ਯੂਟਿਊਬ ਤੋਂ ਸਿੱਖ ਕੇ ਸਟ੍ਰਾਅਬੈਰੀ ਦੀ ਖੇਤੀ ਕਰ ਫਰੀਦਕੋਟ ਦਾ ਇਹ ਕਿਸਾਨ ਪਰਿਵਾਰ ਕਮਾ ਰਿਹਾ ਲੱਖਾਂ
ਯੂਟਿਊਬ ਤੋਂ ਸਿੱਖ ਕੇ ਸਟ੍ਰਾਅਬੈਰੀ ਦੀ ਖੇਤੀ ਕਰ ਫਰੀਦਕੋਟ ਦਾ ਇਹ ਕਿਸਾਨ ਪਰਿਵਾਰ ਕਮਾ ਰਿਹਾ ਲੱਖਾਂ
ਫਰੀਦਕੋਟ ਦੇ ਪਿੰਡ ਸਾਦਿਕ ਵਿੱਚ ਸਟ੍ਰਾਅਬੈਰੀ ਦੀ ਸਫ਼ਲ ਖੇਤੀ ਕਰ ਰਿਹਾ ਇਹ ਜੋੜਾ ਤਿੰਨ ਸਾਲ ਪਹਿਲਾਂ ਤੱਕ ਕਣਕ ਝੋਨੇ ਦੀ ਹੀ ਖੇਤੀ ਕਰਦਾ ਸੀ। ਇਨ੍ਹਾਂ ਦੀ ਇਸ ਪਹਿਲਕਦਮੀ ਵਿੱਚ ਮੁੱਖ ਭੂਮਿਕਾ ਕੁਲਵਿੰਦਰ ਕੌਰ ਦੀ ਰਹੀ।
ਕੁਲਵਿੰਦਰ ਕੌਰ ਦੱਸਦੇ ਹਨ ਕਿ ਉਨ੍ਹਾਂ ਨੇ ਯੂ ਟਿਊਬ ਤੋਂ ਵੀਡੀਓ ਦੇਖ ਕੇ ਸਟ੍ਰਾਅਬੈਰੀ ਦੀ ਖੇਤੀ ਕਰਨੀ ਸ਼ੁਰੂ ਕੀਤੀ ਸੀ।
ਵੀਡੀਓ ਦੇਖਣ ਬਾਅਦ ਉਨ੍ਹਾਂ ਨੇ ਆਪਣੇ ਪਤੀ ਨੂੰ ਦੱਸਿਆ। ਸਟ੍ਰਾਅਬੈਰੀ ਦੀ ਖੇਤੀ ਨਾਲ ਹੁਣ ਇਹ ਪਰਿਵਾਰ ਨੂੰ ਕਾਫ਼ੀ ਆਮਦਨ ਵੀ ਹੋ ਰਹੀ ਹੈ।
ਇਸ ਦੇ ਨਾਲ ਹੀ ਕਣਕ ਝੋਨੇ ਦੇ ਫਸਲੀ ਚੱਕਰ 'ਚੋਂ ਨਿਕਲਣ ਵਿਚ ਵੀ ਸਹਾਇਤਾ ਮਿਲੀ ਹੈ।
ਰਿਪੋਰਟ - ਭਾਰਤ ਭੂਸ਼ਣ ਆਜ਼ਾਦ, ਐਡਿਟ - ਸੁਖਮਨਦੀਪ ਸਿੰਘ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



