ਬੇਅਦਬੀ ਮਾਮਲਾ ਨੂੰ ਲੈ ਕੇ ਪੰਜਾਬ ਕਾਂਗਰਸ 'ਚ ਤਲਖੀ, ਜਾਖੜ ਤੇ ਰੰਧਾਵਾ ਨੇ ਪੇਸ਼ ਕੀਤਾ ਅਸਤੀਫ਼ਾ, ਕੈਪਟਨ ਨੇ ਠੁਕਰਾਇਆ - ਪ੍ਰੈੱਸ ਰਿਵਿਊ

ਬੇਅਦਬੀ ਮਾਮਲੇ ਉੱਤੇ ਕਾਰਵਾਈ ਨੂੰ ਲੈ ਕੇ ਪੰਜਾਬ ਕਾਂਗਰਸ ਵਿੱਚ ਇਲਜ਼ਾਮਾਂ ਦਾ ਦੌਰ ਭਖਿਆ ਹੋਇਆ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਕੈਬਨਿਟ ਮੀਟਿੰਗ ਤੋਂ ਬਾਅਦ ਸੱਦੀ ਗਈ ਮੀਟਿੰਗ ਵਿੱਚ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਲਈ ਤਤਕਾਲੀ ਆਈਜੀਪੀ ਕੁੰਵਰ ਪ੍ਰਤਾਪ ਸਿੰਘ ਚੋਣ ਨੂੰ ਲੈ ਕੇ ਇਲਜ਼ਾਮਾਂ ਦਾ ਦੌਰ ਜਾਰੀ ਰਿਹਾ।

ਇਸ ਵਿਚਾਵੇ ਤਲਖੀ ਇੰਨੀ ਵਧ ਗਈ ਕਿ ਪੰਜਾਬ ਕਾਂਗਰ ਪ੍ਰਧਾਨ ਸੁਨੀਲ ਜਾਖੜ ਅਤੇ ਸਹਿਰਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣਾ ਅਸਤੀਫ਼ਾ ਪੇਸ਼ ਕਰ ਦਿੱਤਾ। ਇਸ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਾਰਿਜ ਕਰ ਦਿੱਤਾ।

ਇਹ ਵੀ ਪੜ੍ਹੋ-

ਦੀਪ ਸਿੱਧੂ ਨੂੰ ਦੂਜੇ ਕੇਸ ਵਿੱਚ ਵੀ ਮਿਲੀ ਜ਼ਮਾਨਤ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਸਿਰਸਾ ਨੇ ਦੱਸਿਆ ਹੈ ਕਿ ਦੀਪ ਸਿੱਧ ਨੂੰ ਦੂਜੇ ਕੇਸ ਵਿੱਚ ਵੀ ਜ਼ਮਾਨਤ ਦੇ ਦਿੱਤੀ ਗਈ ਹੈ, ਜਿਸ ਮਗਰੋਂ ਉਸ ਦੀ ਰਿਹਾਈ ਦਾ ਰਾਹ ਸਾਫ਼ ਹੋ ਗਿਆ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸਿਰਸਾ ਨੇ ਅੱਗੇ ਦੱਸਿਆ ਕਿ ਥਾਣਾ ਕੋਤਵਾਲੀ ਵੱਲੋਂ ਦਰਜ ਕੀਤੇ ਗਏ ਕੇਸ ਵਿੱਚ ਤੀਸ ਹਜ਼ਾਰੀ ਕੋਰਟ ਨੇ ਉਸ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ।

ਅਦਾਲਤ ਨੇ ਇਹ ਵੀ ਕਿਹਾ ਹੈ ਕਿ ਦੀਪ ਸਿੱਧੂ ਤੋਂ ਪੁਲਿਸ ਦੀ 14 ਦਿਨਾਂ ਤੱਕ ਪੁਲਿਸ ਪੜਤਾਲ ਹੋ ਚੁੱਕੀ ਹੈ ਅਤੇ ਉਹ 70 ਦਿਨਾਂ ਤੋ ਜੇਲ੍ਹ ਵਿੱਚ ਹੈ।

ਕੇਂਦਰ ਸਰਕਾਰ ਨੇ ਕੰਪਨੀਆਂ ਨੂੰ ਕੋਰੋਨਾ ਦੇ ਟੀਕੇ ਦੀ ਕੀਮਤ ਘਟਾਉਣ ਨੂੰ ਕਿਹਾ

ਕੇਂਦਰ ਸਰਕਾਰ ਨੇ ਭਾਰਤ ਬਾਇਓਟੈਕ ਅਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਨੂੰ ਆਪਣੇ ਕੋਵਿਡ-19 ਦੇ ਟੀਕੇ ਕੋਵੈਕਸੀਨ ਅਤੇ ਕੋਵੀਸ਼ੀਲਡ ਦੀਆਂ ਕੀਮਤਾਂ ਘੱਟ ਕਰਨ ਲਈ ਕਿਹਾ ਹੈ।

ਦਿ ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ, ਕਈ ਸੂਬਾ ਸਰਕਾਰਾਂ ਵੱਲੋਂ ਮਹਾਂਮਾਰੀ ਦੇ ਇਸ ਦੌਰ ਵਿਚ ਕੰਪਨੀਆਂ ਉੱਪਰ ਮੁਨਾਫਾਖੋਰੀ ਦੇ ਦੋਸ਼ ਲਗਾਏ ਗਏ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਦੋਨੋ ਕੰਪਨੀਆਂ ਟੀਕਿਆਂ ਦੀ ਕੀਮਤ ਵਿੱਚ ਸੋਧ ਕਰ ਸਕਦੀਆਂ ਹਨ।

ਭਾਰਤ ਬਾਇਓਟੈਕ ਦੀ 'ਕੋਵੈਕਸੀਨ' ਦੀ ਕੀਮਤ ਰਾਜ ਸਰਕਾਰ ਲਈ 600 ਰੁਪਏ ਅਤੇ ਨਿੱਜੀ ਹਸਪਤਾਲਾਂ ਲਈ 1200 ਰੁਪਏ ਪ੍ਰਤੀ ਖੁਰਾਕ ਤੈਅ ਕੀਤੀ ਗਈ ਹੈ।

ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਆਪਣੇ ਟੀਕੇ ਕੋਵੀਸ਼ੀਲਡ ਦੀ ਸੂਬਾ ਸਰਕਾਰਾਂ ਲਈ ਕੀਮਤ 400 ਰੁਪਏ ਅਤੇ ਨਿੱਜੀ ਹਸਪਤਾਲਾਂ ਲਈ 600 ਰੁਪਏ ਪ੍ਰਤੀ ਖ਼ੁਰਾਕ ਤੈਅ ਕੀਤੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)