ਕੋਰੋਨਾਵਾਇਰਸ ਅਪਡੇਟ: ਮਹਾਰਾਸ਼ਟਰ 'ਚ ਵੂਹਾਨ ਨਾਲੋਂ ਵੱਧ ਮਾਮਲੇ, ਪੰਜਾਬ ਦਾ ਕੀ ਹੈ ਤਾਜ਼ਾ ਹਾਲ
ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 71 ਲੱਖ ਤੋਂ ਪਾਰ, 4 ਲੱਖ 7 ਹਜਾਰ ਤੋਂ ਵੱਧ ਮੌਤਾਂ
ਲਾਈਵ ਕਵਰੇਜ
ਕੋਰੋਨਾਵਾਇਰਸ : ਪੰਜਾਬ ਤੇ ਭਾਰਤ ਸਣੇ ਵਿਸ਼ਵ ਦੇ ਅਹਿਮ ਘਟਨਾਕ੍ਰਮ
ਜੌਹਨ ਹੌਪਕਿਨਸ ਯੂਨੀਵਰਸਿਟੀ ਦੇ ਡੈਸ਼ਬੋਰਡ ਮੁਤਾਬਕ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 72 ਲੱਖ 77 ਹਜ਼ਾਰ ਤੋਂ ਪਾਰ, 4.11 ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਅਮਰੀਕਾ ਕੋਰੋਨਾਵਾਇਰਸ ਤੋਂ ਸਭ ਤੋਂ ਪ੍ਰਭਾਵਿਤ ਦੇਸ਼ ਹੈ। ਉਸ ਤੋਂ ਬਾਅਦ ਬ੍ਰਾਜ਼ੀਲ ਅਤੇ ਰੂਸ ਦਾ ਹੈ।
ਚੀਨ ਨੇ ਆਸਟਰੇਲੀਆ ਵਿੱਚ ਪੜ੍ਹ ਰਹੇ ਆਪਣੇ ਵਿਦਿਆਰਥੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਨਸਲੀ ਹਿੰਸਾ ਤੋਂ ਸਾਵਧਾਨ ਰਹਿਣ ਚੇਤਾਵਨੀ ਦਿੱਤੀ ਹੈ। ਦੂਜੇ ਪਾਸੇ ਅਮਰੀਕਾ ਨੇ ਆਪਣੇ ਵੂਹਾਨ ਕੌਂਸਲੇਟ ਵਿੱਚ ਮੁੜ ਕੰਮ ਸ਼ੁਰੂ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਵਿਚ ਕੋਰੋਨਾਵਾਇਰਸ ਦੇ ਪੌਜ਼ਿਟਿਵ ਕੇਸਾਂ ਦੀ ਗਿਣਤੀ 2805 ਹੋ ਗਈ ਹੈ। ਸਭ ਤੋਂ ਵੱਧ ਮਾਮਲੇ ਅੰਮ੍ਰਿਤਸਰ ਵਿਚ ਹਨ। ਖ਼ਬਰ ਏਜੰਸੀ ਏਐੱਨਆਈ ਮੁਤਾਬਕ ਅੱਜ ਤੋਂ ਪੰਜਾਬ ਵਿੱਚ ਕਮਿਊਨਿਟੀ ਕਿਚਨ, ਲੰਗਰ ਅਤੇ ਪ੍ਰਸ਼ਾਦ ਵੰਡਣ ਦੀ ਇਜਾਜ਼ਤ ਮਿਲ ਗਈ ਹੈ।
ਭਾਰਤ ਵਿੱਚ 1,35,205 ਮਰੀਜ਼ ਠੀਕ ਹੋ ਚੁੱਕੇ ਹਨ। ਇੱਥੇ ਮਹਾਰਾਸ਼ਟਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਚੀਨ ਨਾਲੋਂ ਵੀ ਵੱਧ ਹੋ ਗਏ ਹਨ। ਇੱਥੇ ਕੁੱਲ 90,787 ਮਾਮਲੇ ਹੋ ਗਏ ਹਨ। ਮੁੰਬਈ ਵਿੱਚ ਲਾਗ ਦੇ ਮਾਮਲੇ ਵੂਹਾਨ ਤੋਂ ਵੀ ਪਾਰ ਹੋ ਗਏ ਹਨ।
ਯੂਰਪੀ ਯੂਨੀਅਨ ਨੇ ਫੇਸਬੁੱਕ, ਗੂਗਲ ਅਤੇ ਟਵਿੱਟਰ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾਵਾਇਰਸ ਬਾਰੇ ਫੈਲ ਰਹੀ ਗਲਤ ਜਾਣਕਾਰੀ ਉੱਪਰ ਰੋਕ ਲਾਉਣ
ਵਿਸ਼ਵ ਸਿਹਤ ਸੰਗਠਨ ਦੇ ਵਿਗਿਆਨੀਆਂ ਨੇ ਸਪੱਸ਼ਟ ਕੀਤਾ ਹੈ ਕਿ ਬਿਨਾਂ ਲੱਛਣਾਂ ਵਾਲੇ ਲੋਕਾਂ ਤੋਂ ਕੋਰੋਨਾ ਫੈਲਣ ਦਾ ਕਿੰਨਾ ਕੁ ਡਰ ਹੈ, ਇਹ ਗੁੱਥੀ ’ਅਜੇ ਵੀ ਅਣਸੁਲਝੀ’ ਹੈ।

ਤਸਵੀਰ ਸਰੋਤ, Getty Images
ਕੋਰੋਨਾਵਾਇਰਸ ਮਹਾਂਮਾਰੀ ਬਹਾਨੇ ਤੁਹਾਡੀ ਜਸੂਸੀ ਇਸ ਹਦ ਤੱਕ ਕੀਤੀ ਜਾ ਸਕਦੀ ਹੈ
ਕੋਰੋਨਾਵਾਇਰਸ ਦੀ ਵੈਕਸੀਨ ਬਣਾਉਣ ਅਤੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਵੀ ਤਕਨੀਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
ਪਰ ਇਸ ਦੇ ਨਾਲ ਹੀ ਨਿੱਜਤਾ ਦੀ ਉਲੰਘਣਾ ਕਰਨ ਅਤੇ ਨਾਗਰਿਕਾਂ ਉੱਤੇ ਨਿਗਰਾਨੀ ਰੱਖਣ ਦਾ ਦਾਇਰਾ ਵਧਾਉਣ ਲਈ ਵੀ ਅਜਿਹੇ ਤਰੀਕਿਆਂ ਉੱਤੇ ਕੰਮ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਪਹਿਲਾਂ ਕਦੇ ਵੀ ਇਸਤੇਮਾਲ ਨਹੀਂ ਕੀਤਾ ਸੀ।
ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਜਾਣਕਾਰਾਂ ਦੀ ਚੇਤਾਵਨੀ ਦੇ ਬਾਵਜੂਦ ਮਹਾਂਮਾਰੀ ਨਾਲ ਜੰਗ ਵਿੱਚ ਇਹ ਬੇਹੱਦ ਅਹਿਮ ਸਾਬਿਤ ਹੋ ਰਹੀ ਹੈ।
ਅਜਿਹੇ ’ਚ ਇਨ੍ਹਾਂ ਤਕਨੀਕਾਂ ਦੇ ਸਹਾਰੇ ਕਿਤੇ ਤੁਹਾਡੀ ਜਾਸੂਸੀ ਤਾਂ ਨਹੀਂ ਹੋ ਰਹੀ, ਇਸ ਬਾਰੇ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਤਸਵੀਰ ਸਰੋਤ, Getty Images
ਕੋਰੋਨਾਵਾਇਰਸ : ਕਿਵੇਂ ਕਰਦਾ ਹੈ ਹਮਲਾ ਤੇ ਸਰੀਰ 'ਚ ਕੀ ਆਉਂਦੇ ਨੇ ਬਦਲਾਅ
ਵਾਇਰਸ ਸਰੀਰ ਉੱਤੇ ਹਮਲਾ ਕਿਵੇਂ ਕਰਦਾ ਹੈ, ਕੁਝ ਲੋਕ ਮਰ ਕਿਉਂ ਜਾਂਦੇ ਅਤੇ ਇਸ ਦਾ ਇਲਾਜ ਕਿਵੇਂ ਹੁੰਦਾ ਹੈ ਇਸ ਮਹਾਮਾਰੀ ਨਾਲ ਜੁੜੇ ਅਹਿਮ ਸਵਾਲ ਹਨ।
ਵਾਇਰਸ ਸਾਡੇ ਸਰੀਰ ਵਿਚ ਦਾਖਲ ਹੁੰਦਿਆਂ ਹੀ ਸਰੀਰਕ ਸੈੱਲਾਂ ਵਿਚ ਦਾਖ਼ਲ ਹੋ ਕੇ ਇਸ ਉੱਤੇ ਕਬਜ਼ਾ ਜਮਾ ਲੈਂਦਾ ਹੈ।
ਕੋਰੋਨਾਵਾਇਰਸ ਨੂੰ ਅਧਿਕਾਰਤ ਤੌਰ ਉੱਤੇ ਸਾਰਸ-ਕੋਵ-2 (Sars-CoV-2) ਦਾ ਨਾਂ ਦਿੱਤਾ ਗਿਆ ਹੈ।
ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਲੌਕਡਾਊਨ ਵਿੱਚ ਦਾਨਾ ਨਾ ਮਿਲਣ ਕਾਰਨ ਇੱਕ ਹਜ਼ਾਰ ਤੋਂ ਵੱਧ ਪੰਛੀਆਂ ਦੀ ਮੌਤ
ਅਫਗਾਨਿਸਤਾਨ ਦੀ ਮਸ਼ਹੂਰ ਮਜ਼ਾਰ-ਏ-ਸ਼ਰੀਫ ਮਸਜਿਦ ਵਿਚ ਪਾਲੇ ਗਏ ਚਿੱਟੇ ਕਬੂਤਰਾਂ ਵਿੱਚੋਂ ਹਜ਼ਾਰ ਤੋਂ ਵੱਧ ਚਿੱਟੇ ਕਬੂਤਰਾਂ ਦੀ ਦਾਨਾ ਨਾ ਮਿਲਣ ਕਾਰਨ ਮੌਤ ਹੋ ਚੁੱਕੀ ਹੈ।
ਕੋਰੋਨਾਵਾਇਰਸ ਲੌਕਡਾਊਨ ਕਾਰਨ ਮਸਜਿਦ ਕਾਫ਼ੀ ਸਮੇਂ ਲਈ ਬੰਦ ਰਹੀ।
12 ਵੀਂ ਸਦੀ ਦੀ ਇਹ ਮਸਜਿਦ ਨੀਲੀ ਮਸਜਿਦ ਵਜੋਂ ਵੀ ਜਾਣੀ ਜਾਂਦੀ ਹੈ ਕਿਉਂਕਿ ਇਸਦੇ ਪੱਥਰ ਨੀਲੇ ਰੰਗ ਦੇ ਹਨ।
ਮਸਜਿਦ ਦੀ ਰਖਵਾਲੀ ਕਰਨ ਵਾਲੇ ਕਾਯੂਮ ਅੰਸਾਰੀ ਨੇ ਖ਼ਬਰ ਏਜੰਸੀ ਏਐਫ਼ਪੀ ਨੂੰ ਦੱਸਿਆ, “ਹਰ ਰੋਜ਼ 30 ਤੋਂ ਵੱਧ ਡੋਵ (ਚਿੱਟੇ ਕਬੂਤਰ) ਮਰ ਰਹੇ ਸਨ। ਅਸੀਂ ਇੰਨ੍ਹਾਂ ਨੂੰ ਇਸ ਮਸਜਿਦ ਦੇ ਬਾਹਰ ਦਫ਼ਨਾਇਆ ਕਰਦੇ ਸੀ।”
ਉਹ ਕਹਿੰਦੇ ਹਨ ਕਿ ਹੁਣ ਤੱਕ ਇਕ ਹਜ਼ਾਰ ਤੋਂ ਵੱਧ ਪੰਛੀ ਮਰ ਚੁੱਕੇ ਹਨ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਅਫਗਾਨਿਸਤਾਨ ਦੀ ਮਜ਼ਾਰ-ਏ-ਸ਼ਰੀਫ ਮਸਜਿਦ ਵਿਚ ਹਜ਼ਾਰ ਤੋਂ ਵੱਧ ਚਿੱਟੇ ਕਬੂਤਰਾਂ ਦੀ ਮੌਤ ਹੋ ਚੁੱਕੀ ਹੈ। 
ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਲੌਕਡਾਊਨ ਕਾਰਨ ਮਸਜਿਦ ਬੰਦ ਰਹੀ ਅਤੇ ਦਾਨਾ ਨਾ ਮਿਲਣ ਕਾਰਨ ਕਬੂਤਰਾਂ ਦੀ ਮੌਤ ਹੋ ਗਈ ਕੋਰੋਨਾਵਾਇਰਸ: ਅੱਤ ਨਾਜ਼ੁਕ ਹਾਲਤ ਵਿਚ ਇਲਾਜ ਕਰਨ ਵਾਲੇ ਡਾਕਟਰਾਂ ਦਾ ਹਾਲ
ਕੋਰੋਨਾਵਾਇਰਸ ਮਹਾਂਮਾਰੀ ਬ੍ਰਿਟੇਨ ਦੀ ਐੱਨਐੱਚਐੱਸ ਵੱਲੋਂ ਦੇਖਿਆ ਗਿਆ ਹੁਣ ਤੱਕ ਦਾ ਸਭ ਤੋਂ ਭਿਆਨਕ ਸੰਕਟ ਹੈ।
ਡਾਕਟਰਾਂ ਤੇ ਨਰਸਾਂ ਲਈ ਇਸ ਤਣਾਪੂਰਨ ਸਥਿਤੀ ਵਿੱਚ ਕੰਮ ਕਰਨਾ ਉਸ ਤੋਂ ਵੀ ਮੁਸ਼ਕਲ ਹੈ।
ਲੰਡਨ ਦੇ ਯੂਨੀਵਰਸਿਟੀ ਮੈਡੀਕਲ ਕਾਲਜ ਦੇ ਆਈਸੀਯੂ ਵਿੱਚ ਡਾਕਟਰਾਂ ਦੀ ਟੀਮ ਕਿਵੇਂ ਦਿਨ-ਰਾਤ ਇੱਕ ਕਰ ਕੇ ਮਰੀਜ਼ਾਂ ਦੀ ਸੰਭਾਲ ਕਰ ਰਹੀ ਹੈ?
ਇਹ ਦੇਖਣ ਬੀਬੀਸੀ ਦੇ ਸਿਹਤ ਪੱਤਰਕਾਰ, ਫਰਗਸ ਵੌਲਸ਼ਨ ਇੱਥੋਂ ਦੇ ਆਈਸੀਯੂ ਵਿੱਚ ਪਹੁੰਚੇ।
ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਦੇ ਮਰੀਜ਼ ਦੇਖਣ ਵਾਲੇ ਡਾਕਟਰ ਕਿਹੜੇ ਹਾਲਾਂ ਵਿੱਚ ਕੰਮ ਕਰਦੇ ਹਨ ਲੌਕਡਾਊਨ 'ਚ ਮਾਰੇ ਗਏ ਮਜ਼ਦੂਰ ਦੇ ਪਿਤਾ ਦੀ ਮੋਦੀ ਦੇ ਨਾਮ ਚਿੱਠੀ
ਕੋਰੋਨਾਵਾਇਰਸ ਰਾਊਂਡ ਅਪ: ਪੰਜਾਬ ਤੇ ਭਾਰਤ ਸਣੇ ਅਹਿਮ ਵਿਸ਼ਵ ਘਟਨਾਕ੍ਰਮ
ਕੋਰੋਨਾਵਾਇਰਸ ਰਾਊਂਡਅਪ ਵਿੱਚ ਜਾਣੋ ਪੰਜਾਬ ਅਤੇ ਦੇਸ਼ ਦੁਨੀਆਂ ਦਾ ਮੁੱਖ ਘਟਨਾਕ੍ਰਮ। ਮੁੰਬਈ ਵਿੱਚ ਕੋਰੋਨਾਵਾਇਰਸ ਦੇ ਚੀਨ ਦੇ ਵੂਹਾਨ ਸ਼ਹਿਰ ਤੋਂ ਵੀ ਜ਼ਿਆਦਾ ਮਾਮਲੇ ਹੋ ਗਏ ਹਨ ਜਦ ਕਿ ਪੰਜਾਬ ਵਿੱਚ ਸਾਦੇ ਵਿਆਹਾਂ ਦਾ ਦੌਰ ਸ਼ੁਰੂ ਹੋ ਰਿਹਾ ਹੈ।
ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਰਾਊਂਡਅਪ: ਕੀ ਪੰਜਾਬ ਵਿੱਚ ਸਾਦੇ ਵਿਆਹਾਂ ਦਾ ਦੌਰ ਆ ਰਿਹਾ ਹੈ ਕੋਰੋਨਾਵਾਇਰਸ ਪੰਜਾਬ ਅਪਡੇਟ : ਕਿਸ ਜ਼ਿਲ੍ਹੇ ਵਿਚ ਕਿੰਨੇ ਐਕਟਿਵ ਕੇਸ
ਪੰਜਾਬ ਵਿਚ ਕੋਰੋਨਾਵਾਇਰਸ ਦੇ ਪੌਜ਼ਿਟਿਵ ਕੇਸਾਂ ਦੀ ਗਿਣਤੀ 2805 ਹੋ ਗਈ ਹੈ। ਇਸ ਵਿਚੋਂ 2233 ਮਰੀਜ਼ ਠੀਕ ਹੋ ਚੁੱਕੇ ਹਨ ਜਦਕਿ 518 ਐਕਟਿਵ ਮਾਮਲੇ ਹਨ। ਸੂਬੇ ਵਿਚ ਮੌਤਾਂ ਦੀ ਗਿਣਤੀ ਦਾ ਅੰਕਰਾ 55 ਹੋ ਗਿਆ ਹੈ।
ਸਭ ਤੋਂ ਵੱਧ ਮਾਮਲੇ ਅੰਮ੍ਰਿਤਸਰ ਵਿਚ ਹਨ, ਜਿੱਥੇ ਕੁੱਲ ਮਾਮਲੇ 515 ਹਨ ਅਤੇ 356 ਠੀਕ ਹੋ ਗਏ ਹਨ ਅਤੇ 148 ਜ਼ੇਰੇ ਇਲਾਜ਼ ਹਨ।
ਪੰਜਾਬ ਸਰਕਾਰ ਦੇ ਅੰਕੜਿਆਂ ਮੁਤਾਬਕ ਜਲੰਧਰ ਵਿਚ 65, ਲੁਧਿਆਣਾ ਵਿਚ 93, ਗੁਰਦਾਸਪੁਰ ਵਿਚ 26, ਤਰਨ ਤਾਰਨ ਵਿਚ 02, ਪਟਿਆਲਾ ਵਿਚ 27, ਮੁਹਾਲੀ ਵਿਚ 24, ਹੁਸ਼ਿਆਰਪੁਰ ਵਿਚ 02, ਸੰਗਰੂਰ ਵਿਚ 19, ਪਠਾਨਕੋਟ ਵਿਚ 120, ਨਵਾਂ ਸ਼ਹਿਰ 05, ਫਰੀਦਕੋਟ ਵਿਚ 26, ਫਤਿਹਗੜ੍ਹ ਵਿਚ 09, ਰੋਪੜ ਵਿਚ 02, ਮੁਕਤਸਰ ਵਿਚ 05, ਮੋਗਾ ਵਿਚ 02, ਬਠਿੰਡਾ ਵਿਚ05, ਫ਼ਾਜ਼ਿਲਕਾ ਵਿਚ 05, ਫਿਰੋਜ਼ਪੁਰ ਵਿਚ 00, ਕਪੂਰਥਲਾ ਵਿਚ 05. ਮਾਨਸਾ ਵਿਚ 02 ਅਤੇ ਬਰਨਾਲਾ ਵਿਚ 03 ਐਕਵਿਟ ਕੇਸ ਹਨ।

ਤਸਵੀਰ ਸਰੋਤ, Getty Images
ਅਮਰੀਕਾ ਵੂਹਾਨ ਕੌਂਸਲੇਟ ਵਿੱਚ ਮੁੜ ਕੰਮ ਸ਼ੁਰੂ ਕਰਨ ਦੀ ਤਿਆਰੀ 'ਚ
ਅਮਰੀਕਾ ਚੀਨੀ ਸ਼ਹਿਰ ਵੂਹਾਨ ਵਿੱਚ ਆਪਣੇ ਕੌਂਸਲੇਟ ਵਿੱਚ ਦੁਬਾਰਾ ਕੰਮ ਸ਼ੁਰੂ ਕਰਨ ਜਾ ਰਿਹਾ ਹੈ।
ਖ਼ਬਰ ਏਜੰਸੀ ਰਾਇਟਰਜ਼ ਨੂੰ ਐਂਬੇਸੀ ਵਿੱਚ ਜਨਤਕ ਮਾਮਲਿਆਂ ਦੇ ਮੰਤਰੀ ਕਾਉਂਸਲਰ ਫਰੈਂਕ ਵ੍ਹਾਈਟੇਕਰ ਨੇ ਕਿਹਾ, "ਚੀਨ ਵਿੱਚ ਅਮਰੀਕੀ ਰਾਜਦੂਤ, ਟੈਰੀ ਬ੍ਰੈਨਸਟੈਡ ਜਲਦੀ ਹੀ ਵੂਹਾਨ ਵਿੱਚ ਦੁਬਾਰਾ ਆਪਰੇਸ਼ਨ ਸ਼ੁਰੂ ਕਰਨ ਜਾ ਰਹੇ ਹਨ।"
ਪਿਛਲੇ ਸਾਲ ਦੇ ਅਖੀਰ ਵਿੱਚ ਵੂਹਾਨ ਵਿੱਚ ਕੋਰੋਨਾਵਾਇਰਸ ਦਾ ਕਹਿਰ ਸ਼ੁਰੂ ਹੋਇਆ ਸੀ।
ਅਮਰੀਕੀ ਵਿਦੇਸ਼ ਵਿਭਾਗ ਨੇ ਜਨਵਰੀ ਦੇ ਅਖੀਰ ਵਿੱਚ ਚੀਨੀ ਕੌਂਸਲੇਟ ਦੇ ਸਟਾਫ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਾਪਸ ਸੱਦ ਲਿਆ ਸੀ ਜਦੋਂ ਚੀਨੀ ਸਰਕਾਰ ਨੇ ਸ਼ਹਿਰ ਵਿੱਚ ਸਖਤ ਲੌਕਡਾਊਨ ਕਰ ਦਿੱਤਾ ਸੀ।

ਤਸਵੀਰ ਸਰੋਤ, AFP
ਧਾਰਮਿਕ ਥਾਵਾਂ ਖੁੱਲ੍ਹੀਆਂ: ਸ਼ਰਧਾਲੂ ਕਹਿੰਦੇ, 'ਪਹਿਲਾਂ ਵਾਂਗ ਰੌਣਕਾਂ ਵਧਣ'
ਕੋਰੋਨਾਵਾਇਰਸ: ਕੀ ਹੁਣ ਦੇਸ ਵਿੱਚ ਵੱਡੇ ਵਿਆਹ ਸਮਾਗਮ ਬੰਦ ਹੋ ਜਾਣਗੇ
ਕੋਰੋਨਾਵਾਇਰਸ ਕਾਰਨ ਹੋਏ ਲੌਕਡਾਊਨ ਕਰਕੇ ਪੂਰੇ ਭਾਰਤ ਵਿੱਚ ਵਿਆਹ ਸਮਾਗਮਾਂ ਨੂੰ ਰੋਕ ਦਿੱਤਾ ਗਿਆ ਹੈ। ਪਰ ਕੁਝ ਜੋੜਿਆਂ ਨੇ ਵੱਡੇ ਵਿਆਹ ਸਮਾਗਮਾਂ ਦੀ ਥਾਂ ਛੋਟੇ ਪਰਿਵਾਰਕ ਵਿਆਹ ਵਿੱਚ ਤਬਦੀਲ ਕਰਨ ਨੂੰ ਚੁਣਿਆ।
ਤਾਂ ਕੀ ਇਹ ਨਵਾਂ ਨਾਰਮਲ ਹੋਣ ਵਾਲਾ ਹੈ?
ਨਿਤਿਨ ਅਰੋੜਾ ਅਤੇ ਚੈਤਲੀ ਪੁਰੀ ਛੇ ਸਾਲ ਪਹਿਲਾਂ ਕਾਲਜ ਵਿੱਚ ਮਿਲੇ ਸਨ ਅਤੇ ਇੱਕ ਸਾਲ ਬਾਅਦ ਡੇਟ ਕਰਨਾ ਸ਼ੁਰੂ ਕੀਤਾ।
ਉਨ੍ਹਾਂ ਨੇ ਮਈ ਦੀ ਸ਼ੁਰੂਆਤ ਵਿੱਚ ਆਪਣੇ ਵਿਆਹ ਦੀ ਤਾਰੀਕ ਤੈਅ ਕੀਤੀ ਜੋ ਕਿ ਇੱਕ ਵੱਡਾ ਸਮਾਗਮ ਹੋਣ ਵਾਲਾ ਸੀ।
2 ਮਈ ਨੂੰ ਹੋਣ ਵਾਲੇ ਉਨ੍ਹਾਂ ਦੇ ਵਿਆਹ ਲਈ ਸ਼ਹਿਰ ਦੇ ਬਾਹਰਵਾਰ ਤਿੰਨ ਦਿਨਾਂ ਸਮਾਗਮ ਲਈ ਇੱਕ ਵਿਸ਼ਾਲ ਰਿਜ਼ੌਰਟ ਬੁੱਕ ਕੀਤਾ ਗਿਆ ਸੀ।
ਪਰ ਲੌਕਡਾਊਨ ਨੇ ਸਭ ਕੁਝ ਬਦਲ ਦਿੱਤਾ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਤਸਵੀਰ ਸਰੋਤ, Sahil Arora/BBC
ਤਸਵੀਰ ਕੈਪਸ਼ਨ, ਚੈਤਾਲੀ ਪੁਰੀ ਅਤੇ ਨਿਤਿਨ ਅਰੋੜਾ ਦਾ ਵਿਆਹ ਘਰ ਦੇ ਹੀ ਇੱਕ ਕਮਰੇ ਵਿੱਚ ਹੋਇਆ ਵਰਚੂਅਲ ਰਾਹਤ ਪੈਕੇਜ
ਵਰਚੂਅਲ ਰੈਲੀ ਬਾਰੇ ਬੀਬੀਸੀ ਦੇ ਕਾਰਟੂਨਿਸਟ ਕੀਰਤੀਸ਼ ਦੀ ਚੋਭ

ਕੋਰੋਨਾਵਾਇਰਸ: ਬਿਨਾਂ ਲੱਛਣਾਂ ਵਾਲੇ ਮਰੀਜ਼ ਲਾਗ ਫੈਲਾ ਸਕਦੇ ਨੇ? ਗੁੱਥੀ ਅਜੇ ਵੀ ਅਣਸੁਲਝੀ - WHO
ਵਿਸ਼ਵ ਸਿਹਤ ਸੰਗਠਨ ਦੇ ਵਿਗਿਆਨੀਆਂ ਨੇ ਸਪੱਸ਼ਟ ਕੀਤਾ ਹੈ ਕਿ ਬਿਨਾਂ ਲੱਛਣਾਂ ਵਾਲੇ ਲੋਕਾਂ ਤੋਂ ਕੋਰੋਨਾ ਫੈਲਣ ਦਾ ਕਿੰਨਾ ਕੁ ਡਰ ਹੈ, ਇਹ ਗੁੱਥੀ ’ਅਜੇ ਵੀ ਅਣਸੁਲਝੀ’ ਹੈ।
ਡਾ. ਮਾਰੀਆ ਵੈਨ ਕਰਖੋਵੇ ਨੇ ਸੋਮਵਾਰ ਨੂੰ ਕਿਹਾ ਸੀ ਬਿਮਾਰੀ ਨੂੰ ਫੈਲਾਉਣ ਲਈ ਬਿਨਾਂ ਲੱਛਣਾਂ ਵਾਲੇ ਲੋਕਾਂ ਤੋਂ "ਬਿਮਾਰੀ ਫੈਲਣ ਦੀ ਸੰਭਾਵਨਾ ਘੱਟਹੈ।
ਪਰ ਹੁਣ ਉਨ੍ਹਾਂ ਨੇ ਕਿਹਾ ਹੈ ਕਿ ਇਹ ਸਿੱਟਾ ਛੋਟੇ ਅਧਿਐਨਾਂ ’ਤੇ ਆਧਾਰਿਤ ਸੀ।
ਸਬੂਤਾਂ ਮੁਤਾਬਕ ਲੱਛਣਾਂ ਵਾਲੇ ਲੋਕ ਵਧੇਰੇ ਰੋਗ ਨੂੰ ਫੈਲਾ ਸਕਦੇ ਹਨ, ਪਰ ਉਹ ਬਿਮਾਰੀ ਵਧਣ ਤੋਂ ਪਹਿਲਾਂ ਹੀ ਇਸ ਨੂੰ ਫੈਲਾ ਸਕਦੇ ਹਨ।
ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਤਸਵੀਰ ਸਰੋਤ, Getty Images
ਕੋਰੋਨਾਵਾਇਰਸ ਅਪਡੇਟ: ਚੰਡੀਗੜ੍ਹ ਵਿੱਚ ਕਿੰਨੇ ਮਾਮਲੇ?
ਚੰਡੀਗੜ੍ਹ ਵਿੱਚ ਕੋਰੋਨਾਵਾਿਰਸ ਦੇ ਕੁੱਲ ਮਾਮਲੇ 323 ਹੋਏ ਜਦੋਂਕਿ 285 ਮਰੀ਼ਜ਼ ਠੀਕ ਹੋ ਗਏ ਹਨ।
ਇਸ ਵੇਲੇ ਚੰਡੀਗੜ੍ਹ ਵਿੱਚ ਕੋਰੋਨਾਵਾਇਰਸ ਦੇ 33 ਐਕਟਿਵ ਕੇਸ ਹਨ।
ਹੁਣ ਤੱਕ 5 ਮੌਤਾਂ ਹੋ ਚੁੱਕੀਆਂ ਹਨ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਇਸ ਵੇਲੇ ਚੰਡੀਗੜ੍ਹ ਵਿੱਚ ਕੋਰੋਨਾਵਾਇਰਸ ਦੇ 33 ਐਕਟਿਵ ਕੇਸ ਹਨ (ਸੰਕੇਤਕ ਤਸਵੀਰ) ਕੋਰੋਨਾਵਾਇਰਸ ਮਹਾਮਾਰੀ ਹਾਲੇ ਖ਼ਤਮ ਨਹੀਂ ਹੋਈ ਹੈ- ਡਾ. ਐਂਥਨੀ ਫਾਊਚੀ
ਅਮਰੀਕਾ ਦੇ ਕੋਰੋਨਾਵਾਇਰਸ ਮਾਹਰ ਅਤੇ ਵ੍ਹਾਈਟ ਹਾਊਸ ਦੇ ਸਲਾਹਕਾਰ ਡਾਕਟਰ ਐਂਥਨੀ ਫਾਊਚੀ ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ ਮਹਾਂਮਾਰੀ ਅਜੇ ਖ਼ਤਮ ਨਹੀਂ ਹੋਈ ਹੈ।
ਮੰਗਲਵਾਰ ਨੂੰ ਇੱਕ ਕਾਨਫਰੰਸ ਵਿੱਚ ਉਨ੍ਹਾਂ ਨੇ ਇਸ ਸੰਕਟ ਨੂੰ ‘ਸਭ ਤੋਂ ਭੈੜਾ ਸੁਪਨਾ’ ਕਰਾਰ ਦਿੱਤਾ।
ਉਨ੍ਹਾਂ ਕਿਹਾ, “ਚਾਰ ਮਹੀਨਿਆਂ ਵਿੱਚ ਇਸ ਨੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੂਰੀ ਦੁਨੀਆਂ ਵਿੱਚ ਇਸ ਨੇ ਲੱਖਾਂ ਲੋਕਾਂ ਨੂੰ ਲਾਗ ਲਾਈ ਅਤੇ ਉਹ ਵੀ ਬਹੁਤ ਹੀ ਥੋੜੇ ਸਮੇਂ ਵਿੱਚ।
ਫੌਚੀ ਨੇ ਕਿਹਾ ਕਿ ਕੋਰੋਨਾ ਫੈਲਣ ਦਾ ਸਭ ਤੋਂ ਵੱਡਾ ਕਾਰਨ ਇਸ ਵਾਇਰਸ ਦੀਆਂ ਛੂਤ ਦੀਆਂ ਸੰਭਾਵਨਾਵਾਂ ਅਤੇ ਲਾਗ ਵਾਲੇ ਲੋਕਾਂ ਦਾ ਦੁਨੀਆਂ ਭਰ ਵਿੱਚ ਸਫ਼ਰ ਕਰਨਾ ਹੈ।
ਉਨ੍ਹਾਂ ਭਰੋਸਾ ਜਤਾਇਆ ਕਿ ਇਸ ਦਾ ਟੀਕਾ ਜਲਦੀ ਮਿਲ ਜਾਵੇਗਾ।

ਤਸਵੀਰ ਸਰੋਤ, AFP
ਤਸਵੀਰ ਕੈਪਸ਼ਨ, ਡਾਕਟਰ ਐਂਥਨੀ ਫਾਊਚੀ ਨੇ ਕਿਹਾ ਕਿ ਕੋਰੋਨਾ ਫੈਲਣ ਦਾ ਸਭ ਤੋਂ ਵੱਡਾ ਕਾਰਨ ਇਸ ਵਾਇਰਸ ਦੀਆਂ ਛੂਤ ਦੀਆਂ ਸੰਭਾਵਨਾਵਾਂ ਹਨ ਕੋਰੋਨਾਵਾਇਰਸ: ਦੱਖਣੀ ਅਫਰੀਕਾ ਦਾ ਹਵਾਈ ਫੌਜ ਦਾ ਹੈੱਡਕੁਆਰਟਰ ਆਰਜ਼ੀ ਤੌਰ 'ਤੇ ਬੰਦ
ਪ੍ਰੀਟੋਰੀਆ ਵਿਚ ਦੱਖਣੀ ਅਫਰੀਕਾ ਦਾ ਹਵਾਈ ਫੌਜ ਦਾ ਹੈੱਡਕੁਆਰਟਰ ਆਰਜ਼ੀ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ।
ਉੱਥੇ ਕੰਮ ਕਰ ਰਹੇ ਦੋ ਵਿਅਕਤੀਆਂ ਦੇ ਕੋਰੋਨਾਵਾਇਰਸ ਟੈਸਟ ਪੌਜ਼ਿਟਿਵ ਆਉਣ ਤੋਂ ਬਾਅਦ ਇਸ ਨੂੰ ਬੰਦ ਕੀਤਾ ਗਿਆ।
ਫੌਜ ਨੇ ਇੱਕ ਬਿਆਨ ਵਿਚ ਕਿਹਾ ਕਿ ਮੰਗਲਵਾਰ ਨੂੰ ਹੀ ਇਮਾਰਤ ਨੂੰ ਸਾਵਧਾਨੀ ਵਜੋਂ ਖਾਲੀ ਕਰਵਾ ਲਿਆ ਗਿਆ ਸੀ ਅਤੇ "ਵਧੇਰੇ ਸਫਾਈ" ਲਈ ਇਸ ਨੂੰ ਦੋ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ।
ਪੌਜਿਟਿਵ ਨਿਕਲੇ ਦੋਨੋਂ ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ।
ਫੌਜ ਨੇ ਉਨ੍ਹਾਂ ਸਾਰੇ ਮੁਲਾਜ਼ਮਾਂ ਨੂੰ ਸਲਾਹ ਦਿੱਤੀ ਹੈ ਕਿ ਪਿਛਲੇ 14 ਦਿਨਾਂ ਵਿੱਚ ਜੋ ਵੀ ਇਨ੍ਹਾਂ ਦੇ ਸੰਪਰਕ ਵਿੱਚ ਆਏ ਸਨ ਟੈਸਟ ਕਰਵਾਉਣ।

ਤਸਵੀਰ ਸਰੋਤ, Getty Images
'7,00,000 ਯੂਕੇ ਦੇ ਸਕੂਲ ਵਿਦਿਆਰਥੀ ਹੋਮਵਰਕ ਨਹੀਂ ਕਰ ਰਹੇ'
ਸੰਸਦ ਮੈਂਬਰ ਰੌਬਰਟ ਹੈਲਫੋਨ ਨੇ ਮੰਗਲਵਾਰ ਨੂੰ ਕਾਮਨਜ਼ ਨੂੰ ਦੱਸਿਆ ਕਿ ਯੂਕੇ ਦੇ ਹਜ਼ਾਰਾਂ ਬੱਚੇ ਘਰ ਵਿਚ ਸਕੂਲ ਦਾ ਕੋਈ ਕੰਮ ਨਹੀਂ ਕਰ ਰਹੇ ਹਨ ਅਤੇ ਛੇ ਮਹੀਨਿਆਂ ਦੀ ਪੜ੍ਹਾਈ ਨਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਮਦਦ ਦੀ ਲੋੜ ਪਵੇਗੀ।
ਹੈਲਫੋਨ, ਜੋ ਸਿਖਿਆ ਕਮੇਟੀ ਦੇ ਚੇਅਰਮੈਨ ਹਨ, ਨੇ ਕਿਹਾ ਕਿ ਤਕਰੀਬਨ 7,00,000 ਵਾਂਝੇ ਬੱਚੇ ਹੋਮਵਰਕ ਨਹੀਂ ਕਰ ਰਹੇ ਅਤੇ ਉਨ੍ਹਾਂ ਕੋਲ ਕੰਪਿਊਟਰ ਜਾਂ ਇੰਟਰਨੈਟ ਦੀ ਸਹੀ ਪਹੁੰਚ ਨਹੀਂ ਹੈ।
ਉਨ੍ਹਾਂ ਨੇਸਿੱਖਿਆ ਸਕੱਤਰ ਗੈਵਿਨ ਵਿਲੀਅਮਸਨ ਨੂੰ ਪੁੱਛਿਆ, "ਇਹ ਕਿਉਂ ਹੈ ਕਿ ਅਸੀਂ ਹਜ਼ਾਰਾਂ ਮੁਜ਼ਾਹਰਾਕਾਰੀਆਂ ਨੂੰ ਨਜ਼ਰ ਅੰਦਾਜ਼ ਕਰ ਸਕਦੇ ਹਾਂ ਅਤੇ ਪੱਬਜ਼ ਅਤੇ ਗਾਰਡਨ ਸੈਂਟਰਜ਼ ਨੂੰ ਦੁਬਾਰਾ ਖੋਲ੍ਹਣ ਲਈ ਮੁਹਿੰਮ ਚਲਾ ਸਕਦੇ ਹਾਂ, ਫਿਰ ਵੀ ਸਾਡੇ ਸਕੂਲ ਦੁਬਾਰਾ ਖੋਲ੍ਹਣੇ ਇੰਨੇ ਔਖੇ ਹਨ?"

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ ਪਾਰਲੇ-ਜੀ: ਮਿੱਠੀਆਂ ਗੋਲੀਆਂ ਤੋਂ ਲੈ ਕੇ ਬਿਸਕੁਟ ਬਣਾਉਣ ਵਾਲੀ ਕੰਪਨੀ ਨੇ ਬਣਾਇਆ ਨਵਾਂ ਰਿਕਾਰਡ
ਕਈ ਤਰ੍ਹਾਂ ਦੇ ਬਿਸਕੁਟ ਤੇ ਹੋਰ ਸਾਮਾਨ ਬਣਾਉਣ ਵਾਲੀ ਨਾਮੀ ਕੰਪਨੀ ਪਾਰਲੇ ਨੇ ਪਿਛਲੇ 4 ਦਹਾਕਿਆਂ ਵਿੱਚ ਸਭ ਤੋਂ ਵੱਧ ਬਿਸਕੁਟ ਵੇਚਣ ਦਾ ਰਿਕਾਰਡ ਕਾਇਮ ਕੀਤਾ ਹੈ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਕੰਪਨੀ ਦੇ ਸੀਨੀਅਰ ਅਧਿਕਾਰੀ ਮਯੰਕ ਸ਼ਾਹ ਨੇ ਕਿਹਾ ਹੈ ਕਿ ਲੌਕਡਾਊਨ ਦੌਰਾਨ ਅਪ੍ਰੈਲ ਅਤੇ ਮਈ ਮਹੀਨੇ 'ਚ ਪਾਰਲੇ-ਜੀ ਬਿਸਕੁਟ ਦੀ ਖ਼ਪਤ ਵਿਆਪਕ ਪੱਧਰ ਉੱਤੇ ਰਹੀ।
ਮੁਕਾਬਲੇ ਵਾਲੇ ਬਿਸਕੁਟ ਸੈਗਮੈਂਟ ਵਿੱਚ ਕੰਪਨੀ ਨੂੰ ਲਗਭਗ 5 ਫ਼ੀਸਦੀ ਮਾਰਕਿਟ ਸ਼ੇਅਰ ਦਾ ਵਾਧਾ ਮਿਲਿਆ ਹੈ।
ਪਾਰਲੇ-ਜੀ ਕੰਪਨੀ ਦਾ ਹੁਣ ਤੱਕ ਦਾ ਸਫ਼ਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਤਸਵੀਰ ਸਰੋਤ, WWW.PARLEPRODUCTS.COM
ਤਸਵੀਰ ਕੈਪਸ਼ਨ, ਕੰਪਨੀ ਦੀ ਵੈੱਬਸਾਈਟ ਦੱਸਦੀ ਕਿ 1929 ਤੋਂ ਉਹ ਭਾਰਤ ਦੇ ਮੁੱਖ ਬਿਸਕੁਟ ਅਤੇ ਕਨਫ਼ੈਕਸ਼ਨਰੀ ਨਿਰਮਾਤਾ ਬਣਨ ਵੱਲ ਵਧੇ ਹਨ


