ਕਰਤਾਰਪੁਰ ਲਾਂਘਾ: ਭਾਰਤ-ਪਾਕਿਸਤਾਨ ਵਿਚਾਲੇ 20 ਡਾਲਰ ਫੀਸ ਤੇ ਹੋਰ ਮਸਲਿਆਂ 'ਤੇ ਕੀ ਸਹਿਮਤੀ ਬਣੀ

    • ਲੇਖਕ, ਗੁਰਪ੍ਰੀਤ ਸਿੰਘ ਚਾਵਲਾ
    • ਰੋਲ, ਬੀਬੀਸੀ ਪੰਜਾਬੀ ਲਈ

ਭਾਰਤ-ਪਾਕਿਸਤਾਨ ਵਿਚਾਲੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਅੱਜ ਸਮਝੌਤੇ 'ਤੇ ਦੋਵਾਂ ਦੇਸਾਂ ਵੱਲੋਂ ਦਸਤਖ਼ਤ ਕਰ ਦਿੱਤੇ ਗਏ ਹਨ, ਜੋ ਕਿ ਇਸ ਤੋਂ ਪਹਿਲਾਂ 23 ਅਕਤਬੂਰ ਨੂੰ ਹੋਣੇ ਸਨ।

ਭਾਰਤੀ ਗ੍ਰਹਿ ਮੰਤਰਾਲੇ ਦੇ ਜੁਆਇੰ ਸਕੱਤਰ ਐੱਸਸੀਐੱਲ ਦਾਸ ਮੁਤਾਬਕ:

  • ਕਰਤਾਰਪੁਰ ਲਾਂਘਾ 10 ਨਵੰਬਰ ਨੂੰ ਖੁੱਲ੍ਹੇਗਾ। ਇਹ ਵੀਜ਼ਾ ਮੁਕਤ ਯਾਤਰਾ ਹੋਵੇਗੀ। ਕਿਸੇ ਵੀ ਧਰਮ ਨਾਲ ਸਬੰਧਤ ਭਾਰਤੀ ਸ਼ਰਧਾਲੂ ਲਾਂਘੇ ਰਾਹੀਂ ਦਰਸ਼ਨਾਂ ਲਈ ਜਾ ਸਕਦੇ ਹਨ।
  • ਆਨਲਾਈਨ ਰਜਿਸਟਰੇਸ਼ਨ ਕਰਨ ਲਈ ਵੈੱਬਸਾਈਟ https://prakashpurb550.mha.gov.in/kpr/ ਵੀ ਲਾਈਵ ਕਰ ਦਿੱਤੀ ਗਈ ਹੈ। ਰਜਿਟਰੇਸ਼ਨ ਤੋਂ ਬਾਅਦ ਜਾਣਕਾਰੀ ਐੱਸਐੱਮਐੱਸ ਰਾਹੀਂ ਸਾਂਝੀ ਕੀਤੀ ਜਾਵੇਗੀ।
  • ਇਸ ਲਈ ਪਾਸਪੋਰਟ ਅਤੇ ਇਲੈਟ੍ਰੋਨਿਕ ਟਰੈਵਲ ਆਥੋਰਾਈਜੇਸ਼ਨ (ਈਟੀਓ) ਦੀ ਲੋੜ ਹੋਵੇਗੀ, ਈਟੀਏ ਰਜਿਸਟਰੇਸ਼ਨ ਤੋਂ ਬਾਅਦ ਵੈਬਸਾਈਟ ਤੋਂ ਡਾਊਨਲੋਡ ਕਰਨੀ ਹੋਵੇਗੀ
  • ਇਸ ਲਈ 20 ਡਾਲਰ ਦੀ ਫੀਸ ਅਦਾ ਕਰਨੀ ਹੋਵੇਗੀ।
  • ਭਾਰਤ ਮੂਲ ਦੇ ਲੋਕ ਯਾਨਿ ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀ ਵੀ ਇਸ ਲਾਂਘੇ ਰਾਹੀਂ ਜਾ ਸਕਦੇ ਹਨ ਪਰ ਇਸਲਈ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ ਦਾ ਪਾਸਪੋਰਟ ਅਤੇ OCI ਕਾਰਡ ਹੋਣਾ ਲਾਜ਼ਮੀ ਹੈ।
  • ਲਾਂਘਾ ਪਹਿਲਾਂ ਤੋਂ ਕੁਝ ਨਿਰਧਾਰਿਤ ਦਿਨਾਂ ਨੂੰ ਛੱਡ ਕੇ ਸਾਰਾ ਸਾਲ ਖੁੱਲ੍ਹਾ ਰਹੇਗਾ
  • ਵਿਦੇਸ਼ ਮੰਤਰਾਲੇ ਪਾਕਿਸਤਾਨ ਨਾਲ ਸ਼ਰਧਾਲੂਆਂ ਦੀ ਲਿਸਟ ਉਨ੍ਹਾਂ ਦੇ ਜਾਣ ਤੋਂ 10 ਦਿਨ ਪਹਿਲਾਂ ਸਾਂਝੀ ਕਰੇਗਾ
  • ਸ਼ਰਧਾਲੂਆਂ ਨੂੰ ਯਾਤਰਾ ਤੋਂ 4 ਦਿਨਾਂ ਪਹਿਲਾਂ ਕਨਫਰਮੇਸ਼ਨ ਦਿੱਤਾ ਜਾਵੇਗਾ
  • ਪਾਕਿਸਤਾਨ ਸੰਗਤ ਲਈ ਪ੍ਰਸਾਦ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ
  • ਰੋਜ਼ਾਨਾ 5000 ਹਜ਼ਾਰ ਯਾਤਰੀ ਜਾ ਸਕਦੇ ਹਨ।
  • ਫਿਲਹਾਲ ਅਸਥਾਈ ਪੁਲ ਦੀ ਸ਼ੁਰੂਆਤ ਹੋ ਰਹੀ ਹੈ ਅਤੇ ਸਮੇਂ ਦੇ ਨਾਲ-ਨਾਲ ਸਥਾਈ ਪੁੱਲ ਦਾ ਕੰਮ ਵੀ ਚਲਦਾ ਰਹੇਗਾ।

ਸਮਝੌਤੇ ਦਾ ਸਵਾਗਤ ਪਰ ਦਾਖਲਾ ਫੀਸ 'ਤੇ ਇਤਰਾਜ਼

ਬਟਾਲਾ ਵਿਚ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਜੋ ਦੋਵਾਂ ਦੇਸ਼ਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਰਤਾਰਪੁਰ ਕੋਰੀਡੋਰ ਦਾ ਐਗਰੀਮੈਂਟ ਨੇਪੜੇ ਚੜਿਆ ਹੈ ਉਹ ਉਸ ਦਾ ਸਵਾਗਤ ਕਰਦੇ ਹਨ ।

ਉਹਨਾਂ ਪਾਕਿਸਤਾਨ ਵਲੋਂ 20 ਡਾਲਰ ਫੀਸ ਨੂੰ ਇਕ ਵਾਰ ਮੁੜ ਜਜ਼ੀਆ ਟੈਕਸ ਕਰਾਰ ਦਿਤਾ ਅਤੇ ਉਹਨਾਂ ਉਮੀਦ ਜਤਾਈ ਕਿ ਆਉਣ ਵਾਲੇ ਸਮੇ ਚ ਪਾਕਿਸਤਾਨ ਆਪਣੇ ਇਸ ਫੈਸਲੇ ਤੇ ਮੁੜ ਵਿਚਾਰ ਕਰੇਗਾ।

ਉਨ੍ਹਾਂ ਬਟਾਲਾ ਦੇ ਵਿਕਾਸ ਕੰਮਾਂ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵਲੋਂ 109 ਕਿਲੋਮੀਟਰ ਲਿੰਕ ਸੜਕਾਂ, ਜੋ ਕਿ 103 ਕਰੋੜ ਰੁਪਏ ਦੀ ਲਾਗਤ ਨਾਲ ਬਣਾਈਆਂ ਜਾਣਗੀਆਂ ਅਤੇ 13 ਕਰੋੜ ਦੀ ਲਾਗਤ ਨਾਲ ਬਟਾਲਾ ਵਿਖੇ ਨਵਾਂ ਬਸ ਸਟੈਂਡ ਵੀ ਬਣਾਇਆ ਜਾਵੇਗਾ।

ਅਮਰਿੰਦਰ ਸਿੰਘ ਨੇ ਆਖਿਆ ਕਿ ਕਰਤਾਰਪੁਰ ਦਰਸ਼ਨ ਲਈ ਉਹ ਪਹਿਲੇ ਜਥੇ 'ਚ ਜਾਣਗੇ ਅਤੇ ਉਹਨਾਂ ਨਾਲ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਵੀ ਹੋਣਗੇ ਅਤੇ ਉਹਨਾਂ ਦੱਸਿਆ ਕਿ ਉਹਨਾਂ ਵਲੋਂ ਸਾਰੇ ਪੰਜਾਬ ਦੇ ਵਿਧਾਇਕਾਂ ਅਤੇ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਵੀ ਉਸ ਜਥੇ ਚ ਸ਼ਾਮਿਲ ਹੋਣ ਦਾ ਸੱਦਾ ਦਿਤਾ ਹੈ।

ਇਹ ਵੀ ਪੜ੍ਹੋ-

ਇਹ ਵੀਡੀਓ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)