ਕਿਸਾਨ ਅੰਦੋਲਨ ਬਾਰੇ ਭਾਜਪਾ ਆਗੂਆਂ ਦੀ ਬੈਠਕ 'ਚ ਅਮਿਤ ਸ਼ਾਹ ਨੇ ਕੀ ਸਲਾਹ ਦਿੱਤੀ - ਪ੍ਰੈੱਸ ਰਿਵੀਊ

ਜਾਟ ਬੈਲਟ ਵਿੱਚ ਕਿਸਾਨ ਅੰਦੋਲਨ ਦੇ ਵਧਦੇ ਪ੍ਰਭਾਵ ਤੋਂ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਵਿੱਚ ਫਿਕਰ ਵਧਣ ਲੱਗਿਆ ਹੈ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਪਾਰਟੀ ਦੇ ਪ੍ਰਧਾਨ ਜੇਪੀ ਨੱਢਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਸਾਂਸਦਾਂ ਅਤੇ ਵਿਧਾਇਕਾਂ ਨਾਲ ਬੈਠਕ ਕੀਤੀ। ਬੈਠਕ ਵਿੱਚ ਗੰਨਾ ਬੈਲਟ ਵਿੱਚ ਹੋ ਰਹੀਆਂ ਕਿਸਾਨ ਮਹਾਂਪੰਚਾਇਤਾਂ ਬਾਰੇ ਚਰਚਾ ਕੀਤੀ ਗਈ।

ਇਹ ਵੀ ਪੜ੍ਹੋ:

ਇਸ ਬੈਠਕ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਖੇਤੀ ਰਾਜ ਮੰਤਰੀ ਸੰਜੀਵ ਬਾਲੀਆਂ ਵੀ ਸ਼ਾਮਲ ਹੋਏ ਜੋ ਕਿ ਖ਼ੁਦ ਵੀ ਜਾਟ ਭਾਈਚਾਰੇ ਨਾਲ ਸਬੰਧਿਤ ਹਨ।

ਸ਼ਾਹ ਨੇ ਸਥਾਨਕ ਆਗੂਆਂ ਨੂੰ ਕਿਹਾ ਕਿ ਉਹ ਕਿਸਾਨਾਂ ਨੂੰ ਕਾਨੂੰਨਾਂ ਦੇ ਫ਼ਾਇਦੇ ਸਮਝਾਉਣ ਬਾਰੇ ਮੁਹਿੰਮ ਤੇਜ਼ ਕਰਨ ਅਤੇ ਕਿਸਾਨਾਂ ਨੂੰ "ਗੁਮਰਾਹ ਕਰਨ ਵਾਲਿਆਂ ਨੂੰ ਢੁਕਵਾਂ ਜਵਾਬ" ਮਿਲੇ।

ਪੰਜਾਬ ਦੀਆਂ ਮਹਾਂ ਪੰਚਾਇਤਾਂ ਰੱਦ

ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਵਿੱਚ ਹੋਣ ਵਾਲੀਆਂ ਮਹਾਂਪੰਚਾਇਤਾਂ ਰੱਦ ਕਰ ਦਿੱਤੀਆਂ ਹਨ ਅਤੇ ਕਿਸਾਨਾਂ ਨੂੰ ਵਾਪਸ ਦਿੱਲੀ ਪਹੁੰਚਣ ਦਾ ਸੱਦਾ ਦਿੱਤਾ ਹੈ।

ਦਿ ਹਿੰਦੂ ਦੀ ਖ਼ਬਰ ਮੁਤਾਬਕ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਹਿਲ ਵੀਰਵਾਰ ਦੇ ਰੇਲ ਰੋਕਣ ਦੇ ਸੱਦੇ ਨੂੰ ਕਾਮਯਾਬ ਕਰਨਾ ਹੈ।

ਮਹਾਂਪੰਚਾਇਤਾਂ ਰੱਦ ਕਰਨ ਦਾ ਫ਼ੈਸਲਾ ਸਿੰਘੂ ਬਾਰਡਰ ਉੱਪਰ ਹੋਈ 32 ਕਿਸਾਨ ਯੂਨੀਆਂ ਦੀ ਬੈਠਕ ਵਿੱਚ ਲਿਆ ਗਿਆ।

ਪ੍ਰੈੱਸ ਕਾਨਫ਼ਰੰਸ ਵਿੱਚ ਆਗੂਆਂ ਨੇ ਕਿਹਾ, "ਇਸ ਸਮੇਂ ਪੰਜਾਬ ਵਿੱਚ ਮਹਾਂਪੰਚਾਇਤਾਂ ਕਰਨ ਦੀ ਕੋਈ ਲੋੜ ਨਹੀਂ ਹੈ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਵਿਦਿਆਰਥੀ ਦਾ ਸਕੂਲ ਦੇ ਬਾਹਰ ਕਤਲ

ਪੁਲਿਸ ਮੁਤਾਬਕ ਬਟਾਲਾ ਵਿੱਚ ਇੱਕ 18 ਸਾਲਾ ਲੜਕੇ ਉੱਪਰ ਉਸ ਦੇ ਸਕੂਲ ਦੇ ਬਾਹਰ ਦੋ ਹਥਿਆਰਬੰਦ ਲੋਕਾਂ ਨੇ ਹਮਲਾ ਕਰ ਦਿੱਤਾ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸੰਦੀਪ ਸਿੰਘ ਬਾਰ੍ਹਵੀਂ ਜਮਾਤ ਦੇ ਵਿਦਿਰਥੀ ਸੀ ਉਹ ਆਪਣੇ ਭਾਰਾ ਹਰਮਨਦੀਪ ਸਿੰਘ ਨਾਲ ਸਕੂਲ ਤੋਂ ਬਾਹਰ ਆ ਰਹੇ ਸਨ ਜਦੋਂ ਉਨ੍ਹਾਂ ਨੂੰ ਕਤਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)