ਭਾਰਤ-ਪਾਕ ਤਣਾਅ: ਫਿਰੋਜ਼ਪੁਰ ਵਿੱਚ ਡਰੋਨ ਹਮਲੇ ਦੌਰਾਨ ਜ਼ਖ਼ਮੀ ਹੋਏ ਲਖਵਿੰਦਰ ਸਿੰਘ ਦੀ ਵੀ ਹੋਈ ਮੌਤ
ਭਾਰਤ-ਪਾਕ ਤਣਾਅ: ਫਿਰੋਜ਼ਪੁਰ ਵਿੱਚ ਡਰੋਨ ਹਮਲੇ ਦੌਰਾਨ ਜ਼ਖ਼ਮੀ ਹੋਏ ਲਖਵਿੰਦਰ ਸਿੰਘ ਦੀ ਵੀ ਹੋਈ ਮੌਤ

9 ਮਈ ਦੀ ਸ਼ਾਮ ਨੂੰ ਫਿਰੋਜ਼ਪੁਰ ਵਿੱਚ ਹੋਏ ਡਰੋਨ ਅਟੈਕ ਦੌਰਾਨ ਜਖ਼ਮੀ ਹੋਏ ਲਖਵਿੰਦਰ ਸਿੰਘ ਦੀ ਵੀ ਮੌਤ ਹੋ ਗਈ ਹੈ। ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ ਦੀ ਪਹਿਲਾਂ ਹੀ ਇਲਾਜ ਦੌਰਾਨ ਮੌਤ ਹੋ ਗਈ ਸੀ।
ਦਰਅਸਲ ਭਾਰਤ-ਪਾਕਿਸਤਾਨ ਸੰਘਰਸ਼ ਦੌਰਾਨ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਕੇ ਵਿੱਚ 9 ਮਈ ਦੀ ਸ਼ਾਮ ਨੂੰ ਇਸ ਘਰ ਵਿੱਚ ਇੱਕ ਡ੍ਰੋਨ ਡਿੱਗਿਆ ਸੀ।
ਧਮਾਕੇ ਕਾਰਨ ਘਰ ਵਿੱਚ ਅੱਗ ਲੱਗ ਗਈ ਅਤੇ ਪਰਿਵਾਰ ਦੇ ਤਿੰਨੇ ਮੈਂਬਰ ਇਸ ਅੱਗ ਦੀ ਚਪੇਟ ਵਿੱਚ ਆ ਗਏ…ਜਸਕਰਨ ਸਿੰਘ ਤਾਂ ਇਲਾਜ ਤੋਂ ਬਾਅਦ ਘਰ ਭੇਜ ਦਿੱਤੇ ਗਏ ਪਰ ਉਨ੍ਹਾਂ ਦੀ ਮਾਂ ਸੁਖਵਿੰਦਰ ਕੌਰ ਦੀ ਇਲਾਜ ਦੌਰਾਨ ਮੌਤ ਹੋ ਗਈ ਅਤੇ ਹੁਣ ਪਿਤਾ ਲਖਵਿੰਦਰ ਸਿੰਘ ਦੀ ਲੁਧਿਆਣਾ ਦੇ ਡੀਐਮਸ ਵਿੱਚ ਮੌਤ ਹੋ ਗਈ।
ਰਿਪੋਰਟ:ਹਰਮਨਦੀਪ ਸਿੰਘ, ਐਡਿਟ:ਰਾਜਨ ਪਪਨੇਜਾ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ






