ਉਸ ਟੈਂਕ ਦੀ ਕਹਾਣੀ ਜਿਸ ਨੂੰ ਹਵਾ ਵਿੱਚ ਉਡਾਉਣ ਦਾ ਸੁਪਨਾ ਵੇਖਿਆ ਗਿਆ ਸੀ

    • ਲੇਖਕ, ਸਟੀਫਨ ਡਾਉਲਿੰਗ
    • ਰੋਲ, ਬੀਬੀਸੀ ਲਈ

ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਦੇ ਸਾਲਾਂ ਵਿੱਚ ਬਖਤਰਬੰਦ ਯੁੱਧ ਦੇ ਤੇਜ਼ੀ ਨਾਲ ਵਿਕਾਸ ਨੇ ਯੁੱਧ ਲੜਨ ਦੇ ਤਰੀਕੇ ਨੂੰ ਬਦਲ ਦਿੱਤਾ।

ਪੱਛਮੀ ਮੋਰਚਾ ਤੇਜ਼ੀ ਨਾਲ ਸਥਿਰ ਟਰੈਂਚ ਲਾਈਨਾਂ ਵਿੱਚ ਵਿਕਸਤ ਹੋ ਗਿਆ ਸੀ, ਜਿਸ ਵਿੱਚ ਹਜ਼ਾਰਾਂ ਲੋਕ ਹਮਲਿਆਂ ਵਿੱਚ ਮਾਰੇ ਗਏ ਸਨ। ਇਨ੍ਹਾਂ ਹਮਲਿਆਂ ਕਾਰਨ ਕੁਝ ਸੌ ਗਜ਼ ਦਾ ਹੀ ਖੇਤਰ ਹਾਸਲ ਹੋ ਸਕਦਾ ਸੀ।

ਕੰਡਿਆਲੀ ਤਾਰ, ਤੋਪਖਾਨੇ ਅਤੇ ਮਸ਼ੀਨ ਗੰਨਾਂ ਨੇ ਹਮਲਾ ਕਰਨ ਨੂੰ ਬਹੁਤ ਮਹਿੰਗਾ ਬਣਾ ਦਿੱਤਾ।

ਇਹ 1917 ਵਿੱਚ ਪਹਿਲੇ ਬਖਤਰਬੰਦ ਟੈਂਕਾਂ ਦਾ ਆਗਮਨ ਸੀ ਜਿਸ ਨੇ ਡੈੱਡਲਾਕ ਨੂੰ ਤੋੜ ਦਿੱਤਾ। ਟੈਂਕ ਕੰਡਿਆਲੀਆਂ ਤਾਰਾਂ ਤੋਂ ਲੰਘਣ ਦੇ ਯੋਗ ਸਨ ਅਤੇ ਮਸ਼ੀਨ ਗੰਨ ਦੀ ਗੋਲੀਬਾਰੀ ਤੋਂ ਕਾਫੀ ਹੱਦ ਤੱਕ ਸੁਰੱਖਿਅਤ ਸਨ।

ਮਿਲਟਰੀ ਯੋਜਨਾਕਾਰਾਂ ਨੂੰ ਬਖਤਰਬੰਦ ਸਾਧਨਾਂ ਤੋਂ ਅੱਗੇ ਸੋਚਣ ਦੇ ਵਿਚਾਰ ਨਾਲ ਜੂਝਣਾ ਪਿਆ ਜੋ ਇੱਕ ਦਿਨ ਵਿੱਚ ਹਜ਼ਾਰਾਂ ਮੀਲਾਂ ਨੂੰ ਕਵਰ ਕਰ ਸਕੇ। ਕੁਝ ਦਹਾਕੇ ਪਹਿਲਾਂ ਲਗਭਗ ਅਜਿਹਾ ਅਸੰਭਵ ਸੀ।

1930 ਦੇ ਦਹਾਕੇ ਵਿੱਚ ਕਈ ਦੇਸ਼ਾਂ ਦੀਆਂ ਫੌਜਾਂ ਨੇ ਇਹ ਸੋਚਣਾ ਸ਼ੁਰੂ ਕਰ ਦਿੱਤਾ ਕਿ ਲੜਾਈ ਦੇ ਦੌਰਾਨ ਅਲੱਗ-ਥਲੱਗ ਕੀਤੇ ਗਏ ਸੈਨਿਕਾਂ ਜਾਂ ਦੁਸ਼ਮਣ ਦੀ ਸੀਮਾ ਤੋਂ ਬਹੁਤ ਦੂਰ ਪੈਰਾਸ਼ੂਟ ਨਾਲ ਗਿਰਾਏ ਗਏ ਸੈਨਿਕਾਂ ਨੂੰ ਜਲਦੀ ਨਾਲ ਬਖਤਰਬੰਦ ਸਹਾਇਤਾ ਕਿਵੇਂ ਮਿਲ ਸਕਦੀ ਹੈ।

ਨਵੀਂ ਤਕਨੀਕ ਤੇ ਚਣੌਤੀ

ਵੱਡੇ ਬੰਬਾਰ ਜਹਾਜ਼ਾਂ ਰਾਹੀਂ ਛੋਟੇ ਟੈਂਕ ਪਹੁੰਚਾਉਣਾ ਸਭ ਤੋਂ ਵਧੀਆ ਤਰੀਕਾ ਜਾਪਦਾ ਸੀ, ਅਤੇ ਖਾਸ ਤੌਰ ’ਤੇ 1930 ਦੇ ਦਹਾਕੇ ਵਿੱਚ ਇਸ ਸਬੰਧੀ ਸੋਵੀਅਤ ਯੂਨੀਅਨ ਵਿੱਚ ਸੁਚੇਤ ਹੋ ਕੇ ਪ੍ਰਯੋਗ ਕੀਤੇ ਗਏ।

ਇੱਕ ਵਿਚਾਰ ਸੀ ਛੋਟੇ ਟੈਂਕ (ਟੈਂਕੇਟ) ਨਾਲ ਰੱਖਣਾ। ਟੈਂਕੇਟ ਮਤਬਲ ਮਸ਼ੀਨ ਗੰਨ ਨਾਲ ਲੈਸ ਇੱਕ ਹਲਕਾ ਬਖਤਰਬੰਦ ਟੈਂਕ। ਇਨ੍ਹਾਂ ਨੂੰ ਇੱਕ ਵੱਡੇ ਬੰਬਾਰ ਹਵਾਈ ਜਹਾਜ਼ ਦੇ ਖੰਭਾਂ ਦੇ ਹੇਠਾਂ ਰੱਖਣਾ। ਬੰਬਾਰ ਹਵਾਈ ਜਹਾਜ਼ ਹੇਠਾਂ ਉਤਰੇਗਾ, ਟੈਂਕਾਂ ਨੂੰ ਉਤਾਰੇਗਾ ਅਤੇ ਦੁਬਾਰਾ ਤੋਂ ਉਡਾਣ ਭਰੇਗਾ।

ਇਹ ਤਕਨੀਕੀ ਤੌਰ 'ਤੇ ਸੰਭਵ ਸੀ, ਪਰ ਇਸ ਵਿੱਚ ਇੱਕ ਵੱਡੀ ਖਾਮੀ ਸੀ। ਇੰਨੇ ਵੱਡੇ ਜਹਾਜ਼ ਦੇ ਉਤਰਨ ਲਈ ਨੇੜੇ-ਤੇੜੇ ਕਾਫ਼ੀ ਸਮਤਲ ਜ਼ਮੀਨ ਹੋਣੀ ਚਾਹੀਦੀ ਸੀ।

ਇਕ ਹੋਰ ਵਿਚਾਰ ਸੀ ਜੋ ਥੋੜ੍ਹਾ ਅਜੀਬ ਸੀ। ਇਹ ਸੀ ਕਿ ਜਦੋਂ ਟੈਂਕ ਆਪਣੇ ਆਪ ਜ਼ਮੀਨ ’ਤੇ ਉਤਰ ਸਕਦਾ ਹੈ ਤਾਂ ਜਹਾਜ਼ ਨੂੰ ਕਿਉਂ ਉਤਾਰਿਆ ਜਾਵੇ? ਯਾਨੀ ਕਿ ‘ਗਲਾਈਡਰ ਟੈਂਕ।’

ਛੋਟੇ ਟੈਂਕ ਦਾ ਵਿਚਾਰ

20ਵੀਂ ਸਦੀ ਦੇ ਪਹਿਲੇ ਅੱਧ ਵਿੱਚ ਗਲਾਈਡਰ ਦੇ ਵਿਕਾਸ ਦਾ ਇੱਕ ਪ੍ਰਮੁੱਖ ਕਾਰਨ ਫੌਜੀ ਉਪਯੋਗ ਸੀ।

ਜਰਮਨੀ, ਯੂਐੱਸਐੱਸਆਰ, ਯੂਕੇ ਅਤੇ ਯੂਐੱਸ ਨੇ ਗਲਾਈਡਰ ਬਣਾਉਣ ਲਈ ਬਹੁਤ ਯਤਨ ਕੀਤੇ ਜੋ ਯੁੱਧ ਵਿੱਚ ਫੌਜਾਂ ਅਤੇ ਮਾਲ ਨੂੰ ਲਿਜਾ ਸਕਣ।

ਗਲਾਈਡਰਾਂ ਨੂੰ ਟਰਾਂਸਪੋਰਟ ਏਅਰਕ੍ਰਾਫਟ ਦੇ ਪਿੱਛੇ ਲਾਇਆ ਗਿਆ ਜਿਵੇਂ ਕਿ ਆਧੁਨਿਕ ਸਪੋਰਟਸ ਗਲਾਈਡਰਾਂ ਨੂੰ ਹਲਕੇ ਹਵਾਈ ਜਹਾਜ਼ ਦੇ ਪਿੱਛੇ ਲਾਇਆ ਜਾਂਦਾ ਹੈ। ਟੀਚੇ ਵੱਲ ਵਧਣ ਲਈ ਇਸ ਨੂੰ ਟੀਚੇ ਦੇ ਨੇੜੇ ਛੱਡਿਆ ਜਾਂਦਾ ਹੈ।

ਹਾਲਾਂਕਿ ਗਲਾਈਡਰਾਂ ਨੂੰ ਪ੍ਰਭਾਵੀ ਹੋਣ ਲਈ ਇੱਕ ਸਪੱਸ਼ਟ ਲੈਂਡਿੰਗ ਸਥਾਨ ਦੀ ਲੋੜ ਸੀ (ਜਿਸ ਨੇ ਸੀਮਤ ਕੀਤਾ ਕਿ ਉਨ੍ਹਾਂ ਨੂੰ ਕਿੱਥੇ ਵਰਤਿਆ ਜਾ ਸਕਦਾ ਹੈ), ਉਹ ਦੂਜੇ ਵਿਸ਼ਵ ਯੁੱਧ ਵਿੱਚ ਇੱਕ ਨਿਰਣਾਇਕ ਹਥਿਆਰ ਸਾਬਤ ਹੋਏ।

1930 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਟੈਂਕ ਛੋਟੇ ਹੋ ਗਏ ਕਿਉਂਕਿ ਫੌਜੀ ਯੋਜਨਾਕਾਰਾਂ ਨੇ ਵਧੇਰੇ ਮੋਬਾਈਲ ਯੁੱਧਾਂ ਵੱਲ ਰੁਖ਼ ਕੀਤਾ।

ਅਮਰੀਕੀ ਇੰਜੀਨੀਅਰ ਜੇ ਵਾਲਟਰ ਕ੍ਰਿਸਟੀ, ਜਿਨ੍ਹਾਂ ਨੇ ਦੂਜੇ ਵਿਸ਼ਵ ਯੁੱਧ ਵਿੱਚ ਕਈ ਟੈਂਕਾਂ ਵਿੱਚ ਵਰਤੀ ਜਾਣ ਵਾਲੀ ਨਵੀਂ ਪ੍ਰਣਾਲੀ ਦੀ ਕਾਢ ਕੱਢੀ, ਨੇ ਪਹਿਲੀ ਵਾਰ 1930 ਦੇ ਦਹਾਕੇ ਦੇ ਸ਼ੁਰੂ ਵਿੱਚ ਫਲਾਇੰਗ ਟੈਂਕ ਦੀ ਧਾਰਨਾ ਬਾਰੇ ਸੋਚਿਆ।

ਫਲਾਇੰਗ ਟੈਂਕ ਦੀ ਬਾਅਦ ਦੀ ਤੁਲਨਾ ਵਿੱਚ ਕ੍ਰਿਸਟੀ ਦਾ ਡਿਜ਼ਾਇਨ ਜ਼ਿਆਦਾ ਅਗਾਂਹਵਧੂ ਸੀ।

ਕ੍ਰਿਸਟੀ ਦੇ ਅਨੁਸਾਰ ਇਹ ਟੈਂਕ 100 ਗਜ਼ (330 ਫੁੱਟ) ਤੋਂ ਥੋੜ੍ਹਾ ਜ਼ਿਆਦਾ ਹਵਾ ਵਿੱਚ ਉਡਾਣ ਭਰਨ ਦੇ ਯੋਗ ਹੋਵੇਗਾ ਅਤੇ ਫਿਰ ਆਪਣੀ ਸ਼ਕਤੀ ਅਧੀਨ ਆਪਣੇ ਲੈਂਡਿੰਗ ਮੈਦਾਨ ਵੱਲ ਲੈ ਜਾਣ ਦੇ ਯੋਗ ਹੋਵੇਗਾ।

1932 ਵਿੱਚ ਪ੍ਰਸਿੱਧ ਮਕੈਨਿਕਸ ਵਿੱਚ ਕ੍ਰਿਸਟੀ ਦਾ ਹਵਾਲਾ ਦਿੱਤਾ ਗਿਆ ਸੀ, ‘‘ਇੱਥੋਂ ਤੱਕ ਕਿ ਫਲਾਇੰਗ ਟੈਂਕ ਦੇ ਪਾਇਲਟ ਨੂੰ ਬੰਬਾਰੀ ਕਰਨ ਵਾਲੇ ਜਹਾਜ਼ ਦੀ ਤਰ੍ਹਾਂ ਉਡਾਣ ਭਰਨ ਲਈ ਲੋੜੀਂਦੀ ਪੱਧਰੀ ਜ਼ਮੀਨ ਦੀ ਲੋੜ ਨਹੀਂ ਹੁੰਦੀ।’’

"ਉਹ ਚਿੱਕੜ, ਉੱਭੜ-ਖਾਬ੍ਹੜ ਜ਼ਮੀਨ ਅਤੇ ਉਹ ਮੈਦਾਨ ਜੋ ਔਸਤ ਜਹਾਜ਼ ਨੂੰ ਉਤਰਨ ਤੋਂ ਰੋਕਦਾ ਹੈ, ਇਹ ਉੱਥੇ ਵੀ ਉਤਰ ਸਕਦਾ ਹੈ।’’

ਅਮਰੀਕੀ ਫੌਜ ਕ੍ਰਿਸਟੀ ਤੋਂ ਪ੍ਰਭਾਵਿਤ ਨਹੀਂ ਸੀ ਅਤੇ ਉਸ ਨੇ ਇਸ ਨਵੇਂ ਵਿਚਾਰ ਨੂੰ ਨਹੀਂ ਅਪਣਾਇਆ। ਪਰ ਕੁਝ ਸਾਲਾਂ ਬਾਅਦ ਯੂਐੱਸਐੱਸਆਰ ਵਿੱਚ ਇੱਕ ਹੋਰ ਬਰਾਬਰ ਦੂਰਦਰਸ਼ੀ ਡਿਜ਼ਾਈਨਰ ਨੇ ਇਸ ਸੰਕਲਪ ਨੂੰ ਕਾਗਜ਼ ਤੋਂ ਉਤਾਰ ਕੇ ਹਵਾ ਵਿੱਚ ਲਿਆਂਦਾ।

ਟੈਂਕ ਦੀ ਵਰਤੋਂ ਕਰਨਾ

1940 ਵਿੱਚ ਯੂਐੱਸਐੱਸਆਰ ਉੱਤੇ ਜਰਮਨ ਹਮਲੇ ਤੋਂ ਠੀਕ ਸਾਲ ਪਹਿਲਾਂ, ਐਂਟੋਨੋਵ ਨੂੰ ਇੱਕ ਗਲਾਈਡਰ ’ਤੇ ਕੰਮ ਕਰਨ ਲਈ ਲਿਆਂਦਾ ਗਿਆ ਸੀ ਜੋ ਛੋਟੇ ਟੈਂਕਾਂ ਨੂੰ ਉਤਾਰ ਸਕਦਾ ਸੀ।

ਓਲੇਗ ਐਂਟੋਨੋਵ ਆਪਣੇ ਬਚਪਨ ਦੇ ਦਿਨਾਂ ਤੋਂ ਹੀ ਹਵਾਬਾਜ਼ੀ ਪ੍ਰਤੀ ਆਕਰਸ਼ਿਤ ਸੀ। ਕਿਸ਼ੋਰ ਅਵਸਥਾ ਵਿੱਚ ਹੀ ਉਸ ਨੇ ਆਪਣਾ ਇੱਕ ਗਲਾਈਡਰ ਤਿਆਰ ਕੀਤਾ।

ਉਸ ਦੀ ਡਿਜ਼ਾਈਨ ਦੀ ਪ੍ਰਤਿਭਾ ਨੇ ਆਖਰਕਾਰ ਉਸ ਨੂੰ ਮਾਸਕੋ ਗਲਾਈਡਰ ਫੈਕਟਰੀ ਵਿੱਚ ਮੁੱਖ ਡਿਜ਼ਾਈਨਰ ਦੀ ਭੂਮਿਕਾ ਵਿੱਚ ਅਗਵਾਈ ਕਰਨ ਦਾ ਮੌਕਾ ਦਿੱਤਾ, ਜਿੱਥੇ ਉਸ ਨੇ 30 ਤੋਂ ਵੱਧ ਵੱਖ-ਵੱਖ ਗਲਾਈਡਰ ਡਿਜ਼ਾਈਨ ਕੀਤੇ।

ਸੋਵੀਅਤ ਫੌਜੀ ਯੋਜਨਾਕਾਰ ਇਹ ਸਮਝਣ ਲੱਗੇ ਸਨ ਕਿ ਪੈਰਾਟਰੂਪ ਯੂਨਿਟਾਂ ਨੂੰ ਦੋਸਤਾਨਾ ਤਾਕਤਾਂ ਤੋਂ ਦੂਰ ਅਲੱਗ-ਥਲੱਗ ਖੇਤਰਾਂ ਵਿੱਚ ਜੀਵਤ ਰਹਿਣ ਵਿੱਚ ਮਦਦ ਕਰਨ ਲਈ ਭਾਰੀ ਹਥਿਆਰਾਂ ਦੀ ਲੋੜ ਹੋ ਸਕਦੀ ਹੈ।

ਜਾਂਚ ਕਰਨ ਲਈ ਵਰਤੇ ਗਏ ਇੱਕ ਵਿਕਲਪ ਵਿੱਚ ਵੱਡੇ ਪੈਰਾਸ਼ੂਟ ਦੀ ਵਰਤੋਂ ਕਰਦੇ ਹੋਏ ਵੱਡੇ ਬੰਬਾਰਾਂ ਤੋਂ ਛੋਟੇ ਟੈਂਕ ਸੁੱਟੇ ਜਾਣੇ ਸਨ, ਪਰ ਯੂਕੇ ਵਿੱਚ ਬੋਵਿੰਗਟਨ ਟੈਂਕ ਮਿਊਜ਼ੀਅਮ ਦੇ ਇੱਕ ਕਿਊਰੇਟਰ ਸਟੂਅਰਟ ਵ੍ਹੀਲਰ ਦੱਸਦੇ ਹਨ, ਇਹ ਸਮੱਸਿਆਵਾਂ ਤੋਂ ਰਹਿਤ ਨਹੀਂ ਸੀ।

‘‘ਯੁੱਧ ਤੋਂ ਬਾਅਦ ਦੇ ਸਮੇਂ ਵਿੱਚ ਸੋਵੀਅਤ ਸੰਘ ਦੇ ਨਾਲ ਜੋ ਚੀਜ਼ਾਂ ਅਸੀਂ ਵੇਖਦੇ ਹਾਂ ਉਨ੍ਹਾਂ ਵਿੱਚੋਂ ਇੱਕ ਹੈ ਕਈ ਪੈਰਾਸ਼ੂਟਾਂ ਨਾਲ ਵਾਹਨਾਂ ਨੂੰ ਛੱਡਣਾ। ਪਰ ਚਾਲਕ ਦਲ ਕਿੱਥੇ ਸੀ? ਉਨ੍ਹਾਂ ਨੇ ਚਾਲਕ ਦਲ ਨੂੰ ਵੀ ਬਾਹਰ ਛੱਡ ਦਿੱਤਾ, ਪਰ ਉਹ ਸ਼ਾਇਦ ਬਹੁਤ ਦੂਰ ਉਤਰੇ ਅਤੇ ਉਨ੍ਹਾਂ ਨੂੰ ਮੀਲਾਂ ਤੱਕ ਦੀ ਯਾਤਰਾ ਕਰਨੀ ਪਈ।’’

"ਟੂਪੋਲੇਵ ਦੇ ਹੇਠਾਂ ਲਟਕੇ ਹੋਏ ਟੈਂਕੇਟ (ਛੋਟੇ ਟੈਂਕ) ਇੱਕ ਸਮੱਸਿਆ ਦੇ ਹੱਲ ਦੇ ਰੂਪ ਵਿੱਚ ਹਨ। 1960 ਦੇ ਦਹਾਕੇ ਵਿੱਚ ਅਮਰੀਕਾ ਵਿੱਚ ਜੋ ਕੁਝ ਹੋ ਰਿਹਾ ਸੀ, ਇਹ ਉਸ ਤੋਂ ਬਹੁਤ ਦੂਰ ਨਹੀਂ ਸੀ ਜਿਸ ਵਿੱਚ ਸਿਕੋਰਸਕੀ ਹੈਲੀਕਾਪਟਰ ਜਹਾਜ਼ਾਂ ਦੇ ਹੇਠਾਂ ਵਾਹਨਾਂ ਨੂੰ ਛੱਡ ਰਹੇ ਸਨ।’’

ਪਰ 1930 ਦੇ ਦਹਾਕੇ ਵਿੱਚ ਅਜਿਹੇ ਵਿਚਾਰ ਵਿਵਹਾਰਕ ਨਹੀਂ ਸਨ।

1940 ਵਿੱਚ ਯੂਐੱਸਐੱਸਆਰ ਉੱਤੇ ਜਰਮਨ ਹਮਲੇ ਤੋਂ ਸਿਰਫ਼ ਇੱਕ ਸਾਲ ਪਹਿਲਾਂ ਐਂਟੋਨੋਵ ਨੂੰ ਗਲਾਈਡਰ ਉੱਤੇ ਕੰਮ ਕਰਨ ਲਈ ਲਿਆਂਦਾ ਗਿਆ ਸੀ ਜੋ ਛੋਟੇ ਟੈਂਕਾਂ ਨੂੰ ਉਤਾਰ ਸਕਦਾ ਸੀ।

ਪਰ ਕ੍ਰਿਸਟੀ ਦੇ ਡਿਜ਼ਾਈਨ ਨੇ ਉਸ ਦੇ ਦਿਮਾਗ ਉੱਤੇ ਅਸਰ ਕੀਤਾ ਹੋਇਆ ਸੀ। ਗਲਾਈਡਰ ਦੀ ਬਜਾਏ ਉਸ ਨੇ A-40 ਨਾਮਕ ਫਲਾਇੰਗ ਟੈਂਕ ਦੇ ਡਿਜ਼ਾਈਨ ’ਤੇ ਕੰਮ ਕੀਤਾ।

ਪ੍ਰੋਟੋਟਾਈਪ ਵਿੱਚ T-60 ਟੈਂਕ ਦੀ ਵਰਤੋਂ ਕੀਤੀ ਗਈ ਸੀ। ਇਹ ਇੱਕ ਛੋਟਾ, ਪਰ ਤੇਜ਼ ਟੈਂਕ ਸੀ।

ਵ੍ਹੀਲਰ ਕਹਿੰਦੇ ਹਨ, ਇਹ ਇੱਕ ਆਦਰਸ਼ ਸਮਝੌਤਾ ਨਹੀਂ ਸੀ। ‘‘ਸਮੱਸਿਆ ਸੀ ਕਿ ਇਹ ਗਾਈਡਰ ਸਿਰਫ਼ 1937 ਦੇ ਡਿਜ਼ਾਇਨ ਦਾ ਗਲਾਈਡਰ ਹੀ ਉਤਾਰ ਸਕਦਾ ਸੀ ਪਰ ਉਸ ਦਾ ਪਤਲਾ ਕਵਚ ਅਤੇ ਛੋਟੀ ਬੰਦੂਕ ਰੁਕਾਵਟ ਸੀ।’’

ਗਲਾਈਡਿੰਗ ਟੈਂਕ ਦੇ ਪੱਖ ਵਿੱਚ ਜੋ ਕੰਮ ਕੀਤਾ, ਉਹ ਇਹ ਸੀ ਕਿ ਇਹ ਵੱਡੇ, ਹੌਲੀ ਗਤੀ ਨਾਲ ਲੈ ਜਾਣ ਵਾਲੇ ਜਹਾਜ਼ ਨੂੰ ਜ਼ਮੀਨ ’ਤੇ ਅੱਗੇ ਨਹੀਂ ਲੱਗਣ ਦੇਵੇਗਾ। ਟੈਂਕ ਨੂੰ ਲੈਂਡਿੰਗ ਜ਼ੋਨ ਤੋਂ ਕਿਸੇ ਤਰ੍ਹਾਂ ਛੱਡਿਆ ਜਾਵੇਗਾ, ਅਤੇ ਇੱਕ ਸਟਾਪ ’ਤੇ ਗਲਾਈਡ ਕੀਤਾ ਜਾਵੇਗਾ।

ਇੱਕ ਡੱਚ ਅਜਾਇਬ ਘਰ ਦੁਆਰਾ ਕੁਝ ਸਾਲ ਪਹਿਲਾਂ ਬਣਾਏ ਗਏ A-40 ਦਾ ਇੱਕ ਸਕੇਲ ਮਾਡਲ ਇਸ ਰਚਨਾਤਮਕ ਗ਼ੈਰ-ਰਵਾਇਤੀ ਵਾਹਨ ਦੇ ਵਿਸ਼ਾਲ ਪੈਮਾਨੇ ਨੂੰ ਦਰਸਾਉਂਦਾ ਹੈ।

ਟੂਪੋਲੇਵ ਨੇ A-40 ਨੂੰ ਜੋੜ ਕੇ ਉਡਾਣ ਭਰੀ, ਪਰ ਹਾਦਸੇ ਤੋਂ ਬਚਣ ਲਈ ਉਸ ਨੂੰ ਟੈਂਕ ਨੂੰ ਜਲਦੀ ਛੱਡਣਾ ਪਿਆ।

ਹਾਲਾਂਕਿ, ਐਂਟੋਨੋਵ ਦਾ ਡਿਜ਼ਾਈਨ 1941 ਵਿੱਚ ਯੂਐੱਸਐੱਸਆਰ ਉੱਤੇ ਜਰਮਨੀ ਦੇ ਹਮਲੇ ਦੇ ਲੰਬੇ ਸਮੇਂ ਤੱਕ ਕਾਗਜ਼ ਉੱਤੇ ਹੀ ਰਿਹਾ।

ਇੱਥੇ ਐਂਟੋਨੋਵ ਨੂੰ ਅਹਿਸਾਸ ਹੋਇਆ ਕਿ ਇਸ ਦੇ ਵਿਚਾਰ ਨੂੰ ਕਾਗਜ਼ ਤੋਂ ਅਸਲੀਅਤ ਵਿੱਚ ਪ੍ਰਾਪਤ ਕਰਨਾ ਕਿੰਨਾ ਮੁਸ਼ਕਲ ਹੋ ਸਕਦਾ ਹੈ। 1942 ਵਿੱਚ ਅਸਲ ਵਿੱਚ ਸਿਰਫ਼ ਇੱਕ ਪ੍ਰੋਟੋਟਾਈਪ ਬਣਾਇਆ ਗਿਆ ਸੀ।

2 ਸਤੰਬਰ 1942 ਨੂੰ ਟੈਸਟ ਪਾਇਲਟ (ਜਾਂ ਇਸ ਮਾਮਲੇ ਵਿੱਚ ਟੈਸਟ ਚਾਲਕ) ਸਰਗੇਈ ਅਨੋਖਿਨ ਨੇ ਟੈਂਕ ਦਾ ਨਿਯੰਤਰਣ ਲੈ ਲਿਆ, ਇੱਕ ਲੰਬੀ ਟੋਅ ਰੱਸੀ ਦੁਆਰਾ ਟੂਪੋਲੇਵ TB-3 ਬੰਬਾਰ ਜਹਾਜ਼ ਨਾਲ ਜੁੜਿਆ ਹੋਇਆ ਸੀ। A-40 ਆਪਣੀ ਪਹਿਲੀ ਉਡਾਣ ਭਰਨ ਵਾਲਾ ਸੀ।

ਵਿਨਚੈਸਟਰ ਕਹਿੰਦੇ ਹਨ, ‘‘ਇਸ ਦੀ ਉੱਡਣ ਦੀ ਜਾਂਚ ਕਰਨ ਲਈ, ਉਨ੍ਹਾਂ ਨੂੰ ਵਜ਼ਨ ਘੱਟ ਕਰਨ ਲਈ ਗੋਲਾ ਬਾਰੂਦ ਅਤੇ ਜ਼ਿਆਦਾਤਰ ਈਂਧਣ ਛੱਡਣਾ ਪਿਆ।’’

‘‘ਧਾਰਨਾ ਇਹ ਸੀ ਕਿ ਜਿਵੇਂ ਹੀ ਟੈਂਕ ਦਾ ਬੁਰਜ ਮੁੜਦਾ ਹੈ, ਤੁਸੀਂ ਕੰਟਰੋਲ ਨੂੰ ਵਿੰਗਜ਼ (ਖੰਭਾਂ) 'ਤੇ ਲੈ ਜਾਂਦੇ ਹੋ। ਤੁਸੀਂ ਬੰਦੂਕ ਨੂੰ ਖੱਬੇ ਜਾਂ ਸੱਜੇ ਘੁੰਮਾਉਂਦੇ ਹੋ।’’ ਪਰ ਟੈਂਕ ਇੰਨਾ ਭਾਰੀ ਸੀ ਕਿ ਬੁਰਜ ਨੂੰ ਵੀ ਹਟਾਉਣਾ ਪਿਆ।

ਵਿਨਚੈਸਟਰ ਕਹਿੰਦੇ ਹਨ, ‘‘ਇਸ ਨੂੰ ਫਲਾਇੰਗ ਟੈਂਕ ਕਿਹਾ ਜਾਂਦਾ ਹੈ, ਪਰ ਜੇ ਤੁਸੀਂ ਕਹਿੰਦੇ ਹੋ ਕਿ ਲੋਕ ਇਸ ਬਾਰੇ ਕੁਝ ਸੋਚਣਗੇ ਕਿ ਉਹ ਇਸ ਦੀ ਬੰਦੂਕ ਤੋਂ ਫਾਇਰਿੰਗ ਕਰਨਗੇ, ਪਰ ਅਸਲ ਵਿੱਚ ਅਜਿਹਾ ਨਹੀਂ ਸੀ।’’

‘‘ਕੁਝ ਮਾਅਨਿਆਂ ਨਾਲ ਇਹ ਇੱਕ ਸਮੱਸਿਆ ਦੀ ਖੋਜ ਵਿੱਚ ਇੱਕ ਹੱਲ ਸੀ।’’

ਸੋਵੀਅਤ ਯੋਜਨਾਕਾਰ ਆਖਰਕਾਰ A-40 ਸੰਕਲਪ ਨੂੰ ਬਹੁਤ ਜ਼ਿਆਦਾ ਭਾਰੀ ਅਤੇ ਪ੍ਰਭਾਵਸ਼ਾਲੀ T-34 ਟੈਂਕ ਨਾਲ ਪ੍ਰਯੋਗ ਕਰਨਾ ਚਾਹੁੰਦੇ ਸਨ।

ਪਰ ਪਹਿਲੀ ਅਸਫਲ ਉਡਾਣ ਨੇ ਦਿਖਾਇਆ ਕਿ ਗਲਾਈਡਰ ਨੂੰ ਜ਼ਮੀਨ ਤੋਂ ਹਟਾਉਣ ਲਈ ਕੋਈ ਵੀ ਜਹਾਜ਼ ਇੰਨਾ ਸ਼ਕਤੀਸ਼ਾਲੀ ਨਹੀਂ ਸੀ ਜੋ 26 ਟਨ ਦਾ ਪੂਰੀ ਤਰ੍ਹਾਂ ਨਾਲ ਲੱਦਿਆ ਹੋਇਆ T-34 ਜਹਾਜ਼ ਨੂੰ ਲੈ ਕੇ ਜਾ ਸਕੇ।

ਉਨ੍ਹਾਂ ਨੇ ਸੋਚਿਆ ਕਿ ਅਜਿਹਾ ਛੋਟਾ ਟੈਂਕ ਫੌਜ ਦੀਆਂ ਦੂਜੀਆਂ ਇਕਾਈਆਂ ਲਈ ਸਹਾਇਤਾ ਦੇ ਰੂਪ ਵਿੱਚ ਉਪਯੋਗੀ ਹੋ ਸਕਦਾ ਹੈ, ਜੋ ਫਰੰਟਲਾਈਨ ਤੋਂ ਬਹੁਤ ਪਿੱਛੇ ਕੰਮ ਕਰਦੀਆਂ ਸਨ।

ਐਂਟੋਨੋਵ ਦੇ ਡਿਜ਼ਾਈਨ ਨੇ ਦੁਬਾਰਾ ਕਦੇ ਉਡਾਣ ਨਹੀਂ ਭਰੀ, ਪਰ ਇਹ ਫਲਾਇੰਗ ਟੈਂਕ ਦੀ ਧਾਰਨਾ ਦਾ ਅੰਤ ਨਹੀਂ ਸੀ।

ਪਹਿਲੇ ਵਿਸ਼ਵ ਯੁੱਧ ਤੋਂ ਲੜਨ ਦੇ ਤਰੀਕੇ ਬਦਲਣਾ

  • ਇਹ 1917 ਵਿੱਚ ਪਹਿਲੇ ਬਖਤਰਬੰਦ ਟੈਂਕਾਂ ਦਾ ਆਗਮਨ ਸੀ ਜਿਸ ਨੇ ਡੈੱਡਲਾਕ ਨੂੰ ਤੋੜ ਦਿੱਤਾ।
  • 1930 ਦੇ ਦਹਾਕੇ ਵਿੱਚ ਦੇਸ਼ ਸੋਚ ਰਹੇ ਸਨ ਸੈਨਿਕਾਂ ਨੂੰ ਜਲਦੀ ਨਾਲ ਬਖਤਰਬੰਦ ਸਹਾਇਤਾ ਕਿਵੇਂ ਮਿਲ ਸਕਦੀ ਹੈ।
  • ’ਤੇ 1930 ਦੇ ਦਹਾਕੇ ਵਿੱਚ ਇਸ ਸਬੰਧੀ ਸੋਵੀਅਤ ਯੂਨੀਅਨ ਵਿੱਚ ਸੁਚੇਤ ਹੋ ਕੇ ਮੋਬਾਇਲ ਉੱਡਣ ਵਾਲੇ ਟੈਂਕਾਂ ਲਈ ਪ੍ਰਯੋਗ ਕੀਤੇ ਗਏ।
  • ਇਹ ਤਕਨੀਕੀ ਤੌਰ 'ਤੇ ਸੰਭਵ ਸੀ, ਪਰ ਇਨ੍ਹਾਂ ਦਾ ਸਾਈਜ਼ ਬਹੁਤ ਵੱਡਾ ਸੀ
  • 20ਵੀਂ ਸਦੀ ਦੇ ਪਹਿਲੇ ਅੱਧ ਵਿੱਚ ਗਲਾਈਡਰ ਦੇ ਵਿਕਾਸ ਦਾ ਇੱਕ ਪ੍ਰਮੁੱਖ ਕਾਰਨ ਫੌਜੀ ਉਪਯੋਗ ਸੀ।
  • ਜਰਮਨੀ, ਯੂਐੱਸਐੱਸਆਰ, ਯੂਕੇ ਅਤੇ ਯੂਐੱਸ ਨੇ ਗਲਾਈਡਰ ਬਣਾਉਣ ਲਈ ਬਹੁਤ ਯਤਨ ਕੀਤੇ ਜੋ ਯੁੱਧ ਵਿੱਚ ਫੌਜਾਂ ਅਤੇ ਮਾਲ ਨੂੰ ਲਿਜਾ ਸਕਣ।
  • 1930 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਟੈਂਕ ਛੋਟੇ ਹੋ ਗਏ ਕਿਉਂਕਿ ਫੌਜੀ ਯੋਜਨਾਕਾਰਾਂ ਨੇ ਵਧੇਰੇ ਮੋਬਾਈਲ ਯੁੱਧਾਂ ਵੱਲ ਰੁਖ਼ ਕੀਤਾ।
  • 1940 ਵਿੱਚ ਯੂਐੱਸਐੱਸਆਰ ਉੱਤੇ ਜਰਮਨ ਹਮਲੇ ਤੋਂ ਠੀਕ ਸਾਲ ਪਹਿਲਾਂ, ਐਂਟੋਨੋਵ ਨੂੰ ਇੱਕ ਗਲਾਈਡਰ ’ਤੇ ਕੰਮ ਕਰਨ ਲਈ ਲਿਆਂਦਾ ਗਿਆ ਸੀ ਜੋ ਛੋਟੇ ਟੈਂਕਾਂ ਨੂੰ ਉਤਾਰ ਸਕਦਾ ਸੀ।
  • ਐਂਟੋਨੋਵ 1941 ਵਿੱਚ ਡਿਜ਼ਾਈਨ ਕੀਤਾ ਗਿਆ ਜੋ, ਯੂਐੱਸਐੱਸਆਰ ਉੱਤੇ ਜਰਮਨੀ ਦੇ ਹਮਲੇ ਦੇ ਲੰਬੇ ਸਮੇਂ ਤੱਕ ਕਾਗਜ਼ ਉੱਤੇ ਹੀ ਰਿਹਾ।

ਜਪਾਨ ਦੀ ਕੋਸ਼ਿਸ਼

ਜਪਾਨ, ਜਿਸ ਨੂੰ ਕ੍ਰਿਸਟੀ ਦੀ ਧਾਰਨਾ ਵਿੱਚ ਵੀ ਦਿਲਚਸਪੀ ਸੀ, ਨੇ ਵੀ ਦੂਜੇ ਵਿਸ਼ਵ ਯੁੱਧ ਦੌਰਾਨ ਇਸ ਵਿਚਾਰ ਦੀ ਖੋਜ ਕੀਤੀ।

ਉਨ੍ਹਾਂ ਦਾ ਸਪੈਸ਼ਲ ਨੰਬਰ 3 ਲਾਈਟ ਟੈਂਕ ਕੁ-ਰੋ ਖਾਸ ਤੌਰ 'ਤੇ ਕੰਮ ਲਈ ਬਣਾਇਆ ਜੋ ਬਿਲਕੁਲ ਨਵਾਂ ਡਿਜ਼ਾਇਨ ਸੀ।

A-40 ਦੀ ਤਰ੍ਹਾਂ ਇਸ ਨੂੰ ਇੱਕ ਵੱਡੇ ਜਹਾਜ਼ ਦੇ ਪਿੱਛੇ ਖਿੱਚਣ ਦਾ ਇਰਾਦਾ ਸੀ, ਅਤੇ ਜੰਗ ਦੇ ਮੈਦਾਨ ਵਿੱਚ ਆਪਣਾ ਰਸਤਾ ਬਣਾਉਣ ਲਈ ਇਸ ਨੂੰ ਛੱਡਿਆ ਗਿਆ ਸੀ।

ਯੁੱਧ ਦੇ ਦੌਰਾਨ ਬ੍ਰਿਟੇਨ ਨੇ ਵੀ ਫਲਾਇੰਗ ਟੈਂਕ ਵੱਲ ਕੁਝ ਅਸਥਾਈ ਕਦਮ ਚੁੱਕੇ ਸਨ।

ਡਿਜ਼ਾਈਨਰਾਂ ਨੇ ਦੇਖਿਆ ਕਿ ਤੇਜ਼ ਗਤੀ ਨਾਲ ਉਡਾਣ ਭਰਨ ਦਾ ਤਣਾਅ ਟੈਂਕ ਦੇ ਟ੍ਰੈਕਾਂ ਨੂੰ ਤੇਜ਼ੀ ਨਾਲ ਖਰਾਬ ਕਰ ਦੇਵੇਗਾ, ਇਸ ਲਈ ਕੁਝ ਬਦਲਾਅ ਵੀ ਕੀਤੇ ਗਏ।

ਵਿੰਗਜ਼ ਅਤੇ ਟੇਲ ਵਾਂਗ ਲੈਂਡਿੰਗ ਤੋਂ ਬਾਅਦ ਸਕੀ ਨੂੰ ਜਲਦੀ ਅਲੱਗ ਕੀਤਾ ਜਾ ਸਕਦਾ ਹੈ, ਅਤੇ ਛੋਟਾ 2.9-ਟਨ ਟੈਂਕ ਐਕਸ਼ਨ ਵਿੱਚ ਆ ਸਕਦਾ ਹੈ।

ਪਰ ਦੋ ਸਾਲ ਬਾਅਦ ਇਹ ਪ੍ਰਾਜੈਕਟ ਰੱਦ ਕਰ ਦਿੱਤਾ ਗਿਆ, ਕਿਉਂਕਿ ਜਾਪਾਨ ਨੂੰ ਖੁਦ ਨੂੰ ਇੱਕ ਰੱਖਿਆਤਮਕ ਯੁੱਧ ਲੜਨਾ ਪਿਆ, ਅਤੇ ਅਮਰੀਕਾ ਦੀ ਹਵਾਈ ਉੱਤਮਤਾ ਵਧਣ ਨਾਲ ਹੌਲੀ, ਕਮਜ਼ੋਰ ਹਵਾਈ ਜਹਾਜ਼ਾਂ ਨਾਲ ਅਜਿਹੇ ਹਥਿਆਰਾਂ ਨੂੰ ਤਾਇਨਾਤ ਕਰਨਾ ਬਹੁਤ ਖਤਰਨਾਕ ਬਣ ਗਿਆ।

ਪ੍ਰਾਜੈਕਟ ਕਦੇ ਵੀ ਪ੍ਰੋਟੋਟਾਈਪ ਪੜਾਅ ਤੋਂ ਅੱਗੇ ਨਹੀਂ ਵਧਿਆ ਅਤੇ ਟੈਂਕ ਨੇ ਕਦੇ ਉਡਾਣ ਨਹੀਂ ਭਰੀ।

ਬ੍ਰਿਟੇਨ ਨੇ ਵੀ ਯੁੱਧ ਦੇ ਦੌਰਾਨ ਇੱਕ ਫਲਾਇੰਗ ਟੈਂਕ ਵੱਲ ਕੁਝ ਅਸਥਾਈ ਕਦਮ ਵਧਾਏ। ਅਜਿਹਾ ਡਿਜ਼ਾਈਨ ਜੋ ਕਿ ਸਧਾਰਨ ਸੀ ਅਤੇ ਇਹ ਉੱਡ ਵੀ ਗਿਆ।

ਬੇਨੇਸ ਬੈਟ ਇੱਕ ਵੱਡੇ ਡਿਜ਼ਾਈਨ ਦੀ ਖੋਜ ਕਰਨ ਲਈ ਗਲਾਈਡਰ ਧਾਰਨਾ ਸੀ ਜਿਸ ਦੀ ਵਰਤੋਂ ਟੈਂਕ ਨਾਲ ਕੀਤੀ ਜਾ ਸਕਦੀ ਸੀ। A-40 ਦੇ ਉਲਟ, ਬੈਟ ਦੇ ਦੋ ਦੀ ਬਜਾਏ ਖੰਭਾਂ ਦਾ ਇੱਕ ਸੈੱਟ ਸੀ।

ਜੇਕਰ ਬੈਟ ਦਾ ਉਤਪਾਦਨ ਹੁੰਦਾ, ਤਾਂ ਇਸ ਵਿੱਚ ਖਾਸ ਤੌਰ 'ਤੇ ਵੱਡੇ ਖੰਭਾਂ ਦਾ ਫੈਲਾਅ ਹੁੰਦਾ ਯਾਨੀ 100 ਫੁੱਟ (30 ਮੀਟਰ) ਤੋਂ ਵੱਧ ਚੌੜਾ।

ਇੱਕ ਦਹਾਕੇ ਬਾਅਦ ਸੁਪਰਸੋਨਿਕ ਜੈੱਟ ਲੜਾਕੂ ਜਹਾਜ਼ਾਂ ਵਿੱਚ ਵਰਤੀ ਜਾਣ ਵਾਲੀ ਇੱਕ ਆਮ ਵਿਸ਼ੇਸ਼ਤਾ ਵਿੰਗ ਨੂੰ ਵੀ ਪਿੱਛੇ ਛੱਡ ਦਿੱਤਾ ਗਿਆ ਸੀ, ਪਰ ਦੂਜੇ ਵਿਸ਼ਵ ਯੁੱਧ ਦੌਰਾਨ ਐਰੋਡਾਇਨਾਮਿਕ ਪ੍ਰਗਤੀ ਨੂੰ ਸ਼ਾਇਦ ਘੱਟ ਹੀ ਕਦੇ ਦੇਖਿਆ ਗਿਆ।

ਬੈਟ ਦੀ ਕੋਈ ਟੇਲ (ਪੂਛ) ਨਹੀਂ ਸੀ ਅਤੇ ਇਸ ਦੀ ਬਜਾਏ ਹਰੇਕ ਵਿੰਗ ਦੇ ਸਿਰੇ ’ਤੇ ਟੇਲਫਿਨ ਦੀ ਤਰ੍ਹਾਂ ਲੰਬਕਾਰੀ ਸਟੈਬੀਲਾਈਜ਼ਰ ਸੀ। ਬੇਨੇਸ ਪ੍ਰੋਟੋਟਾਈਪ ਵਿੱਚ ਅਸਲ ਵਿੱਚ ਇੱਕ ਟੈਂਕ ਨਹੀਂ ਸੀ - ਪਾਇਲਟ ਇੱਕ ਛੋਟੇ ਜਿਹੇ ਫਿਊਜ਼ਲੇਜ ਵਿੱਚ ਬੈਠਾ ਸੀ, ਜੋ ਕਿ ਵਿਸ਼ਾਲ ਵਿੰਗ ਤੋਂ ਥੋੜ੍ਹਾ ਛੋਟਾ ਸੀ।

ਇਸ ਦੇ ਪਾਇਲਟ ਰੌਬਰਟ ਕ੍ਰੋਨਫੇਲਡ ਨੇ ਬਾਅਦ ਵਿੱਚ ਕਿਹਾ: ‘‘ਆਪਣੇ ਅਪਰੰਪਰਾਗਤ ਡਿਜ਼ਾਈਨ ਦੇ ਬਾਵਜੂਦ, ਇਹ ਜਹਾਜ਼ ਬਹੁਤ ਹਲਕੇ ਅਤੇ ਜਵਾਬਦੇਹ ਨਿਯੰਤਰਣ ਵਾਲੇ ਦੂਜੇ ਹਲਕੇ ਗਲਾਈਡਰਾਂ ਵਾਂਗ ਹੀ ਸੰਭਲਦਾ ਹੈ ਅਤੇ ਪਾਇਲਟਾਂ ਦੁਆਰਾ ਉਡਾਣ ਦੇ ਸਾਰੇ ਆਮ ਵਿਵਹਾਰਾਂ ਵਿੱਚ ਉਡਾਉਣ ਲਈ ਸੁਰੱਖਿਅਤ ਹੈ।’’

ਦੂਜੇ ਵਿਸ਼ਵ ਯੁੱਧ ਦੇ ਅੰਤ ਤੋਂ ਬਾਅਦ ਵੱਡੇ ਹੈਲੀਕਾਪਟਰਾਂ ਅਤੇ ਸਮਰਪਿਤ ਫੌਜੀ ਟਰਾਂਸਪੋਰਟੇਸ਼ਨ ਦੇ ਆਗਮਨ ਨੇ ਫਲਾਇੰਗ ਟੈਂਕ ਵਿਚਾਰ ਨੂੰ ਬੇਲੋੜਾ ਬਣਾ ਦਿੱਤਾ ਹੈ।

ਬੈਟ ਦਾ ਸੰਪੂਰਨ ਆਕਾਰ ਵਾਲਾ ਸੰਸਕਰਣ ਕਦੇ ਨਹੀਂ ਬਣਾਇਆ ਗਿਆ ਸੀ। ਵਿਨਚੈਸਟਰ ਕਹਿੰਦੇ ਹਨ, ‘‘ਬੈਟ ਕਿਸੇ ਚੀਜ਼ ਨੂੰ ਜੰਗ ਦੇ ਮੈਦਾਨ ਵਿੱਚ ਲਿਜਾਣ ਦਾ ਇੱਕ ਤਰੀਕਾ ਸੀ, ਪਰ ਸਮੱਸਿਆ ਇਹ ਸੀ ਕਿ ਉਨ੍ਹਾਂ ਕੋਲ ਅਸਲ ਵਿੱਚ ਕਦੇ ਕੁਝ ਨਹੀਂ ਸੀ।’’

ਬ੍ਰਿਟੇਨ ਨੇ ਫਲਾਇੰਗ ਟੈਂਕ ਦੇ ਵਿਚਾਰ ਨੂੰ ਤਿਆਗ ਦਿੱਤਾ।

ਇਸ ਦੀ ਬਜਾਏ, ਇਸ ਨੇ ਇੱਕ ਗਲਾਈਡਰ ਬਣਾਇਆ ਜੋ ਇੱਕ ਹੈਮਿਲਕਾਰ ਗਲਾਈਡਰ ਨੂੰ ਲੈ ਜਾਣ ਲਈ ਕਾਫ਼ੀ ਵੱਡਾ ਸੀ।

ਇੱਕ ਟੈਂਕ ਨੂੰ ਲੈ ਜਾਣ ਲਈ ਕਾਫ਼ੀ ਵੱਡਾ ਗਲਾਈਡਰ ਬਣਾਉਣ ਦਾ ਆਰਡਰ 1940 ਵਿੱਚ ਬ੍ਰਿਟਿਸ਼ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦੁਆਰਾ ਖੁਦ ਦਿੱਤਾ ਗਿਆ ਸੀ।

ਵਜ਼ਨਦਾਰ ਹੈਮਿਲਕਾਰ ਗਲਾਈਡਰ ਇੱਕ ਟੈਟਰਾਚ ਟੂ-ਮੈਨ ਟੈਂਕ ਨੂੰ ਲਿਜਾਣ ਲਈ ਕਾਫੀ ਵੱਡਾ ਸੀ, ਜਿਸ ਨੂੰ ਗਲਾਈਡਰ ਨੂੰ ਆਰਾਮ ਦੁਆਉਣ ਤੋਂ ਬਾਅਦ ਉਸ ਦੇ ਸਾਹਮਣੇ ਦੇ ਖੁੱਲ੍ਹੇ ਦਰਵਾਜ਼ੇ ਰਾਹੀਂ ਚਲਾਇਆ ਜਾ ਸਕਦਾ ਸੀ।

ਆਪਣੀ ਇੱਕਮਾਤਰ ਉਡਾਣ ਦੇ ਅੱਸੀ ਸਾਲਾਂ ਬਾਅਦ ਵਿਨਚੈਸਟਰ ਦਾ ਕਹਿਣਾ ਹੈ ਕਿ A-40 ਨੇ ਇੱਕ ਦਿਲਚਸਪ ਸੰਕਲਪ ਦਿਖਾਇਆ, ਪਰ ਆਖਰਕਾਰ ਇਹ ਦਮ ਤੋੜ ਗਿਆ।

‘‘ਇੱਕ ਬਾਰ ਦੀਆਂ ਉਡਾਣਾਂ ਲਈ ਇਨ੍ਹਾਂ ਵਿੰਗਾਂ ਦੇ ਨਿਰਮਾਣ ਵਿੱਚ ਕੋਸ਼ਿਸ਼ ਸ਼ਾਮਲ ਸੀ, ਅਤੇ ਉਨ੍ਹਾਂ ਦੀ ਕਮਜ਼ੋਰੀ ਸੀ ਕਿ ਤੁਸੀਂ ਉਨ੍ਹਾਂ ਨੂੰ ਮੀਲ ਦੂਰ ਤੋਂ ਦੇਖ ਸਕਦੇ ਸੀ ਅਤੇ ਜੇਕਰ ਉਹ ਖ਼ਤਰੇ ਵਿੱਚ ਹੁੰਦੇ ਤਾਂ ਉਹ ਬਹੁਤ ਤੇਜ਼ੀ ਨਾਲ ਅੱਗੇ ਵਧਣ ਦੇ ਯੋਗ ਨਹੀਂ ਹੋਣਗੇ।’’

ਖੰਭਾਂ ਵਾਲੇ ਟੈਂਕ ਦੀ ਧਾਰਨਾ ਧਰਤੀ ’ਤੇ ਨਸ਼ਟ ਹੋ ਸਕਦੀ ਹੈ, ਪਰ ਹਵਾ ਵਿੱਚੋਂ ਟੈਂਕਾਂ ਦਾ ਸੁਪਨਾ ਨਹੀਂ ਮਰਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)