ਕੀ ਹੁਣ ਭਾਰਤੀ ਚੋਣਾਂ ਨੂੰ ਪ੍ਰਭਾਵਿਤ ਕਰ ਸਕੇਗਾ ਫੇਸਬੁੱਕ?

    • ਲੇਖਕ, ਤਰੁਸ਼ਾਰ ਬਰੋਟ
    • ਰੋਲ, ਡਿਜੀਟਲ ਐਡੀਟਰ, ਬੀਬੀਸੀ ਨਿਊਜ਼, ਭਾਰਤੀ ਭਾਸ਼ਾਵਾਂ

ਫੇਸਬੁੱਕ ਦੇ ਬਾਨੀ ਮਾਰਕ ਜ਼ਕਰਬਰਗ ਮੰਗਲਵਾਰ ਨੂੰ ਅਮਰੀਕੀ ਸੈਨੇਟ ਸਾਹਮਣੇ ਪੇਸ਼ ਹੋਏ। ਆਪਣੀ ਸਫ਼ਾਈ ਵਿੱਚ ਉਨ੍ਹਾਂ ਕਿਹਾ ਕਿ ਫੇਸਬੁੱਕ ਦੁਨੀਆਂ ਭਰ ਦੀਆਂ ਭਵਿੱਖ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਵੋਟਰਾਂ ਨੂੰ ਪ੍ਰਭਾਵਿਤ ਕੀਤੇ ਜਾਣ ਤੋਂ ਰੋਕਣ ਲਈ ਕੀ ਕਦਮ ਚੁੱਕ ਰਿਹਾ ਹੈ।

ਜ਼ਕਰਬਰਗ ਨੇ ਕਿਹਾ, "ਭਾਰਤ, ਬ੍ਰਾਜ਼ੀਲ, ਪਾਕਿਸਤਾਨ ਅਤੇ ਹੰਗਰੀ ਸਮੇਤ ਦੁਨੀਆਂ ਭਰ ਦੀਆਂ ਅਹਿਮ ਚੋਣਾਂ ਹਨ, ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਅਸੀਂ ਇਨ੍ਹਾਂ ਚੋਣਾਂ ਦੀ ਸ਼ਾਨ ਨੂੰ ਬਣਾਏ ਰੱਖਣ ਲਈ ਹਰ ਸੰਭਵ ਕਦਮ ਚੁੱਕੀਏ।''

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਪੂਰਾ ਭਰੋਸਾ ਹੈ ਕਿ ਸਮੱਸਿਆ ਨੂੰ ਹੱਲ ਕਰ ਲਿਆ ਜਾਵੇਗਾ।

ਅਜਿਹੇ ਮਾਮਲਿਆਂ ਵਿੱਚ ਸਵਾਲ ਇਹ ਹੈ ਕਿ ਫੇਸਬੁੱਕ ਅਜਿਹਾ ਕੀ ਕਰਨ ਜਾ ਰਿਹਾ ਹੈ ਕਿ ਭਾਰਤ ਵਿੱਚ ਆਮ ਚੋਣਾਂ ਵਾਲਾ ਹਾਲ ਅਮਰੀਕਾ ਦੇ ਰਾਸ਼ਟਰਪਤੀ ਦੀਆਂ ਚੋਣਾਂ ਵਰਗਾ ਨਾ ਹੋਵੇ।

ਇਸ ਚੋਣ ਵਿੱਚ ਕਥਿਤ ਤੌਰ 'ਤੇ ਰੂਸੀ ਤੰਤਰ ਨੇ ਲੱਖਾਂ ਫੇਸਬੁੱਕ ਵਰਤੋਂਕਾਰਾਂ ਤੱਕ ਪਹੁੰਚਣ ਵਾਲੇ ਸਿਆਸੀ ਇਸ਼ਤਿਹਾਰ ਜਾਰੀ ਕੀਤੇ ਸਨ।

ਫੇਸਬੁੱਕ ਨੇ ਇਸ ਹਫ਼ਤੇ 5.5 ਲੱਖ ਭਾਰਤੀ ਵਰਤੋਂਕਾਰਾਂ ਨੂੰ ਸੂਚਿਤ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਬ੍ਰਿਟਿਸ਼ ਰਾਜਨੀਤਕ ਸਲਾਹਕਾਰ ਫਰਮ ਕੈਂਬਰਿਜ ਐਨਾਲਿਟਕਾ ਵੱਲੋਂ ਉਨ੍ਹਾਂ ਦੇ ਡਾਟੇ ਨੂੰ ਵਰਤਣ ਦੀ ਸੰਭਾਵਨਾ ਹੈ।

ਇਹ ਉਹ ਕੰਪਨੀ ਹੈ, ਜੋ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਚੋਣ ਮੁਹਿੰਮ ਨਾਲ ਜੁੜੀ ਹੋਈ ਸੀ। ਕੰਪਨੀ ਨੇ ਦਾਅਵਾ ਕੀਤਾ ਸੀ ਕਿ ਇਸਨੇ ਟਰੰਪ ਦੀ ਚੋਣ ਮੁਹਿੰਮ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਹੈ।

ਇਸ ਕੰਪਨੀ ਨੇ ਭਾਰਤ ਵਿੱਚ ਕਾਂਗਰਸ ਅਤੇ ਭਾਜਪਾ ਨੂੰ ਕਥਿਤ ਸੇਵਾਵਾਂ ਦੇਣ ਅਤੇ ਖੋਜ ਕਾਰਜ ਕਰਨ ਦਾ ਕੰਮ ਕੀਤਾ ਹੈ।

ਹਾਲਾਂਕਿ, ਹੁਣ ਤੱਕ ਕਿਸੇ ਵੀ ਸਿਆਸੀ ਪਾਰਟੀ ਦੇ ਹਿੱਤ ਵਿੱਚ ਨਿੱਜੀ ਜਾਣਕਾਰੀ ਦੀ ਦੁਰਵਰਤੋਂ ਨਾਲ ਸਬੰਧਿਤ ਕੋਈ ਸਬੂਤ ਨਹੀਂ ਲਿਆਂਦਾ ਗਿਆ ਹੈ।

2019 ਵਿਚ ਹੋਣ ਵਾਲੀਆਂ ਅਗਲੀਆਂ ਆਮ ਚੋਣਾਂ ਵਿਚ 50 ਕਰੋੜ ਭਾਰਤੀ ਨਾਗਰਿਕਾਂ ਵੱਲੋਂ ਫੇਸਬੁੱਕ ਦੀ ਵਰਤੋਂ ਕਰਨ ਦੀ ਸੰਭਾਵਨਾ ਹੈ।

ਅਜਿਹੇ ਹਾਲਾਤ ਵਿੱਚ ਸਿਆਸੀ ਸੰਦੇਸ਼ ਫੈਲਾਉਣ ਅਤੇ ਇੰਟਰਨੈੱਟ ਦੀ ਮਦਦ ਨਾਲ ਵੋਟਰਾਂ ਨੂੰ ਪ੍ਰਭਾਵਤ ਕਰਨ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ।

ਭਾਰਤ ਵਿਚ ਫੇਸਬੁੱਕ ਦੀ ਵਰਤੋਂ ਕਰਨ ਵਾਲੇ ਲੋਕ ਅਮਰੀਕਾ ਜਾਂ ਕਿਸੇ ਹੋਰ ਦੇਸ਼ ਤੋਂ ਬਹੁਤ ਵੱਧ ਹਨ।

ਅਜਿਹੇ ਵਿਚ ਫੇਸਬੁੱਕ 'ਤੇ ਇਹ ਦਬਾਅ ਹੈ ਕਿ ਉਹ ਅਜਿਹਾ ਸਿਸਟਮ ਬਣਾਏ ਤਾਂ ਜੋ ਵਿਦੇਸ਼ੀ ਏਜੰਸੀਆਂ ਅਤੇ ਫੇਸਬੁੱਕ ਫੇਕ ਖਾਤਿਆਂ ਰਾਹੀਂ ਅਮਰੀਕੀ ਚੋਣਾਂ ਵਿੱਚ ਵੀ ਦੁਰਵਰਤੋਂ ਨਾ ਕਰ ਸਕਣ।

ਫੇਸਬੁੱਕ ਦੇ ਬਾਨੀ ਮਾਰਕ ਜ਼ਕਰਬਰਗ ਨੇ ਅਮਰੀਕੀ ਸੈਨੇਟ ਨੂੰ ਪਹਿਲਾਂ ਤਿਆਰ ਕੀਤੇ ਗਏ ਬਿਆਨ ਨੂੰ ਪੜ੍ਹ ਕੇ ਫੇਸਬੁੱਕ ਦੇ ਆਉਣ ਵਾਲੇ ਕਦਮਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ।

ਫੇਸਬੁਕ ਫੇਕ ਅਕਾਊਂਟ ਹਟਾਉਣ ਅਤੇ ਰਾਜਨੀਤਕ ਅਕਾਊਂਟ ਨੂੰ ਪ੍ਰਮਾਣਿਤ ਕਰਨ ਲਈ ਹਜ਼ਾਰਾਂ ਲੋਕਾਂ ਦੀ ਭਰਤੀ ਕਰੇਗਾ।

ਕਿਸੇ ਵੀ ਵਿਗਿਆਪਨਕਰਤਾ ਦੀ ਪਛਾਣ ਦੀ ਤਸਦੀਕ ਕਰਨਾ, ਕਿਸੇ ਵੀ ਸਿਆਸੀ ਮੁੱਦੇ 'ਤੇ ਚੱਲ ਰਹੇ ਪੰਨੇ' ਤੇ ਵਿਗਿਆਪਨ ਚਲਾਉਣ ਵਾਲੇ ਦੀ ਤਸਦੀਕ ਕਰਨਾ।

ਫੇਸਬੁੱਕ ਦਿਖਾਵੇਗਾ ਕਿ ਕਿਸੇ ਵੀ ਸਿਆਸੀ ਇਸ਼ਤਿਹਾਰ ਲਈ ਕੌਣ ਅਦਾਇਗੀ ਕਰਦਾ ਹੈ। ਫੇਕ ਅਕਾਊਂਟਸ ਦੀ ਪਛਾਣ ਲਈ ਆਰਟੀਫੀਸ਼ਿਅਲ ਜਾਣਕਾਰੀ ਦੀ ਵਰਤੋਂ ਵਧਾਏਗਾ।

ਉਨ੍ਹਾਂ ਰੂਸੀ ਖਾਤਿਆਂ ਨੂੰ ਬੰਦ ਕੀਤਾ ਜਾਵੇਗਾ,ਜੋ ਜਾਅਲੀ ਖ਼ਬਰਾਂ ਅਤੇ ਸਿਆਸੀ ਇਸ਼ਤਿਹਾਰ ਚਲਾ ਰਹੇ ਸਨ।

ਰਾਜਨੀਤੀ ਲਈ ਬੇਅਸਰ ਹੋਇਆ ਫੇਸਬੁੱਕ?

ਕੀ ਇਸ ਦਾ ਮਤਲਬ ਇਹ ਹੈ ਕਿ ਹੁਣ ਭਾਰਤ ਵਿੱਚ ਆਉਣ ਵਾਲੀਆਂ ਆਮ ਚੋਣਾਂ ਵਿਚ ਪ੍ਰਚਾਰ ਲਈ ਸਿਆਸੀ ਪਾਰਟੀਆਂ ਲਈ ਮੁੱਖ ਹਥਿਆਰ ਨਹੀਂ ਹੋਵੇਗਾ?

ਇਸ ਸਵਾਲ ਦਾ ਜਵਾਬ ਨਹੀਂ ਹੈ, ਕਿਉਂਕਿ ਫੇਸਬੁੱਕ 'ਤੇ ਵਾਇਰਲ ਹੋਣ ਵਾਲੇ ਜ਼ਿਆਦਾਤਰ ਵੀਡੀਓਜ਼ ਉੱਤੇ ਕਿਸੇ ਨਾ ਕਿਸੇ ਪਾਰਟੀ' 'ਤੇ ਛਾਪ ਹੁੰਦੀ ਹੈ।

ਹਰ ਪਾਰਟੀ ਅਜੇ ਵੀ ਫੇਸਬੁੱਕ 'ਤੇ ਆਪਣੇ ਸਮਰਥਕਾਂ ਨੂੰ ਸਿਆਸੀ ਸੰਦੇਸ਼ ਭੇਜ ਸਕਦੀ ਹੈ, ਜੋ ਕਿ ਪੂਰੀ ਤਰ੍ਹਾਂ ਕਾਨੂੰਨੀ ਹੋਵੇਗਾ।

ਫੇਸਬੁੱਕ ਵਿੱਚ ਤਬਦੀਲੀ ਦਾ ਸਿਆਸਦਾਨਾਂ ਨੂੰ ਲਾਭ

ਫੇਸਬੁੱਕ ਦੇ ਨਿਊਜ਼ ਫੀਡ ਵਿਚ ਹਾਲ ਹੀ ਵਿਚ ਹੋਏ ਬਦਲਾਅ ਦੇ ਕਾਰਨ ਸਿਆਸੀ ਪਾਰਟੀਆਂ ਨੂੰ ਲਾਭ ਮਿਲਣ ਦੀ ਸੰਭਾਵਨਾ ਹੈ।

ਇਸ ਬਦਲਾਅ ਦੇ ਤਹਿਤ ਬਹੁਤੀ ਵਾਰ ਸਾਂਝੀ ਕੀਤੀ ਗਈ ਸਮੱਗਰੀ ਹੋਰ ਫੇਸਬੁੱਕ ਵਰਤੋਂਕਾਰਾਂ ਦੀਆਂ ਟਾਈਮਲਾਇਨਜ਼ ਉੱਤੇ ਵੱਧ ਦਿਖੇਗੀ।

ਇਹ ਸਿਆਸੀ ਪਾਰਟੀਆਂ ਵੱਲੋਂ ਜਾਰੀ ਸਮੱਗਰੀ ਨਾਲ ਵੀ ਇਹੀ ਕੁਝ ਹੁੰਦਾ ਹੈ, ਕਿਉਂਕਿ ਉਨ੍ਹਾਂ ਦੇ ਸਮਰਥਕ ਉਨ੍ਹਾਂ ਦੀ ਪਾਰਟੀ ਦੀ ਸਮੱਗਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹਨ।

ਇਸ ਤਰ੍ਹਾਂ ਇਹ ਤਬਦੀਲੀਆਂ ਸਿਆਸੀ ਪਾਰਟੀਆਂ ਨੂੰ ਲਾਭ ਪਹੁੰਚਾ ਸਕਦੀਆਂ ਹਨ।

ਫੇਸਬੁੱਕ ਦੀ ਗੱਲ ਵੱਟਸਪ 'ਤੇ ਨਹੀਂ

ਫੇਸਬੁੱਕ ਨੇ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਥਾਂ ਬਣਾਈ ਹੈ , ਪਰ ਜ਼ਕਰਬਰਗ ਆਪਣੀ ਦੂਸਰੀ ਕੰਪਨੀ ਵੱਟਸ ਐਪ ਦੇ ਪ੍ਰਭਾਵ ਬਾਰੇ ਕਾਫੀ ਚੁੱਪ ਹੈ।

ਹਾਲੇ ਵੀ ਵੱਟਸਐਪ ਉੱਤੇ ਵਾਇਰਲ ਸੁਨੇਹਿਆਂ ਅਤੇ ਵੀਡੀਓਜ਼ ਨੂੰ ਸਭ ਤੋਂ ਪਹਿਲਾਂ ਭੇਜਣ ਵਾਲੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਕੋਈ ਤਰੀਕਾ ਨਹੀਂ ਹੈ।

ਇਸ ਪਲੇਟਫਾਰਮ ਉੱਤੇ ਫੇਕ ਨਿਊਜ਼ ਫੈਲਾਉਣਾ ਬਹੁਤ ਹੀ ਆਸਾਨ ਹੈ ਅਤੇ ਇਸ ਦੀ ਪਛਾਣ, ਰਿਪੋਰਟਿੰਗ ਅਤੇ ਰੋਕਥਾਮ ਬਹੁਤ ਮੁਸ਼ਕਿਲ ਹੈ।

ਭਾਰਤ ਵਿਚ ਇਸ ਪਲੇਟਫਾਰਮ ਦੀ ਦੁਰਵਰਤੋਂ ਨੇ ਕਈ ਵਾਰ ਖ਼ਤਰਨਾਕ ਪ੍ਰਭਾਵ ਦਿਖੇ ਹਨ। ਕਈ ਵਾਰ ਝੂਠੀਆਂ ਅਫਵਾਹਾਂ, ਫਿਰਕੂ ਹਿੰਸਾ ਅਤੇ ਸਮੂਹਿਕ ਹੱਤਿਆਵਾਂ ਤੱਕ ਹੋ ਚੁੱਕੀਆਂ ਹਨ।

ਇਸ ਸਾਲ ਫੇਸਬੁੱਕ ਉੱਤੇ ਇਸ ਸਮੱਸਿਆ ਦਾ ਹੱਲ ਕਰਨ ਲਈ ਦਬਾਅ ਹੋਵੇਗਾ ਅਤੇ ਇਹ ਕੋਈ ਇਤਫ਼ਾਕੀਆ ਨਹੀਂ ਹੈ ਕਿ ਵੱਟਸਐਪ ਇਸ ਸਮੇਂ ਭਾਰਤ ਵਿਚ ਆਪਣੇ ਕਾਰਜਕਾਰੀ ਅਧਿਕਾਰੀ ਦੀ ਚੋਣ ਕਰਨ ਦੀ ਪ੍ਰਕਿਰਿਆ ਵਿਚ ਹੈ।

ਜ਼ਕਰਬਰਗ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਫੇਸਬੁੱਕ ਰੂਸ ਨਾਲ ਹਥਿਆਰਾਂ ਦੀ ਦੌੜ ਵਿਚ ਨਿਸ਼ਚਤ ਸੀ ਤਾਂ ਕਿ ਆਉਣ ਵਾਲੀਆਂ ਚੋਣਾਂ ਵਿਚ ਰੂਸ ਫੇਸਬੁੱਕ ਦੀ ਦੁਰਵਰਤੋਂ ਕਰਕੇ ਵਿਦੇਸ਼ੀ ਚੋਣਾਂ 'ਤੇ ਪ੍ਰਭਾਵ ਨਾ ਕਰ ਸਕੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)