੀਰ ਸਰੋਤ, Reuters
ਇਹ ਮਾਮਲਾ ਬਹੁਤਿਆਂ ਲਈ ਇੱਕ ਚਮਤਕਾਰ ਵਰਗਾ ਹੋ ਸਕਦਾ ਹੈ, ਕੁਝ ਲਈ ਇਹ ਇੱਕ ਆਮ ਘਟਨਾ ਹੋ ਸਕਦੀ ਹੈ ਪਰ ਅਸਲ ਵਿੱਚ ਇਹ ਇੰਨਾ ਸਧਾਰਨ ਨਹੀਂ ਹੈ।
4 ਬੱਚੇ, 40 ਦਿਨਾਂ ਤੱਕ ਜੰਗਲ ਵਿੱਚ ਰਹੇ, ਮਾਪਿਆਂ ਨੂੰ ਨਹੀਂ ਸੀ ਪਤਾ ਕੀ ਹੋਵੇਗਾ, ਦੁਨੀਆਂ ਨੂੰ ਲੱਗਦਾ ਸੀ ਗਵਾਚ ਗਏ।
ਕੋਲੰਬੀਆ ਦੇ ਦੱਖਣ-ਪੂਰਬੀ ਹਿੱਸੇ ਤੋਂ ਚਾਰ ਸਥਾਨਕ ਬੱਚਿਆਂ ਨੇ ਦੁਨੀਆਂ ਦੇ ਸਭ ਤੋਂ ਸੰਘਣੇ ਅਤੇ ਜੰਗਲੀ ਖੇਤਰਾਂ ਵਿੱਚੋਂ ਇੱਕ ਵਿੱਚ 40 ਦਿਨ ਬਿਤਾਏ ਹਨ।
ਲੰਘੀ 1 ਮਈ ਨੂੰ, ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋਇਆ, ਜਿਸ ਵਿੱਚ 14, 9, 4 ਅਤੇ ਇੱਕ ਸਾਲ ਦੀ ਉਮਰ ਦੇ ਚਾਰ ਬੱਚੇ ਤਾਂ ਬਚ ਗਏ ਪਰ ਉਨ੍ਹਾਂ ਦੀ ਮਾਂ ਅਤੇ ਦੋ ਹੋਰ ਵਿਅਕਤੀਆਂ ਦੀ ਮੌਤ ਹੋ ਗਈ। ਉਨ੍ਹਾਂ ਦੇ ਲੱਭਣ ਦੀ ਪੂਰੀ ਕਹਾਣੀ ਇੱਥੇ ਪੜ੍ਹੋ।












