ਪਾਕਿਸਤਾਨ ਦੇ ਉਸ 'ਸਟਾਰ' ਜਨਰਲ ਨੂੰ ਵਿਦਾਇਗੀ, ਜਿਸਦੇ ਨਿਸ਼ਾਨੇ 'ਤੇ ਅਕਸਰ ਭਾਰਤ ਰਿਹਾ

    • ਲੇਖਕ, ਆਬਿਦ ਹੁਸੈਨ
    • ਰੋਲ, ਬੀਬੀਸੀ ਉਰਦੂ, ਇਸਲਾਮਾਬਾਦ

ਇਹ ਅਕਸਰ ਨਹੀਂ ਹੁੰਦਾ ਕਿ ਕਿਸੇ ਦੇਸ਼ ਦਾ ਇੱਕ ਫੌਜੀ ਬੁਲਾਰਾ ਰਾਸ਼ਟਰੀ 'ਸੇਲੀਬ੍ਰਿਟੀ' ਵਜੋ ਉਭਰੇ ਜਿਸ ਬਾਰੇ ਇੰਟਰਨੈੱਟ 'ਤੇ ਮੀਮ ਬਣਾਏ ਜਾਣ ਅਤੇ ਜਿਸ ਦਾ ਨਾਂ ਅਕਸਰ ਟਵਿੱਟਰ 'ਤੇ ਟ੍ਰੈਂਡ ਕਰੇ।

ਪਰ ਪਾਕਿਸਤਾਨ ਦੇ ਮੇਜਰ-ਜਨਰਲ ਆਸਿਫ਼ ਗਫੂਰ ਅਜਿਹੇ ਹੀ ਵਿਅਕਤੀ ਹਨ। ਸੋਸ਼ਲ ਮੀਡਿਆ 'ਤੇ ਉਨ੍ਹਾਂ ਦੀ ਹਰ ਪੋਸਟ ਕਦੇ ਪ੍ਰਸ਼ੰਸਾ ਬਟੋਰਦੀ ਹੈ, ਕਦੇ ਆਲੋਚਨਾ ਅਤੇ ਕਦੇ ਦੋਹੇਂ ਹੀ।

ਇਹ ਵੀ ਪੜ੍ਹੋ

ਪਾਕਿਸਤਾਨ ਦੀ ਇੰਟਰ ਸਰਵਿਸ ਪਬਲਿਕ ਰਿਲੇਸ਼ਨ (ਆਈਐੱਸਪੀਆਰ) ਦੇ ਡਾਇਰੈਕਟਰ ਜਨਰਲ ਆਸਿਫ਼ ਗਫ਼ੂਰ ਦੀ ਥਾਂ ਹੁਣ ਮੇਜਰ-ਜਨਰਲ ਬਾਬਰ ਇਫ਼ਤਿਖ਼ਾਰ ਨੇ ਲੈ ਲਈ ਹੈ।

ਆਸਿਫ਼ ਗਫ਼ੂਰ ਨੂੰ ਹਮੇਸ਼ਾ ਆਪਣੀ ਬੇਬਾਕ ਸ਼ਖਸੀਅਤ ਕਰਕੇ ਆਵਾਮ ਦਾ ਪਿਆਰ ਅਤੇ ਨਫ਼ਰਤ ਦੋਹੇਂ ਹੀ ਝੇਲਣੇ ਪਏ।

ਇਸ ਫੈਸਲੇ ਤੋਂ ਬਾਅਦ ਆਸਿਫ਼ ਗਫ਼ੂਰ ਨੇ ਟਵੀਟ ਕਰਦਿਆਂ ਲੋਕਾਂ ਦਾ ਸ਼ੁਕਰਾਨਾ ਵੀ ਕੀਤਾ।

ਮੇਜਰ-ਜਨਰਲ ਆਸਿਫ਼ ਗਫੂਰ ਦੀ ਟ੍ਰਾਂਸਫਰ ਦੀ ਤਾਂ ਉਮੀਦ ਕੀਤੀ ਜਾ ਰਹੀ ਸੀ ਪਰ ਇਸ ਫੈਸਲੇ ਨੇ ਸਭ ਨੂੰ ਹੈਰਾਨ ਜ਼ਰੂਰ ਕਰ ਦਿੱਤਾ।

ਇਹ ਫੈਸਲਾ ਟੀਵੀ ਐਂਕਰ ਸਨਾ ਬੁੱਚਾ ਨਾਲ ਸੋਸ਼ਲ ਮੀਡੀਆ 'ਤੇ ਚੱਲ ਰਹੇ ਵਿਵਾਦਾਂ ਤੋਂ ਬਾਅਦ ਆਉਣਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ।

ਹਾਲ ਹੀ ਵਿੱਚ ਉਹ ਇੱਕ ਮਹਿਲਾ ਪੱਤਰਕਾਰ ਸਨਾ ਬੁੱਚਾ ਦੇ ਨਾਲ ਵਿਵਾਦ ਨੂੰ ਲੈਕੇ ਕਾਫ਼ੀ ਚਰਚਾ 'ਚ ਸਨ।

ਆਪਣੇ ਟਵੀਟ ਵਿੱਚ ਗਫ਼ੂਰ ਨੇ ਲਿਖਿਆ ਸੀ, "ਮੈਂ ਉਮੀਦ ਕਰਦਾ ਹਾਂ ਕਿ ਬਰਨੋਲ ਉਥੇ ਉਪਲਬਧ ਹੈ। ਜੇ ਨਹੀਂ, ਤਾਂ ਇੱਕ ਮੰਗ 'ਤੇ ਮੇਰੇ ਪਾਕਿਸਤਾਨੀ ਸਾਥੀ ਇਸ ਨੂੰ ਤੁਹਾਡੇ ਲਈ ਉਪਲਬਧ ਕਰਾ ਸਕਦੇ ਹਨ। ਭਾਰਤ 'ਚ ਇਸ ਤਰ੍ਹਾਂ ਦੇ ਸਮਾਨ ਲਈ ਵੀ ਖੁੱਲ੍ਹੀ ਪੇਸ਼ਕਸ਼ ਹੈ। "

ਗਫ਼ੂਰ ਦੀ ਇਸ ਪੋਸਟ ਤੋਂ ਬਾਅਦ ਵਿਵਾਦ ਵੱਧਦਾ ਹੀ ਗਿਆ।

ਟਵਿੱਟਰ 'ਤੇ ਅਕਸਰ ਜਨਰਲ ਗ਼ਫੂਰ ਵਲੋਂ ਦੇਰ ਰਾਤ ਕੀਤੀਆਂ ਪੋਸਟਾਂ ਨੇ ਕਈ ਵਾਰ ਬਵਾਲ ਖੜ੍ਹੇ ਕੀਤੇ।

ਗਫ਼ੂਰ ਭਾਰਤ ਖ਼ਿਲਾਫ਼ ਟਿੱਪਣੀਆਂ ਕਰ ਕੇ ਸੁਰਖ਼ੀਆਂ ਬਟੋਰਦੇ ਰਹਿੰਦੇ ਹਨ।

ਹਾਲ ਹੀ 'ਚ ਗਫ਼ੂਰ ਨੇ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਦੀ ਦਿੱਲੀ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ 'ਚ ਸ਼ਾਮਲ ਹੋਣ ਲਈ ਪ੍ਰਸ਼ੰਸਾ ਕੀਤੀ। ਪਰ ਕੁਝ ਦੇਰ ਬਾਅਦ ਇਸ ਟਵੀਟ ਨੂੰ ਡਿਲੀਟ ਕਰ ਦਿੱਤਾ ਗਿਆ।

ਭਾਰਤ ਵਿੱਚ ਜੰਮੂ-ਕਸ਼ਮੀਰ ਦੀ ਸਥਿਤੀ ਨੂੰ ਲੈ ਕੇ ਆਸਿਫ਼ ਗਫ਼ੂਰ ਜ਼ਿਆਦਤਰ ਟਵੀਟ ਕਰਦੇ ਰਹਿੰਦੇ ਹਨ।

ਆਸਿਫ਼ ਗਫ਼ੂਰ ਉਸ ਵੇਲੇ ਵੀ ਕਾਫ਼ੀ ਚਰਚਾ 'ਚ ਆਏ ਸਨ ਜਦੋਂ ਉਨ੍ਹਾਂ ਭਾਰਤ ਦੇ ਚੰਦਰਯਾਨ ਦੀ ਅਸਫ਼ਲਤਾ 'ਤੇ ਤੰਜ ਕੱਸਦਿਆਂ ਟਵੀਟ ਕੀਤਾ ਅਤੇ ਕਿਹਾ ਕਿ ਹਿੰਦੂਤਵ ਤੁਹਾਨੂੰ ਕਿਧਰੇ ਨਹੀਂ ਪਹੁੰਚਾਏਗਾ।

ਇਹ ਵੀ ਪੜ੍ਹੋ

ਇਹ ਵੀ ਦੋਖੋ:-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)