ਨਵੇਂ ਸਾਲ ਦਾ ਜਸ਼ਨ ਦੁਨੀਆਂ ਭਰ ਵਿੱਚ ਇਸ ਤਰ੍ਹਾਂ ਮਨਾਇਆ ਜਾ ਰਿਹਾ ਹੈ

ਦੁਨੀਆ ਭਰ ਵਿੱਚ ਜੋਸ਼ ਅਤੇ ਉਤਸ਼ਾਹ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ ਜਾ ਰਿਹਾ ਹੈ। ਜਿਨ੍ਹਾਂ ਦੇਸ਼ਾਂ ਵਿੱਚ ਨਵਾਂ ਸਾਲ ਚੜ੍ਹ ਚੁੱਕਿਆ ਹੈ, ਉੱਥੋਂ ਜਸ਼ਨਾਂ ਦੀਆਂ ਖੂਬਸੂਰਤ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ।

ਅਜਿਹੀਆਂ ਹੀ ਕੁਝ ਤਸਵੀਰਾਂ ਵਿੱਚ ਵੇਖੋ ਨਵੇਂ ਸਾਲ ਦਾ ਜਸ਼ਨ -

ਨਵਾਂ ਸਾਲ ਚੜ੍ਹਦੇ ਹੀ ਲੰਦਨ ਦੇ ਬਿਗ ਬੇਨ ਅਤੇ ਲੰਦਨ ਆਈ ਤੋਂ ਹੋਈ ਸ਼ਾਨਦਾਰ ਆਤਿਸ਼ਬਾਜ਼ੀ।

ਮੁੰਬਈ ਵਿੱਚ ਵੀ ਲੋਕ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਰਾਤ 12 ਵਜੇ ਸੜਕਾਂ 'ਤੇ ਨਿਕਲੇ।

ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿੱਚ ਦੇਸ਼ ਦੀ ਸਭ ਤੋਂ ਉੱਚੀ ਇਮਾਰਤ, ਲੋਟੇ ਵਰਲਡ ਟਾਵਰ ਤੋਂ ਆਤਿਸ਼ਬਾਜ਼ੀ ਕਰਕੇ ਨਵੇਂ ਸਾਲ ਦਾ ਜਸ਼ਨ ਮਨਾਇਆ ਗਿਆ।

ਜਿਵੇਂ ਹੀ ਨਵਾਂ ਸਾਲ ਚੜ੍ਹਿਆ, ਦੁਬਈ ਦਾ ਬੁਰਜ ਖਲੀਫ਼ਾ ਰੌਸ਼ਨੀਆਂ ਨਾਲ ਜਗਮਗਾ ਗਿਆ।

ਨਿਊਯਾਰਕ ਦੇ ਟਾਈਮਜ਼ ਸਕੁਏਅਰ ਵਿੱਚ ਨਵੇਂ ਸਾਲ ਦਾ ਜਸ਼ਨ ਮਨਾਉਂਦੇ ਲੋਕ। ਇਸ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਲੋਕ ਇੱਥੇ ਮਜੂਦ ਰਹੇ।

ਰਾਤ ਦੇ 12 ਵੱਜਦੇ ਹੀ ਆਸਟ੍ਰੇਲੀਆ ਦੇ ਸਿਡਨੀ ਦਾ ਆਕਾਸ਼ ਆਤਿਸ਼ਬਾਜ਼ੀ ਨਾਲ ਰੌਸ਼ਨ ਹੋ ਗਿਆ।

ਸਿਡਨੀ ਦੇ ਹਾਰਬਰ ਬ੍ਰਿਜ਼ ਦੇ ਨੇੜੇ ਨਵੇਂ ਸਾਲ ਦੇ ਸਵਾਗਤ ਲਈ 10 ਲੱਖ ਤੋਂ ਵੱਧ ਲੋਕ ਇਕੱਠੇ ਹੋਏ ਸਨ।

ਚੀਨ ਦੇ ਜਿਲਿਨ ਵਿੱਚ 31 ਦਸੰਬਰ, 2025 ਦੀ ਨਵੇਂ ਸਾਲ ਦੀ ਆਖਰੀ ਸ਼ਾਮ ਨੂੰ ਸੋਂਗਹੁਆ ਨਦੀ ਦੇ ਕੰਢੇ ਲੋਕਾਂ ਨੇ ਆਤਿਸ਼ਬਾਜ਼ੀ ਦਾ ਨਜ਼ਾਰਾ ਲਿਆ।

ਫਿਲੀਪੀਨਜ਼ ਦੇ ਮਨੀਲਾ ਵਿੱਚ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਗਗਨਚੁੰਬੀ ਇਮਾਰਤਾਂ ਉੱਤੇ ਆਤਿਸ਼ਬਾਜ਼ੀ ਦੇ ਸ਼ਾਨਦਾਰ ਨਜ਼ਾਰੇ ਦੇਖਣ ਨੂੰ ਮਿਲੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)