Amit Panghal ਨੇ ਵਰਲਡ ਬਾਕਸਿੰਗ ਚੈਂਪੀਅਨਸ਼ਿਪ 'ਚ ਜਿੱਤਿਆ ਸਿਲਵਰ ਮੈਡਲ

ਭਾਰਤ ਦੇ ਬਾਕਸਰ ਅਮਿਤ ਪੰਘਾਲ ਨੇ ਰੂਸ ਵਿੱਚ ਹੋਈ ਵਰਲਡ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਸਿਲਵਰ ਮੈਡਲ ਹਾਸਲ ਕੀਤਾ ਹੈ। ਅਜਿਹੀ ਪ੍ਰਾਪਤੀ ਹਾਸਲ ਕਰਨ ਵਾਲੇ ਅਮਿਤ ਪਹਿਲੇ ਭਾਰਤੀ ਮੁੱਕੇਬਾਜ਼ ਬਣ ਗਏ ਹਨ।

ਫਾਇਨਲ ਮੁਕਾਬਲੇ ਵਿੱਚ 52 ਕਿਲੋਗਰਾਮ ਭਾਰ ਵਰਗ ਵਿੱਚ ਉਜ਼ਬੇਕਿਸਤਾਨ ਦੇ ਮੁੱਕੇਬਾਜ਼ ਐਸ. ਜੋਇਰੋਵ ਨੇ ਕਰੜੇ ਮੁਕਾਬਲੇ ਵਿੱਚ ਅਮਿਤ ਨੂੰ ਹਰਾਇਆ।

ਇਸ ਭਾਰ ਵਰਗ ਵਿੱਚ ਅਮਿਤ ਉਜ਼ਬੇਕਿਸਤਾਨ ਦੇ ਮੁੱਕੇਬਾਜ਼ ਤੋਂ 30-27 30-27 29-28 29-28 -29-28 ਦੇ ਸਕੋਰ ਤੋਂ ਹਾਰ ਗਏ।

ਸਿਲਵਰ ਜਿੱਤਣ ਤੋ ਬਾਅਦ ਅਮਿਤ ਪੰਘਾਲ ਨੇ ਕਿਹਾ, ''ਉਮੀਦ ਤਾਂ ਲਗਾ ਕੇ ਆਇਆ ਸੀ ਕਿ ਗੋਲਡ ਲੈ ਕੇ ਜਾਵਾਂਗਾ ਪਰ ਜੋ ਕਮੀਆਂ ਰਹਿ ਗਈਆਂ ਹਨ ਉਨ੍ਹਾਂ 'ਤੇ ਅੱਗੇ ਕੰਮ ਕਰਾਂਗਾ।''

ਹਰਿਆਣਾ ਦੇ ਰੋਹਤਕ ਦੇ ਮਾਇਨਾ ਪਿੰਡ ਦੇ ਰਹਿਣ ਵਾਲੇ ਅਮਿਤ ਪੰਘਾਲ ਪਹਿਲਾਂ 2017 ਵਿੱਚ ਏਸ਼ੀਅਨ ਚੈਂਪੀਅਨਸਿਪ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ।

ਅਮਿਤ ਪੰਘਾਲ ਨੇ ਏਸ਼ੀਅਨ ਗੇਮਜ਼ ਵਿੱਚ ਗੋਲਡ ਮੈਡਲ ਆਪਣੇ ਨਾਂ ਕੀਤਾ ਸੀ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)