You’re viewing a text-only version of this website that uses less data. View the main version of the website including all images and videos.
ਸ਼ੁਭਮਨ ਗਿੱਲ ਨੇ ਕਿਵੇਂ ਰਣਜੀ ਟਰਾਫੀ 'ਚ ਅਲੋਚਕਾਂ ਨੂੰ ਚੁੱਪ ਕਰਵਾਇਆ, ਅਰਸ਼ਦੀਪ ਸਿੰਘ ਬਣੇ ਆਈਸੀਸੀ ਟੀ20 ਕ੍ਰਿਕਟਰ ਆਫ਼ ਦਿ ਈਅਰ
ਰਣਜੀ ਟਰਾਫੀ 'ਚ ਪੰਜਾਬ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੇ ਕਰਨਾਟਕਾ ਵਿਰੁੱਧ ਖੇਡਦਿਆਂ ਸੈਂਕੜੇ ਨਾਲ ਸ਼ਾਨਦਾਰ ਵਾਪਸੀ ਕੀਤੀ ਅਤੇ ਮੈਚ ਦੌਰਾਨ 102 ਦੌੜਾਂ ਬਣਾਈਆਂ।
ਸ਼ਨੀਵਾਰ ਨੂੰ ਸ਼ੁਭਮਨ ਗਿੱਲ ਦੀ ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਵਾਪਸੀ ਤਾਂ ਹੋਈ ਪਰ ਉਹਨਾਂ ਦਾ ਇਹ ਸੈਂਕੜਾ ਟੀਮ ਨੂੰ ਜਿੱਤ ਨਹੀਂ ਦਵਾ ਸਕਿਆ।
ਘਰੇਲੂ ਕ੍ਰਿਕਟ ਵਿੱਚ ਵਾਪਸੀ ਕਰਦੇ ਹੋਏ ਗਿੱਲ ਨੇ ਐੱਮ ਚਿੰਨਾਸਵਾਮੀ ਸਟੇਡੀਅਮ ਵਿੱਚ ਕਰਨਾਟਕ ਦੇ ਖਿਲਾਫ 171 ਗੇਂਦਾਂ ਵਿੱਚ 102 ਦੌੜਾਂ ਬਣਾਈਆਂ, ਜਦੋਂ ਕਿ ਉਨ੍ਹਾਂ ਦੀ ਟੀਮ ਦਾ ਹੋਰ ਕੋਈ ਵੀ ਬੱਲੇਬਾਜ਼ ਪਾਰੀ ਵਿੱਚ 27 ਦੌੜਾਂ ਤੋਂ ਵੱਧ ਨਹੀਂ ਬਣਾ ਸਕਿਆ।
ਭਾਵੇਂ ਪੰਜਾਬ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਕੁਝ ਦਿਨਾਂ ਪਹਿਲਾਂ ਹੀ ਅੱਠ ਟੀਮਾਂ ਦੇ ਪ੍ਰੀਮੀਅਰ ਟੂਰਨਾਮੈਂਟ ਲਈ ਭਾਰਤ ਦੇ ਉਪ-ਕਪਤਾਨ ਵਜੋਂ ਨਿਯੁਕਤ ਹੋਏ ਸ਼ੁਭਮਨ ਗਿੱਲ ਨੇ ਆਪਣੀ ਇਸ ਪਾਰੀ ਨਾਲ ਉਨ੍ਹਾਂ ਨੂੰ ਛੋਟੀ ਉਮਰੇ ਮਿਲੀ ਕਪਤਾਨੀ 'ਤੇ ਉੱਠ ਰਹੇ ਸਵਾਲਾਂ ਦਾ ਜਵਾਬ ਦਿੱਤਾ ਹੈ।
ਸ਼ੁਭਮਨ ਗਿੱਲ ਨੇ ਆਪਣਾ ਅਰਧ ਸੈਂਕੜਾ 79 ਗੇਂਦਾਂ ਵਿੱਚ ਪੂਰਾ ਕੀਤਾ ਅਤੇ ਫਿਰ ਸਿਰਫ਼ 40 ਗੇਂਦਾਂ ਵਿੱਚ ਆਪਣੇ ਸੈਂਕੜੇ ਦਾ ਦੂਜਾ ਅੱਧ ਪੂਰਾ ਕੀਤਾ। ਇਹ ਉਨ੍ਹਾਂ ਦੇ ਕਰੀਅਰ ਦਾ 14ਵਾਂ ਪਹਿਲਾ ਦਰਜਾ ਸੈਂਕੜਾ ਹੈ।
ਫੋਰਮ ਤੋਂ ਬਾਹਰ ਚੱਲ ਰਹੇ ਸਨ ਗਿੱਲ
25 ਸਾਲਾ ਬੱਲੇਬਾਜ਼ ਸ਼ੁਭਮਨ ਗਿੱਲ ਨੇ ਹਾਲ ਹੀ ਵਿੱਚ ਸਮਾਪਤ ਹੋਈ ਬਾਰਡਰ-ਗਾਵਸਕਰ ਟਰਾਫੀ ਵਿੱਚ ਆਪਣੇ ਪ੍ਰਦਸ਼ਨ ਕਰਕੇ ਕਾਫ਼ੀ ਆਲੋਚਨਾ ਝੱਲੀ ਸੀ। ਇਥੋਂ ਤੱਕ ਕਿ ਉਨ੍ਹਾਂ ਦੇ 'ਰੈਡ-ਬਾਲ' ਬੱਲੇਬਾਜ਼ੀ ਯੋਗਤਾ 'ਤੇ ਵੀ ਸਵਾਲ ਖੜ੍ਹੇ ਕੀਤੇ ਗਏ ਸਨ।
ਰਣਜੀ ਟਰਾਫੀ ਤੋਂ ਪਹਿਲਾ ਹੋਈ ਬਾਰਡਰ-ਗਾਵਸਕਰ ਟਰਾਫੀ ਵਿੱਚ ਸ਼ੁਭਮਨ ਗਿੱਲ ਬਹੁਤ ਵਧੀਆ ਫਾਰਮ ਵਿੱਚ ਨਹੀਂ ਸਨ। ਉਨ੍ਹਾਂ ਨੇ ਤਿੰਨ ਟੈਸਟਾਂ ਵਿੱਚ ਸਿਰਫ਼ 93 ਦੌੜਾਂ ਬਣਾਈਆਂ ਸਨ।
ਸਿਡਨੀ ਵਿੱਚ ਸੀਰੀਜ਼ ਦੇ ਫਾਈਨਲ ਵਿੱਚ ਵਾਪਸ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਮੈਲਬੌਰਨ ਵਿੱਚ ਚੌਥੇ ਟੈਸਟ ਦੌਰਾਨ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ।
ਇਸ ਟੈਸਟ ਫੌਮ ਨਾਲ, ਖਾਸ ਕਰਕੇ ਵਿਦੇਸ਼ 'ਚ ਹੋਏ ਮੁਕਾਬਲਿਆਂ ਤੋਂ ਬਾਅਦ ਹੁਣ ਇਸ ਸੈਂਕੜੇ ਨਾਲ ਗਿੱਲ ਨੇ ਨਾ ਸਿਰਫ ਆਪਣੇ ਆਲੋਚਕਾਂ ਨੂੰ ਚੁੱਪ ਕਰਵਾਇਆ ਹੈ ਸਗੋਂ ਉਹਨਾਂ ਤੋਂ ਮੁੜ ਉਮੀਦਾਂ ਜਾਗੀਆਂ ਹਨ।
ਟੈਸਟ ਵਿੱਚ ਭਾਰਤ ਲਈ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਵਾਲੇ ਸ਼ੁਭਮਨ, ਰਣਜੀ ਮੈਚ ਵਿੱਚ ਪੰਜਾਬ ਲਈ ਓਪਨਿੰਗ ਸਲਾਟ 'ਤੇ ਵਾਪਸ ਆਏ ਹਨ। ਹਾਲਾਂਕਿ ਉਹ ਇਸ ਸੀਜ਼ਨ ਵਿੱਚ ਸਿਰਫ਼ ਦੋ ਮੈਚਾਂ ਲਈ ਹੀ ਉਪਲਬਧ ਰਹਿਣਗੇ।
ਇਸ ਤੋਂ ਪਹਿਲਾਂ, ਪਿਛਲੇ ਸਾਲ ਵੈਸਟਇੰਡੀਜ਼ ਦੌਰੇ ਦੌਰਾਨ, ਉਨ੍ਹਾਂ ਨੇ ਯਸ਼ਸਵੀ ਜੈਸਵਾਲ ਲਈ ਆਪਣਾ ਓਪਨਿੰਗ ਸਲਾਟ ਛੱਡਣ ਦਾ ਫੈਸਲਾ ਕੀਤਾ ਸੀ।
ਹਾਲਾਂਕਿ, ਉਨ੍ਹਾਂ ਨੂੰ ਨੰਬਰ 3 ਸਲਾਟ 'ਤੇ ਸੈਟਲ ਹੋਣ ਲਈ ਕੁਝ ਸਮਾਂ ਲੱਗਿਆ ਪਰ ਆਸਟ੍ਰੇਲੀਆ ਦੌਰਾ ਉਨ੍ਹਾਂ ਦੇ ਲਈ ਕਾਫ਼ੀ ਨਿਰਾਸ਼ਾਜਨਕ ਸਾਬਤ ਹੋਇਆ।
ਅਰਸ਼ਦੀਪ ਸਿੰਘ ਬਣੇ ਆਈਸੀਸੀ ਮੈੱਨਜ਼ ਟੀ20 ਕ੍ਰਿਕਟਰ ਔਫ ਦ ਯੀਅਰ
ਭਾਰਤੀ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਆਈਸੀਸੀ ਮੈੱਨਜ਼ ਟੀ20 ਕ੍ਰਿਕਟਰ ਔਫ ਦ ਯੀਅਰ ਚੁਣਿਆ ਗਿਆ ਹੈ।
ਉਹ ਸਾਲ 2024 ਵਿੱਚ ਟੀ20 ਦੇ ਕੌਮਾਂਤਰੀ ਮੈਚਾਂ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਭਾਰਤੀ ਖਿਡਾਰੀ ਹਨ। ਅਰਸ਼ਦੀਪ ਸਿੰਘ ਪੰਜਾਬ ਦੇ ਮੁਹਾਲੀ ਦੇ ਰਹਿਣ ਵਾਲੇ ਹਨ।
ਆਈਸੀਸੀ ਦੀ ਵੈਬਸਾਈਟ 'ਤੇ ਮੌਜੂਦ ਜਾਣਕਾਰੀ ਮੁਤਾਬਕ ਅਰਸ਼ਦੀਪ ਸਿੰਘ ਨੇ 2024 ਵਿੱਚ 18 ਟੀ 20 ਮੈਂਚਾਂ ਵਿੱਚ 36 ਵਿਕਟਾਂ ਹਾਸਲ ਕੀਤੀਆਂ ਹਨ।
ਇੱਕ ਕੈਲੇਂਡਰ ਯੀਅਰ ਵਿੱਚ 36 ਵਿਕਟਾਂ ਲੈਣ ਕਰਕੇ ਅਰਸ਼ਦੀਪ ਦੁਨੀਆਂ ਦੇ ਪੰਜਵੇਂ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਖਿਡਾਰੀ ਬਣ ਗਏ ਹਨ।
ਖੱਬੇ ਹੱਥ ਦੇ ਗੇਂਦਬਾਜ਼ ਅਰਸ਼ਦੀਪ ਸਿੰਘ ਨੇ 7 ਜੁਲਾਈ 2022 ਨੂੰ ਆਪਣੇ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਇੰਗਲੈਂਡ ਦੇ ਖ਼ਿਲਾਫ਼ ਮੈਚ ਤੋਂ ਕੀਤੀ ਸੀ।
ਅਰਸ਼ਦੀਪ ਨੇ ਆਪਣੇ ਕਰੀਅਰ ਦੇ ਪਹਿਲਾ ਹੀ ਓਵਰ ਮੇਡਿਨ (ਬਿਨਾਂ ਕੋਈ ਰਨ ਦਿੱਤੇ) ਕੀਤਾ ਸੀ। ਅਰਸ਼ਦੀਪ ਝੂਲਨ ਗੋਸਵਾਮੀ ਅਤੇ ਅਜੀਤ ਅਗਰਕਰ ਤੋਂ ਬਾਅਦ ਤੀਜੇ ਭਾਰਤੀ ਬਣੇ ਸਨ, ਜਿਨ੍ਹਾਂ ਨੇ ਆਪਣੇ ਟੀ-20 ਕਰੀਅਰ ਦੀ ਸ਼ੁਰੂਆਤ ਮੇਡਨ ਓਵਰ ਨਾਲ ਕੀਤੀ ਹੋ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ