ਇਨ੍ਹਾਂ ਕਿਸਾਨਾਂ ਨੂੰ 8 ਫੁੱਟ ਡੂੰਘੇ ਪਾਣੀ ਵਿੱਚ ਲੱਗੀ ਫ਼ਸਲ ਕਿਸ਼ਤੀ 'ਤੇ ਕਿਉਂ ਵੱਢਣੀ ਪੈਂਦੀ ਹੈ
ਇਨ੍ਹਾਂ ਕਿਸਾਨਾਂ ਨੂੰ 8 ਫੁੱਟ ਡੂੰਘੇ ਪਾਣੀ ਵਿੱਚ ਲੱਗੀ ਫ਼ਸਲ ਕਿਸ਼ਤੀ 'ਤੇ ਕਿਉਂ ਵੱਢਣੀ ਪੈਂਦੀ ਹੈ

ਗੁਜਰਾਤ ਦੇ ਤਾਪੀ ਜ਼ਿਲ੍ਹੇ ਵਿਚ ਕਿਸਾਨ 7-8 ਫੁੱਟ ਡੂੰਘੇ ਪਾਣੀ ਵਿੱਚ ਫ਼ਸਲਾਂ ਦੀ ਕਾਸ਼ਤ ਕਰ ਰਹੇ ਹਨ।
ਕਿਸਾਨਾਂ ਨੂੰ ਆਪਣੇ ਖੇਤਾਂ ਤੱਕ ਪਹੁੰਚਣ ਲਈ ਇੱਕ ਕਿਸ਼ਤੀ ਦੀ ਵਰਤੋਂ ਕਰਨੀ ਪੈਂਦੀ ਹੈ। ਫ਼ਸਲਾਂ ਦੀ ਕਟਾਈ ਲਈ ਆਮ ਤੌਰ 'ਤੇ 4-5 ਵਿਅਕਤੀਆਂ ਦੀ ਲੋੜ ਹੁੰਦੀ ਹੈ।
1 ਏਕੜ ਦੇ ਖੇਤ ਨੂੰ ਕੱਟਣ ਲਈ ਪੂਰਾ ਦਿਨ ਲੱਗ ਜਾਂਦਾ ਹੈ। ਕਿਸਾਨ ਇਹਨਾਂ ਖੇਤਾਂ ਤੋਂ ਪ੍ਰਤੀ ਏਕੜ 10 ਕੁਇੰਟਲ ਜਵਾਰ ਫਸਲ ਹਾਸਲ ਕਰਦੇ ਹਨ।
ਆਮ ਹਾਲਤਾਂ ਵਿੱਚ ਕਿਸਾਨ ਇੱਕ ਏਕੜ ਜ਼ਮੀਨ ਵਿੱਚ 16-17 ਕੁਇੰਟਲ ਜਵਾਰ ਦੀ ਕਾਸ਼ਤ ਆਸਾਨੀ ਨਾਲ ਕਰ ਸਕਦੇ ਹਨ।
ਉਤਪਾਦਨ ਘੱਟ ਹੋਣ ਦੇ ਬਾਵਜੂਦ ਕਿਸਾਨਾਂ ਨੂੰ ਚੰਗੀ ਆਮਦਨ ਹੁੰਦੀ ਹੈ ਕਿਉਂਕਿ ਉਨ੍ਹਾਂ ਨੂੰ ਕੋਈ ਹੋਰ ਖਰਚਾ ਨਹੀਂ ਕਰਨਾ ਪੈਂਦਾ।
ਉਨ੍ਹਾਂ ਨੂੰ ਨਾ ਤਾਂ ਫਸਲਾਂ ਨੂੰ ਪਾਣੀ ਲਾਉਣਾ ਪੈਂਦਾ ਹੈ, ਨਾ ਹੀ ਕੀਟਨਾਸ਼ਕ ਦਾ ਛਿੜਕਾਅ ਕਰਨਾ ਪੈਂਦਾ ਹੈ ਅਤੇ ਨਾ ਹੀ ਨਦੀਨਾਂ ਨੂੰ ਹਟਾਉਣਾ ਪੈਂਦਾ ਹੈ।
ਵੀਡੀਓ: ਨੀਰਵ ਕੰਸਾਰਾ, ਐਡਿਟ: ਸਾਗਰ ਪਟੇਲ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



