ਸ਼ੋਸ਼ਲ : ‘ਨਮੋ ਐਪ ਤੁਹਾਡਾ ਡੇਟਾ ਡਿਲੀਟ ਕਰ ਸਕਦੀ ਹੈ’

ਪ੍ਰਧਾਨ ਮੰਤਰੀ ਦੀ ਅਧਿਕਾਰਤ ਨਮੋ ਐਪ ਵੱਲੋਂ ਲੋਕਾਂ ਦੇ ਨਿੱਜੀ ਡੇਟਾ ਨੂੰ ਲੀਕ ਕਰਨ ਦਾ ਦਾਅਵਾ ਕੀਤਾ ਗਿਆ ਹੈ।

ਇੱਕ ਸੁਰੱਖਿਆ ਖੋਜਾਰਥੀ ਦਾ ਕਹਿਣਾ ਹੈ ਕਿ ਯੂਜਰਜ਼ ਦਾ ਨਿੱਜੀ ਡੇਟਾ ਤੀਜੀ ਪਾਰਟੀ ਨੂੰ ਭੇਜਿਆ ਜਾ ਰਿਹਾ ਹੈ। ਇਹ ਤੀਜੀ ਪਾਰਟੀ ਇੱਕ ਅਮਰੀਕਾ ਦੀ ਕੰਪਨੀ ਵਜੋਂ ਪਛਾਣੀ ਗਈ ਹੈ। ਖੋਜਾਰਥੀ ਅਨੁਸਾਰ ਇਹ ਐਪ ਤੁਹਾਡੇ ਮੈਮਰੀ ਕਾਰਡ ਤੋਂ ਕੁਝ ਵੀ ਡਿਲੀਟ ਕਰ ਸਕਦੀ ਹੈ।

ਹਾਲਾਂਕਿ ਭਾਜਪਾ ਨੇ ਇਨ੍ਹਾਂ ਇਲਜ਼ਾਮਾਂ ਨੂੰ ਗਲਤ ਦੱਸਿਆ ਹੈ।

ਪਾਰਟੀ ਨੇ ਕਹਿਣਾ ਹੈ ਕਿ ਡੇਟਾ ਸਿਰਫ ਵਿਸ਼ਲੇਸ਼ਣ ਲਈ ਵਰਤਿਆ ਜਾ ਰਿਹਾ ਹੈ ਤਾਂ ਕਿ ਸਾਰੇ ਉਪਭੋਗਤਾਵਾਂ ਨੂੰ "ਸਭ ਤੋਂ ਪ੍ਰਸੰਗਿਕ ਸਮੱਗਰੀ" ਪੇਸ਼ ਕੀਤੀ ਜਾ ਸਕੇ।

ਦਰਅਸਲ ਬਹਿਸ ਦਾ ਮੁੱਢ ਉਦੋਂ ਬੱਝਾ ਜਦੋਂ ਇੱਕ ਖੋਜਾਰਥੀ ਨੇ ਇਲੀਅਟ ਐਲਡਰਸਨ ਨਾਂ ਹੇਠ ਸ਼ਨੀਵਾਰ ਨੂੰ ਟਵੀਟਜ਼ ਦੀ ਲੜੀ ਬੰਨ੍ਹ ਦਿੱਤੀ, 'ਮੋਦੀ ਦੀ ਐਪ ਲੋਕਾਂ ਦਾ ਨਿੱਜੀ ਡੇਟਾ ਤੀਜੀ ਪਾਰਟੀ ਨੂੰ ਭੇਜ ਰਹੀ ਹੈ।'

ਜਿਸ ਤੋਂ ਇਸ ਮੁੱਦੇ 'ਤੇ ਲੋਕਾਂ ਨੇ ਟਵਿੱਟਰ 'ਤੇ ਟਵੀਟ ਕਰਨੇ ਸ਼ੁਰੂ ਕਰ ਦਿੱਤੇ।

ਹਾਸੀਬਾ ਨਾਂ ਦੇ ਟਵਿੱਟਰ ਹੈਂਡਲ 'ਤੇ ਲਿਖਿਆ ਗਿਆ, "ਜੇ ਤੁਸੀਂ ਇਹ ਐਪ ਇੰਸਟਾਲ ਕੀਤੀ ਤਾਂ ਉਹ ਤੁਹਾਡੇ ਫੋਨ 'ਚੋਂ ਨਿੱਜੀ ਜਾਣਕਾਰੀ ਲੈ ਲੈਣਗੇ।"

ਜੈਵੀਰ ਸ਼ੇਰਗਿੱਲ ਟਵੀਟ ਕਰਦੇ ਹਨ ਕਿ ਨਮੋ ਐਪ ਨਿੱਜੀ ਹੈ ਜਾਂ ਸਰਕਾਰੀ? ਨਿੱਜੀ ਹੈ ਤਾਂ ਪੀਐੱਮ ਲੋਕਾਂ ਦਾ ਨਿੱਜੀ ਡੇਟਾ ਹਾਸਿਲ ਕਰਨ ਲਈ ਆਪਣੇ ਅਹੁਦੇ ਦਾ ਗਲਤ ਇਸ ਦੇ ਇਸਤੇਮਾਲ ਕਰ ਰਹੇ ਹਨ ਅਤੇ ਸਰਕਾਰੀ ਹੈ ਤਾਂ ਉਨ੍ਹਾਂ ਨੂੰ ਸਫਾਈ ਦੇਣੀ ਚਾਹੀਦੀ ਹੈ ਕਿ ਕਿਸ ਕਾਨੂੰਨ ਦੇ ਤਹਿਤ ਉਹ ਲੋਕਾਂ ਕੋਲੋਂ ਡੇਟਾ ਮੰਗ ਰਹੇ ਹਨ।

ਇਸ ਦੇ ਨਾਲ ਕੁਝ ਲੋਕਾਂ ਨੇ ਇਸ ਐਪ ਦੇ ਹੱਕ ਵਿੱਚ ਵੀ ਟਵੀਟ ਕੀਤੇ ਹਨ। ਨਿਤਿਨ ਪਾਟੀਲ ਨਾਂ ਦੇ ਟਵਿੱਟਰ ਹੈਂਡਲ ਅਕਾਊਂਟ 'ਤੇ ਲਿਖਿਆ ਹੈ, "ਨਮੋ ਐਪ 'ਤੇ ਡੇਟਾ ਬਿਲਕੁਲ ਸੁਰੱਖਿਅਤ ਅਤੇ ਭਾਰਤੀ ਸਰਵਰ 'ਤੇ ਹੈ। ਤੀਜੀ ਪਾਰਟੀ ਵੱਲੋਂ ਇਹ ਡੇਟਾ ਵਰਤਿਆ ਨਹੀਂ ਜਾ ਸਕਦਾ।"

ਹਰਸ਼ਲ ਰੌਤ ਨਾਂ ਦੇ ਅਕਾਊਂਟ 'ਤੇ ਕਾਂਗਰਸ ਦਾ ਧੰਨਵਾਦ ਕਰਦਿਆਂ ਲਿਖਿਆ, "ਧੰਨਵਾਦ ਜੋ ਤੁਸੀਂ ਦੱਸਿਆ ਕਿ ਨਮੋ ਐਪ ਵੀ ਹੈ, ਹੁਣੇ ਹੀ ਡਾਊਨਲੋਡ ਕੀਤੀ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)