ਗੁਰਦਾਸਪੁਰ ਜ਼ਿਮਨੀ ਚੋਣਾਂ: ਸੁਨੀਲ ਜਾਖੜ ਦੀ ਟੱਕਰ ਸਲਾਰੀਆ ਤੇ ਖਜੂਰੀਆ ਨਾਲ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੰਜਾਬੀ

11 ਅਕਤੂਬਰ ਨੂੰ ਗੁਰਦਾਸਪੁਰ ਸੀਟ 'ਤੇ ਲੋਕ ਸਭਾ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਬੀਜੇਪੀ, ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਉਮੀਦਾਵਾਰ ਚੋਣ ਮੈਦਾਨ 'ਚ ਉਤਾਰ ਦਿੱਤੇ ਹਨ।

ਬਾਲੀਵੁੱਡ ਅਦਾਕਾਰ ਵਿਨੋਦ ਖੰਨਾ ਦੇ ਦੇਹਾਂਤ ਤੋਂ ਬਾਅਦ ਇਹ ਸੀਟ ਖਾਲੀ ਹੋਈ। 2014 ਲੋਕ ਸਭਾ ਚੋਣਾਂ 'ਚ ਵਿਨੋਦ ਖੰਨਾ ਗੁਰਦਾਸਪੁਰ ਤੋਂ ਜਿੱਤ ਕੇ ਲੋਕ ਸਭਾ ਪਹੁੰਚੇ। ਖੰਨਾ 4 ਵਾਰ ਇਸ ਸੀਟ ਤੋਂ ਸਾਂਸਦ ਰਹੇ।

ਵਿਨੋਦ ਖੰਨਾ ਦੇ ਦੇਹਾਂਤ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਸੀ ਕਿ ਉਨ੍ਹਾਂ ਦੀ ਪਤਨੀ ਕਵਿਤਾ ਖੰਨਾ ਨੂੰ ਟਿਕਟ ਮਿਲ ਸਕਦੀ ਹੈ। ਪਾਰਟੀ ਨੇ ਸਵਰਨ ਸਲਾਰੀਆ ਨੂੰ ਇਹ ਮੌਕਾ ਦਿੱਤਾ ਹੈ।

ਕਾਂਗਰਸ ਵੱਲੋਂ ਸੁਨੀਲ ਜਾਖੜ ਤੇ ਆਮ ਆਦਮੀ ਪਾਰਟੀ ਨੇ ਮੇਜਰ ਸੁਰੇਸ਼ ਖਜੂਰੀਆ ਨੂੰ ਟਿਕਟ ਦਿੱਤੀ ਹੈ।

ਸਵਰਨ ਸਿੰਘ ਸਲਾਰੀਆ

  • 57 ਸਾਲਾ ਸਵਰਨ ਸਲਾਰੀਆ ਗੁਰਦਾਸਪੁਰ ਜ਼ਿਲ੍ਹੇ ਦੇ ਚੌਹਾਨਾਂ ਪਿੰਡ ਦੇ ਰਹਿਣ ਵਾਲੇ ਹਨ ।ਮੁੰਬਈ ਦੇ ਅਮੀਰ ਕਾਰੋਬਾਰੀਆਂ ਵਜੋਂ ਉਨ੍ਹਾਂ ਨੂੰ ਜਾਣਿਆ ਜਾਂਦਾ ਹੈ।
  • ਆਪਣੇ ਨਾਮਜ਼ਦਗੀ ਪੱਤਰ ਵਿੱਚ ਉਨ੍ਹਾਂ ਨੇ ਆਪਣੀ ਤੇ ਆਪਣੀ ਪਤਨੀ ਦੀ ਕੁੱਲ 730 ਕਰੋੜ ਦੀ ਜਾਇਦਾਦ ਦਾ ਬਿਓਰਾ ਦਿੱਤਾ ਹੈ।
  • ਸਲਾਰੀਆ ਟ੍ਰਿਗ ਗਾਰਡ ਸਿਕਿਊਰਟੀ ਫ਼ਰਮ ਦੇ ਮਾਲਕ ਹਨ ਜੋ ਅਦਾਕਾਰਾਂ ਨੂੰ ਵੀ ਸੇਵਾਵਾਂ ਦਿੰਦੀ ਹੈ।
  • ਸਲਾਰੀਆ ਦੀ ਇੱਕ ਐਵਿਏਸ਼ਨ ਕੰਪਨੀ ਤੇ ਕਈ ਹੋਟਲ ਹਨ। ਪਾਰਟੀ ਦੇ ਕੁੱਝ ਸੀਨੀਅਰ ਲੀਡਰਾਂ ਨੇ ਪਿਛਲੀਆਂ ਚੋਣਾਂ ਵਿੱਚ ਸਲਾਰੀਆ ਦੇ ਹੈਲੀਕਾਪਟਰਾਂ ਦੀ ਵਰਤੋਂ ਕੀਤੀ ਸੀ।
  • ਉਹ ਹਿੰਦੂਆਂ ਵਿੱਚ ਰਾਜਪੂਤ ਚਿਹਰਾ ਹਨ। ਹਲਕੇ 'ਚ ਰਾਜਪੂਤਾਂ ਦੀ ਅਬਾਦੀ ਵੱਧ ਹੈ।

ਸੁਨੀਲ ਜਾਖੜ, ਕਾਂਗਰਸ

  • ਸੁਨੀਲ ਜਾਖੜ ਪੰਜਾਬ ਕਾਂਗਰਸ ਦੇ ਪ੍ਰਧਾਨ ਹਨ। ਮਾਲਵੇ ਨੂੰ ਛੱਡ ਪਹਿਲੀ ਵਾਰ ਉਹ ਮਾਝੇ ਵਿੱਚ ਆਪਣੀ ਕਿਸਮਤ ਅਜਮਾਉਣਗੇ।
  • 2017 ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਅਬੋਹਰ ਤੋਂ ਚੋਣ ਲੜੀ ਤੇ ਹਾਰ ਗਏ।
  • 2014 ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਫ਼ਿਰੋਜ਼ਪੁਰ ਸੀਟ ਤੋਂ ਚੋਣ ਲੜੀ ਸੀ, ਪਰ ਕਾਮਯਾਬੀ ਨਹੀਂ ਮਿਲੀ।
  • ਜਾਖੜ ਸਾਲ 2002 ਤੋਂ 2012 ਤੱਕ ਲਗਾਤਾਰ ਅਬੋਹਰ ਤੋਂ ਵਿਧਾਇਕ ਰਹੇ।
  • ਸੁਨੀਲ ਜਾਖੜ ਦੇ ਪਿਤਾ ਬਲਰਾਮ ਜਾਖੜ ਵੀ ਕਾਂਗਰਸ ਪਾਰਟੀ 'ਚ ਸੀਨੀਅਰ ਲੀਡਰ ਰਹੇ ਸਨ।

ਮੇਜਰ ਜਨਰਲ ਸੁਰੇਸ਼ ਖਜੂਰੀਆ (ਰਿਟਾ.), ਆਮ ਆਦਮੀ ਪਾਰਟੀ

  • ਸਾਬਕਾ ਫੌਜੀ ਅਫ਼ਸਰ ਸੁਰੇਸ਼ ਖਜੂਰੀਆ ਸਿਆਸਤ 'ਚ ਪਹਿਲੀ ਵਾਰ ਆਪਣੀ ਕਿਸਤਮ ਅਜਮਾ ਰਹੇ ਹਨ। ਹਾਲਾਂਕਿ, 2017 ਵਿਧਾਨ ਸਭਾ ਚੋਣਾਂ ਵਿੱਚ ਪਰਦੇ ਪਿੱਛੇ ਰਹਿ ਕੇ ਉਨ੍ਹਾਂ ਨੇ ਪਾਰਟੀ ਲਈ ਕੰਮ ਕੀਤਾ।
  • ਸੁਰੇਸ਼ ਖਜੂਰੀਆ ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ। ਪਾਰਟੀ ਦੇ ਸਾਬਕਾ ਫ਼ੌਜੀ ਵਿੰਗ ਵਿੱਚ ਵੀ ਉਨ੍ਹਾਂ ਨੇ ਖਾਸ ਭੂਮਿਕਾ ਨਿਭਾਈ।
  • ਮੇਜਰ ਜਨਰਲ ਖਜੂਰੀਆ ਪਠਾਨਕੋਟ ਦੇ ਪਿੰਡ ਬੁੰਗਲ ਵਿੱਚ ਪੈਦਾ ਹੋਏ। ਬੀਏ, ਐਮਬੀਏ ਤੇ ਐਮਫਿਲ ਹਨ ਖਜੂਰੀਆ।
  • ਸਾਲ 1974 ਵਿੱਚ ਭਾਰਤੀ ਫੌਜ 'ਚ ਸੈਕਿੰਡ ਲੈਫ਼ਟੀਨੈਂਟ ਭਰਤੀ ਹੋਏ ਤੇ ਸਾਲ 2011 'ਚ ਮੇਜਰ ਜਨਰਲ ਦੇ ਅਹੁਦੇ ਤੋਂ ਰਿਟਾਇਰ ਹੋਏ।