ਕੈਨੇਡਾ ਦੇ ਬ੍ਰੈਂਪਟਨ ਵਿੱਚ ਕਿਵੇਂ ਪੰਜਾਬੀਆਂ ਨੇ ‘ਸਰਦਾਰੀ’ ਕਾਇਮ ਕੀਤੀ
ਕੈਨੇਡਾ ਦੇ ਬ੍ਰੈਂਪਟਨ ਵਿੱਚ ਕਿਵੇਂ ਪੰਜਾਬੀਆਂ ਨੇ ‘ਸਰਦਾਰੀ’ ਕਾਇਮ ਕੀਤੀ

ਕੈਨੇਡਾ ਦੇ ਸ਼ਹਿਰ ਬਰੈਂਪਟਨ ਨੂੰ ਮਿੰਨੀ ਪੰਜਾਬ ਵੀ ਕਿਹਾ ਜਾਂਦਾ ਹੈ। ਇਸ ਸ਼ਹਿਰ ਵਿੱਚ ਹਰ ਪਾਸੇ ਪੰਜਾਬੀਆਂ ਦੀ ਮੌਜੂਦਗੀ ਤੇ ਪੰਜਾਬੀ ਸੱਭਿਆਚਾਰ ਨੇ ਇਸ ਨੂੰ ਇਹ ਨਾਮ ਦਿੱਤਾ ਹੈ।
ਬਰੈਂਪਟਨ ਓਂਟਾਰੀਓ ਦਾ ਸ਼ਹਿਰ ਹੈ ਅਤੇ ਟਰਾਂਟੋ ਦੇ ਬਿਲਕੁਲ ਨਾਲ ਲੱਗਦਾ ਹੈ।
ਤੁਸੀਂ ਇਸ ਸ਼ਹਿਰ ਦੀਆਂ ਸੜਕਾਂ 'ਤੇ ਤੁਰੋਗੇ, ਤਾਂ ਤੁਹਾਨੂੰ ਅਜਿਹਾ ਮਹਿਸੂਸ ਹੋਵੇਗਾ ਜਿਵੇਂ ਤੁਸੀਂ ਪੰਜਾਬ ਦੇ ਕਿਸੇ ਸ਼ਹਿਰ ਵਿੱਚ ਹੋਵੋਂ।
ਇੱਥੋਂ ਦੀ ਹਰ ਗਲੀ, ਹਰ ਬਜ਼ਾਰ, ਵਿੱਚ ਪੰਜਾਬੀਅਤ ਦੀ ਝਲਕ ਦੇਖਣ ਨੂੰ ਮਿਲੇਗੀ।
ਭਾਵੇਂ ਸਟੋਰ ਹੋਣ, ਦੁਕਾਨਾਂ ਹੋਣ ਜਾਂ ਫਿਰ ਰੈਸਟੋਰੈਂਟ ਹਰ ਥਾਂ ਪੰਜਾਬੀ ਵੇਖਣ ਨੂੰ ਮਿਲਣਗੇ। ਖਾਣ ਪੀਣ ਤੋਂ ਲੈ ਕੇ ਪਹਿਰਾਵੇ ਤੱਕ ਪੰਜਾਬੀਆਂ ਦਾ ਬੋਲਬਾਲਾ ਨਜ਼ਰ ਆਉਂਦਾ ਹੈ। ਹੋਰ ਤਾ ਹੋਰ ਪੰਜਾਬ ਵਾਂਗ ਪੰਜਾਬੀ ਢਾਬੇ ਵੀ ਇਸ ਸ਼ਹਿਰ ਦੀ ਸ਼ਾਨ ਹੈ।
ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ, ਸ਼ੂਟ- ਗੁਲਸ਼ਨ ਕੁਮਾਰ, ਐਡਿਟ- ਰਾਜਨ ਪਪਨੇਜਾ
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)



