ਕੋਰੋਨਾਵਾਇਰਸ ਨਾਲ 3 ਹਫ਼ਤਿਆਂ ਤੱਕ ਬਿਮਾਰ ਰਹੇ ਲੋਕਾਂ ਦੀ ਸਿਹਤ ’ਤੇ ਇਹ ਮਾੜਾ ਅਸਰ ਪੈ ਸਕਦਾ ਹੈ

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨੈਸ਼ਨਲ ਇੰਸਟੀਚਿਊਟ ਫ਼ਾਰ ਹੈਲਥ ਮੁਤਾਬਕ ਜੇ ਕੋਈ ਵਿਅਕਤੀ ਲੰਬੇ ਸਮੇਂ ਤੱਕ ਕੋਵਿਡ-19 ਤੋਂ ਪ੍ਰਭਾਵਿਤ ਰਹਿੰਦਾ ਹੈ ਤਾਂ ਇਹ ਗੰਭੀਰ ਰੂਪ ਵਿੱਚ ਮਾਨਸਿਕ ਤੌਰ 'ਤੇ ਅਸਰ ਪਾ ਸਕਦਾ ਹੈ

"ਲੌਂਗ ਕੋਵਿਡ" - ਇੱਕ ਸਮੀਖਿਆ ਮੁਤਾਬਕ ਲੰਬੇ ਸਮੇਂ ਤੱਕ ਕੋਰੋਨਾਵਾਈਰਸ ਕਰਕੇ ਬੀਮਾਰ ਰਹਿਣ ਵਾਲੇ ਲੋਕਾਂ ਨੂੰ ਇਹ ਚਾਰ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਿਤ ਕਰ ਸਕਦਾ ਹੈ।

ਇਸ ਨਾਲ ਇਹ ਵੀ ਸਮਝਿਆ ਜਾ ਸਕਦਾ ਹੈ ਕਿ ਲਗਾਤਾਰ ਕੋਵਿਡ ਦੇ ਲੱਛਣ ਤੋਂ ਪ੍ਰਭਾਵਿਤ ਲੋਕਾਂ 'ਤੇ ਵਿਸ਼ਵਾਸ ਕਿਉਂ ਨਹੀਂ ਕੀਤਾ ਜਾਂਦਾ ਜਾਂ ਫ਼ਿਰ ਉਨ੍ਹਾਂ ਦਾ ਇਲਾਜ ਕਿਉਂ ਨਹੀਂ ਕੀਤਾ ਜਾਂਦਾ।

ਨੈਸ਼ਨਲ ਇੰਸਟੀਚਿਊਟ ਫ਼ਾਰ ਹੈਲਥ ਰਿਸਰਚ ਦੀ ਰਿਪੋਰਟ ਮੁਤਾਬਕ ਜੇ ਕੋਈ ਵਿਅਕਤੀ ਲੰਬੇ ਸਮੇਂ ਤੱਕ ਕੋਵਿਡ-19 ਤੋਂ ਪ੍ਰਭਾਵਿਤ ਰਹਿੰਦਾ ਹੈ ਤਾਂ ਇਹ ਗੰਭੀਰ ਰੂਪ ਵਿੱਚ ਮਾਨਸਿਕ ਤੌਰ 'ਤੇ ਪ੍ਰਭਾਵਿਤ ਕਰ ਸਕਦਾ ਹੈ।

ਉਨ੍ਹਾਂ ਨੂੰ ਵਧੇਰੇ ਸਹਿਯੋਗ ਦੀ ਲੋੜ ਹੈ ਅਤੇ ਸਿਹਤ ਸੰਭਾਲ ਕਰਨ ਵਾਲੇ ਸਟਾਫ਼ ਨੂੰ ਵੱਧ ਜਾਣਕਾਰੀ ਦੀ ਲੋੜ ਹੈ।

ਇਹ ਵੀ ਪੜ੍ਹੋ:

ਜ਼ਿੰਦਗੀ ਬਦਲਣ ਵਾਲੇ ਤਜ਼ਰਬੇ

ਬਹੁਤੇ ਲੋਕਾਂ ਨੂੰ ਦੱਸਿਆ ਗਿਆ ਕਿ ਜੇ ਕੋਰੋਨਾ ਦੇ ਮਾਮੁਲੀ ਲੱਛਣ ਹਨ ਤਾਂ ਦੋ ਹਫ਼ਤਿਆਂ ਵਿੱਚ ਠੀਕ ਹੋ ਜਾਣਗੇ ਅਤੇ ਜੇ ਗੰਭੀਰ ਹਨ ਤਾਂ ਤਿੰਨ ਹਫ਼ਤਿਆਂ ਵਿੱਚ ਠੀਕ ਹੋ ਜਾਣਗੇ।

ਪਰ ਰਿਪੋਰਟਾਂ ਦੱਸਦੀਆਂ ਹਨ ਕਿ ਹਜ਼ਾਰਾਂ ਲੋਕ ਲੰਬਾ ਸਮਾਂ ਕੋਵਿਡ ਤੋਂ ਪ੍ਰਭਾਵਿਤ ਰਹਿ ਸਕਦੇ ਹਨ।

ਅਤੇ ਆਉਣ ਵਾਲੇ ਮਹੀਨਿਆਂ ਵਿੱਚ ਯੂਕੇ ਵਿੱਚ ਵੱਧ ਰਹੇ ਕੋਰੋਨਾਵਾਇਰਸ ਦੇ ਮਾਮਲਿਆਂ ਨਾਲ ਇਹ ਗਿਣਤੀ ਵੱਧ ਵੀ ਸਕਦੀ ਹੈ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਿਪੋਰਟਾਂ ਦੱਸਦੀਆਂ ਹਨ ਕਿ ਹਜ਼ਾਰਾਂ ਲੋਕ ਲੰਬਾ ਸਮਾਂ ਕੋਵਿਡ ਤੋਂ ਪ੍ਰਭਾਵਿਤ ਰਹਿ ਸਕਦੇ ਹਨ

ਫ਼ੇਸਬੁੱਕ 'ਤੇ ਇੱਕ 'ਲੌਂਗ ਕੋਵਿਡ ਮਦਦ ਗਰੁੱਪ' ਦੇ 14 ਮੈਂਬਰਾਂ ਦੇ ਇੰਟਰਵਿਊ ਦੇ ਅਧਾਰ 'ਤੇ ਅਤੇ ਹਾਲ ਹੀ ਵਿੱਚ ਹੋਈਆਂ ਨਵੀਆਂ ਖੋਜਾਂ ਦੇ ਅਧਾਰ 'ਤੇ ਸਮੀਖਿਆ ਵਿੱਚ ਪਾਇਆ ਗਿਆ ਹੈ ਕਿ ਦੁਬਾਰਾ ਪਾਏ ਜਾਣ ਵਾਲੇ ਲੱਛਣ ਕਿਸੇ ਵੀ ਚੀਜ਼ ਨੂੰ ਪ੍ਰਭਾਵਿਤ ਕਰ ਸਕਦੇ ਹਨ। ਸਾਹ, ਦਿਮਾਗ, ਦਿਲ, ਅਤੇ ਖੂਨ ਸੰਚਾਰ ਪ੍ਰਣਾਲੀ ਤੋਂ ਲੈ ਕੇ ਗੁਰਦਿਆਂ, ਅੰਤੜੀਆਂ, ਜਿਗਰ ਤੇ ਚਮੜੀ ਕਿਸੇ ਵੀ ਚੀਜ਼ ਨੂੰ।

ਇਹ ਲੱਛਣਾਂ ਦੇ ਚਾਰ ਕਾਰਨ ਹੋ ਸਕਦੇ ਹਨ-

  • ਫੇਫੜਿਆਂ ਅਤੇ ਦਿਲ ਦੇ ਅੰਗਾਂ ਨੂੰ ਸਥਾਈ ਨੁਕਸਾਨ
  • ਇੰਟੈਂਸਿਵ ਕੇਅਰ ਤੋਂ ਬਾਅਦ ਦੇ ਲੱਛਣ
  • ਵਾਇਰਸ ਤੋਂ ਬਾਅਦ ਦੀ ਥਕਾਵਟ ਕਾਰਨ
  • ਕੋਵਿਡ-19 ਦੇ ਨਿਰੰਤਰ ਲੱਛਣਾ ਕਰਕੇ

ਇੰਨਾਂ ਵਿੱਚੋਂ ਕੁਝ ਕੋਰੋਨਾਵਾਇਰਸ ਤੋਂ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੋਣ ਕਰਕੇ ਲੰਬਾ ਸਮਾਂ ਹਸਪਤਾਲ ਵਿੱਚ ਰਹੇ ਸਨ ਪਰ ਬਾਕੀ ਜਿਨ੍ਹਾਂ ਨੂੰ ਮਾਮੁਲੀ ਇਨਫ਼ੈਕਸ਼ਨ ਸੀ, ਦਾ ਨਾ ਕਦੀ ਟੈਸਟ ਹੋਇਆ ਅਤੇ ਨਾ ਹੀ ਬੀਮਾਰੀ ਦਾ ਪਤਾ ਲੱਗਿਆ।

ਸਮੀਖਿਆ ਮੁਤਾਬਿਕ ਜੇਕਰ ਕੋਵਿਡ ਦੇ ਚਲਦਿਆਂ ਲੋਕਾਂ ਦੀ ਬੀਮਾਰੀ ਲਈ ਜਾਂਚ ਹੁੰਦੀ ਰਹੇ ਤਾਂ ਉਨ੍ਹਾਂ ਦੀ ਮਦਦ ਹੋ ਸਕਦੀ ਹੈ।

ਰਿਪੋਰਟ ਅਨੁਸਾਰ, "ਇਹ ਸਪਸ਼ਟ ਹੋ ਰਿਹਾ ਹੈ ਕਿ ਕੁਝ ਲੋਕਾਂ ਲਈ ਕੋਵਿਡ-19 ਦਾ ਇਨਫ਼ੈਕਸ਼ਨ ਲੰਬੇ ਸਮੇਂ ਦੀ ਬਿਮਾਰੀ ਹੈ।"

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਿਪੋਰਟ ਅਨੁਸਾਰ, "ਇਹ ਸਪਸ਼ਟ ਹੋ ਰਿਹਾ ਹੈ ਕਿ ਕੁਝ ਲੋਕਾਂ ਲਈ ਕੋਵਿਡ-19 ਦਾ ਇਨਫ਼ੈਕਸ਼ਨ ਲੰਬੇ ਸਮੇਂ ਦੀ ਬਿਮਾਰੀ ਹੈ

"ਕੁਝ ਲਈ ਹਸਪਤਾਲ ਦੇ ਇਲਾਜ ਤੋਂ ਬਾਅਦ ਇਹ ਮੁੜ ਵਸੇਬੇ ਨਾਲ ਸੰਬੰਧਿਤ ਹੈ- ਪਰ ਕਈ ਹੋਰ ਜ਼ਿੰਦਗੀ ਬਦਲਣ ਵਾਲੇ ਤਜ਼ਰਬੇ ਬਾਰੇ ਕਹਿ ਰਹੇ ਹਨ ਜਿਹੜੇ ਮਾਮੁਲੀ ਇਨਫ਼ੈਕਸ਼ਨ, ਜਿਸ ਦਾ ਉਨ੍ਹਾਂ ਨੇ ਘਰ ਵਿੱਚ ਇਲਾਜ ਕੀਤਾ ਤੋਂ ਬਾਅਦ ਲੰਬੇ ਸਮੇਂ ਤੱਕ ਗੰਭੀਰ ਬੀਮਾਰ ਰਹੇ।

ਰਿਪੋਰਟ ਲਿਖਣ ਵਾਲੇ ਡਾ. ਈਲੇਨ ਮੈਕਸਵੈਲ ਨੇ ਕਿਹਾ ਕਿ ਉਹ ਮੰਨਦੀ ਹੈ ਕਿ ਜਿਹੜੇ ਗੰਭੀਰ ਰੂਪ ਵਿੱਚ ਕੋਵਿਡ-19 ਕਾਰਨ ਬੀਮਾਰ ਹੋਏ ਹਨ, ਉਹ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਅਤੇ ਜਿਨ੍ਹਾਂ ਦੀ ਮੌਤ ਦਾ ਖ਼ਦਸ਼ਾ ਘੱਟ ਸੀ ਉਨ੍ਹਾਂ ਦੇ ਜੀਵਨ ਵਿੱਚ ਇਸ ਦੇ ਲੰਬੇ ਸਮੇਂ ਤੱਕ ਪ੍ਰਭਾਵ ਦਾ ਖ਼ਤਰਾ ਵੀ ਘੱਟ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਪਰ ਸਮੀਖਿਆ ਅਨੁਸਾਰ ਅਸਲ ਵਿੱਚ ਇਸ ਤਰ੍ਹਾਂ ਨਹੀਂ ਹੈ।

ਉਨ੍ਹਾਂ ਨੇ ਕਿਹਾ, "ਹੁਣ ਅਸੀਂ ਜਾਣਦੇ ਹਾਂ ਕਿ ਉਹ ਲੋਕ ਜਿਨ੍ਹਾਂ ਦੇ ਕੋਵਿਡ-19 ਤੋਂ ਪ੍ਰਭਾਵਿਤ ਹੋਣ ਸਬੰਧੀ ਕੋਈ ਰਿਕਾਰਡ ਨਹੀਂ ਹੈ, ਉਹ ਉਨ੍ਹਾਂ ਤੋਂ ਵੱਧ ਤਕਲੀਫ਼ ਵਿੱਚ ਹਨ ਜਿਨ੍ਹਾਂ ਨੂੰ ਕਈ ਦਿਨਾਂ ਤੱਕ ਵੈਟੀਲੇਟਰ 'ਤੇ ਰੱਖਿਆ ਗਿਆ ਸੀ।"

ਅਤੇ ਕੁਝ ਲੋਕਾਂ 'ਤੇ ਸਰੀਰ ਨੂੰ ਕਮਜ਼ੋਰ ਕਰਨ ਵਾਲੇ ਇਹ ਪ੍ਰਭਾਵ ਨੈਸ਼ਨਲ ਹੈਲਥ ਸਿਸਟਮ 'ਤੇ ਵਧੇਰੇ ਬੋਝ ਪਾਉਣਗੇ।

'ਮੇਰੇ ਪੁੱਤਰਾਂ ਨੇ ਸਫ਼ਾਈ ਕਰਨ ਅਤੇ ਖਾਣਾ ਪਕਾਉਣ ਦਾ ਕੰਮ ਕੀਤਾ'

ਯੂਨੀਵਰਸਿਟੀ ਬਰਿਸਲ ਵਿੱਚ ਲੈਕਚਰਾਰ ਜੋ ਹਾਊਸ ਕੋਵਿਡ ਦੀ ਲਾਗ ਲੱਗਣ ਤੋਂ ਛੇ ਮਹੀਨੇ ਬਾਅਦ ਵੀ ਹਾਲੇ ਤੱਕ ਕੰਮ 'ਤੇ ਵਾਪਸ ਨਹੀਂ ਆਏ ਹਨ।

ਇਹ ਇੱਕ ਭੈੜੀ ਖੰਘ ਅਤੇ ਸਾਹ ਲੈਣ ਵਿੱਚ ਤਕਲੀਫ਼ ਨਾਲ ਸ਼ੁਰੂ ਹੋਇਆ ਪਰ ਇਹ ਦਿਲ ਅਤੇ ਹੱਡੀਆਂ ਦੇ ਦਰਦ ਤੋਂ ਪਹਿਲਾਂ ਹੱਡਭੰਨਵੀਂ ਥਕਾਨ ਅਤੇ ਸਿਰ ਦਰਦ ਵਿੱਚ ਬਦਲ ਗਿਆ।

ਕੋਰੋਨਾਵਾਇਰਸ
ਕੋਰੋਨਾਵਾਇਰਸ

ਉਨ੍ਹਾਂ ਨੇ ਕਿਹਾ,"ਇੱਕ ਦਿਨ ਮੈਂ ਉੱਠੀ, ਬਹੁਤ ਹੀ ਸੁਸਤ ਸੀ, ਬੇਹੋਸ਼ ਹੋ ਗਈ ਅਤੇ (ਏ ਐਂਡ ਈ) ਐਕਸੀਡੈਂਟ ਅਤੇ ਐਮਰਜੈਂਸੀ ਤੱਕ ਪਹੁੰਚ ਗਈ।"

ਹਾਲਾਂਕਿ ਉਸਦੇ ਦਿਲ ਦੀ ਤੇਜ਼ ਧੜਕਣ ਅਤੇ ਸਾਹ ਲੈਣ ਵਿੱਚ ਕੁਝ ਬਿਹਤਰ ਹੋਈ ਹੈ ਪਰ ਚੱਲ ਰਹੇ ਲੱਛਣਾਂ ਦਾ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਜ਼ਿੰਦਗੀ 'ਤੇ ਹਾਲੇ ਵੀ ਬਹੁਤ ਅਸਰ ਹੈ।

ਉਨ੍ਹਾ ਦਾ ਪਾਰਟਨਰ ਐਸ਼ ਵੀ ਨਾ ਜਾਣ ਵਾਲੇ ਲੱਛਣਾਂ ਨੂੰ ਮਹਿਸੂਸ ਕਰ ਰਿਹਾ ਹੈ। ਨਤੀਜੇ ਵਜੋਂ ਉਨ੍ਹਾਂ ਦੇ ਅੱਲੜ੍ਹ ਉਮਰ ਦੇ ਮੁੰਡੇ ਖਾਣਾ ਬਣਾਉਣ ਅਤੇ ਸਫ਼ਾਈ ਕਰਨ ਦਾ ਕੰਮ ਕਰਦੇ ਹਨ।

ਕੋਰੋਨਾਵਾਇਰਸ

ਤਸਵੀਰ ਸਰੋਤ, Jo House

ਤਸਵੀਰ ਕੈਪਸ਼ਨ, ਜੋ ਹਾਊਸ ਅਤੇ ਉਨ੍ਹਾਂ ਦੇ ਜੀਵਨ ਸਾਥੀ ਐਸ਼ ਕੋਰੋਨਾਵਾਇਰਸ ਦੇ ਲੱਛਣਾ ਨਾਲ ਜੂਝ ਰਹੇ ਹਨ

"ਬਹੁਤ ਸਾਰੇ ਲੋਕਾਂ ਨੂੰ ਮਾਮੁਲੀ ਲੱਛਣਾਂ ਵਾਲੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ ਪਰ ਇਹ ਅਸਲ ਵਿੱਚ ਮਾਮਲੀ ਨਹੀਂ ਹਨ। ਸਾਨੂੰ ਮਦਦ ਦੀ ਲੋੜ ਹੈ।"

ਹਾਲਾਂਕਿ ਜੋ ਨੂੰ ਨਿਮੋਨੀਆ ਸੀ ਪਰ ਉਸ ਦਾ ਕਦੇ ਵੀ ਵਾਇਰਸ ਚੈੱਕ ਕਰਨ ਲਈ ਟੈਸਟ ਨਹੀਂ ਕੀਤਾ ਗਿਆ ਅਤੇ ਨਾ ਹੀ ਕਦੇ ਹਸਪਤਾਲ ਦਾਖ਼ਲ ਕੀਤਾ ਗਿਆ।

ਉਨ੍ਹਾਂ ਨੇ ਦੱਸਿਆ, "ਜਦੋਂ ਅਸੀਂ ਬਹੁਤ ਬੀਮਾਰ ਸੀ ਤਾਂ ਅਸੀਂ ਦੋਵਾਂ ਨੇ ਵਸੀਅਤਾਂ ਬਣਵਾ ਲਈਆਂ, ਇਹ ਬਹੁਤ ਡਰਾਉਣਾ ਸੀ।"

ਰਿਪੋਰਟ ਵਿੱਚ ਹਾਲ ਹੀ ਵਿੱਚ ਐਲਾਨੇ ਗਏ 'ਵਨ ਸਟਾਪ ਹੌਸਪਿਟਲ ਕਲੀਨਿ'ਕ ਦੇ ਨਾਲ ਨਾਲ ਲੰਬੇ ਸਮੇਂ ਤੱਕ ਪ੍ਰਭਾਵਿਤ ਰਹਿਣ ਵਾਲੇ ਲੋਕਾਂ ਲਈ ਮਦਦ ਦੀ ਮੰਗ ਕੀਤੀ ਗਈ ਹੈ।

ਇਹ ਵੀ ਪੜ੍ਹੋ:

ਇਸ ਦੇ ਨਾਲ ਇਸ ਵਿੱਚ ਕਿਹਾ ਗਿਆ ਹੈ ਕਿ ਜਾਰੀ ਕੋਰੋਨਾਵਾਇਰਸ ਦੀ ਲਾਗ ਵੱਖ-ਵੱਖ ਗਰੁੱਪਾਂ 'ਤੇ ਵੱਖ ਪੈਮਾਨੇ ਨਾਲ ਪ੍ਰਭਾਵ ਪਾਉਂਦੀ ਹੈ, ਜਿਵੇਂ ਕਿ ਕਾਲੇ ਜਾਂ ਏਸ਼ੀਆਈ ਲੋਕਾਂ 'ਤੇ ਅਤੇ ਨਾਲ ਹੀ ਮਾਨਸਿਕ ਸਮੱਸਿਆਂਵਾਂ ਵਾਲਿਆਂ 'ਤੇ ਅਤੇ ਜਿੰਨਾਂ ਨੂੰ ਸਿੱਖਣ ਵਿੱਚ ਦਿੱਕਤਾਂ ਹੋਣ ਉਨ੍ਹਾਂ 'ਤੇ।

ਡਾ. ਮੈਕਸਵੈੱਲ ਨੇ ਅੱਗੇ ਕਿਹਾ, "ਸਾਡਾ ਮੰਤਵ ਇਸ ਰਿਪੋਰਟ ਜ਼ਰੀਏ ਸਿਹਤ ਸੇਵਾਵਾਂ ਦੇਣ ਵਾਲੀਆਂ ਸੰਸਥਾਵਾਂ ਅਤੇ ਸਟਾਫ਼ ਨੂੰ ਉਨ੍ਹਾਂ ਤਜ਼ਰਬਿਆਂ ਤੋਂ ਚੰਗੀ ਤਰ੍ਹਾਂ ਜਾਣੂ ਕਰਵਾਉਣਾ ਹੈ ਜਿੰਨਾਂ ਨਾਲ ਮਰੀਜ਼ ਨਜਿੱਠ ਰਹੇ ਹਨ। ਇਸ ਦੇ ਨਾਲ ਹੀ ਜਿਸ ਕਿਸਮ ਦਾ ਇਲਾਜ, ਕੇਅਰ ਅਤੇ ਮਦਦ ਉਹ ਚਾਹੁੰਦੇ ਹਨ, ਉਹ ਮੁਹੱਈਆ ਹੋ ਸਕੇ।"

ਹੈਲਪਲਾਈਨ ਨੰਬਰ
ਕੋਰੋਨਾਵਾਇਰਸ

ਇਹ ਵੀ ਵੇਖੋ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2