ਸੋਸ਼ਲ: 'ਇਮਰਾਨ ਖ਼ਾਨ ਦੀ ਰਿਟਾਇਰ ਹੋਣ ਤੋਂ ਬਾਅਦ ਹੈਟਰਿਕ'

ਇਮਰਾਨ ਖ਼ਾਨ ਦੇ ਨਿਕਾਹ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਦੀ ਪ੍ਰਤੀਕਿਰਿਆ ਸਿਲਸਿਲਾ ਵੀ ਸ਼ੁਰੂ ਹੋ ਗਿਆ। ਕਿਸੇ ਤੀਜੇ ਵਿਆਹ ਦਾ ਮਜ਼ਾਕ ਬਣਾਇਆ ਅਤੇ ਕਿਸੇ ਨੇ ਇਹ ਉਸ ਦਾ ਨਿੱਜੀ ਮਾਮਲਾ ਦੱਸਿਆ।

ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ਼ ਪਾਰਟੀ ਨੇ ਆਪਣੇ ਮੁਖੀ ਇਮਰਾਨ ਖ਼ਾਨ ਦੀ ਬੁਸ਼ਰਾ ਮਾਨਿਕਾ ਨਾਲ ਨਿਕਾਹ ਦੀ ਪੁਸ਼ਟੀ ਕਰ ਦਿੱਤੀ ਹੈ।

ਪੀਟੀਆਈ ਵੱਲੋਂ ਟਵਿੱਟਰ 'ਤੇ ਇਮਰਾਨ ਖ਼ਾਨ ਦੇ ਤੀਜੇ ਨਿਕਾਹ ਦੀ ਤਸਵੀਰ ਜਾਰੀ ਕੀਤੀ ਗਈ ਅਤੇ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਹਨ।

ਸੋਸ਼ਲ ਮੀਡੀਆ ਦੇ ਬੁਰਕਾ ਪਾਈ ਪਤਨੀ ਨਾਲ ਬੈਠੇ ਇਮਰਾਨ ਖ਼ਾਨ ਦੀ ਤਸਵੀਰ 'ਤੇ ਲੋਕਾਂ ਨੇ ਕੁਝ ਇਸ ਤਰ੍ਹਾਂ ਮਿਲੀ ਜੁਲੀ ਪ੍ਰਤੀਕਿਰਿਆ ਦਿੱਤੀ।

ਆਬਿਦ ਸ਼ੇਰ ਅਲੀ ਦੇ ਟਵਿੱਟਰ ਹੈਂਡਲ 'ਤੇ ਇਮਰਾਨ ਖ਼ਾਨ ਦੀ ਘਰਵਾਲੀ ਦੇ ਕਪੜਿਆਂ 'ਤੇ ਟਿਪਣੀ ਸੀ।

ਬੀਅਇੰਗ ਮੰਮੀ ਨਾਂਅ ਦੇ ਟਵਿੱਟਰ ਹੈਂਡਲ 'ਤੇ ਲਿਖਿਆ, "ਜਦੋਂ ਤੁਸੀ ਆਪਣੇ ਵਿਆਹ ਦੇ ਕਿਸੇ ਪਰਦੇ ਵਾਂਗ ਕੱਪੜੇ ਪਾਉਂਦੇ ਹੋ।"

ਅਭਿਸ਼ੇਕ#408 ਨੇ ਲਿਖਿਆ ਕਿ ਇਮਰਾਨ ਖ਼ਾਨ ਨੇ ਰਿਟਾਇਰ ਹੋਣ ਤੋਂ ਬਾਅਦ ਹੈਟਰਿਕ ਮਾਰੀ।

ਅਬੂ ਬਕਰ ਅਲ ਜਿਹਾਦੀ ਲਿਖਦੇ ਹਨ ਕਿ ਪਾਕਿਸਤਾਨ ਵਿੱਚ 'ਮਹਿਲਾ ਸ਼ਸ਼ਕਤੀਕਰਨ' 1995, 2015 ਅਤੇ 2018.

ਮਹਿਵਿਸ਼ ਖ਼ਾਨ ਨਾਂ ਦੇ ਟਵਿੱਟਰ ਅਕਾਊਂਟ 'ਤੇ ਲਿਖਿਆ ਹੈ, "ਵਿਆਹ ਉਸ ਦਾ ਨਿੱਜੀ ਮੁੱਦਾ ਹੈ, ਉਹ ਕਦੋਂ ਕਰਦਾ, ਕਿਸ ਨਾਲ ਕਰਦਾ ਹੈ.. ਕਿਉਂ ਕਰਦਾ ਹੈ, ਤੁਸੀਂ ਆਪਣੇ ਕੰਮ ਨਾਸ ਕੰਮ ਰੱਖੋ।"

ਡਾਕਟਰ ਸੁਨੀਤਾ ਬਲ ਦੇ ਟਵਿੱਟਰ ਅਕਾਊਂਟ 'ਤੇ ਲਿਖਿਆ, "ਉਹ ਹਿਜਾਬ 'ਚ ਕਿਉਂ ਹੈ? ਉਸ ਦੀਆਂ ਪਹਿਲੀਆਂ ਪਤਨੀਆਂ ਪ੍ਰਗਤੀਸ਼ੀਲ ਸਨ। ਇਸ ਵਾਰ ਵਧੇਰੇ ਮੌਲਿਕ ਕਿਉਂ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)