ਵਿਦੇਸ਼ੋਂ ਮੁੜੇ ਨੌਜਵਾਨ ਕਿਵੇਂ ਲੋਕ ਗਾਇਕੀ ਨੂੰ ਮੁੜ ਸੁਰਜੀਤ ਕਰ ਰਹੇ ਹਨ

ਵਿਦੇਸ਼ੋਂ ਮੁੜੇ ਨੌਜਵਾਨ ਕਿਵੇਂ ਲੋਕ ਗਾਇਕੀ ਨੂੰ ਮੁੜ ਸੁਰਜੀਤ ਕਰ ਰਹੇ ਹਨ

ਪੰਜਾਬ ਦੀ ਲੋਕ ਗਾਇਕੀ ਨੂੰ ਮੁੜ ਸੁਰਜੀਤ ਕਰਨ ਦਾ ਸੁਪਨਾ ਲੈ ਕੇ ਤੁਰੇ ਇਹ ਨੌਜਵਾਨ, ਤੁਰਲਾ ਅਤੇ ਚਾਦਰਾ ਬੰਨ੍ਹ ਕੇ ਸੂਬੇ ਦੇ ਮਸ਼ਹੂਰ ਮੇਲਿਆਂ ਅਤੇ ਪਿੰਡਾਂ ਦੀਆਂ ਸੱਥਾਂ ਵਿੱਚ ਮੜਕ ਨਾਲ ਤੁਰਦੇ ਹਨ ਤੇ ਲੋਕ ਗਾਇਕੀ ਦੀ ਪੇਸ਼ਕਾਰੀ ਦਿੰਦੇ ਹਨ। ਇਹ ਨੌਜਵਾਨ ਰਵਾਇਤੀ ਸੰਗੀਤ ਸੰਦਾਂ ਨਾਲ ਲੋਕ ਗਾਥਾ ਸੁਣਾਉਂਦੇ ਹਨ।

ਇਹ ਨੌਜਵਾਨ ਵੀ ਕੁਝ ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਦੀ ਧਰਤੀ 'ਤੇ ਗਏ ਅਤੇ ਉੱਥੇ ਹੀ ਵਸ ਗਏ, ਪਰ ਆਪਣੇ ਉਸਤਾਦ ਦੀ ਇੱਕ ਹਾਕ ਉੱਤੇ ਪੰਜਾਬ ਦੀ ਲੋਕ ਗਾਇਕੀ ਨੂੰ ਜਿਊਂਦਾ ਰੱਖਣ ਦਾ ਸੁਪਨਾ ਲੈ ਇਹ ਮੁੜ ਪੰਜਾਬ ਦੇ ਮੇਲਿਆਂ ਵਿੱਚ ਗਾਉਣ ਲੱਗੇ।

ਰਿਪੋਰਟ- ਨਵਜੋਤ ਕੌਰ, ਸ਼ੂਟ-ਮਯੰਕ ਮੌਂਗੀਆ, ਐਡਿਟ- ਗੁਰਕਿਰਤਪਾਲ ਸਿੰਘ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)