ਜਰਮਨੀ: ਕ੍ਰਿਸਮਿਸ ਬਜ਼ਾਰ 'ਚ ਕਾਰ ਨਾਲ ਲੋਕਾਂ ਨੂੰ ਦਰੜਨ ਵਾਲਾ ਸ਼ੱਕੀ ਕੌਣ ਹੈ
ਜਰਮਨੀ: ਕ੍ਰਿਸਮਿਸ ਬਜ਼ਾਰ 'ਚ ਕਾਰ ਨਾਲ ਲੋਕਾਂ ਨੂੰ ਦਰੜਨ ਵਾਲਾ ਸ਼ੱਕੀ ਕੌਣ ਹੈ

ਤਸਵੀਰ ਸਰੋਤ, Getty Images
ਜਰਮਨੀ ਦੇ ਮੈਗਡੇਬਰਗ ਇਲਾਕੇ ਵਿਚ ਸ਼ੁੱਕਰਵਾਰ ਰਾਤ ਨੂੰ ਕ੍ਰਿਸਮਸ ਮਾਰਕਿਟ ਵਿੱਚ ਇੱਕ ਤੇਜ਼ ਰਫਤਾਰ ਕਾਰ ਨੇ ਖਰੀਦਦਾਰੀ ਕਰਦੇ ਲੋਕਾਂ ਨੂੰ ਦਰੜ ਦਿੱਤਾ। ਇਸ ਘਟਨਾ ਵਿੱਚ 5 ਲੋਕਾਂ ਦੀ ਮੌਤ ਹੋਈ ਹੈ ਜਦਕਿ 200 ਦੇ ਕਰੀਬ ਲੋਕ ਜ਼ਖ਼ਮੀ ਹੋਏ ਹਨ।
ਜਰਮਨੀ ਦੀ ਸਥਾਨਕ ਮੀਡੀਆ ਵਿੱਚ ਛਪੀਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਵੀ ਤੇਜ਼ ਰਫਤਾਰ ਕਾਰ ਨੂੰ ਬਜ਼ਾਰ ਵਿੱਚ ਦਾਖ਼ਲ ਹੁੰਦਿਆਂ ਅਤੇ ਲੋਕਾਂ ਨੂੰ ਟੱਕਰ ਮਾਰਦਿਆਂ ਵੀ ਦਿਖਾਇਆ ਗਿਆ ਹੈ।
ਇਸ ਘਟਨਾ ਦੇ ਸ਼ੱਕੀ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਐਡਿਟ: ਗੁਰਕਿਰਤਪਾਲ ਸਿੰਘ
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)






