‘ਦਿਲਜੀਤ ਨੇ ਪੰਜਾਬੀ ਹੋਣ ਨੂੰ ਸ਼ਰਮ ਮੰਨਣ ਵਾਲਿਆਂ ਦੀ ਸ਼ਰਮ ਲੁਆ ਛੱਡੀ’-ਮੁਹੰਮਦ ਹਨੀਫ਼ ਦਾ ਵਲੌਗ

ਵੀਡੀਓ ਕੈਪਸ਼ਨ, ਦਿਲਜੀਤ ਦੋਸਾਂਝ ਦੁਨੀਆ ਭਰ 'ਚ ਪੰਜਾਬੀ ਬੋਲੀ ਨੂੰ ਕਿਵੇਂ ਉਭਾਰ ਰਹੇ-ਹਨੀਫ਼ ਦੀ ਟਿੱਪਣੀ
‘ਦਿਲਜੀਤ ਨੇ ਪੰਜਾਬੀ ਹੋਣ ਨੂੰ ਸ਼ਰਮ ਮੰਨਣ ਵਾਲਿਆਂ ਦੀ ਸ਼ਰਮ ਲੁਆ ਛੱਡੀ’-ਮੁਹੰਮਦ ਹਨੀਫ਼ ਦਾ ਵਲੌਗ

ਦਿਲਜੀਤ ਦੋਸਾਂਝ ਜਿਸ ਤਰ੍ਹਾਂ ਨਾਲ ਦੁਨੀਆ ਭਰ 'ਚ ਪੰਜਾਬੀ ਬੋਲੀ ਨੂੰ ਉਭਾਰ ਰਹੇ ਹਨ ਉਸ ਉੱਤੇ ਪੱਤਰਕਾਰ ਅਤੇ ਲੇਖਕ ਮੁਹੰਮਦ ਹਨੀਫ ਨੇ ਟਿੱਪਣੀ ਕੀਤੀ ਹੈ।

ਮੁਹੰਮਦ ਹਨੀਫ ਕਹਿੰਦੇ ਹਨ ਕਿ ਪਾਕਿਸਤਾਨ ’ਚ ਪਿਛਲੇ ਸਾਲ ਮਰਦਮਸ਼ੁਮਾਰੀ ਹੋਈ ਤਾਂ ਪਤਾ ਲੱਗਿਆ ਕਿ ਪੰਜਾਬ ’ਚ ਕੁਝ 25-30 ਲੱਖਾ ਬੰਦਾ ਜਿਹੜਾ ਕਿ ਪਹਿਲਾਂ ਪੰਜਾਬੀ ਬੋਲਦਾ ਹੁੰਦਾ ਸੀ,ਉਸ ਨੇ ਆਪਣੇ ਆਪ ਨੂੰ ਉਰਦੂ ਸਪੀਕਿੰਗ ਲਿਖਵਾਇਆ ਹੈ।

ਮੁਹੰਮਦ ਹਨੀਫ਼
ਤਸਵੀਰ ਕੈਪਸ਼ਨ, ਪੱਤਰਕਾਰ ਅਤੇ ਲੇਖਕ ਮੁਹੰਮਦ ਹਨੀਫ

ਉਹ ਅਗਾਂਹ ਕਹਿੰਦੇ ਹਨ ,"ਇੱਕ ਪਾਸੇ ਪੰਜਾਬੀ ਆਪਣੇ-ਆਪ ਨੂੰ ਉਰਦੂ ਸਪੀਕਿੰਗ ਕਹਾ ਕੇ ਇੱਜ਼ਤ ਕਮਾ ਰਹੇ ਹਨ ਤੇ ਦੂਜੇ ਪਾਸੇ ਜਲੰਧਰ ਦਾ ਇੱਕ ਮੁੰਡਾ ਦਿਲਜੀਤ ਦੋਸਾਂਝ ਯੂਰਪ, ਅਮਰੀਕਾ ਦੇ ਵੱਡੇ-ਵੱਡੇ ਕੌਨਸਰਟ ਹਾਲਾਂ ਅਤੇ ਸਟੇਡੀਅਮ ’ਚ ਪੰਜਾਬੀ ਦੇ ਗਾਣੇ ਗਾ ਰਿਹਾ ਹੈ।"

ਮੁਹੰਮਦ ਹਨੀਫ਼ ਦਾ ਵਲੌਗ ਸੁਣੋ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)