ਸੁਸ਼ਾਂਤ ਸਿੰਘ ਰਾਜਪੂਤ: ਸੈਲੀਬ੍ਰਿਟੀਜ਼ ਦੀ ਮੌਤ ਨੂੰ ਤਮਾਸ਼ਾ ਕਿਉਂ ਬਣਾ ਦਿੱਤਾ ਜਾਂਦਾ ਹੈ?

    • ਲੇਖਕ, ਚਿੰਕੀ ਸਿਨਹਾ
    • ਰੋਲ, ਨਵੀਂ ਦਿੱਲੀ

ਟੈਲੀਵਿਜ਼ਨ ਨੇ ਉਸਨੂੰ ਬਣਾਇਆ ਅਤੇ ਫਿਰ ਇਸਨੇ ਉਸਨੂੰ ਵਾਰ-ਵਾਰ ਮਾਰਿਆ। ਕਈ ਘੰਟਿਆਂ ਵਿੱਚ। ਇਹ ਲਿਖਦੇ ਹੋਏ ਮੈਨੂੰ ਪਤਾ ਹੈ ਕਿ ਉਹ ਹਾਲੇ ਵੀ ਉਹੀ ਸਭ ਕਰ ਰਹੇ ਹਨ।

ਉਸਦੀ ਜ਼ਿੰਦਗੀ, ਉਸਦੇ ਕੰਮ, ਉਸਦੇ ਰਿਸ਼ਤਿਆਂ ਅਤੇ ਖੁਦਕੁਸ਼ੀ ਦੇ ਤਰੀਕੇ ਦਾ ਪੋਸਟਮਾਰਟਮ ਹੋ ਰਿਹਾ ਹੈ। ਫੋਨ 'ਤੇ ਮੇਰੀ ਮਾਂ ਨੇ ਮੈਨੂੰ ਦੱਸਿਆ ਕਿ ਅਦਾਕਾਰ ਦਾ ਪਿਤਾ ਮੁੰਬਈ ਪਹੁੰਚ ਚੁੱਕਿਆ ਹੈ। ਮੈਂ ਉਨ੍ਹਾਂ ਨੂੰ ਟੈਲੀਵਿਜ਼ਨ ਬੰਦ ਕਰਨ ਲਈ ਕਿਹਾ।

ਕੋਈ ਵਿਅਕਤੀ ਇਹ ਬਹਿਸ ਕਰਨ ਦੀ ਕੋਸ਼ਿਸ ਕਰ ਰਿਹਾ ਸੀ ਕਿ ਉਹ ਆਪਣੇ ਪਿਤਾ ਨਾਲ ਨਹੀਂ ਗਿਆ। ਕਿਸੇ ਹੋਰ ਨੇ ਕਿਹਾ ਕਿ ਉਹ ਨਸ਼ੇ ਕਰਨ ਦਾ ਆਦੀ ਹੋ ਸਕਦਾ ਹੈ। ਉਨ੍ਹਾਂ ਨੇ ਉਸਦੇ ਸਰੀਰ 'ਤੇ ਮੌਜੂਦ ਨਿਸ਼ਾਨਾਂ ਬਾਰੇ ਦੱਸਿਆ ਕਿ ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਉਸਨੇ ਖੁਦ ਨੂੰ ਲਟਕਾਉਣ ਲਈ ਸੰਘਰਸ਼ ਕੀਤਾ ਹੋਵੇਗਾ।

ਕਿਸੇ ਨੇ ਇਸ ਖੁਦਕੁਸ਼ੀ ਦੀ ਕਹਾਣੀ ਨੂੰ ਰੱਬ ਦੇ ਖਿਲਾਫ਼ ਕੰਮ ਕੀਤਾ ਹੋਇਆ ਦੱਸਿਆ। ਟਰੋਲਜ਼ ਨੇ ਇਸ ਨੂੰ ਹੋਰ ਹਵਾ ਦਿੱਤੀ ਅਤੇ ਮੁਸਲਿਮ ਅਦਾਕਾਰਾ ਨਾਲ ਉਨ੍ਹਾਂ ਦੇ ਕਥਿਤ ਸਬੰਧਾਂ ਦਾ 'ਕਰਮ' ਦੱਸਿਆ।

ਇੱਕ ਸੈਲੇਬ੍ਰਿਟੀ ਫਿਲਮ ਨਿਰਦੇਸ਼ਕ ਅਤੇ ਟੌਕ ਸ਼ੋਅ ਦੇ ਹੋਸਟ ਨੇ ਇੱਕ ਪੋਸਟ ਲਿਖੀ ਕਿ ਉਨ੍ਹਾਂ ਨੂੰ ਕਿਵੇਂ ਮਹਿਸੂਸ ਹੋਇਆ ਕਿ ਉਹ ਐਕਟਰ ਲਈ ਕੁਝ ਨਹੀਂ ਕਰ ਸਕੇ। ਅਤੇ ਫਿਰ ਵੀ ਉਨ੍ਹਾਂ ਨੇ ਆਪਣੇ ਸ਼ੋਅ 'ਤੇ ਉਸਦੇ ਜ਼ਿਆਦਾ 'ਸੈਕਸੀ' ਨਾ ਹੋਣ 'ਤੇ ਉਸਦਾ ਮਜ਼ਾਕ ਉਡਾਇਆ ਸੀ।

ਇਹ ਵੀ ਪੜ੍ਹੋ:

ਮਨੋਰੰਜਨ ਜਗਤ ਵਿੱਚ ਉਨ੍ਹਾਂ ਦੀਆਂ ਸਾਥੀ ਹਸਤੀਆਂ ਵੱਲੋਂ ਅਦਾਕਾਰ ਨੂੰ ਪੇਸ਼ ਕੀਤੀ ਸ਼ਰਧਾਂਜਲੀ ਨਾਲ ਉਸ ਦੀਆਂ ਤਸਵੀਰਾਂ ਵੀ ਨਾਲ ਲਗਾਈਆਂ ਗਈਆਂ। ਅਸਲ ਵਿੱਚ ਉਨ੍ਹਾਂ ਨੂੰ ਬਹੁਤ ਸਾਰੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।

ਕੁਝ ਲੋਕਾਂ ਨੇ ਮਰਹੂਮ ਐਕਟਰ ਦੀ ਤਸਵੀਰ ਪੋਸਟ ਕੀਤੀ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਤਰ੍ਹਾਂ ਉਹ ਵੀ ਡਿਪਰੈਸ਼ਨ ਦਾ ਸ਼ਿਕਾਰ ਸੀ। ਹਰ ਕੋਈ ਹਰ ਕਿਸੇ ਨਾਲ ਜੁੜਿਆ ਹੋਇਆ ਲੱਗ ਰਿਹਾ ਸੀ, ਹੈਸ਼ਟੈਗ ਸਨ। ਜ਼ਿਆਦਾ ਵਿਊਜ਼, ਲਾਈਕਸ ਅਤੇ ਕੁਮੈਂਟਸ ਲੈਣ ਲਈ ਇੱਕ ਤ੍ਰਾਸਦੀ ਨੂੰ ਕਦੇ ਨਾ ਭੁੱਲੋ।

ਮ੍ਰਿਤਕ ਦੇ ਸਰੀਰ ਦੀਆਂ ਫੋਟੋਆਂ ਕਿਉਂ ਹਨ?

ਸਾਨੂੰ ਸਾਰਿਆਂ ਨੂੰ ਇਸ ਐਕਟਰ ਦੀ ਫੋਟੋ ਦੀ ਵਰਤੋਂ ਕਰਨ ਦਾ ਅਧਿਕਾਰ ਕਿਵੇਂ ਮਿਲਿਆ, ਬੇਸ਼ੱਕ ਉਹ ਜਨਤਕ ਡੋਮੇਨ 'ਤੇ ਸਟੋਰੀਜ਼, ਸ਼ਰਧਾਂਜਲੀਆਂ, ਮਾਨਤਾਵਾਂ ਆਦਿ ਲਈ ਹਨ? ਮ੍ਰਿਤਕ ਦੀ ਨਿੱਜਤਾ ਦੇ ਅਧਿਕਾਰ ਕਿੱਥੇ ਹਨ? ਖ਼ਬਰੀ ਚੈਨਲਾਂ ਅਤੇ ਵੱਟਸਐਪ ਗਰੁੱਪਾਂ 'ਤੇ ਮ੍ਰਿਤਕ ਦੇ ਸਰੀਰ ਦੀਆਂ ਫੋਟੋਆਂ ਕਿਉਂ ਹਨ?

ਭਾਵੇਂ ਭਾਰਤ ਵਿੱਚ ਇੱਕ ਕਾਨੂੰਨ ਹੈ ਜੋ ਮ੍ਰਿਤਕਾਂ ਦੀ ਨਿੱਜਤਾ ਦੀ ਰਾਖੀ ਕਰਨ ਲਈ ਹੈ, ਇਸ ਤਰ੍ਹਾਂ ਦੀ ਰਿਪੋਰਟਿੰਗ ਅਤੇ ਉਨ੍ਹਾਂ ਦੇ ਪਸਾਰ ਨਾਲ ਸਬੰਧਿਤ ਨੈਤਿਕ ਮੁੱਦੇ ਹਨ। ਇਹ ਇੱਕ ਮਰਿਆਦਾ ਦਾ ਮੁੱਦਾ ਹੈ, ਇਹ ਅਨੈਤਿਕ ਪ੍ਰਸ਼ਨ ਹੈ।

ਹੁਣ ਹਰ ਕੋਈ ਜਾਣਦਾ ਹੈ ਕਿ ਮਰਹੂਮ ਐਕਟਰ ਦਾ ਲਿਵਿੰਗ ਰੂਮ ਕਿਵੇਂ ਦਾ ਦਿਖਾਈ ਦਿੰਦਾ ਹੈ ਕਿਉਂਕਿ 'ਸ਼ਕਤੀਸ਼ਾਲੀ' ਟੈਲੀਵਿਜ਼ਨ ਦੀ ਪਹੁੰਚ ਹਰ ਜਗ੍ਹਾ ਹੈ। ਤੁਹਾਨੂੰ ਉਸ ਸੋਫੇ ਬਾਰੇ ਪਤਾ ਹੈ ਜਿਸ 'ਤੇ ਉਸਦੇ ਪਿਤਾ ਬੈਠੇ ਸਨ, ਅਸੀਂ ਉਨ੍ਹਾਂ ਨੂੰ ਦੁਖੀ ਹੁੰਦੇ ਦੇਖਿਆ ਕਿਉਂਕਿ ਨਿਊਜ਼ ਚੈਨਲ ਦੀਆਂ ਅਕਾਂਖਿਆਵਾਂ ਵਿੱਚ ਸਾਨੂੰ ਸ਼ਾਮਲ ਕੀਤਾ ਜਾਂਦਾ ਹੈ, ਜਿੱਥੇ ਪਰਿਵਾਰ ਅਤੇ ਮ੍ਰਿਤਕ ਦੀ ਮਰਿਆਦਾ ਪ੍ਰਤੀ ਹਮਦਰਦੀ ਅਤੇ ਸਤਿਕਾਰ ਦਾ ਕੋਈ ਦੂਜਾ ਭਾਵ ਨਹੀਂ ਹੁੰਦਾ।

ਮਰਹੂਮ ਅਦਾਕਾਰ ਦੇ ਪਿਤਾ ਦਾ ਘਰ ਜਨਤਕ ਸਥਾਨ ਨਹੀਂ ਹੈ। ਬੇਸ਼ੱਕ ਮੀਡੀਆ ਨੇ ਹਰ ਨੈਤਿਕ ਉਲੰਘਣਾਵਾਂ ਵਿਚਕਾਰ ਘੁਸਪੈਠ ਕਰਨ ਦਾ ਅਪਰਾਧ ਕੀਤਾ ਹੈ। ਉਹ ਹਮੇਸ਼ਾ ਅਜਿਹਾ ਕਰਦੇ ਹਨ। ਇਸ ਤਰ੍ਹਾਂ ਅਸੀਂ ਖੁਦਕੁਸ਼ੀ ਦੀ ਤ੍ਰਾਸਦੀ ਨੂੰ ਆਮ ਜਿਹਾ ਬਣਾ ਦਿੱਤਾ ਹੈ।

ਇਹ ਲਗਭਗ ਸਾਡੇ ਅੱਗੇ ਰੱਖਿਆ ਗਿਆ ਹੈ ਕਿ ਅਸੀਂ ਸਭ ਕੁਝ ਦੇਖਾਂਗੇ। ਇੱਕ ਪਿਤਾ ਦੀਆਂ ਸੁੱਜੀਆਂ ਹੋਈਆਂ ਅੱਖਾਂ ਬੇਟੇ ਦੇ ਵਿਛੋੜੇ ਦੇ ਦੁੱਖ ਨਾਲ ਗ਼ਮਗੀਨ ਸਨ। ਉਨ੍ਹਾਂ ਦੇ ਬੈੱਡਰੂਮ ਦੇ ਦ੍ਰਿਸ਼ਾ ਜਿੱਥੇ ਮਰਹੂਮ ਐਕਟਰ ਨੇ ਆਪਣੀ ਜਾਨ ਦੇ ਦਿੱਤੀ। ਸਭ ਕੁਝ-ਉਹੀ ਪੱਖਾਂ, ਫਰਸ਼, ਕੰਧਾਂ ਅਤੇ ਉਹ ਰੱਸੀ ਜਿਸ ਦੀ ਵਰਤੋਂ ਕਰਕੇ ਉਸਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ, ਆਦਿ।

ਮੈਂ ਆਪਣੀ ਮਾਂ ਤੋਂ ਮੁੜ ਪੜਤਾਲ ਕੀਤੀ, ਉਨ੍ਹਾਂ ਨੇ ਕਿਹਾ ਕਿ ਉਹ ਇਹ ਸਭ ਨਹੀਂ ਦੇਖ ਸਕਦੇ। ਉਨ੍ਹਾਂ ਨੂੰ ਇਹ ਸਭ ਕੁਝ ਭਿਆਨਕ ਲੱਗਿਆ। ਦਰਅਸਲ, ਉਨ੍ਹਾਂ ਨੂੰ ਬਿਮਾਰ ਕਰ ਦਿੱਤਾ। ਉਹ ਅਦਾਕਾਰ ਨੂੰ ਨਹੀਂ ਜਾਣਦੇ ਸਨ ਪਰ ਉਨ੍ਹਾਂ ਦੋ ਬੱਚੇ ਹਨ। ਉਹ ਅਲੱਗ ਸ਼ਹਿਰਾਂ ਵਿੱਚ ਰਹਿੰਦੇ ਹਨ। ਮੈਂ ਕਦੇ ਟੈਲੀਵਿਜ਼ਨ ਨਹੀਂ ਚਲਾਇਆ। ਮੈਂ ਅਨੁਭਵ ਤੋਂ ਜਾਣਦੀ ਹਾਂ ਕਿ ਇਹ ਸਭ ਕਿਵੇਂ ਦਾ ਹੋਵੇਗਾ।

ਸਾਲ 2018 ਵਿੱਚ ਇੱਕ ਹਰਮਨਪਿਆਰੇ ਖ਼ਬਰ ਚੈਨਲ 'ਤੇ ਹੈੱਡਲਾਈਨ 'ਮੌਤ ਕਾ ਬਾਥਟੱਬ' ਕਹਿ ਕੇ ਚਿਲਾਇਆ ਗਿਆ। ਮੈਨੂੰ ਇੱਕ ਰਿਪੋਰਟਰ ਯਾਦ ਹੈ ਜੋ ਮਾਈਕ ਨਾਲ ਬਾਥਟੱਬ ਵਿੱਚ ਗਿਆ ਸੀ ਜਿਸਨੇ ਮਸ਼ਹੂਰ ਭਾਰਤੀ ਅਦਾਕਾਰਾ ਸ੍ਰੀਦੇਵੀ ਦੀ ਮੌਤ ਦਾ ਚਿਤਰਣ ਕੀਤਾ ਸੀ।

ਉਸਦੇ ਕਿਨਾਰੇ 'ਤੇ ਵਾਈਨ ਦਾ ਇੱਕ ਜਾਮ ਪਿਆ ਸੀ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਮੌਤ ਦੇ ਦ੍ਰਿਸ਼ ਨੂੰ ਫਿਰ ਤੋਂ ਸਿਰਜਿਆ। ਵਿਸ਼ੇਸ਼ਣਾਂ ਨਾਲ ਭਰੀ ਸਨੀਸਨੀਖੇਜ ਰਿਪੋਰਟਿੰਗ, ਤੱਥਾਂ ਦੀ ਪਰਵਾਹ ਕੀਤੇ ਬਿਨਾਂ ਸਪੱਸ਼ਟ ਤੌਰ 'ਤੇ ਰਾਏ, ਅਨੁਮਾਨ ਬਣਾ ਕੇ ਨਿੱਜਤਾ ਜਾਂ ਮਰਿਆਦਾ ਦੀ ਕੋਈ ਪਰਵਾਹ ਨਹੀਂ ਕੀਤੀ।

ਆਪਣੇ ਪੈਸੇ, ਸ਼ਖ਼ਸੀਅਤ, ਪ੍ਰਸਿੱਧੀ ਆਦਿ ਕਾਰਨ ਸਮਾਜ ਵਿੱਚ ਮਹੱਤਵਪੂਰਨ ਸਮਝੇ ਜਾਣ ਵਾਲੇ ਲੋਕਾਂ ਪ੍ਰਤੀ ਵਿਚਾਰਕ ਜਨੂੰਨ ਹੋਣਾ ਕੋਈ ਨਵੀਂ ਗੱਲ ਨਹੀਂ ਹੈ। ਅਸੀਂ ਸਾਰੇ ਅਜਿਹੇ ਮਾਮਲਿਆਂ ਵਿੱਚ ਤੁਰੰਤ ਮਾਹਿਰ ਬਣ ਜਾਂਦੇ ਹਾਂ।

ਪਰ ਮੌਤ ਦੇ ਸਮੇਂ ਵਿਅਕਤੀ ਦੀ ਜ਼ਿੰਦਗੀ ਬਾਰੇ ਲਿਖਣ ਸਮੇਂ ਜਾਂ ਕੁਝ ਅਜਿਹਾ ਕਰਨ ਸਮੇਂ, ਸਾਨੂੰ ਮਰਿਆਦਾ ਵਿੱਚ ਰਹਿ ਕੇ ਲਿਖਣ ਨੂੰ ਯਾਦ ਰੱਖਣਾ ਚਾਹੀਦਾ ਹੈ, ਅਸੀਂ ਆਪਣੇ ਲਈ ਜਾਂ ਵਿਦਾ ਹੋ ਚੁੱਕੇ ਵਿਅਕਤੀ ਲਈ ਅਜਿਹਾ ਕਰਨਾ ਚਾਹੀਦਾ ਹੈ ਕਿਉਂਕਿ ਉਹ ਅਜਿਹੇ ਅਨੁਮਾਨਾਂ ਨੂੰ ਦਰੁਸਤ ਕਰਨ ਲਈ ਹੁਣ ਦੁਨੀਆ ਵਿੱਚ ਮੌਜੂਦ ਨਹੀਂ ਹਨ। ਮੌਤ ਦੇ ਮਾਮਲੇ ਵਿੱਚ ਤੱਥ ਹੋਰ ਵੀ ਪਵਿੱਤਰ ਹੁੰਦੇ ਹਨ। ਖ਼ਬਰਾਂ ਮੁਤਾਬਕ 54 ਸਾਲਾ ਅਭਿਨੇਤਰੀ ਦੁਬਈ ਦੇ ਹੋਟਲ ਵਿੱਚ ਬਾਥਟੱਬ ਵਿੱਚ ਡੁੱਬ ਗਈ ਸੀ, ਜਿੱਥੇ ਉਹ ਇੱਕ ਪਰਿਵਾਰਕ ਵਿਆਹ ਦੌਰਾਨ ਠਹਿਰੀ ਹੋਈ ਸੀ।

ਜ਼ਿੰਦਗੀ ਬਾਰੇ ਟੀਵੀ ਚੈਨਲ 'ਤੇ ਅੰਦਾਜ਼ੇ

ਉਸਦੀ ਮੌਤ ਦੇ ਮਾਮਲੇ ਵਿੱਚ ਫੋਰੈਂਸਿਕ ਰਿਪੋਰਟ ਆਉਣ ਤੋਂ ਪਹਿਲਾਂ ਹੀ ਅਟਕਲਾਂ ਅਤੇ ਦੋਸ਼ ਲਗਾਏ ਗਏ। ਮੈਂ ਉਸਦੇ 'ਸਰੀਰ' ਅਤੇ ਕਈ ਸਰਜਰੀਆਂ ਬਾਰੇ ਪੜ੍ਹਦੀ ਹਾਂ ਜੋ ਉਨ੍ਹਾਂ ਨੇ ਅਨੰਤ ਕਾਲ ਤੱਕ ਆਕਰਸ਼ਕ ਰਹਿਣ ਲਈ ਕਰਵਾਈਆਂ ਸਨ, ਬੁੱਲ੍ਹਾਂ ਅਤੇ ਨੱਕ ਨੂੰ ਆਕਰਸ਼ਕ ਬਣਾਉਣ ਅਤੇ ਤਣਾਅ ਨੂੰ ਦੂਰ ਕਰਨ ਲਈ ਕੈਲੀਫੋਰਨੀਆ ਦੀਆਂ ਅਣਗਿਣਤ ਯਾਤਰਾਵਾਂ ਕੀਤੀਆਂ।

ਅਲੈਕਸ ਮੈਰਿਟ ਦੇ ਤੌਰ 'ਤੇ 'ਸਿਵਿਲੀਅਨ ਡਰੋਨ' ਜਿਨ੍ਹਾਂ ਨੇ ਓਵਰਟਾਈਮ ਲਗਾ ਕੇ ਤੁਰੰਤ ਬਿਨਾਂ ਕਿਸੇ ਤਿਆਰੀ ਦੇ ਲਿਖਿਆ ਸੀ। ਉਹ ਹੁਣ ਫਿਰ ਤੋਂ ਓਵਰਟਾਈਮ ਕਰ ਰਹੇ ਹਨ। ਮੈਨੂੰ ਯਾਦ ਹੈ ਕਿ ਉਨ੍ਹਾਂ ਨੇ ਸ੍ਰੀਦੇਵੀ ਦੀ ਮੌਤ ਅਤੇ ਉਨ੍ਹਾਂ ਦੇ ਪਤੀ ਬੋਨੀ ਕਪੂਰ ਦੀ ਪਹਿਲੀ ਪਤਨੀ ਦੀ ਮੌਤ ਵਿਚਕਾਰ ਲੌਕਿਕ/ਕਰਮ ਸਬੰਧਾਂ ਦੀ ਪੜਚੋਲ ਕੀਤੀ ਸੀ।

ਬੋਨੀ ਕਪੂਰ ਦੀ ਪਹਿਲੀ ਪਤਨੀ ਦੀ ਮੌਤ ਉਨ੍ਹਾਂ ਦੇ ਬੇਟੇ ਦੀ ਪਹਿਲੀ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਹੋ ਗਈ ਸੀ ਅਤੇ ਸ੍ਰੀਦੇਵੀ ਆਪਣੀ ਵੱਡੀ ਬੇਟੀ ਦੀ ਪਹਿਲੀ ਫ਼ਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਗੁਜ਼ਰ ਗਈ। ਇੱਕ ਲੇਖਕ ਨੇ ਪੁੱਛਿਆ, ''ਕੀ ਇਸ ਵਿੱਚ ਕੋਈ ਸਬੰਧ ਹੈ?''

ਉਹ ਰਾਸ਼ਟਰੀ ਟੈਲੀਵਿਜ਼ਨ ਚੈਨਲਾਂ 'ਤੇ ਉਸਦੇ ਜੀਵਨ ਅਤੇ ਮੌਤ ਦੀਆਂ ਪਰਿਸਥਿਤੀਆਂ ਬਾਰੇ ਅਨੁਮਾਨ ਲਗਾ ਰਹੇ ਸਨ। ਇੱਕ ਪੱਤਰਕਾਰ ਵੀ ਇਹ ਪ੍ਰਦਰਸ਼ਿਤ ਕਰਨ ਲਈ ਬਾਥਟੱਬ ਵਿੱਚ ਲੇਟ ਗਿਆ ਕਿ ਇਸ ਵਿੱਚ ਕਿਵੇਂ ਡੁੱਬ ਸਕਦੀ ਹੈ।

ਉਨ੍ਹਾਂ ਬਹਿਸ ਕੀਤੀ ਕਿ ਕੀ ਉਸਨੇ ਵਾਈਨ ਪੀਤੀ ਸੀ ਜਾਂ ਵੋਦਕਾ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਉਹ ਆਪਣੀ ਨਿੱਜੀ ਜ਼ਿੰਦਗੀ ਤੋਂ ਦੁਖੀ ਰਹੀ ਹੋਵੇਗੀ। ਇਹ ਪਤਾ ਲਗਾਉਣ ਲਈ ਰੁੱਝ ਗਏ ਕਿ ਉਹ ਆਪਣੀਆਂ ਧੀਆਂ ਲਈ ਕਿੰਨਾ ਪੈਸੇ ਛੱਡ ਕੇ ਗਈ ਹੈ।

ਮੈਨੂੰ ਨਹੀਂ ਪਤਾ ਕਿ ਰਾਜਪੂਤ ਦੀ ਮੌਤ ਬਾਰੇ ਜਾਣਕਾਰੀ ਦਾ ਇਹ ਵਹਾਅ ਅਤੇ ਮਿੰਟ-ਮਿੰਟ 'ਤੇ ਅਪਡੇਟ ਰਹਿਣਾ ਰਾਸ਼ਟਰੀ ਹਿੱਤ ਵਿੱਚ ਹੈ। ਹਾਂ, ਜਨਤਕ ਹਸਤੀਆਂ ਦੀ ਤਰ੍ਹਾਂ, ਉਹ ਸੁਰਖੀਆਂ ਹਾਸਲ ਕਰਨ ਦਾ ਹੱਕਦਾਰ ਹੈ। ਪਰ ਉਹ ਇਸ ਤਰ੍ਹਾਂ ਦੇ ਵਿਸ਼ਲੇਸ਼ਣ ਦੀ ਲੋੜ ਨਹੀਂ ਸੀ। ਅਤੇ ਉਸਦੀ ਮੌਤ ਕੋਈ ਮੌਕਾ ਨਹੀਂ ਹੈ। ਤੱਥ ਇਹ ਹੈ ਕਿ ਇਹ ਇੱਕ ਦੁਖਦ ਖੁਦਕੁਸ਼ੀ ਦੀ ਕਹਾਣੀ ਹੈ, ਪਰ ਅਸੀਂ ਬਹੁਤ ਪਹਿਲਾਂ ਤੱਥਾਂ ਨੂੰ ਛੱਡ ਦਿੱਤਾ ਹੈ, ਸਾਡੇ ਮੀਡੀਆ ਵਾਲੇ ਜ਼ਿਆਦਾਤਰ ਅਜਿਹੇ ਹੀ ਹਨ।

ਤੱਥ ਇਹ ਹਨ ਕਿ ਮਾਮਲੇ ਦੀ ਜਾਂਚ ਅਜੇ ਚੱਲ ਰਹੀ ਹੈ, ਹਾਲਾਂਕਿ ਪੁਲਿਸ ਨੇ ਕਿਹਾ ਹੈ ਕਿ ਅਭਿਨੇਤਾ ਦੀ ਮੌਤ ਖੁਦਕੁਸ਼ੀ ਨਾਲ ਹੋਈ ਹੈ। ਇੱਕ ਸ਼ਬਦ ਹੈ 'ਕਥਿਤ ਤੌਰ 'ਤੇ', ਪਰ ਅਸੀਂ ਉਨ੍ਹਾਂ ਲੋਕਾਂ ਨੂੰ ਘੇਰਨ ਵਿੱਚ ਰੁੱਝੇ ਹੋਏ ਹਾਂ, ਜੋ ਕਿਸੇ ਵੀ ਜਾਣਕਾਰੀ ਨੂੰ ਰਸਦਾਰ ਬਣਾਉਣ ਲਈ ਅਭਿਨੇਤਾ ਨੂੰ ਕਿਸੇ ਨਾਲ ਕਿਸੇ ਤਰ੍ਹਾਂ ਜਾਣਦੇ ਸਨ, ਤਾਂ ਕਿ ਅਸੀਂ ਬਾਕੀਆਂ ਨੂੰ ਇਸ ਕਾਰਨ ਪ੍ਰਾਪਤ ਕੀਤੇ ਹਿੱਟਸ ਅਤੇ ਲਾਈਕ ਬਾਰੇ ਦੱਸ ਸਕੀਏ।

ਪਰ ਜ਼ਿਆਦਾਤਰ ਮੀਡੀਆ ਨੇ ਪੁਲਿਸ ਦੇ ਰਿਕਾਰਡ 'ਤੇ ਆਉਣ ਤੋਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਐਕਟਰ ਨੇ 'ਖੁਦਕੁਸ਼ੀ' ਕਰ ਲਈ ਹੈ।

ਜਾਣਬੁੱਝ ਕੇ ਜਾਂ ਅਣਜਾਣੇ ਵਿੱਚ ਬੇਸ਼ੱਕ ਇਹ ਸ਼ਬਦ 'ਖੁਦਕੁਸ਼ੀ' ਇਸ ਤੱਥ ਨੂੰ ਧਿਆਨ ਵਿੱਚ ਨਹੀਂ ਰੱਖਦਾ ਕਿ ਖੁਦਕੁਸ਼ੀ ਅਕਸਰ ਇੱਕ ਬਿਮਾਰੀ ਦਾ ਨਤੀਜਾ ਹੁੰਦਾ ਹੈ। ਸੁਸਾਈਡ ਅਵੇਅਰਨੈੱਸ ਵੌਇਸ ਆਫ ਐਜੂਕੇਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਡੈਨ ਰਿਡੇਨਬਰਗ ਨੇ 'ਹਫਿੰਗਟਨ ਪੋਸਟ' ਵਿੱਚ ਇੱਕ ਲੇਖ ਵਿੱਚ ਕਿਹਾ ਕਿ 'ਖੁਦਕੁਸ਼ੀ' ਸ਼ਬਦ ਉਨ੍ਹਾਂ ਲੋਕਾਂ ਨਾਲ ਭੇਦਭਾਵ ਕਰਦਾ ਹੈ ਜੋ ਅਕਸਰ ਇੱਕ ਮਾਨਸਿਕ ਬਿਮਾਰੀ ਨਾਲ ਜੁੜੇ ਕਲੰਕ ਨੂੰ ਅੱਗੇ ਵਧਾਉਂਦੇ ਹੋਏ ਇੱਕ ਬਿਮਾਰੀ ਵਿਰੁੱਧ ਆਪਣੀ ਲੜਾਈ ਹਾਰ ਜਾਂਦੇ ਹਨ।

ਕਈਆ ਮੀਡੀਆ ਅਤੇ ਮਾਨਸਿਕ ਸਿਹਤ ਸੰਗਠਨਾਂ ਵੱਲੋਂ ਨਿਰਧਾਰਤ ਰਿਪੋਰਟਿੰਗ ਦਿਸ਼ਾ ਨਿਰਦੇਸ਼ਾਂ ਅਨੁਸਾਰ, ''ਖੁਦਕੁਸ਼ੀ' ਸ਼ਬਦ ਹਾਨੀਕਾਰਕ ਹੈ ਕਿਉਂਕਿ ਇਹ ਬਹੁਤ ਸਾਰੇ ਲੋਕਾਂ ਲਈ ਇਹ ਵਿਅਕਤੀ ਨੂੰ ਬਿਮਾਰੀ ਤੋਂ ਬਚਾਉਂਦਾ ਹੈ ਅਤੇ ਬਿਮਾਰੀ ਨੂੰ ਨਹੀਂ।

ਮੀਡੀਆ ਪੇਸ਼ੇਵਰਾਂ ਸਮੇਤ ਕਈ ਲੋਕਾਂ ਨੇ ਖੁਦਕੁਸ਼ੀ ਨੂੰ ਕਾਇਰਤਾ ਦਾ ਕਾਰਾ ਮੰਨਦਿਆਂ ਇਸ ਦੀ ਨਿੰਦਾ ਕਰਨ ਲਈ ਇਸਨੂੰ ਸੋਸ਼ਲ ਮੀਡੀਆ 'ਤੇ ਪਹੁੰਚਾਇਆ, ਜੋ ਕਿ ਕਾਨੂੰਨ ਦੇ ਵਿਰੁੱਧ ਹੈ। ਪਰ ਖੁਦਕੁਸ਼ੀ ਦੀ ਕੋਸ਼ਿਸ਼ ਨੂੰ ਭਾਰਤ ਵਿੱਚ ਸਾਲ 2018 ਵਿੱਚ ਖਤਮ ਕਰ ਦਿੱਤਾ ਸੀ। ਉਨ੍ਹਾਂ ਨੇ ਆਪਣੀ ਜਾਣਕਾਰੀ ਨੂੰ ਅਪਡੇਟ ਨਹੀਂ ਕੀਤਾ।

ਖੁਦਕੁਸ਼ੀ 'ਤੇ ਕਵਰੇਜ

ਮਹਾਂਮਾਰੀ ਵਿਗਿਆਨਕਾਂ ਅਤੇ ਖੁਦਕੁਸ਼ੀ ਰੋਕਥਾਮ ਮਾਹਿਰਾਂ ਨੇ ਅਕਸਰ ਕਿਹਾ ਹੈ ਕਿ ਸਮੂਹਾਂ ਵਿੱਚ ਹੋਣ ਵਾਲੀਆਂ ਖੁਦਕੁਸ਼ੀਆਂ ਲਈ ਮੀਡੀਆ ਕਵਰੇਜ਼ ਨੂੰ ਅੰਸ਼ਿਕ ਰੂਪ ਨਾਲ ਦੋਸ਼ੀ ਠਹਿਰਾਇਆ ਜਾਂਦਾ ਹੈ। ਕਲੋ ਰੀਚੇਲ ਨੇ journalistresource.orgin 'ਤੇ ਨਵੰਬਰ 2019 ਵਿੱਚ ਲਿਖਿਆ ਸੀ, ''ਖੋਜ ਤੋਂ ਪਤਾ ਲੱਗਦਾ ਹੈ ਕਿ ਸੈਲੇਬ੍ਰਿਟੀ ਆਤਮ ਹੱਤਿਆ ਦੀ ਰਿਪੋਰਟ ਵਿੱਚ ਕਥਿਤ ਨਕਲ ਜਾਂ ਛੂਤ ਦਾ ਪ੍ਰਭਾਵ' ਆਤਮਹੱਤਿਆਵਾਂ ਵਿੱਚ ਵਾਧੇ ਨਾਲ ਜੁੜਿਆ ਹੋਇਆ ਹੈ।

ਵਿਚਾਰਸ਼ੀਲ ਰਿਪੋਰਟਿੰਗ ਮਾਨਸਿਕ ਸਿਹਤ ਦੀ ਵਕਾਲਤ ਕਰਦੀ ਹੈ -ਉਦਾਹਰਨ ਵਜੋਂ ਖੁਦਕੁਸ਼ੀ ਦੀ ਨਿਵਾਰਕ ਪ੍ਰਕਿਰਤੀ 'ਤੇ ਜ਼ੋਰ ਦੇਣਾ, ਮਾਨਸਿਕ ਬਿਮਾਰੀ ਨੂੰ ਖਤਮ ਕਰਨ ਲਈ ਕੰਮ ਕਰਨਾ ਅਤੇ ਇੱਕ ਸੈਲੇਬ੍ਰਿਟੀ ਦੀ ਮੌਦ ਦੇ ਗਲੈਮਰੀਕਰਨ ਤੋਂ ਬਚਣਾ-ਇਸਦੇ ਪ੍ਰਚਲਨ ਨੂੰ ਰੋਕਣਾ ਅਤੇ ਲਾਜ਼ਮੀ ਮਾਨਸਿਕ ਸਿਹਤ ਸਰੋਤਾਂ ਨਾਲ ਵਿਅਕਤੀਆਂ ਨੂੰ ਜੋੜਨਾ ਹੋ ਸਕਦਾ ਹੈ।''

ਅਜਿਹੀਆਂ ਸਿਫਾਰਸ਼ਾਂ ਹਨ ਜੋ ਮੀਡੀਆ ਲਈ ਉਪਲੱਬਧ ਸਰੋਤਾਂ ਵਿੱਚ ਸੂਚੀਬੱਧ ਹਨ। ਪਰ ਫਿਰ ਵੀ ਇਹ ਨਿਊਜ਼ ਰੂਮ 'ਤੇ ਨਿਰਭਰ ਕਰਦਾ ਹੈ ਕਿ ਉਹ ਖੁਦਕੁਸ਼ੀ ਦੇ ਵਿਸ਼ੇ 'ਤੇ ਕਿਵੇਂ ਕਰਵਰੇਜ ਕਰਨ-ਦਿਸ਼ਾ ਨਿਰਦੇਸ਼ਾਂ ਨਾਲ ਜਾਂ ਬਿਨਾਂ ਦਿਸ਼ਾ ਨਿਰਦੇਸ਼ਾਂ ਦੇ।

ਇੱਕ ਅਜਿਹੇ ਸਮੇਂ ਵਿੱਚ ਜਿੱਥੇ ਅਸੀਂ ਵਿਖਾਵਾ ਕਰਨ ਵੱਲ ਵਧ ਰਹੇ ਹਾਂ, ਅਜਿਹੀਆਂ ਕਹਾਣੀਆਂ ਨੂੰ ਕਵਰ ਕਰਨ ਵਿੱਚ ਜ਼ਿਆਦਾ ਜ਼ਿੰਮੇਵਾਰੀ ਦੀ ਲੋੜ ਹੈ।

ਹੋਰ ਤਾਂ ਹੋਰ ਜਦੋਂ ਅਸੀਂ ਇੱਕ ਮਹਾਂਮਾਰੀ ਤੋਂ ਬਚਣ ਲਈ ਸਮਾਜਿਕ ਦੂਰੀ ਅਤੇ ਆਇਸੋਲੇਸ਼ਨ ਦਾ ਅਭਿਆਸ ਕਰਨ ਲਈ ਮਜਬੂਰ ਹੁੰਦੇ ਹਾਂ, ਜਿਸ ਕਾਰਨ ਨੌਕਰੀਆਂ ਚਲੇ ਗਈਆਂ ਹਨ, ਉੱਚ ਤਲਾਕ ਦੀ ਦਰ ਅਤੇ ਕੋਵਿਡ-19 ਦੀ ਵਜ੍ਹਾ ਨਾਲ ਸਕਰੀਨ 'ਤੇ ਦਿਖਾਈ ਦਿੰਦੀਆਂ ਕਈ ਮੌਤਾਂ ਦੀ ਖ਼ਬਰਅ ਨਾਲ ਨਿਰਾਸ਼ਾ ਦੀ ਇੱਕ ਆਮ ਭਾਵਨਾ ਪੈਦਾ ਹੁੰਦੀ ਹੈ। ਅਸੀਂ ਖੁਦਕੁਸ਼ੀ ਦੇ ਹਾਲਾਤ ਵਿੱਚ ਰਹਿੰਦੇ ਹਾਂ।

ਲੋਕ ਖੁਦ ਨੂੰ ਆਤਮਹੱਤਿਆ ਦੇ ਕਗਾਰ 'ਤੇ ਮਹਿਸੂਸ ਕਰ ਰਹੇਹਨ। ਉਹ ਜ਼ਿਆਦਾ ਤੋਂ ਜ਼ਿਆਦਾ ਬੇਸਹਾਰਾ ਮਹਿਸੂਸ ਕਰਦੇ ਹਨ। ਜਿਵੇਂ ਕਿ ਖੋਜਕਰਤਾਵਾਂ ਨੇ ਚਿਤਾਵਨੀ ਦਿੱਤੀ ਹੈ ਕਿ ਮਾਨਸਿਕ ਬਿਮਾਰੀਆਂ ਵਧ ਰਹੀਆਂ ਹਨ। ਇਸ ਲਈ ਦੇਖਾਦੇਖੀ ਆਤਮਹੱਤਿਆਵਾਂ ਵਧ ਸਕਦੀਆਂ ਹਨ।

ਜੇਕਰ ਉਹ ਆਪਣੇਸਾਰੇ ਪੈਸੇ ਅਤੇ ਜੱਸ ਅਤੇ ਪ੍ਰਸਿੱਧੀ ਨਾਲ ਜੀਵਨ ਨੂੰ ਝੇਲ ਨਹੀਂ ਸਕਦਾ, ਤਾਂ ਫਿਰ ਮੈਂ ਕਿਉਂ ਕਰਾਂ। ਜੇਕਰ ਉਹ ਬੌਲੀਵੁੱਡ ਵਿੱਚ ਬਾਹਰੋਂ ਜਾ ਕੇ ਆਪਣਾ ਨਾਂ ਬਣਾ ਕੇ ਘਰ-ਘਰ ਵਿੱਚ ਮਸ਼ਹੂਰ ਨਾਂ ਬਣ ਸਕਦਾ ਹੈ, ਜੇਕਰ ਉਹ ਜੀਵਨ ਨੂੰ ਝੇਲ ਨਹੀਂ ਸਕਿਆ ਤਾਂ ਮੈਂ ਕਿਵੇਂ ਕਰ ਸਕਦਾ ਹਾਂ।

ਖੁਦਕੁਸ਼ੀ ਦੀ ਰਿਪੋਰਟਿੰਗ 'ਤੇ ਮੀਡੀਆ ਦੇ ਦਿਸ਼ਾ0ਨਿਰਦੇਸ਼ਾਂ ਨੇ ਅਕਸਰ ਕਵਰੇਜ਼ ਦੀ ਮਾਤਰਾ ਨੂੰ ਸੀਮਤ ਕਰਨ, ਆਤਮ ਹੱਤਿਆ ਦੀ ਵਿਧੀ ਦਾ ਖੁਲਾਸਾ ਨਾ ਕਰਨ, ਸਨੀਸਨੀਖੇਜ ਅਤੇ ਮੌਤ ਦੀ ਸਕਾਰਾਤਮ ਪਰਿਭਾਸ਼ਾ ਤੋਂ ਬਚਣ ਦੇ ਮਹੱਤਵ 'ਤੇ ਜ਼ੋਰ ਦਿੱਤਾ ਹੈ।

ਮਾਨਸਿਕ ਬਿਮਾਰੀ ਨਾਲ ਮ੍ਰਿਤਕ ਦੇ ਸੰਘਰਸ਼ ਨਾਲ ਇੱਕ ਸਨਮਾਨਜਨਕ ਯਾਤ ਅਤੇ ਖੁਦਕੁਸ਼ੀ ਦੇ ਬਾਰੇ ਖੁੱਲ੍ਹੀ ਗੱਲਬਾਤ ਅਤੇ ਚਰਚਾ ਜਾਗਰੂਕਤਾ ਵਧਾਉਣ ਲਈ ਮਹੱਤਵਪੂਰਨ ਹੈ ਕਿਉਂਕਿ ਇਸ ਤਰ੍ਹਾਂ ਦੀ ਯਾਦ ਮ੍ਰਿਤਕ ਨੂੰ ਮਨੁੱਖਤਾਵਾਦੀ ਕਰ ਸਕਦੀ ਹੈ। ਪਰ ਇੱਥੇ ਅਸੀਂ ਅਕਸਰ ਨਿੰਦਾ, ਧਾਰਨਾਵਾਂ, ਇੱਥੋਂ ਤੱਕ ਕਿ ਅਪਮਾਨ ਦਾ ਉਪਯੋਗ ਕਰਦੇ ਹਾਂ। ਉਦਾਹਰਨ ਲਈ ਸ੍ਰੀਦੇਵੀ ਦੀ ਮੌਤ ਦੇ ਮਾਮਲੇ ਵਿੱਚ ਮੀਡੀਆ ਨੇ ਉਨ੍ਹਾਂ ਦੇ ਪਤੀ ਨਾਲ ਸਬੰਧਾਂ, ਉਸ ਵੱਲੋਂ ਸ਼ਰਾਬ ਪੀਣ, ਉਸ ਵੱਲੋਂ ਕੌਸਮੈਟਿਕ ਸਰਜਰੀ ਕਰਾਉਣ 'ਤੇ ਧਿਆਨ ਕੇਂਦਰਿਤ ਕਰਨਾ ਸ਼ੁਰੂ ਕਰ ਦਿੱਤਾ। ਟੈਲੀਵਿਜ਼ਨ ਸੈੱਟ 'ਤੇ ਮੇਰੇ ਪਿਤਾ ਨੇ ਮੈਨੂੰ ਤਿੰਨ ਸਾਲ ਪਹਿਲਾਂ ਕੰਧ 'ਤੇ ਟੰਗੇ ਅਵਸ਼ੇਸ਼ ਦਿਖਾਏ। ਮ੍ਰਿਤਕ ਪ੍ਰਤੀ ਸਨਮਾਨ ਦਿਖਾਉਣ ਦਾ ਇਹ ਮੇਰਾ ਤਰੀਕਾ ਹੈ।

ਖੁਦਕੁਸ਼ੀ 'ਤੇ ਰਿਪੋਰਟਿੰਗ

  • ਖੁਦਕੁਸ਼ੀ ਦੇ ਚਿਤਾਵਨੀ ਸੰਕੇਤਾਂ ਬਾਰੇ ਜਾਣਕਾਰੀ ਸ਼ਾਮਲ ਕਰੋ।
  • ਇਹ ਸੰਦੇਸ਼ ਦੇਣਾ ਸ਼ਾਮਲ ਕਰੋ ਕਿ ਖੁਦਕੁਸ਼ੀ ਕਰਨਾ ਮੁਸ਼ਕਿਲਾਂ ਦਾ ਕੁਦਰਤੀ ਜਾਂ ਤਰਕਪੂਰਨ ਸਿੱਟਾ ਨਹੀਂ ਹੈ। ਇਸਦੀ ਬਜਾਏ ਉਮੀਦ ਦਾ ਸੁਨੇਹਾ ਸ਼ਾਮਲ ਕਰੋ: ਰਿਕਵਰੀ ਸੰਭਵ ਹੈ। ਦਰਅਸਲ, ਜ਼ਿਆਦਾਤਰ ਲੋਕ ਜੋ ਖੁਦਕੁਸ਼ੀ ਕਰਨ ਬਾਰੇ ਸੋਚਦੇ ਹਨ, ਉਹ ਠੀਕ ਹੋ ਜਾਂਦੇ ਹਨ।
  • ਮੌਤ ਤੇ ਸਾਧਨ ਦੱਸਣ ਤੋਂ ਬਚੋ। ਹਾਂ, ਇਸ ਸਬੰਧੀ ਅਸੀਂ ਸਾਰੇ ਉਤਸੁਕ ਹਾਂ। ਜ਼ਿੰਮੇਵਾਰ ਖ਼ਬਰ ਸੰਸਥਾਨ ਜੋ ਕੁਝ ਵਿਵਰਣ ਸ਼ਾਮਲ ਕਰਨ ਲਈ ਮਜਬੂਰ ਮਹਿਸੂਸ ਕਰਦੇ ਹਨ, ਉਹ ਇਸ ਨੂੰ ਖ਼ਬਰ ਵਿੱਚ ਘੱਟ ਰਿਪੋਰਟ ਕਰਨਗੇ, ਪਰ ਇਸਨੂੰ ਸੁਰਖੀਆਂ, ਟੀਜ਼ਰ, ਕੈਪਸ਼ਨਾਂ ਜਾਂ ਸਮਾਜਿਕ ਟੈਕਸਟ ਵਿੱਚ ਪਾਉਣ ਤੋਂ ਬਚਣ।
  • ਵਿਅਕਤੀ ਦੀਆਂ ਸਾਧਾਰਨ ਤਸਵੀਰਾਂ ਦੀ ਵਰਤੋਂ ਕਰੋ ਅਤੇ ਉਨ੍ਹਾਂ ਤਸਵੀਰਾਂ ਤੋਂ ਬਚੋ ਜੋ ਉਦਾਸੀ ਲਈ ਪ੍ਰੇਰਿਤ ਕਰਦੀਆਂ ਹਨ। ਸ਼ਾਂਤੀਪੂਰਨ, ਸ਼ਾਂਤ ਅਤੇ ਨਿਰਮਲ ਦਿਖਾਈ ਦੇਣ ਵਾਲੇ ਵਿਅਕਤੀ ਦੀ ਤਸਵੀਰ ਸੁਨੇਹਾ ਦਿੰਦੀ ਹੈ ਕਿ ਖੁਦਕੁਸ਼ੀ ਤੁਹਾਨੂੰ ਉਸ ਸ਼ਾਂਤੀਪੂਰਨ ਸੰਦੇਸ਼ 'ਤੇ ਪਹੁੰਚਾ ਦੇਵੇਗੀ।
  • ਆਤਮਘਾਤੀ ਰੁਝਾਨਾਂ ਦਾ ਸਹੀ ਵਰਣਨ ਕਰੋ। ਖੁਦਕੁਸ਼ੀ ਦਰ ਵਧੀ ਰਹੀ ਹੈ, ਪਰ ਇਹ ਆਸਮਾਨ ਨਹੀਂ ਛੂਹ ਰਹੀਆਂ।
  • ਪੈਸਿਵ ਆਵਾਜ਼ ਜਾਂ ਅਪ੍ਰਤੱਖ ਐਕਟਰਾਂ ਦੀ ਚੋਣ ਕਰੋ। ਹਾਲਾਂਕਿ ਅਸੀਂ ਆਮ ਪੱਧਰ 'ਤੇ ਚੰਗੇ ਲੇਖਣ ਵਿੱਚ ਇਸ ਤੋਂ ਬਚਦੇ ਹਾਂ, ਪਰ ਇਸ ਮਾਮਲੇ ਵਿੱਚ ਇਹ ਐਕਟਰ ਦੀ ਏਜੰਸੀ ਨੂੰ ਘੱਟ ਕਰ ਦਿੰਦਾ ਹੈ। ''ਇੱਕ ਨੋਟ ਮਿਲਿਆ ਹੈ।'', ''ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਮੌਤ ਦਾ ਕਾਰਨ 'ਐਕਸ' ਸੀ।''
  • ਖੁਦਕੁਸ਼ੀ ਰੋਕਥਾਮ ਮਾਹਿਰਾਂ ਦੇ ਕੋਟਸ ਅਤੇ ਸਲਾਹ ਸ਼ਾਮਲ ਕਰੋ ਕਿ ਕੀ ਕੰਮ ਕਰ ਸਕਦਾ ਹੈ। ਵਿਸ਼ੇਸ਼ ਤੌਰ 'ਤੇ 'ਇਲਾਜ ਅਤੇ ਦਖਲ ਦੇਣਾ।''
  • ਨਿਰਪੱਖ ਸੁਰਖੀਆਂ ਦੀ ਵਰਤੋਂ ਕਰੋ ਜਿਵੇਂ, ''ਜੌਨ ਡੋ ਦਾ 60 ਸਾਲ ਦੀ ਉਮਰ ਵਿੱਚ ਦੇਹਾਂਤ।''

14 ਦਿਸ਼ਾ ਨਿਰਦੇਸ਼ਾਂ ਅਨੁਸਾਰ ਖੁਦਕੁਸ਼ੀ ਦੀਆਂ ਜ਼ਿੰਮੇਵਾਰ ਖ਼ਬਰ ਕਵਰੇਜ਼ :

  • ਇੱਕ ਆਸ਼ਾਵਾਦੀ ਸੁਨੇਹਾ ਸਾਂਝਾ ਕਰਦਾ ਹੈ ਕਿ ਖੁਦਕੁਸ਼ੀ ਨੂੰ ਰੋਕਿਆ ਜਾ ਸਕਦਾ ਹੈ।
  • ਇਹ ਦੱਸਣਾ ਕਿ ਖੁਦਕੁਸ਼ੀ ਦੇ ਵਿਵਹਾਰ ਨੂੰ ਮਾਨਸਿਕ ਸਿਹਤ ਸਹਾਇਤਾ ਅਤੇ ਇਲਾਜ ਨਾਲ ਘੱਟ ਕੀਤਾ ਜਾ ਸਕਦਾ ਹੈ।
  • ਮਦਦਗਾਰ ਜਾਣਕਾਰੀ ਪ੍ਰਦਾਨ ਕਰਨਾ ਜਿਵੇਂ ਚਿਤਾਵਨੀ ਦੇ ਸੰਕੇਤ ਜਾਂ ਆਤਮਹੱਤਿਆ ਕਰਨ ਦੇ ਜੋਖਿਮ।
  • ਮੌਤ ਦੇ ਸਥਾਨ ਬਾਰੇ ਵੇਰਵਾ ਨਹੀਂ ਦੇਣਾ।
  • ਰਾਸ਼ਟਰੀ ਆਤਮ ਹੱਤਿਆ ਰੋਕਥਾਮ ਲਾਈਫਲਾਈਨ ਫੋਨ ਨੰਬਰ ਪ੍ਰਦਾਨ ਕਰਨਾ।
  • ਇਸ ਵਿੱਚ ਸ਼ਾਮਲ ਘਾਤਕ ਸਾਘਨਾਂ ਜਾਂ ਵਿਧੀ ਦਾ ਵਿਵਰਣ ਜਾਂ ਚਿੱਤਰ ਸ਼ਾਮਲ ਨਹੀਂ ਕਰਨਾ।
  • ਅਖ਼ਬਾਰ ਵਿੱਚ ਪ੍ਰਮੁੱਖਤਾ ਨਾਲ ਸਥਾਨ ਨਹੀਂ ਦਿੱਤਾ ਗਿਆ।
  • ਆਤਮਹੱਤਿਆ ਨੂੰ ਅਕਥਨੀ ਜਾਂ ਬਿਨਾਂ ਚਿਤਾਵਨੀ ਦੇ ਨਹੀਂ ਦੱਸਣਾ।
  • ਪਿੱਛੇ ਛੱਡੇ ਗਏ ਨੋਟਾਂ ਦੇ ਵਿਸ਼ੇ ਵਿੱਚ ਵਿਸ਼ੇਸ਼ ਵਿਵਰਣ ਨਹੀਂ ਦੇਣਾ।
  • ਮਾਨਸਿਕ ਸਿਹਤ ਵਾਲਿਆਂ ਵੱਲੋਂ ਪਸੰਦ ਕੀਤੀ ਜਾਣ ਵਾਲੀ ਭਾਸ਼ਾ ਦਾ ਉਪਯੋਗ ਕਰਨਾ, ਉਦਾਹਰਨ ਵਜੋਂ, ''ਖੁਦਕੁਸ਼ੀ ਕਰਕੇ' ਦੀ ਬਜਾਏ 'ਖੁਦਕੁਸ਼ੀ ਨਾਲ ਮੌਤ' ਹੋਈ।
  • ਅਜਿਹੀ ਫੋਟੋ ਦੀ ਵਰਤੋਂ ਕਰਨੀ ਜੋ ਉਸਦੀ ਮੌਤ ਦੀ ਬਜਾਏ ਵਿਅਕਤੀਗਤ ਜੀਵਨ 'ਤੇ ਕੇਂਦਰਿਤ ਹੁੰਦੀ ਹੈ।
  • ਸਨਸਨੀਖੇਜ ਰਹਿਤ ਸਿਰਲੇਖ ਦੀ ਵਰਤੋਂ ਕਰਨੀ।
  • ਖੁਦਕੁਸ਼ੀ ਕਾਰਨ ਮੌਤ ਲਈ ਇੱਕ ਵਜ੍ਹਾ ਦੀ ਵਿਆਖਿਆ ਕਰਨ ਤੋਂ ਪਰਹੇਜ਼ ਕਰਨਾ।
  • ਖੁਦਕੁਸ਼ੀ ਨੂੰ ਵਧ ਰਹੀ ਸਮੱਸਿਆ, ਮਹਾਂਮਾਰੀ ਅਤੇ ਆਸਮਾਨ ਨੂੰ ਛੂਹ ਰਹੀ ਕਹਿਣ ਤੋਂ ਗੁਰੇਜ਼ ਕਰੋ।

ਉਪਰੋਕਤ ਦਿਸ਼ਾ ਨਿਰਦੇਸ਼ਾਂ ਅਨੁਸਾਰ, 'ਅਸੀਂ ਖੁਦਕੁਸ਼ੀ ਦੇ ਵਿਚਾਰ ਵਾਲੇ ਲੋਕਾਂ ਲਈ ਉਪਲੱਬਧ ਇੱਕ ਟੌਲ-ਫ੍ਰੀ-ਹੌਟਲਾਈਨ, ਰਾਸ਼ਟਰੀ ਆਤਮਹੱਤਿਆ ਨਿਵਾਰਣ ਲਾਈਫਲਾਈਨ ਲਈ ਨੰਬਰ ਦੇ ਰਹੇ ਹਾਂ। ਉਹ ਨੰਬਰ 1-800-273-8255 (ਟਾਕ) ਹੈ। SpeakingOfSuicide.com/resources 'ਤੇ ਆਤਮਘਾਤੀ ਵਿਚਾਰਾਂ ਵਾਲੇ ਲੋਕਾਂ ਲਈ ਵਾਧੂ ਸਰੋਤਾਂ ਦੀ ਇੱਕ ਸੂਚੀ ਮੌਜੂਦ ਹੈ, ਨਾਲ ਹੀ ਉਨ੍ਹਾਂ ਦੇ ਦੋਸਤਾਂ ਅਤੇ ਪਰਿਵਾਰਾਂ ਲਈ ਸਰੋਤ ਵੀ ਸ਼ਾਮਲ ਹਨ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)