ਪੰਜਾਬ ਦੇ ਗੁਰਦਾਸਪੁਰ ਦੇ ਇਸ ਕਿਸਾਨ ਨੇ ਛੋਟੇ ਕਾਰੋਬਾਰ ਨੂੰ ਕਰੋੜਾਂ ਦੇ ਟਰਨਓਵਰ ਤੱਕ ਪਹੁੰਚਾਇਆ

ਪੰਜਾਬ ਦੇ ਗੁਰਦਾਸਪੁਰ ਦੇ ਇਸ ਕਿਸਾਨ ਨੇ ਛੋਟੇ ਕਾਰੋਬਾਰ ਨੂੰ ਕਰੋੜਾਂ ਦੇ ਟਰਨਓਵਰ ਤੱਕ ਪਹੁੰਚਾਇਆ

ਗੁਰਦਾਸਪੁਰ ਨਾਲ ਸੰਬੰਧਿਤ ਰਮਨਜੀਤ ਸਿੰਘ ਮਾਨ ਦੀ ਕਹਾਣੀ ਕਿਸਾਨਾਂ ਲਈ ਪ੍ਰੇਰਣਾਦਾਇਕ ਹੈ। ਸਾਲ 2005 ਵਿੱਚ ਬਟਾਲਾ ਤੋਂ ਇੱਕ ਛੋਟੀ ਜਿਹੀ ਮੁਰਗੇ ਦੇ ਮੀਟ ਦੀ ਦੁਕਾਨ ਨਾਲ ਸ਼ੁਰੂ ਹੋਇਆ ਇਹ ਸਫ਼ਰ ਅੱਜ 400 ਕਰੋੜ ਰੁਪਏ ਤੋਂ ਵੱਧ ਸਾਲਾਨਾ ਟਰਨਓਵਰ ਵਾਲੇ ਪੋਲਟਰੀ ਕਾਰੋਬਾਰ ਵਿੱਚ ਬਦਲ ਚੁੱਕਾ ਹੈ।

ਸ਼ੁਰੂਆਤ ਵਿੱਚ ਰਮਨਜੀਤ ਸਿੰਘ ਮਾਨ ਨੂੰ ਨੁਕਸਾਨ ਅਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਪਰ ਉਹ ਡਟੇ ਰਹੇ। ਨਵੀਂ ਤਕਨੀਕ, ਆਧੁਨਿਕ ਪ੍ਰੋਸੈਸਿੰਗ ਅਤੇ ਸਹੀ ਮਾਰਕੀਟਿੰਗ ਨਾਲ ਉਨ੍ਹਾਂ ਨੇ ਪੋਲਟਰੀ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ। ਅੱਜ ਕੰਪਨੀ ਨਾਲ ਕਰੀਬ 400 ਕਿਸਾਨ ਜੁੜੇ ਹਨ ਅਤੇ ਸੈਂਕੜੇ ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ।

ਰਿਪੋਰਟ- ਗੁਰਪ੍ਰੀਤ ਚਾਵਲਾ, ਐਡਿਟ- ਅਲਤਾਫ਼

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)