ਬੰਦੀ ਛੋੜ ਦਿਵਸ: ਪੰਜਾਬ ਵਿੱਚ ਪਰਵਾਸ ਤੇ ਨਿੱਝਰ ਮਾਮਲੇ ਬਾਰੇ ਜਥੇਦਾਰ ਕੀ ਬੋਲੇ
ਬੰਦੀ ਛੋੜ ਦਿਵਸ: ਪੰਜਾਬ ਵਿੱਚ ਪਰਵਾਸ ਤੇ ਨਿੱਝਰ ਮਾਮਲੇ ਬਾਰੇ ਜਥੇਦਾਰ ਕੀ ਬੋਲੇ

ਤਸਵੀਰ ਸਰੋਤ, SGPC/YT
ਸ਼ੁੱਕਰਵਾਰ ਨੂੰ ਬੰਦੀ ਛੋੜ ਦਿਵਸ ਮੌਕੇ ਦਿੱਤੇ ਆਪਣੇ ਸੰਦੇਸ਼ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਹਰਦੀਪ ਸਿੰਘ ਨਿੱਝਰ ਸਣੇ ਹੋਰ ਸ਼ਖਸੀਅਤਾਂ ਦੇ ਕਥਿਤ ਤੌਰ ਉੱਤੇ ਮਿੱਥ ਕੇ ਕੀਤੇ ਗਏ ਕਤਲਾਂ ਨੂੰ ਚਿੰਤਾਜਨਕ ਰੁਝਾਨ ਦੱਸਿਆ ਗਿਆ।
ਜੂਨ 2023 ਨੂੰ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਵਾਪਰੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਘਟਨਾ ਭਾਰਤ ਅਤੇ ਕੈਨੇਡਾ ਵਿਚਕਾਰ ਡੂੰਘੇ ਕੂਟਨੀਤਕ ਤਣਾਅ ਦਾ ਕਾਰਨ ਬਣੀ ਹੋਈ ਹੈ।
ਦਰਅਸਲ ਸਤੰਬਰ 2023 ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਸਰਕਾਰ ਦੇ ਏਜੰਟਾਂ ਦੀ ਸ਼ਮੂਲੀਅਤ ਹੋਣ ਦੀ ਗੱਲ ਕਹੀ ਸੀ।
ਦੋਵਾਂ ਦੇਸ਼ਾ ਵੱਲੋਂ ਇੱਕ ਦੂਜੇ ਦੇ ਕੂਟਨੀਤਕਾਂ ਨੂੰ ਵਾਪਸ ਭੇਜਿਆ ਗਿਆ ਸੀ।। ਭਾਰਤ ਕੈਨੇਡਾ ਵੱਲੋਂ ਲਾਏ ਗਏ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਦਾ ਆਇਆ ਹੈ।
ਐਡਿਟ - ਗੁਰਕਿਰਤਪਾਲ ਸਿੰਘ
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)



