ਏਸ਼ੀਆ ਕੱਪ 2023: ਭਾਰਤ ਅਤੇ ਪਾਕਿਸਤਾਨ ਵਿਚਾਲੇ ਮੀਂਹ ਕਾਰਨ ਮੈਚ ਰੱਦ

ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾ ਰਿਹਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਹੈ। ਸ਼੍ਰੀਲੰਕਾ ਦੇ ਕੈਂਡੀ ਵਿੱਚ ਮੀਂਹ ਨਾ ਰੁਕਣ ਕਰਕੇ ਮੈਚ ਰੱਦ ਕਰ ਦਿੱਤਾ ਗਿਆ ਹੈ।
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 48.5 ਓਵਰਾਂ ਵਿੱਚ 266 ਦੌੜਾਂ ਬਣਾਈਆਂ ਸਨ। ਮੀਂਹ ਕਾਰਨ ਪਾਕਿਸਤਾਨ ਦੀ ਪਾਰੀ ਦਾ ਇੱਕ ਵੀ ਓਵਰ ਨਹੀਂ ਖੇਡਿਆ ਜਾ ਸਕਿਆ।
ਭਾਰਤ ਦੇ ਲਈ ਹਾਰਦਿਕ ਪਾਂਡਿਆ ਨੇ 87 ਅਤੇ ਈਸ਼ਾਨ ਕਿਸ਼ਨ ਨੇ 82 ਦੌੜਾਂ ਬਣਾਈਆਂ। ਭਾਰਤ ਦੇ ਬਾਕੀ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕੇ। ਪਾਕਿਸਤਾਨ ਦੇ ਲਈ ਸ਼ਾਹੀਨ ਸ਼ਾਹ ਅਫਰੀਦੀ ਦੇ ਚਾਰ ਵਿਕਟ ਹਾਸਲ ਕੀਤੇ।
ਪਾਕਿਸਤਾਨ ਅਤੇ ਭਾਰਤ ਦੋਵਾਂ ਹੀ ਟੀਮਾਂ ਨੂੰ ਇੱਕ-ਇੱਕ ਅੰਕ ਮਿਲਿਆ ਹੈ। ਪਾਕਿਸਤਾਨ ਨੇ ਪਹਿਲੇ ਮੈਚ ਵਿੱਚ ਨੇਪਾਲ ਨੂੰ ਹਰਾਇਆ ਸੀ। ਭਾਰਤ ਦਾ ਅਗਲਾ ਮੈਚ ਨੇਪਾਲ ਦੇ ਖਿਲਾਫ਼ ਹੈ।
ਇਹ ਮੈਚ 4 ਸਤੰਬਰ ਨੂੰ ਖੇਡਿਆ ਜਾਣਾ ਹੈ।

ਤਸਵੀਰ ਸਰੋਤ, Getty Images
ਭਾਰਤ ਦੀ ਪਾਰੀ
ਭਾਰਤੀ ਟੀਮ 266 ਦੌੜਾਂ 'ਤੇ ਆਲ ਆਊਟ ਹੋ ਗਈ ਸੀ।
ਵਿਰਾਟ ਕੋਹਲੀ, ਰੋਹਿਤ ਸ਼ਰਮਾ, ਸ਼ੁਭਮਨ ਗਿੱਲ ਜਿਹੇ ਦਿੱਗਜ ਖਿਡਾਰੀਆਂ ਦੇ ਉਮੀਦਾਂ ਮੁਤਾਬਕ ਪ੍ਰਦਰਸ਼ਨ ਨਾ ਕਰਨ ਤੋਂ ਬਾਅਦ ਭਾਰਤੀ ਟੀਮ 50 ਓਵਰ ਪੂਰੇ ਹੋਣ ਤੋਂ ਪਹਿਲਾਂ ਹੀ ਸਿਮਟ ਗਈ।
49ਵੇਂ ਓਵਰ ਵਿੱਚ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਨਸੀਮ ਨੇ ਕੁਲਦੀਪ ਯਾਦਵ ਨੂੰ ਆਊਟ ਕੀਤਾ ਸੀ।
45ਵੇਂ ਓਵਰ ਦੀ ਪਹਿਲੀ ਗੇਂਦ ਉੱਤੇ ਸ਼ਾਰਦੁਲ ਠਾਕੁਰ ਨਸੀਮ ਸ਼ਾਹ ਦੀ ਗੇਂਦ ਉੱਤੇ ਕੈਚ ਆਊਟ ਹੋਏ ਸਨ।

ਤਸਵੀਰ ਸਰੋਤ, ANI
ਭਾਰਤ ਵੱਲੋਂ ਸੱਤਵੇਂ ਨੰਬਰ ਦੇ ਖੇਡ ਰਹੇ ਰਵਿੰਦਰ ਜਡੇਜਾ 22 ਗੇਂਦਾਂ ਉੱਤੇ 14 ਦੌੜਾਂ ਬਣਾ ਕੇ ਸ਼ਾਹੀਨ ਸ਼ਾਹ ਅਫਰੀਦੀ ਦੀ ਗੇਂਦ ਉੱਤੇ ਕੈਚ ਆਊਟ ਹੋਏ ਸਨ।
90 ਗੇਂਦਾਂ ਵਿੱਚ 87 ਦੌੜਾਂ ਬਣਾਕੇ ਹਾਰਦਿਕ ਪਾਂਡਿਆ ਆਊਟ ਹੋਏ ਸਨ। ਸ਼ਾਹੀਨ ਸ਼ਾਹ ਅਫਰੀਦੀ ਦੀ ਗੇਂਦ ਉੱਤੇ ਪਾਂਡਿਆ. 43ਵੇਂ ਓਵਰ ਤੇ ਕੈਚ ਆਊਟ ਹੋਏ ਸਨ।
ਪਾਕਿਸਤਾਨੀ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੇ ਚਾਰ ਵਿਕਟਾਂ ਲਈਆਂ, ਨਸੀਮ ਸ਼ਾਹ ਅਤੇ ਹਾਰਿਸ ਰਾਊਫ ਨੇ ਤਿੰਨ-ਤਿੰਨ ਵਿਕਟਾਂ ਲਈਆਂ।

ਤਸਵੀਰ ਸਰੋਤ, Getty Images
ਈਸ਼ਾਨ ਤੇ ਪਾਂਡਿਆ ਦੀ ਸਾਂਝੇਦਾਰੀ
ਈਸ਼ਾਨ ਕਿਸ਼ਨ 81 ਗੇਂਦਾਂ ਵਿੱਚ 82 ਦੌੜਾਂ ਬਣਾ ਕੇ ਆਊਟ ਹੋਏ ਸਨ। ਆਪਣੀ ਪਾਰੀ ਵਿੱਚ ਉਨ੍ਹਾਂ ਨੇ 9 ਚੌਕੇ ਅਤੇ 2 ਛੱਕੇ ਮਾਰੇ।
ਇੱਕ ਖ਼ਰਾਬ ਸ਼ੁਰੂਆਤ ਤੋਂ ਬਾਅਦ ਭਾਰਤੀ ਟੀਮ ਨੇ ਹਾਰਦਿਕ ਪਾਂਡਿਆ ਅਤੇ ਈਸ਼ਾਨ ਕਿਸ਼ਨ ਦੀ ਸਾਂਝੇਦਾਰੀ ਦੇ ਸਿਰ 'ਤੇ 200 ਦਾ ਅੰਕੜਾ ਪਾਰ ਕਰ ਲਿਆ ਸੀ।
37ਵੇਂ ਓਵਰ ਦੇ ਅੰਤ ਤੱਕ ਭਾਰਤ ਨੇ ਪੰਜ ਵਿਕਟਾਂ ਦੇ ਨੁਕਸਾਨ 'ਤੇ 203 ਦੌੜਾਂ ਬਣਾਈਆਂ ਸਨ।
ਈਸ਼ਾਨ ਨੇ 80 ਗੇਂਦਾਂ ਵਿੱਚ 82 ਦੌੜਾਂ ਬਣਾਈਆਂ ਹਨ, ਜਦਕਿ ਹਾਰਦਿਕ ਨੇ 73 ਗੇਂਦਾਂ ਵਿੱਚ 65 ਦੌੜਾਂ ਬਣਾਈਆਂ ਹਨ।
ਦੋਵਾਂ ਨੇ ਸਾਂਝੇਦਾਰੀ ਵਿੱਚ 135 ਤੋਂ ਵੱਧ ਦੌੜਾਂ ਬਣਾਈਆਂ ਸਨ।

ਤਸਵੀਰ ਸਰੋਤ, Getty Images
ਪੰਜਵੇਂ ਨੰਬਰ ਉੱਤੇ ਬੱਲੇਬਾਜ਼ੀ ਕਰਨ ਆਏ ਇਸ਼ਾਨ ਕਿਸ਼ਨ ਨੇ 54 ਗੇਂਦਾਂ ਉੱਤੇ 50 ਦੌੜਾਂ ਬਣਾ ਕੇ ਅਰਧ ਸੈਂਕੜਾਂ ਪੂਰਾ ਕਰ ਲਿਆ ਸੀ।
15ਵੇਂ ਓਵਰ ਤੱਕ ਚਾਰ ਵਿਕਟਾਂ ਗੁਆਉਣ ਤੋਂ ਬਾਅਦ ਹਾਰਦਿਕ ਪਾਂਡਿਆ ਅਤੇ ਈਸ਼ਾਨ ਕਿਸ਼ਨ ਦੀ ਸਾਂਝੇਦਾਰੀ ਨਾਲ ਵਾਪਸੀ ਕੀਤੀ ਸੀ, ਦੋਵਾਂ ਨੇ 90 ਗੇਦਾਂ ਵਿੱਚ 81 ਦੌੜਾਂ ਬਣਾਈਆਂ ਸਨ।
ਈਸ਼ਾਨ ਤੋਂ ਬਾਅਦ ਹਾਰਦਿਕ ਪਾਂਡਿਆ ਨੇ ਵੀ ਅਰਧ ਸੈਂਕੜਾ ਪੂਰ ਕਰ ਲਿਆ ਸੀ। 34ਵੇਂ ਓਵਰ ਦੇ ਖ਼ਤਮ ਹੁੰਦੇ-ਹੁੰਦੇ ਹਾਰਦਿਕ ਪਾਂਡਿਆ ਨੇ ਆਪਣਾ ਅਰਧ ਸੈਕੜਾ 62 ਗੇਂਦਾਂ 'ਤੇ ਪੂਰਾ ਕਰ ਲਿਆ ਸੀ।

ਤਸਵੀਰ ਸਰੋਤ, Getty Images
ਰੋਹਿਤ ਸ਼ਰਮਾ ਤੇ ਕੋਹਲੀ ਵਰਗੇ ਦਿੱਗਜ ਸ਼ੁਰੂਆਤ ਵਿੱਚ ਹੋ ਗਏ ਸਨ ਆਊਟ

ਤਸਵੀਰ ਸਰੋਤ, Getty Images
15ਵੇਂ ਓਵਰ ਤੱਕ ਭਾਰਤ ਨੇ ਚਾਰ ਵਿਕਟਾਂ ਗੁਆ ਕੇ 72 ਦੌੜਾਂ ਬਣਾਈਆਂ ਸਨ।
14.1 ਓਵਰ ਉੱਤੇ ਰਾਉਫ ਹਾਰਿਸ ਨੇ ਸ਼ੁਭਮਨ ਗਿੱਲ ਨੂੰ ਕਲੀਨ ਬੋਲਡ ਕੀਤਾ ਸੀ।
ਸ਼ੁਭਮਨ ਗਿੱਲ ਨੇ 21 ਗੇਂਦਾਂ ਖੇਡ ਕੇ 10 ਦੌੜਾਂ ਬਣਾਈਆਂ ਸਨ, ਉਨ੍ਹਾਂ ਨੇ ਇੱਕ ਚੌਕਾ ਵੀ ਮਾਰਿਆ ਸੀ।
ਭਾਰਤ ਲਈ ਛੇਵੇਂ ਨੰਬਰ ਉੱਤੇ ਖੇਡਣ ਆਏ ਹਾਰਦਿਕ ਪਾਂਡਿਆ ਨੇ ਪਹਿਲੀ ਹੀ ਗੇਂਦ ਉੱਤੇ ਚੌਕਾ ਮਾਰਿਆ ਸੀ।
10 ਓਵਰਾਂ ਵਿੱਚ ਭਾਰਤ ਨੇ ਤਿੰਨ ਵਿਕਟਾਂ ਦੇ ਨੁਕਸਾਨ 'ਤੇ 48 ਦੌੜਾਂ ਬਣਾਈਆਂ ਸਨ।
ਪੰਜਵੇਂ ਓਵਰ ਦੀ ਆਖ਼ਰੀ ਗੇਂਦ 'ਤੇ ਰੋਹਿਤ ਸ਼ਰਮਾ ਆਊਟ ਹੋ ਗਏ ਸਨ। ਸ਼ਾਹੀਨ ਸ਼ਾਹ ਅਫਰੀਦੀ ਦੀ ਗੇਂਦ 'ਤੇ ਭਾਰਤੀ ਉਹ ਬੋਲਡ ਆਊਟ ਹੋਏ ਸਨ।
ਉਨ੍ਹਾਂ ਮਗਰੋਂ ਖੇਡਣ ਆਏ ਵਿਰਾਟ ਕੋਹਲੀ ਨੇ 7 ਗੇਦਾਂ ਖੇਡ ਕੇ 4 ਦੌੜਾਂ ਬਣਾਈਆਂ ਤੇ ਆਪਣੀ ਪਾਰੀ ਦੌਰਾਨ ਇੱਕ ਚੌਕਾ ਵੀ ਮਾਰਿਆ। ਉਹ ਵੀ ਸ਼ਾਹੀਨ ਸ਼ਾਹ ਅਫਰੀਦੀ ਦੀ ਗੇਂਦ ਉੱਤੇ ਬੋਲਡ ਹੋ ਗਏ।

ਤਸਵੀਰ ਸਰੋਤ, Getty Images
ਰੋਹਿਤ ਸ਼ਰਮਾ ਨੇ 22 ਗੇਦਾਂ ਵਿੱਚ 11 ਸਕੋਰ ਬਣਾਏ ਹਨ, ਉਨ੍ਹਾਂ ਨੇ ਆਪਣੀ ਪਾਰੀ ਵਿੱਚ ਦੋ ਚੌਕੇ ਲਗਾਏ।
ਸ਼੍ਰੇਅਸ ਅਈਅਰ ਨੇ 9 ਗੇਦਾਂ 'ਤੇ 14 ਦੋੜਾਂ ਬਣਾਈਆਂ ਸਨ। ਉਹ ਹਾਰਿਸ ਰਾਉਫ ਦੀ ਗੇਂਦ ਉੱਤੇ ਕੈਚ ਆਊਟ ਹੋਏ, ਪਾਕਿਸਤਾਨੀ ਖਿਡਾਰੀ ਫਖਰ ਜ਼ਮਾਨ ਨੇ ਇਹ ਕੈਚ ਫੜ੍ਹਿਆ ਸੀ।

ਤਸਵੀਰ ਸਰੋਤ, Getty Images
ਅਫਰੀਦੀ, ਰਊਫ, ਸ਼ਾਹ ਨੇ ਪੂਰੀ ਟੀਮ ਨੂੰ ਆਊਟ ਕੀਤਾ
38ਵੇਂ ਓਵਰ ਵਿੱਚ ਈਸ਼ਾਨ ਕਿਸ਼ਨ ਦੇ ਆਊਟ ਹੋਣ ਤੋਂ ਬਾਅਦ ਰਵਿੰਦਰ ਜਡੇਜਾ ਪਿੱਚ ਉੱਚੇ ਆਏ ਸਨ।
ਚਾਲੀਵੇਂ ਓਵਰ ਵਿੱਚ ਹਾਰਦਿਕ ਪਾਂਡਿਆ ਨੇ ਆਪਣੇ ਬੱਲੇ ਦਾ ਮੂੰਹ ਖੋਲ੍ਹਿਆ। ਇਸ ਓਵਰ ਤੋਂ ਪਹਿਲਾਂ ਤੱਕ ਪਾਂਡਿਆ ਨੇ 68 ਦੌੜਾਂ ਬਣਾਈਆਂ ਸਨ ਤੇ ਇਸ ਦੌਰਾਨ ਸਿਰਫ਼ 3 ਚੌਕੇ ਲਗਾਏ ਸਨ।
ਚਾਲੀਵਾਂ ਓਵਰ ਹਾਰਿਸ ਰਊਫ ਲੈ ਰਹੇ ਸਨ। ਇਕੱਲੇ ਇਸ ਓਵਰ ਵਿੱਚ ਹੀ ਪਂਡਿਆ ਨੇ 3 ਚੌਕੇ ਲਗਾਏ ਉਨ੍ਹਾਂ ਦਾ ਸਕੋਰ 83 ਗੇਂਦਾਂ ਉੱਤੇ 80 ਦੌੜਾਂ ਸੀ।
ਹਾਲਾਂਕਿ ਇਸ ਤੋਂ ਬਾਅਦ ਪਾਂਡਿਆ ਸਿਰਫ਼ 7 ਦੌੜਾਂ ਹੀ ਬਣਾ ਸਕੇ ਅਤੇ 44ਵੇਂ ਓਵਰ ਵਿੱਚ ਸ਼ਾਹੀਨ ਸਾਹ ਅਫਰੀਦੀ ਦੀ ਗੇਂਦ ਉੱਤੇ ਆਊਟ ਹੋ ਗਏ।
ਰਵਿੰਦਰ ਜਡੇਜਾ ਨੇ 14 ਦੌੜਾਂ ਦਾ ਯੋਗਦਾਨ ਦਿੱਤਾ ਤਾਂ ਜਸਪ੍ਰੀਤ ਬੁਮਰਾਹ ਨੇ 16 ਦੌੜਾਂ ਬਣਾਈਆਂ।
ਪਾਕਿਸਤਾਨ ਵੱਲੋਂ ਸ਼ਾਹੀਨ ਸ਼ਾਹ ਅਫਰੀਦੀ ਨੇ ਆਪਣੇ 10ਓਵਰਾਂ ਵਿੱਚ 35 ਦੌੜਾਂ ਦੇ ਕੇ 4 ਵਿਕੇਟ ਲਏ। ਹਾਰਿਸ ਰਊਫ ਅਤੇ ਨਸੀਮ ਸ਼ਾਹ ਨੇ ਤਿੰਨ-ਤਿੰਨ ਵਿਕੇਟ ਲਏ।
ਟੌਸ ਜਿੱਤਣ ਤੋਂ ਬਾਅਦ ਰੋਹਿਤ ਸ਼ਰਮਾ ਨੇ ਕੀ ਕਿਹਾ ਸੀ

ਤਸਵੀਰ ਸਰੋਤ, Getty Images
ਭਾਰਤ ਨੇ ਇਸ ਮੈਚ ਦੇ ਲਈ ਟੌਸ ਜਿੱਤਿਆ ਸੀ।
ਟੌਸ ਜਿੱਤਣ ਤੋਂ ਬਾਅਦ ਰੋਹਿਤ ਸ਼ਰਮਾ ਨੇ ਕਿਹਾ,’’ ਚੁਣੌਤੀ ਅਤੇ ਹਾਲਾਤ ਨੂੰ ਸਵੀਕਾਰ ਕਰੋ। ਅਸੀਂ ਬੈਂਗਲੁਰੂ ਵਿੱਚ ਛੇ ਦਿਨ ਦੇ ਕੈਂਪ ਵਿੱਚ ਹਿੱਸਾ ਲਿਆ ਅਤੇ ਆਪਣੇ ਕੌਸ਼ਲ ਉੱਤੇ ਕੰਮ ਕੀਤਾ। ਏਸ਼ੀਆ ਕੱਪ ਕੁਆਲਿਟੀ ਟੀਮਾਂ ਦਾ ਕੁਆਲਿਟੀ ਟੂਰਨਾਮੈਂਟ ਹੈ।‘’
ਰੋਹਿਤ ਸ਼ਰਮਾ ਬੋਲੇ, ‘‘ਆਖ਼ਿਰ ਵਿੱਚ ਸਾਨੂੰ ਸੋਚਣ ਦੀ ਲੋੜ ਹੁੰਦੀ ਹੈ ਕਿ ਅਸੀਂ ਇੱਥੇ ਜਿੱਤ ਸਕਦੇ ਹਾਂ। ਵੈਸਟਇੰਡੀਜ਼ ਵਿੱਚ ਖੇਡੇ ਗਏ ਆਖ਼ਰੀ ਵਨਡੇ ਸੀਰੀਜ਼ ਤੋਂ ਬਾਅਦ ਕੁਝ ਖਿਡਾਰੀ ਟੀਮ ਨਾਲ ਜੁੜੇ ਹਨ। ਸ਼੍ਰੇਅਸ ਅਈਅਰ ਅਤੇ ਬੁਮਰਾਹ ਪਰਤੇ ਹਨ। ਹਾਰਦਿਕ ਤਾਂ ਹਨ ਅਤੇ ਸ਼ਾਰਦੁਲ ਵੀ ਹਨ। ਦੋ ਸਪਿਨਰ ਕੁਲਦੀਪ ਅਤੇ ਜਡੇਜਾ ਹਨ।’’

ਤਸਵੀਰ ਸਰੋਤ, Getty Images
ਟੀਮ ਵਿੱਚ ਕੋਣ-ਕੋਣ ਸਨ -
ਭਾਰਤ: ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ, ਰਵਿੰਦਰ ਜਡੇਜਾ, ਹਾਰਦਿਕ ਪਾਂਡਿਆ, ਮੁਹੰਮਦ ਸਿਰਾਜ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਸ਼ਾਰਦੁਲ ਠਾਕੁਰ।
ਪਾਕਿਸਤਾਨ: ਫਖਰ ਜ਼ਮਾਨ, ਇਮਾਮ ਉਲ ਹਕ, ਬਾਬਰ ਆਜ਼ਮ, ਮੁਹੰਮਦ ਰਿਜ਼ਵਾਨ, ਆਗਾ ਸਲਮਾਨ, ਇਫਿਤਖ਼ਾਰ ਅਹਿਮਦ, ਸ਼ਾਦਾਬ ਖ਼ਾਨ, ਮੁਹੰਮਦ ਨਵਾਜ਼, ਨਸੀਮ ਸ਼ਾਹ, ਸ਼ਾਹੀਨ ਸ਼ਾਹ ਅਫਰੀਦੀ, ਹਾਰਿਸ ਰਉਫ।












