ਸੰਸਾਰ ਦੇ 10 ਸ਼ਹਿਰ ਜੋ ਰਹਿਣ ਲਈ ਸਭ ਤੋਂ ਬਿਹਤਰ ਹਨ, ਜਾਣੋ ਕਿਹੜੇ-ਕਿਹੜੇ ਸ਼ਹਿਰ ਸੂਚੀ 'ਚ ਸ਼ਾਮਲ
ਸੰਸਾਰ ਦੇ 10 ਸ਼ਹਿਰ ਜੋ ਰਹਿਣ ਲਈ ਸਭ ਤੋਂ ਬਿਹਤਰ ਹਨ, ਜਾਣੋ ਕਿਹੜੇ-ਕਿਹੜੇ ਸ਼ਹਿਰ ਸੂਚੀ 'ਚ ਸ਼ਾਮਲ

ਤਸਵੀਰ ਸਰੋਤ, Getty Images
ਕੋਵਿਡ ਕਾਰਨ ਲਾਗੂ ਕੀਤੀਆਂ ਗਈਆਂ ਤਬਦੀਲੀਆਂ ਤੋਂ ਬਾਅਦ ਦੁਨੀਆਂ ਇੱਕ ਵਾਰ ਫਿਰ ਆਪਣੇ ਪੁਰਾਣੇ ਰੂਪ ਵਿੱਚ ਪਰਤ ਰਹੀ ਹੈ। ਘੱਟੋ-ਘੱਟ ਰਹਿਣਯੋਗਤਾ ਬਾਰੇ ਜਾਰੀ ਕੀਤੇ ਗਏ ਡੇਟਾ ਤੋਂ ਤਾਂ ਇਹੀ ਲਗਦਾ ਹੈ।
ਦਿ ਇਕਾਨਮਿਸਟ ਇੰਟੈਲੀਜੈਂਸ ਯੂਨਿਟ ਦੇ ਸਲਾਨਾ ਗਲੋਬਲ ਲਿਵੇਬਿਲਟੀ ਇੰਡੈਕਸ ਵਿੱਚ ਦੁਨੀਆਂ ਭਰ ਦੇ 173 ਸ਼ਹਿਰਾਂ ਦਾ ਮੁਲਾਂਕਣ ਕੀਤਾ ਗਿਆ ਹੈ।
ਇਨ੍ਹਾਂ ਸ਼ਹਿਰਾਂ ਨੂੰ ਹੰਢਣਸਾਰਤਾ, ਸਿਹਤ ਸੰਭਾਲ, ਸੱਭਿਆਚਾਰ ਅਤੇ ਵਾਤਾਵਰਣ, ਸਿੱਖਿਆ ਅਤੇ ਬੁਨਿਆਦੀ ਢਾਂਚੇ ਦੀਆਂ ਕਸੌਟੀਆਂ ਉੱਤੇ ਕਸਿਆ ਗਿਆ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਸ਼ਹਿਰਾਂ ਦੀ ਰਹਿਣਯੋਗਤਾ ਪਿਛਲੇ ਉਸ ਤੋਂ ਪਿਛਲੇ ਸਾਲਾਂ ਦੇ ਉਤਰਾਵਾਂ ਚੜ੍ਹਾਵਾਂ ਦੀ ਤੁਲਨਾ ਵਿੱਚ ਪਿਛਲੇ ਸਾਲ ਦੌਰਾਨ ਨਾਮ ਮਾਤਰ ਹੀ ਵਧਿਆ ਹੈ।



