ਫੀਫਾ ਵਿਸ਼ਵ ਕੱਪ: ਸਮਾਪਤੀ ਸਮਾਰੋਹ ਵਿੱਚ ਨੋਰਾ ਫਤੇਹੀ ਦੀ ਸ਼ਾਨਦਾਰ ਪੇਸ਼ਕਾਰੀ, ਵੇਖੋ ਦਿਲਕਸ਼ ਤਸਵੀਰਾਂ

ਫੀਫਾ ਵਿਸ਼ਵ ਕੱਪ ਦਾ ਸ਼ਾਨਦਾਰ ਸਮਾਪਤੀ ਸਮਾਰੋਹ ਫਾਈਨਲ ਮੁਕਾਬਲੇ ਤੋਂ ਪਹਿਲਾਂ ਮੁਕੰਮਲ ਹੋ ਗਿਆ।

ਇਸ ਸਮਾਪਤੀ ਸਮਾਰੋਹ ਵਿੱਚ ਕਈ ਮੁਲਕਾਂ ਦੇ ਕਲਾਕਾਰਾਂ ਨੇ ਸਮਾਂ ਬੰਨਿਆ। ਕਲਾਕਾਰਾਂ ਦੀ ਪੇਸ਼ਕਾਰੀ ਨਾਲ ਕਤਰ ਦੇ ਲੁਸੈਲ ਸਟੇਡੀਅਮ ਵਿੱਚ ਮਾਹੌਲ ਦੇਖਣ ਵਾਲਾ ਸੀ।

ਇਸ ਸ਼ਾਨਦਾਰ ਸਮਾਪਤੀ ਸਮਾਰੋਹ ਦੀਆਂ ਕੁਝ ਸ਼ਾਨਦਾਰ ਤਸਵੀਰਾਂ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ।

ਕਤਰ ਦੇ ਲੁਸੈਲ ਸਟੇਡੀਅਮ ਵਿੱਚ ਫੀਫਾ ਵਰਲਡ ਕੱਪ ਦੇ ਸਮਾਪਤੀ ਸਮਾਰੋਹ ਵਿੱਚ ਅਮਰੀਕੀ ਨਾਈਜੀਰੀਅਨ ਗਾਇਕ ਡੇਵਿਡੋ ਨੇ ਸ਼ਾਨਦਾਰ ਪ੍ਰਫੋਰਮੈਂਸ ਦਿੱਤੀ।

ਫੀਫਾ ਵਰਲਡ ਕੱਪ ਦੇ ਸਮਾਪਤੀ ਸਮਾਰੋਹ ਮੌਕੇ ਅਤੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਲੁਸੈਲ ਸਟੇਡੀਅਮ ਵਿੱਚ ਦਰਸ਼ਕਾਂ ਦੀ ਭੀੜ ਦੇਖਣ ਵਾਲੀ ਸੀ।

ਭਾਰਤ ਵਿੱਚ ਫਿਲਮਾਂ ਅਤੇ ਅਦਾਕਾਰੀ ਅਤੇ ਕਈ ਗਾਣਿਆਂ ਵਿੱਚ ਪ੍ਰਫੋਰਮ ਕਰ ਚੁੱਕੀ ਕੈਨੇਡੀਅਨ ਡਾਂਸਰ ਨੋਰਾ ਫਤੇਹੀ ਨੇ ਵੀ ਆਪਣੀ ਪੇਸ਼ਕਾਰੀ ਨਾਲ ਰੰਗ ਬੰਨਿਆ।

ਸਮਾਪਤੀ ਸਮਾਰੋਹ ਮੌਕੇ ਵੱਖ-ਵੱਖ ਮੁਲਕਾਂ ਦੇ ਕਲਾਕਾਰ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਸਨ।

ਲੁਸੈਲ ਸਟੇਡੀਅਮ ਵਿੱਚ ਫਰਾਂਸ ਅਤੇ ਅਰਜਨਟੀਨਾ ਵਿੱਚ ਫਾਈਨਲ ਮੁਕਾਬਲਾ ਸ਼ੁਰੂ ਹੋਣ ਤੋਂ ਪਹਿਲਾਂ ਅਮਰੀਕਾ ਸਣੇ ਕਈ ਮੁਲਕਾਂ ਦੇ ਗਾਇਕ ਤੇ ਰੈਪਰ ਪੇਸ਼ਕਾਰੀ ਦੇ ਰਹੇ ਸਨ।

ਫੀਫਾ ਵਰਲਡ ਕੱਪ ਦੇ ਸਮਾਪਤੀ ਸਮਾਰੋਹ ਦੌਰਾਨ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਮੁਲਕਾਂ ਨੇ ਆਪਣੇ ਝੰਡਿਆਂ ਨੂੰ ਵੱਖਰੇ ਅੰਦਾਜ਼ ਵਿੱਚ ਦਰਸਾਇਆ।

ਇਸ ਦੌਰਾਨ ਸਟੇਡੀਅਮ ਵਿੱਚ ਇਕੱਠੇ ਹੋਏ ਦਰਸ਼ਕ ਕਈ ਤਰ੍ਹਾਂ ਦੀਆਂ ਖਾਸ ਪੌਸ਼ਾਕਾਂ ਵਿੱਚ ਨਜ਼ਰ ਆਏ।

ਲੁਸੈਲ ਸਟੇਡੀਅਮ ਦਰਸ਼ਕਾਂ ਨਾਲ ਭਰਿਆ ਹੋਇਆ ਸੀ ਤੇ ਫੈਨਜ਼ ਵੀ ਕਾਫ਼ੀ ਜੋਸ਼ ਵਿੱਚ ਨਜ਼ਰ ਆ ਰਹੇ ਸਨ।

ਫੀਫਾ ਵਿਸ਼ਵ ਕੱਪ ਵਿੱਚ ਫਾਈਨਲ ਮੁਕਾਬਲਾ ਖੇਡ ਰਹੀਆਂ ਟੀਮਾਂ ਦੇ ਝੰਡੇ ਨੂੰ ਵੱਖਰੇ ਢੰਗ ਨਾਲ ਪੇਸ਼ ਕੀਤਾ ਗਿਆ।

ਸਮਾਪਤੀ ਸਮਾਰੋਹ ਦੀਆਂ ਕੁਝ ਹੋਰ ਰੋਚਕ ਤਸਵੀਰਾਂ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)