ਪਿਆਰ ਲਈ ਘਰ-ਬਾਰ ਛੱਡਿਆ, 29 ਸਾਲ ਤੋਂ ਟੱਪਰੀਵਾਸ ਦੀ ਜ਼ਿੰਦਗੀ ਕੱਟ ਰਿਹਾ 'ਜੋਰਾ ਜੱਟ'
ਪਿਆਰ ਲਈ ਘਰ-ਬਾਰ ਛੱਡਿਆ, 29 ਸਾਲ ਤੋਂ ਟੱਪਰੀਵਾਸ ਦੀ ਜ਼ਿੰਦਗੀ ਕੱਟ ਰਿਹਾ 'ਜੋਰਾ ਜੱਟ'

ਇਹ ਕਹਾਣੀ ਕਿਸੇ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ। ਜਿਸ ਵਿੱਚ ਇੱਕ ਪਿੰਡ ਦੇ ਨੰਬਰਦਾਰ ਦੇ ਪੁੱਤ ਜੋਰਾ ਸਿੰਘ ਨੇ 22-23 ਸਾਲ ਦੀ ਉਮਰੇ ਆਪਣਾ ਘਰ, ਜ਼ਮੀਨ ਤੇ ਨੰਬਰਦਾਰੀ ਆਪਣੇ ਪਿਆਰ ਲਈ ਛੱਡ ਦਿੱਤੀ ਅਤੇ ਪਿਛਲੇ 29 ਸਾਲਾਂ ਤੋਂ ਉਹ ਆਪਣੀ ਪਤਨੀ ਗੁੱਡੋ ਨਾਲ ਖੁਸ਼ੀ-ਖੁਸ਼ੀ ਰਹਿ ਰਿਹਾ ਹੈ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਜੋਰਾ ਜੱਟ ਨੇ ਕਿਹਾ ਕਿ ਉਹ ਦੱਸਦੇ ਹਨ ਕਿ ਵਿਆਹ ਤੋਂ ਬਾਅਦ ਗੱਡੀ ਲੁਹਾਰਾਂ ਨਾਲ ਰਹਿਣ ਦੀ ਸ਼ਰਤ ਉਨ੍ਹਾਂ ਨੇ ਸਭ ਕੁਝ ਜਾਣਦਿਆਂ ਕਬੂਲੀ ਸੀ ਤੇ ਉਨ੍ਹਾਂ ਨੂੰ ਵੀ ਇਸ ਦਾ ਕਿਸੇ ਕਿਸਮ ਦਾ ਪਛਤਾਵਾ ਨਹੀਂ ਹੈ।
ਰਿਪੋਰਟ - ਕੁਲਵੀਰ ਸਿੰਘ, ਐਡਿਟ - ਗੁਰਕਿਰਤਪਾਲ ਸਿੰਘ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



