ਵਾਈਟ ਹਾਊਸ ਵੱਲੋਂ ਟਿਲਰਸਨ ਨੂੰ ਬਦਲਣ ਦੀਆਂ ਰਿਪੋਰਟਾਂ ਖ਼ਾਰਜ

ਤਸਵੀਰ ਸਰੋਤ, AFP
ਵਾਈਟ ਹਾਊਸ ਨੇ ਉਨ੍ਹਾਂ ਰਿਪੋਰਟਾਂ ਤੋਂ ਇਨਕਾਰ ਕੀਤਾ ਹੈ ਕਿ ਵਿਦੇਸ਼ ਮੰਤਰੀ ਰੈਕਸ ਟਿਲਰਸਨ ਬਦਲੇ ਜਾ ਰਹੇ ਹਨ।
ਵਾਈਟ ਹਾਊਸ ਦੀ ਤਰਜਮਾਨ, ਸਾਰਾ ਸਾਂਡਰਸ ਨੇ ਕਿਹਾ ਕਿ ਅਮਰੀਕਾ ਦੇ ਚੋਟੀ ਦੇ ਰਾਜਦੂਤ ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੀ ਅਗਵਾਈ ਕਰਦੇ ਰਹਿਣਗੇ।
ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਮੀਡੀਆ ਵਿਚ ਇਹ ਖ਼ਬਰਾਂ ਆ ਰਹੀਆਂ ਸਨ ਕਿ ਸੀਆਈਏ ਦੇ ਮੁਖੀ ਮਾਇਕ ਪੋਮਪੀਓ ਰੈਕਸ ਟਿਲਰਸਨ ਦੀ ਥਾਂ 'ਤੇ ਨਿਯੁਕਤ ਜਾਣਗੇ।
ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੈਕਸ ਟਿਲਰਸਨ ਵਿਚਾਲੇ ਵਿਦੇਸ਼ੀ ਰਣਨੀਤੀ ਨੂੰ ਲੈ ਕੇ ਮਤਭੇਦ ਸਨ।
ਰਿਪੋਰਟਾਂ ਕਿਥੋਂ ਆ ਰਹੀਆਂ ਹਨ?
ਸਭ ਤੋਂ ਪਹਿਲਾਂ ਨਿਊਯਾਰਕ ਟਾਈਮਜ਼ ਅਤੇ ਵੈਨਿਟੀ ਫੇਅਰ ਇਸ ਤਰ੍ਹਾਂ ਦੀਆਂ ਰਿਪੋਰਟਾਂ ਆਈਆਂ, ਜਿਸ ਵਿੱਚ ਸਰਕਾਰੀ ਸਰੋਤਾਂ ਦਾ ਹਵਾਲਾ ਦਿੱਤਾ ਸੀ।
ਇਸ ਤੋਂ ਬਾਅਦ ਐਸੋਸੀਏਟਿਡ ਪ੍ਰੈਸ ਨੇ ਦੋ ਬੇਨਾਮ ਵਾਈਟ ਹਾਊਸ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਇਸ ਬਾਰੇ ਯੋਜਨਾ 'ਤੇ ਚਰਚਾ ਕੀਤੀ ਜਾ ਰਹੀ ਹੈ।

ਤਸਵੀਰ ਸਰੋਤ, Getty Images
ਹੁਣ ਰਾਇਟਰਸ ਨਿਊਜ਼ ਏਜੰਸੀ ਵੀ ਪ੍ਰਸ਼ਾਸਨ ਦੇ ਸਰੋਤਾਂ ਦੇ ਹਵਾਲੇ ਕਰ ਰਹੀ ਹੈ।
ਨਿਊਯਾਰਕ ਟਾਈਮਜ਼ ਮੁਤਾਬਕ ਅਜੇ ਇਹ ਸਪਸ਼ਟ ਨਹੀਂ ਹੋਇਆ ਹੈ ਕਿ ਟਰੰਪ ਨੇ ਇਸ ਕਦਮ ਨੂੰ ਅੰਤਿਮ ਪ੍ਰਵਾਨਗੀ ਦੇ ਦਿੱਤੀ ਹੈ ਜਾਂ ਨਹੀਂ,
ਟਰੰਪ ਪ੍ਰਸ਼ਾਸਨ ਦੀ ਪ੍ਰਤੀਕਿਰਿਆ
ਆਮ ਤੌਰ 'ਤੇ ਮਕਸਦ ਇਹ ਹੈ ਕਿ ਬਿਜ਼ਨਸ ਚੱਲਦਾ ਰਹੇ।
ਸਾਂਡਰਸ ਨੇ ਕਿਹਾ ਕਿ "ਜਿਵੇਂ ਰਾਸ਼ਟਰਪਤੀ ਨੇ ਕਿਹਾ ਸੀ: 'ਰੈਕਸ ਇੱਥੇ ਹੀ ਹੈ।" ਇਸ ਵਾਰ ਕੋਈ ਵੀ ਤਬਾਦਲੇ ਬਾਰੇ ਐਲਾਨ ਨਹੀਂ ਕੀਤਾ ਦਾ ਰਿਹਾ।
ਉਨ੍ਹਾਂ ਕਿਹਾ, " ਟਿਲਰਸਨ ਵਿਦੇਸ਼ ਮੰਤਰਾਲੇ ਦੀ ਅਗਵਾਈ ਕਰ ਰਹੇ ਹਨ ਅਤੇ ਪੂਰੇ ਕੈਬਨਿਟ ਨੇ ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਦੇ ਇਸ ਸ਼ਾਨਦਾਰ ਸਫ਼ਲ ਸਾਲ ਨੂੰ ਪੂਰਾ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਹੈ।"
ਬਾਅਦ ਵਿੱਚ ਇੱਕ ਸੰਖੇਪ ਵਿੱਚ, ਸਾਂਡਰਸ ਨੇ ਕਿਹਾ: "ਜਦੋਂ ਰਾਸ਼ਟਰਪਤੀ ਕਿਸੇ ਉੱਤੇ ਵਿਸ਼ਵਾਸ ਗੁਆ ਲੈਂਦਾ ਹੈ, ਉਹ ਇੱਥੇ ਸੇਵਾ ਨਹੀਂ ਕਰਦਾ"
ਸੂਬਾਈ ਵਿਭਾਗ ਦੇ ਬੁਲਾਰੇ ਹੈਦਰ ਨਊਰਟ ਨੇ ਮੰਨਿਆ ਕਿ ਟਿਲਰਸਨ ਅਤੇ ਟਰੰਪ ਦੇ ਨੀਤੀ ਸਬੰਧੀ ਮਤਭੇਦ ਸਨ।
ਪਰ ਉਨ੍ਹਾਂ ਕਿਹਾ ਕਿ ਵਾਈਟ ਹਾਊਸ ਦੇ ਚੀਫ਼ ਆਫ਼ ਸਟਾਫ਼ ਜੌਹਨ ਕੈਲੀ ਨੇ ਵਿਭਾਗ ਨੂੰ ਫ਼ੋਨ ਕੀਤਾ ਸੀ ਕਿ "ਅਫ਼ਵਾਹਾਂ ਸੱਚ ਨਹੀਂ ਹਨ"।
ਅਤੇ ਰੱਖਿਆ ਸਕੱਤਰ ਜੇਮਜ਼ ਮੈਟੀਸ ਨੇ ਪੈਂਟਾਗਨ ਵਿਖੇ ਪੱਤਰਕਾਰਾਂ ਨੂੰ ਦੱਸਿਆ ਕਿ ਰਿਪੋਰਟਾਂ ਬਾਰੇ "ਕੁਝ ਸੱਚ ਨਹੀਂ" ਹੈ।
ਟਰੰਪ ਕਿਉਂ ਚਾਹੁੰਦੇ ਹਨ ਕਿ ਟਿਲਰਸਨ ਚਲੇ ਜਾਣ?
ਟਰੰਪ ਦੀ ਟਿਲਰਸਨ ਨਾਲ ਬੇਭਰੋਸਗੀ ਦੀ ਅਫ਼ਵਾਹ ਕੁਝ ਸਮੇਂ ਚੱਲ ਰਹੀ ਹੈ.
ਸੈਕਟਰੀ ਆਫ਼ ਸਟੇਟ ਨੇ ਈਰਾਨ ਦੀਆਂ ਪ੍ਰਮਾਣੂ ਨੀਤੀਆਂ ਨੂੰ ਰੋਕਣ ਲਈ ਮਲਟੀ-ਪਾਰਟੀ ਡੀਲ ਦਾ ਬਚਾਅ ਕੀਤਾ ਹੈ।
ਟਿਲਰਸਨ ਦੀ ਨਿੱਜੀ ਤੌਰ 'ਤੇ ਇੱਕ ਕਥਿਤ ਵਿਆਖਿਆ ਵਿਚ ਟਰੰਪ ਨੂੰ "ਮੂਰਖ" ਦੱਸਣਾ ਵੀ ਸੰਬੰਧਾਂ ਨੂੰ ਸੁਖਾਵੇਂ ਬਣਾਉਣ ਵਿਚ ਮਦਦ ਨਹੀਂ ਕਰਦਾ.

ਤਸਵੀਰ ਸਰੋਤ, Twitter
ਅਤੇ ਜੂਨ ਵਿਚ, ਟਰੰਪ ਅਤੇ ਟਿਲਰਸਨ ਸਾਉਦੀ ਅਰਬ ਅਤੇ ਕਤਰ ਵਿਚਕਾਰ ਝਗੜੇ ਬਾਰੇ ਵਿਰੋਧੀ ਬਿਆਨ ਦੇ ਰਹੇ ਸਨ।
ਵਿਦੇਸ਼ ਮੰਤਰੀ ਨੇ ਚੇਤਾਵਨੀ ਦਿੱਤੀ ਕਿ ਸਾਉਦੀ ਅਰਬ ਦੀ ਕਤਰ ਵਿਚ ਘੇਰਾਬੰਦੀ ਅੱਤਵਾਦ ਦੇ ਖ਼ਿਲਾਫ਼ ਲੜਾਈ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਦੂਜੇ ਪਾਸੇ, ਟਰੰਪ ਸਾਉਦੀ ਨੀਤੀ ਦਾ ਸਮਰਥਨ ਕਰਨ ਲਈ ਦ੍ਰਿੜ੍ਹ ਸੀ।












