'ਡਾਂਸ ਕਰਦੀ ਪਈ ਐ' ਗੀਤ ਨਾਲ ਚਰਚਾ 'ਚ ਆਏ ਯੂਟਿਊਬਰ ਹਸਨ ਇਕਬਾਲ ਦੀ ਗ੍ਰਿਫ਼ਤਾਰੀ 'ਤੇ ਪੱਤਰਕਾਰ ਮੁਹੰਮਦ ਹਨੀਫ਼ ਦੀ ਟਿੱਪਣੀ
'ਡਾਂਸ ਕਰਦੀ ਪਈ ਐ' ਗੀਤ ਨਾਲ ਚਰਚਾ 'ਚ ਆਏ ਯੂਟਿਊਬਰ ਹਸਨ ਇਕਬਾਲ ਦੀ ਗ੍ਰਿਫ਼ਤਾਰੀ 'ਤੇ ਪੱਤਰਕਾਰ ਮੁਹੰਮਦ ਹਨੀਫ਼ ਦੀ ਟਿੱਪਣੀ

ਨੰਨ੍ਹੇ-ਮੁੰਨੇ ਮੌਲਵੀਆਂ ਦੀ ਇੱਕ ਨਵੀਂ ਨਸਲ ਤਿਆਰ ਹੋਈ ਹੈ। ਜਿਨ੍ਹਾਂ ਨੂੰ ਅਜੇ ਬੂਟਾਂ ਦੇ ਤਸਮੇ ਤਾਂ ਬੰਨ੍ਹਣੇ ਨਹੀਂ ਆਏ, ਮੌਬਾਈਲ ਫੋਨ ਵਿੱਚ ਬੈਲੇਂਸ ਲੈਣ ਲਈ ਆਪਣੀ ਬਾਜੀ (ਵੱਡੀ ਭੈਣ) ਕੋਲੋਂ ਪੈਸੇ ਲੈਂਦੇ ਹਨ ਅਤੇ ਫਿਰ ਸਮਾਜ ਸੁਧਰਾਨ ਤੁਰ ਪੈਂਦੇ ਹਨ।
ਸਮਾਜ ਵਿੱਚ ਉਨ੍ਹਾਂ ਨੂੰ ਇੱਕੋ ਹੀ ਖ਼ਰਾਬੀ ਨਜ਼ਰ ਆਉਂਦੀ ਹੈ ਅਤੇ ਉਹ ਹੈ ਔਰਤ, ਕੁੜੀ, ਬੱਚੀ। ਉਹ ਭਾਵੇਂ ਸਕੂਲੇ ਪੜ੍ਹਨ ਜਾ ਰਹੀ ਹੋਵੇ ਜਾਂ ਸਕੂਲ ਪੜ੍ਹਾਉਣ ਜਾ ਰਹੀ ਹੋਵੇ, ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਅਸਲ ਵਿੱਚ ਖ਼ਰਾਬੀ ਇਹੀ ਹੈ। ਇਸ ਦੇ ਕਾਰਨ ਹੀ ਕਿਆਮਤ ਆਉਣ ਵਾਲੀ ਹੈ।
ਜੇਕਰ ਮਰਦ ਉਨ੍ਹਾਂ ਔਰਤਾਂ ਨੂੰ ਨਾ ਰੋਕੇ ਤਾਂ ਉਹ ਬੇਗ਼ੈਰਤ ਅਤੇ ਜਿਹੜਾ ਉਨ੍ਹਾਂ ਨੂੰ ਬੇਗ਼ੈਰਤ ਨਾ ਕਹੇ ਉਹ ਵੀ ਓਹੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



