ਕੋਰੋਨਾਵਾਇਰਸ ਅਪਡੇਟ: ਪੰਜਾਬ 'ਚ ਮੁੜ ਉਛਾਲ, ਕੈਪਟਨ ਦਾ ਕੀ ਹੈ ਨਵਾਂ ਐਲਾਨ , ICMR ਨੇ ਕਿਸ ਨੂੰ ਦੱਸਿਆ ਭਾਰਤ ਲਈ ਚੰਗੀ ਖ਼ਬਰ
ਪੂਰੀ ਦੁਨੀਆਂ ਵਿੱਚ ਕੋਵਿਡ-19 ਦੀ ਲਾਗ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਤਕਰੀਬਨ 74 ਲੱਖ ਦੇ ਨੇੜੇ। ਭਾਰਤ ਪੰਜਵੇਂ ਨੰਬਰ 'ਤੇ
ਲਾਈਵ ਕਵਰੇਜ
ਪੰਜਾਬ ਵਿਚ ਲੌਕਡਾਊਨ ਹੁਣ ਕਿਹੋ ਜਿਹਾ ਹੋਵੇਗਾ
ਪੰਜਾਬ ਵਿਚ ਕੋਰੋਨਾਵਾਇਰਸ ਦੇ ਸਮਾਜ ਵਿਚ ਸਥਾਨਕ ਪੱਧਰ ਉੱਤੇ ਫੈਲਾਅ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਵੀਕਐਂਡ ਤੇ ਛੁੱਟੀਆਂ ਵਾਲੇ ਆਵਾਜਾਈ ਸੀਮਤ ਕਰਨ ਦਾ ਫੈਸਲਾ ਲਿਆ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁਤਾਬਕ ਅਗਸਤ ਤੱਕ ਪਾਬੰਦੀਆਂ ਲਗਾ ਕੇ ਲਾਗ ਦੇ ਫੈਲਾਅ ਨੂੰ ਰੋਕਿਆ ਜਾ ਸਕਦਾ ਹੈ।
ਦਿੱਲੀ ਦੀ ਮੰਦੀ ਹਾਲਤ ਕਾਰਨ ਸਰਕਾਰ ਨੂੰ ਮਾਹਰਾਂ ਨੇ ਕੌਮੀ ਰਾਜਧਾਨੀ ਤੋਂ ਘੁੰਮਣ ਫਿਰਨ ਆਉਣ ਵਾਲਿਆਂ ਨੂੰ ਰੋਕਣ ਤੇ ਸਖ਼ਤ ਨਜ਼ਰ ਰੱਖਣ ਲਈ ਕਿਹਾ ਹੈ।

ਤਸਵੀਰ ਸਰੋਤ, Ani
ਸੋਸ਼ਲ ਡਿਸਟੈਂਸਿੰਗ ਲਈ ਕਿੰਨੇ ਮੀਟਰ ਦੀ ਦੂਰੀ ਦੀ ਲੋੜ?
ਕੀ 2 ਮੀਟਰ ਤੋਂ ਘੱਟ ਦੀ ਦੂਰੀ ਕੰਮ ਕਰ ਸਕਦੀ ਹੈ?
ਜਵਾਬ ਹੈ ਕਿ ਜਿੰਨਾ ਤੁਸੀਂ ਕਿਸੇ ਦੇ ਨੇੜੋ ਹੋ ਉੰਨਾ ਹੀ ਲਾਗ ਦਾ ਖਤਰਾ ਵੱਧ ਜਾਂਦਾ ਹੈ।
ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ 1 ਮੀਟਰ ਦੀ ਦੂਰੀ ਸੁਰੱਖਿਅਤ ਹੈ। ਕੁਝ ਦੇਸਾਂ ਨੇ WHO ਦੀ ਗੱਲ ਮੰਨੀ ਜਦੋਂਕਿ ਯੂਕੇ ਸਣੇ ਕਈ ਦੇਸ ਇਸ ਤੋਂ ਵੀ ਅੱਗੇ ਵਧੇ।
ਦੇਸਾਂ ਵਿੱਚ ਸੋਸ਼ਲ ਡਿਸਟੈਂਸਿੰਗ ਲਈ ਕਿਹੜੇ ਨਿਯਮ
- 1 ਮੀਟਰ ਦੂਰੀ ਦਾ ਨਿਯਮ- ਚੀਨ, ਡੈਨਮਾਰਕ, ਫਰਾਂਸ, ਹਾਂਗ ਕਾਂਗ, ਲਿਥੁਆਨੀਆ, ਸਿੰਗਾਪੁਰ
- 1.4 ਮੀਟਰ - ਦੱਖਣੀ ਕੋਰੀਆ
- 1.5 ਮੀਟਰ - ਆਸਟਰੇਲੀਆ, ਬੈਲਜੀਅਮ, ਜਰਮਨੀ, ਗ੍ਰੀਸ, ਇਟਲੀ, ਨੀਦਰਲੈਂਡਜ਼, ਪੁਰਤਗਾਲ
- 1.8 ਮੀਟਰ - ਯੂ.ਐੱਸ
- 2 ਮੀਟਰ - ਕਨੇਡਾ, ਸਪੇਨ, ਯੂਕੇ
- 6 ਮੀਟਰ- ਭਾਰਤ

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ 1 ਮੀਟਰ ਦੀ ਦੂਰੀ ਸੁਰੱਖਿਅਤ ਹੈ ਕੋਰੋਨਾਵਾਇਰਸ ਆਖ਼ਰੀ ਮਹਾਮਾਰੀ ਨਹੀਂ, ਅਜਿਹਾ ਸਾਇੰਸਦਾਨ ਕਿਉਂ ਕਹਿ ਰਹੇ
ਸਾਇੰਸਦਾਨਾਂ ਦੀ ਚੇਤਾਵਨੀ ਹੈ ਕਿ ਅਸੀਂ ਬੀਮਾਰੀਆਂ ਦੇ ਵਣ-ਜੀਵਾਂ ਤੋਂ ਮਨੁੱਖਾਂ ਵਿੱਚ ਫ਼ੈਲਣ ਲਈ ਅਤੇ ਫਿਰ ਪੂਰੀ ਦੁਨੀਆਂ ਵਿੱਚ ਫ਼ੈਲ ਜਾਣ ਲਈ “ਬਿਲਕੁਲ ਸਟੀਕ ਵਾ-ਵਰੋਲਾ” ਖੜ੍ਹਾ ਕਰ ਲਿਆ ਹੈ।
ਮਨੁੱਖਾਂ ਦੇ ਵਣ ਜੀਵਨ ਵਿੱਚ ਵਧਦੇ ਦਖ਼ਲ ਨੇ ਇਸ ਖ਼ਤਰੇ ਨੂੰ ਹੋਰ ਵਧਾ ਰਿਹਾ ਹਨ।
ਵੀਡੀਓ ਕੈਪਸ਼ਨ, ਸਾਇੰਸਦਾਨ ਕਿਉਂ ਕਹਿ ਰਹੇ ਕਿ ਕੋਰੋਨਾਵਾਇਰਸ ਆਖ਼ਰੀ ਮਹਾਂਮਾਰੀ ਨਹੀਂ ਅਮਿਤਾਭ ਬੱਚਨ ਨੇ ਪਰਵਾਸੀਆਂ ਲਈ ਉਡਾਣਾਂ ਦਾ ਪ੍ਰਬੰਧ ਕੀਤਾ
ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਨੇ ਲੌਕਡਾਊਨ ਕਾਰਨ ਮੁੰਬਈ ਵਿੱਚ ਫਸੇ ਲਗਭਗ 700 ਭਾਰਤੀ ਪਰਵਾਸੀ ਮਜ਼ਦੂਰਾਂ ਨੂੰ ਘਰ ਪਹੁੰਚਾਉਣ ਲਈ ਉਡਾਣਾਂ ਦਾ ਪ੍ਰਬੰਧ ਕੀਤਾ ਹੈ।
ਖ਼ਬਰ ਏਜੰਸੀ ਪੀਟੀਆਈ ਨੇ ਅਮਿਤਾਭ ਬੱਚਨ ਦੇ ਨੇੜਲੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ, ਬੁੱਧਵਾਰ ਨੂੰ ਚਾਰ ਉਡਾਣਾਂ ਰਵਾਨਾ ਹੋਈਆਂ ਅਤੇ ਦੋ ਹੋਰ ਉਡਾਣਾਂ ਵੀਰਵਾਰ ਨੂੰ ਰਵਾਨਾ ਹੋਣ ਵਾਲੀਆਂ ਹਨ।
ਇਸ ਤੋਂ ਪਹਿਲਾਂ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਅਤੇ ਸੋਨੂ ਸੂਦ ਵੀ ਫਸੇ ਹੋਏ ਮਜ਼ਦੂਰਾਂ ਨੂੰ ਘਰ ਪਹੁੰਚਣ ਵਿੱਚ ਮਦਦ ਕਰ ਚੁੱਕੇ ਹਨ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਅਮਿਤਾਭ ਬੱਚਨ ਨੇ ਲੌਕਡਾਊਨ ਕਾਰਨ ਮੁੰਬਈ ਵਿੱਚ ਫਸੇ ਲਗਭਗ 700 ਭਾਰਤੀ ਪਰਵਾਸੀ ਮਜ਼ਦੂਰਾਂ ਲਈ ਉਡਾਣਾਂ ਦਾ ਪ੍ਰਬੰਧ ਕੀਤਾ ਮਾਸਕ ਪਾਓ, ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰੋ- ਯੁਵਰਾਜ ਸਿੰਘ
ਯੁਵਰਾਜ ਸਿੰਘ ਵੀ ਕੋਰੋਨਾਵਾਇਰਸ ਤੋਂ ਬਚਣ ਲਈ ਮਿਸ਼ਨ ਫਤਹਿ ਤਹਿਤ ਲੋਕਾਂ ਨੂੰ ਅਪੀਲ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਮਾਸਕ ਪਾਓ, ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰੋ ਅਤੇ 20 ਸਕਿੰਟ ਤੱਕ ਆਪਣੇ ਹੱਥ ਜ਼ਰੂਰ ਧੋਵੋ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਕੋਰੋਨਾਵਾਇਰਸ ਰਾਊਂਡਅਪ: ਕੋਰੋਨਾ ਸੰਕਟ ਦੌਰਾਨ ਭਾਰਤ ਕਿਸ ਨੂੰ ਮੰਨ ਰਿਹਾ ਚੰਗੀ ਖ਼ਬਰ
ਕੋਰੋਨਾਵਾਇਰਸ ਰਾਊਂਡਅਪ ਵਿੱਚ ਜਾਣੋਂ ਮਹਾਮਾਰੀ ਬਾਰੇ ਪੰਜਾਬ, ਦੇਸ਼ ਅਤੇ ਦੁਨੀਆਂ ਦਾ ਮੁੱਖ ਘਟਨਾਕ੍ਰਮ
ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਰਾਊਂਡਅਪ: ਭਾਰਤ ਵਿੱਚ ਕਮਿਊਨਿਟੀ ਸਪਰੈਡ ਨਹੀਂ -ICMR 24 ਘੰਟਿਆਂ ਵਿੱਚ ਪੰਜਾਬ ਦੇ 4 ਜ਼ਿਲ੍ਹਿਆਂ ਵਿੱਚ 10- 10 ਤੋਂ ਵੱਧ ਕੇਸ
ਪੰਜਾਬ ਵਿੱਚ ਪਿਛਲੇ 24 ਘੰਟਿਆਂ ਵਿੱਚ 82 ਪੌਜ਼ਿਟਿਵ ਮਾਮਲੇ ਸਾਹਮਣੇ ਆਏ ਹਨ।
ਸੂਬੇ ਦੇ 11 ਜ਼ਿਲ੍ਹਿਆਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਆਏ ਹਨ। ਚਾਰ ਜ਼ਿਲ੍ਹਿਆਂ ਵਿੱਚ 10- 10 ਤੋਂ ਵੱਧ ਕੋਰੋਨਾਵਾਇਰਸ ਦੇ ਕੇਸ ਹਨ।
ਲੁਧਿਆਣਾ ਵਿੱਚ 16, ਅੰਮ੍ਰਿਤਸਰ ਵਿੱਚ 14, ਸੰਗਰੂਰ ਵਿੱਚ 10 ਅਤੇ ਪਠਾਨਕੋਟ ਵਿੱਚ 19।
ਪੰਜਾਬ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 2887 ਹੋ ਚੁੱਕੀ ਹੈ। ਜਦੋਂਕਿ 2259 ਲੋਕ ਠੀਕ ਹੋ ਚੁੱਕੇ ਹਨ।
ਪੰਜਾਬ ਵਿੱਚ ਇਸ ਵੇਲੇ 569 ਐਕਟਿਵ ਕੇਸ ਹਨ। ਸੂਬੇ ਵਿੱਚ ਹੁਣ ਤੱਕ 59 ਮੌਤਾਂ ਹੋ ਚੁੱਕੀਆਂ ਹਨ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ ਹਾਲੇ ਵੀ ਵੱਡੀ ਆਬਾਦੀ ਸੰਵੇਦਨਸ਼ੀਲ ਹੈ- ICMR
ਆਈਸੀਐੱਮਆਰ ਦੇ ਡਾਇਰੈਕਟਰ ਜਨਰਲ ਡਾ. ਬਲਰਾਮ ਭਾਰਗਵ ਨੇ ਦੱਸਿਆ ਕਿ ਭਾਰਤ ਬਹੁਤ ਵੱਡਾ ਦੇਸ ਹੈ ਅਤੇ ਇੱਥੇ ਕੋਰੋਨਾਵਾਇਰਸ ਦਾ ਪਸਾਰ ਘੱਟ ਹੈ।
ਉਨ੍ਹਾਂ ਨੇ ਇੱਕ ਅਧਿਐਨ ਸਾਂਝਾ ਕੀਤਾ ਜੋ ਕਿ ਭਾਰਤ ਦੇ 83 ਜਿਲ੍ਹਿਆਂ ਵਿੱਚ ਕੀਤਾ ਗਿਆ ਹੈ। ਇੰਨ੍ਹਾਂ ਨੂੰ 4 ਗਰੁੱਪ ਵਿੱਚ ਵੰਡਿਆ ਗਿਆ। ਹਰੇਕ ਗਰੁੱਪ ਵਿੱਚ 15 ਜ਼ਿਲ੍ਹੇ ਸਨ।
28,595 ਘਰਾਂ ਵਿੱਚ ਸਰਵੇਖਣ ਕੀਤਾ ਗਿਆ ਹੈ।
ਉਨ੍ਹਾਂ ਕਿਹਾ, “0.73% ਆਬਾਦੀ ਵਿੱਚ ਲਾਗ ਦਾ ਪਸਾਰ ਹੋਇਆ। ਯਾਨਿ ਕਿ ਲੌਕਡਾਊਨ ਇਸ ਨੂੰ ਘੱਟ ਰੱਖਣ ਅਤੇ ਤੇਜ਼ੀ ਨਾਲ ਫੈਲਣ ਤੋਂ ਰੋਕਣ ਵਿੱਚ ਸਫ਼ਲ ਰਿਹਾ ਹੈ।”
"ਫਿਰ ਵੀ ਕਾਫ਼ੀ ਆਬਾਦੀ ਫਿਰ ਵੀ ਸੰਵੇਦਨਸ਼ੀਲ ਹੈ। ਸ਼ਹਿਰੀ ਖੇਤਰਾਂ ਵਿੱਚ ਵਧੇਰੇ ਲੋਕ ਲਾਗ ਦੀ ਚਪੇਟ ਵਿੱਚ ਆਏ।"
"ਪਰ ਚੰਗੀ ਖ਼ਬਰ ਇਹ ਹੈ ਕਿ ਮੌਤ ਦੀ ਦਰ 0.08 ਫੀਸਦ ਸੀ। ਕਨਟੇਨਮੈਂਟ ਜ਼ੋਨ ਵਿੱਚ ਲਾਗ ਦੇ ਮਾਮਲੇ ਵੱਧ ਸੀ"
"ਹਾਲੇ ਵੀ ਵੱਡੀ ਆਬਾਦੀ ਸੰਵੇਦਨਸ਼ੀਲ ਹੈ। ਇਸ ਲਈ ਸੋਸ਼ਲ ਡਿਸਟੈਂਸਿੰਗ ਰੱਖੋ, ਮਾਸਕ ਪਾਓ। ਸਥਾਨਕ ਲੌਕਡਾਊਨ ਮਾਪਦੰਡ ਅਪਣਾਏ ਜਾਣੇ ਚਾਹੀਦੇ ਹਨ।"
ਟੈਸਟਿੰਗ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਨੇ ਕਿਹਾ, "ਅਸੀਂ ਟੈਸਟਿੰਗ ਵਧਾਈ ਹੈ, ਅਸੀਂ ਹੋਰ ਟੈਸਟਿੰਗ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਿੰਨੀ ਸਾਡੀ ਕਾਬਲੀਅਤ ਹੈ, ਉੰਨੇ ਟੈਸਟ ਨਹੀਂ ਹੋ ਰਹੇ।"
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਇਮਰਾਨ ਖ਼ਾਨ ਨੇ ਕੋਰੋਨਾ ਖਿਲਾਫ਼ ਭਾਰਤ ਨੂੰ ਮਦਦ ਦੀ ਪੇਸ਼ਕਸ਼ ਕੀਤੀ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੋਰੋਨਾਵਾਇਰਸ ਨਾਲ ਲੜਨ ਵਿੱਚ ਭਾਰਤ ਦੀ ਮਦਦ ਦੀ ਪੇਸ਼ਕਸ਼ ਕੀਤੀ ਹੈ।
ਉਨ੍ਹਾਂ ਨੇ ਇੱਕ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ,“ਭਾਰਤ ਵਿੱਚ 34% ਲੋਕ ਮਦਦ ਤੋਂ ਬਿਨਾਂ ਇੱਕ ਹਫ਼ਤੇ ਤੋਂ ਵੱਧ ਗੁਜ਼ਾਰਾ ਨਹੀਂ ਕਰ ਸਕਣਗੇ ਇਸ ਲਈ ਮੈਂ ਮਦਦ ਲਈ ਤਿਆਰ ਹਾਂ। ਕੌਮਾਂਤਰੀ ਪੱਧਰ 'ਤੇ ਸ਼ਲਾਘਾ ਕੀਤੇ ਜਾ ਚੁੱਕੇ ਸਾਡੇ ਕਾਮਯਾਬ ਕੈਸ਼ ਟਰਾਂਸਫਰ ਪ੍ਰੋਗਰਾਮ ਤਹਿਤ ਮੈਂ ਭਾਰਤ ਦੀ ਮਦਦ ਕਰਨ ਲਈ ਤਿਆਰ ਹਾਂ।“
ਉਨ੍ਹਾਂ ਨੇ ਲੌਕਡਾਊਨ ਤੋਂ ਪ੍ਰਭਾਵਿਤ ਭਾਰਤੀ ਪਰਿਵਾਰਾਂ ਲਈ ਪਾਕਿਸਤਾਨ ਦੇ ‘ਅਹਿਸਾਸ ਪ੍ਰੋਗਰਾਮ’ ਤਹਿਤ ਮਦਦ ਕਰਨ ਦੀ ਗੱਲ ਕੀਤੀ ਹੈ।
ਇਮਰਾਨ ਖਾਨ ਨੇ ਕਿਹਾ, "ਭਾਰਤ ਵਿੱਚ ਰਹਿਣ ਵਾਲੇ ਉਹ ਘਰਾਨੇ ਜੋ ਲੌਕਡਾਊਨ ਕਾਰਨ ਮਾਲੀ ਤੌਰ ਤੋ ਪ੍ਰਭਾਵਿਤ ਹੋਏ ਹਨ, ਪਾਕਿਸਤਾਨ ਉਨ੍ਹਾਂ ਦੀ ਸੌਖ ਲਈ ਆਪਣੇ ਅਹਿਸਾਸ ਪ੍ਰੋਗਰਾਮ ਨੂੰ ਉਨ੍ਹਾਂ ਲਈ ਪੇਸ਼ ਕਰਨ ਲਈ ਤਿਆਰ ਹੈ।"
"ਅਹਿਸਾਸ ਪ੍ਰੋਗਰਾਮ" ਦੇ ਤਹਿਤ ਲੌਕਡਾਊਨ ਤੋਂ ਪੀੜਤ ਗਰੀਬ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।

ਤਸਵੀਰ ਸਰੋਤ, Reuters
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਭਾਰਤ ਵਿੱਚ ਕਮਿਊਨਿਟੀ ਟਰਾਂਸਮਿਸ਼ਨ ਨਹੀਂ ਹੋਇਆ ਹੈ-ICMR
ICMR ਦੇ ਡਾਇਰੈਕਟਰ ਜਨਰਲ ਡਾ. ਭਾਰਗਵ ਨੇ ਦੱਸਿਆ ਕਿ WHO ਨੇ ਕਮਿਊਨਿਟੀ ਟਰਾਂਸਮਿਸ਼ਨ ਦੀ ਕੋਈ ਪਰਿਭਾਸ਼ਾ ਨਹੀਂ ਦਿੱਤੀ ਹੈ।
- ਭਾਰਤ ਵਿੱਚ ਕਮਿਊਨਿਟੀ ਟਰਾਂਸਮਿਸ਼ਨ ਨਹੀਂ ਹੋਇਆ ਹੈ।
- ਅਸੀਂ ਆਪਣੀ ਟੈਸਟਿੰਗ ਤੇ ਟਰੇਸਿੰਗ ਯੋਜਨਾ ਨਾਲ ਹੀ ਅੱਗੇ ਚੱਲਾਂਗੇ।
- 1 ਲੱਖ ਟੈਸਟਿੰਗ ਨਾਲ ਸ਼ੁਰੂ ਹੋਏ ਸੀ, ਪਰ ਹੁਣ ਲੈਬਜ਼ ਵਧੀਆਂ ਹਨ। ਅਸੀਂ 1.5 ਲੱਖ ਟੈਸਟ ਰੋਜ਼ਾਨਾ ਕਰ ਰਹੇ ਹਾਂ।
- ਸਾਡੀ 2 ਲੱਖ ਟੈਸਟ ਰੋਜ਼ਾਨਾ ਕਰਨ ਦੀ ਕਾਬਲੀਅਤ ਹੈ।

ਤਸਵੀਰ ਸਰੋਤ, ANI
ਪੰਜਾਬ ਕੋਰੋਨਾਵਾਇਰਸ : ਲੁਧਿਆਣਾ ਕੁਆਰੰਟੀਨ ਸੈਂਟਰ ਦੀ ਟੈਂਕੀ 'ਚ ਜ਼ਹਿਰ ਕਿਉਂ ਮਿਲਾਇਆ - ਪੁਲਿਸ ਦੀ ਥਿਊਰੀ
ਥਾਣਾ ਬਸਤੀ ਜੋਧੇਵਾਲ ਦੇ ਸਬ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਪੁਲਿਸ ਮੁਲਾਜ਼ਮਾਂ ਲਈ ਬਣਾਏ ਗਏ ਕੁਆਰੰਟੀਨ ਸੈਂਟਰ ਦੀ ਪਾਣੀ ਦੀ ਟੈਂਕੀ ਵਿੱਚ ਜ਼ਹਿਰ ਮਿਲਾਏ ਜਾਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
ਏਐੱਸਆਈ ਰਾਧੇ ਸ਼ਿਆਮ ਨੇ ਬੀਬੀਸੀਨੂੰ ਦੱਸਿਆ ਕਿ ਮੁੱਖ ਦੋਸ਼ੀ ਵਰਿੰਦਰ ਸਿੰਘ ਉਰਫ਼ ਗੁਨੂ ,ਉਰਫ ਗੁਨੀਆ ਉਰਫ ਨਿਤਿਕਾ ਖੁੰਸੀ, ਜਿਸ ਦੀ ਕੁਆਰੰਟੀਨ ਸੈਂਟਰ ਦੇ ਨਾਲ ਹੀ 9 ਨੰਬਰ ਗਲ਼ੀ ਵਿਚ ਪੁਲਿਸ ਕੁਆਰਟਰ ਵਿੱਚ ਰਹਾਇਸ਼ ਹੈ, ਨੇ ਆਪਣੇ ਦੋ ਦੋਸਤਾਂ ਗੌਰਵ ਅਤੇ ਸਿਮਰਨ ਨਾਲ ਮਿਲ ਕੇ ਇਸ ਕੰਮ ਨੂੰ ਅੰਜਾਮ ਦਿੱਤਾ।
ਪੁਲਿਸ ਦਾਅਵੇ ਮੁਤਾਬਕ ਇਹ ਲੋਕ ਵਰਿੰਦਰ ਦੇ ਭਰਾ ਪ੍ਰਦੀਪ ਉਰਫ਼ ਪੱਪੀ ਦੀ ਪੁਲਿਸ ਵੱਲੋਂ ਦੰਸਬਰ 2019 ਵਿੱਚ ਕੀਤੀ ਗ੍ਰਫ਼ਤਾਰੀ ਦਾ ਬਦਲਾ ਲੈਣਾ ਚਾਹੁੰਦੇ ਸਨ। ਦੂਜਾ ਇਹ ਲੋਕ ਇਲਾਕੇ ਵਿੱਚ ਪੁਲਿਸ ਦੀ ਮੌਜੂਦਗੀ ਤੋਂ ਪ੍ਰੇਸ਼ਾਨ ਸਨ ਕਿਉਂਕਿ ਇਸ ਨਾਲ ਉਨ੍ਹਾਂ ਦੀਆਂ ਸਰਗਮੀਆਂ ਵਿੱਚ ਵਿਘਨ ਪੈਂਦਾ ਸੀ।

ਤਸਵੀਰ ਸਰੋਤ, ANI
1 ਫੀਸਦ ਤੋਂ ਘੱਟ ਆਬਾਦੀ 'ਤੇ ਮਹਾਂਮਾਰੀ ਦਾ ਅਸਰ ਹੋਇਆ ਹੈ-ਨੀਤੀ ਆਯੋਗ
ਨੀਤੀ ਆਯੋਗ ਦੇ ਬੁਲਾਰੇ ਡਾ. ਵੀਕੇ ਪੌਲ ਨੇ ਅਧਿਐਨ ਬਾਰੇ ਜਾਣਕਾਰੀ ਦਿੱਤੀ ਹੈ। 24 ਹਜ਼ਾਰ ਲੋਕਾਂ ਉੱਤੇ ਇਹ ਅਧਿਐਨ ਕੀਤਾ ਗਿਆ ਹੈ।
- 30 ਅਪ੍ਰੈਲ ਤੱਕ ਦੇ ਹਾਲਾਤ ਬਾਰੇ ਇਹ ਅਧਿਐਨ ਹੈ ਹਨ। ਇਹ ਲੌਕਡਾਊਨ ਤੋਂ ਬਾਅਦ ਦੇ 5 ਹਫ਼ਤਿਆਂ ਦਾ ਡਾਟਾ ਹੈ।
- 1 ਫੀਸਦ ਤੋਂ ਘੱਟ ਆਬਾਦੀ 'ਤੇ ਮਹਾਂਮਾਰੀ ਦਾ ਅਸਰ ਹੋਇਆ ਹੈ।
- ਮੌਤ ਦੀ ਦਰ ਭਾਰਤ ਵਿੱਚ ਕਾਫੀ ਘੱਟ ਹੈ। ਜੇ ਅਜਿਹਾ ਹੀ ਰਹਿੰਦਾ ਹੈ ਤਾਂ ਦੇਸ ਲਈ ਵੱਡੀ ਕਾਮਯਾਬੀ ਹੋਵੇਗੀ।
- ਅਸੀਂ ਮੰਨਦੇ ਹਾਂ ਕਿ ਇਹ ਵਾਇਰਸ ਮੌਜੂਦ ਹੈ ਪਰ ਸੰਵੇਦਨਸ਼ੀਲ ਲ਼ੋਕਾਂ ਨੂੰ ਫੜ੍ਹੇਗਾ।
- ਵਾਇਰਸ ਕਾਫ਼ੀ ਹੱਦ ਤੱਕ ਕਾਬੂ ਰਿਹਾ ਹੈ। ਇੰਨੇ ਵੱਡੇ ਦੇਸ ਵਿੱਚ ਇਹ ਵੱਡੀ ਸਫ਼ਲਤਾ ਹੈ
- ਅਸੀਂ ਅੰਕੜਿਆਂ ਵਿੱਚ ਘੱਟ ਹਾਂ, ਪਰ ਇਹ ਵਾਇਰਸ ਅੱਗੇ ਆ ਸਕਦਾ ਹੈ ਇਸ ਲਈ ਉਹ ਕਦਮ ਚੁੱਕਣੇ ਹੈ ਜੋ ਇਸ ਨੂੰ ਘਟਾਉਣ।

ਤਸਵੀਰ ਸਰੋਤ, Getty Images
'ਭਾਰਤ ਵਿੱਚ ਰਿਕਵਰੀ ਰੇਟ 49.21% ਹੈ'
ਸਿਹਤ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਭਾਰਤ ਵਿੱਚ ਅੱਜ ਸਾਡਾ ਰਿਕਵਰੀ ਰੇਟ 49.21% ਹੈ।
ਇਸ ਵੇਲੇ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਐਕਟਿਵ ਕੇਸਾਂ ਨਾਲੋਂ ਵੱਧ ਹੈ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਲੁਧਿਆਣਾ ਦੇ ਕੁਅਰੰਟਾਇਨ ਸੈਂਟਰ ਦੀ ਪਾਣੀ ਦੀ ਟੈਂਕੀ ਵਿਚ ਜ਼ਹਿਰ ਘੋਲਿਆ
ਲੁਧਿਆਣਾ ਦੀ ਥਾਣਾ ਬਸਤੀ ਜੋਧੇਵਾਲ ਦੇ ਸਬ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਪੁਲਿਸ ਮੁਲਾਜ਼ਮਾਂ ਲਈ ਬਣਾਏ ਗਏ ਕੁਆਰੰਟੀਨ ਸੈਂਟਰ ਦੀ ਪਾਣੀ ਦੀ ਟੈਂਕੀ ਵਿੱਚ ਜ਼ਹਿਰ ਮਿਲਾਏ ਜਾਣ ਦੀ ਪੁਸ਼ਟੀ ਕੀਤੀ ਹੈ। ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਗਰੇਵਾਲ ਦਾ ਦਾਅਵਾ ਹੈ ਕਿ ਦਸੰਬਰ 2019 ਵਿੱਚ ਪੁਲਿਸ ਨੇ ਮੁਲਜ਼ਮ ਦੇ ਭਰਾ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਸ ਦਾ ਬਦਲਾ ਇਸ ਰੂਪ ਵਿੱਚ ਲਿਆ ਗਿਆ ਹੈ।
ਪੁਲਿਸ ਦੂਜਾ ਦਾਅਵਾ ਇਹ ਵੀ ਕਰ ਰਹੀ ਹੈ ਕਿ ਮੁਲਜ਼ਮਾਂ ਰਹਿੰਦੇ ਹਨ ਉੱਥੇ ਪੁਲਿਸ ਦੀ ਮੌਜੂਦਗੀ ਕਾਰਨ ਉਨ੍ਹਾਂ ਦੀਆਂ ਜਾਇਜ-ਨਾਜਾਇਜ਼ ਗਤੀਵਿਧੀਆਂ ਵਿੱਚ ਵੀ ਰੁਕਾਵਟ ਪਈ ਹੈ। ਇਸੇ ਗੱਲ ਦਾ ਬਦਲਾ ਉਨ੍ਹਾਂ ਨੇ ਇਸ ਤਰੀਕੇ ਨਾਲ ਲਿਆ ਹੈ।

ਤਸਵੀਰ ਸਰੋਤ, ANI
ਚੰਡੀਗੜ੍ਹ ਵਿੱਚ ਬਸਾਂ ਸੈਨੇਟਾਈਜ਼ ਕਰਨ ਦਾ ਕੰਮ ਜਾਰੀ
ਚੰਡੀਗੜ੍ਹ ਵਿੱਚ ਬਸਾਂ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ।
ਚੰਡੀਗੜ੍ਹ ਦੇ ਸੈਕਟਰ 43 ਦੇ ਬਸ ਅੱਡੇ 'ਤੇ ਬਸਾਂ ਨੂੰ ਸੈਨੇਟਾਈਜ਼ ਕੀਤਾ ਗਿਆ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਲੌਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਨ 'ਤੇ ਯੂਕਰੇਨ ਦੇ ਰਾਸ਼ਟਰਪਤੀ ਨੂੰ ਜੁਰਮਾਨਾ ਲਾਇਆ
ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮਿਰ ਜ਼ੈਲੇਨਸਕੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੌਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਨ ਲਈ ਜੁਰਮਾਨਾ ਲਗਾਇਆ ਗਿਆ ਹੈ।
ਜ਼ੈਲੇਨਸਕੀ ਨੇ ਕਿਹਾ ਕਿ ਇਹ ਜੁਰਮਾਨਾ 3 ਜੂਨ ਨੂੰ ਖਲੇਮਨੇਤਸਕੀ ਦੇ ਇੱਕ ਕੈਫੇ ਦਾ ਦੌਰਾ ਕਰਨ ਤੋਂ ਬਾਅਦ ਲਾਇਆ ਗਿਆ ਹੈ।
ਬਾਅਦ ਵਿੱਚ ਉਨ੍ਹਾਂ ਦੇ ਦਫਤਰ ਨੇ ਇੱਕ ਤਸਵੀਰ ਸ਼ੇਅਰ ਕੀਤੀ ਜਿਸ ਵਿੱਚ ਜ਼ੈਲੇਨਸਕੀ ਇੱਕ ਕੈਫੇ ਵਿੱਚ ਕੌਫੀ ਪੀ ਰਹੇ ਹਨ।
ਹਾਲਾਂਕਿ ਉਦੋਂ ਰੈਸਟੋਰੈਂਟ ਅੰਦਰ ਖਾਣ-ਪੀਣ 'ਤੇ ਵੀ ਪਾਬੰਦੀ ਲਾਗੂ ਸੀ। ਰਾਸ਼ਟਰਪਤੀ ਨੇ ਮਾਸਕ ਵੀ ਨਹੀਂ ਪਾਇਆ ਹੋਇਆ ਸੀ।
ਰਾਸ਼ਟਰਪਤੀ ਨੇ ਜੁਰਮਾਨੇ ਦਾ ਜ਼ਿਕਰ ਕਰਦਿਆਂ ਕਿਹਾ, “ਉਨ੍ਹਾਂ ਨੇ ਸਹੀ ਕਾਰਵਾਈ ਕੀਤੀ।”
ਪਰ ਇਹ ਨਹੀਂ ਦੱਸਿਆਂ ਕਿ ਉਨ੍ਹਾਂ ਨੂੰ ਕਿੰਨਾ ਜੁਰਮਾਨਾ ਦੇਣਾ ਪਏਗਾ।

ਤਸਵੀਰ ਸਰੋਤ, UKRAINE PRESIDENT'S OFFICE
ਤਸਵੀਰ ਕੈਪਸ਼ਨ, ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮਿਰ ਜ਼ੈਲੇਨਸਕੀ (ਸੱਜਿਓਂ ਦੂਜੇ) ਲੌਕਡਾਊਨ ਦੌਰਾਨ ਕੈਫ਼ੇ ਗਏ ਸਨ ਹਾਈਡਰੋਕਸੀਕਲੋਰੋਕਵਿਨ ਦਵਾਈ ਜਿਸ ਦੀ ਬਰਾਮਦ 'ਤੇ ਭਾਰਤ ਨੇ ਪਾਬੰਦੀ ਹਟਾਈ
ਭਾਰਤ ਨੇ ਹਾਈਡਰੋਕਸੀਕਲੋਰੋਕਵਿਨ ਦਵਾਈ ਦੀ ਬਰਾਮਦ 'ਤੇ ਭਾਰਤ ਨੇ ਪਾਬੰਦੀ ਹਟਾ ਦਿੱਤੀ ਹੈ।
ਹਾਲਾਂਕਿ ਇਸ ਦੇ ਹਾਲੇ ਪੁਖਤਾ ਸਬੂਤ ਨਹੀਂ ਮਿਲੇ ਹਨ ਕਿ ਇਹ ਦਵਾਈ ਕੋਵਿਡ-19 ਦਾ ਇਲਾਜ ਕਰਨ ਵਿੱਚ ਕਿੰਨੀ ਸਫ਼ਲ ਹੈ ਪਰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਅਮਰੀਕਾ ਲਈ ਇਹ ਦਵਾਈ ਭਾਰਤ ਤੋਂ ਖਰੀਦੀ ਸੀ।
ਵੀਡੀਓ ਕੈਪਸ਼ਨ, ਜਾਣੋ ਕੀ ਹੈ ਹਾਈਡਰੋਕਸੀਕਲੋਰੋਕਵਿਨ ਦਵਾਈ ਜਿਸ ਕਰਕੇ ਭਾਰਤ ਚਰਚਾ ਵਿੱਚ ਹੈ ਹਾਈਡਰੋਕਸਾਈਕਲੋਰੋਕਵਿਨ ਦੀ ਬਰਾਮਦ 'ਤੇ ਪਾਬੰਦੀ ਕਿਉਂ ਹਟਾਈ
ਹਾਈਡਰੋਕਸਾਈਕਲੋਰੋਕਵਿਨ ਦੀ ਬਰਾਮਦ 'ਤੇ ਪਾਬੰਦੀ ਕਿਉਂ ਹਟਾਈ ਇਸ ਬਾਰੇ ਰਸਾਇਣ ਅਤੇ ਖਾਦ ਬਾਰੇ ਰਾਜ ਮੰਤਰੀ ਐਮ. ਮੰਡਵੀਆ ਨੇ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਨੇ ਕਿਹਾ, "ਜਦੋਂ ਕੋਵੀਡ ਸੰਕਟ ਸ਼ੁਰੂ ਹੋਇਆ ਤਾਂ ਸਾਡੇ ਕੋਲ ਹਾਈਡਰੋਕਸਾਈਕਲੋਰੋਕਵਿਨ ਬਣਾਉਣ ਵਾਲੀਆਂ 2 ਯੂਨਿਟਾਂ ਸਨ।
ਹੁਣ ਸਾਡੇ ਕੋਲ 12 ਯੂਨਿਟਾਂ ਹਨ ਅਤੇ ਉਤਪਾਦਨ ਲੋੜ ਨਾਲੋਂ ਵੱਧ ਹੈ। ਇਸ ਲਈ ਭਾਰਤ ਸਰਕਾਰ ਨੇ ਇਸ ਦੀ ਬਰਾਮਦ 'ਤੇ ਪਾਬੰਦੀ ਹਟਾ ਦਿੱਤੀ ਹੈ।
ਨਿਰਮਾਤਾਵਾਂ ਨੂੰ ਘਰੇਲੂ ਬਜ਼ਾਰ ਵਿੱਚ 20% ਦਵਾਈ ਵੇਚਣੀ ਪਏਗੀ, ਬਾਕੀ ਬਰਾਮਦ ਕੀਤੀ ਜਾ ਸਕਦੀ ਹੈ।"
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਹਾਈਡਰੋਕਸਾਈਕਲੋਰੋਕਵਿਨ ਦਵਾਈ ਮਲੇਰੀਆ ਦੇ ਇਲਾਜ ਲਈ ਬਣਾਈ ਗਈ ਸੀ ਕੋਰੋਨਾਵਾਇਰਸ ਅਪਡੇਟ: ਹੁਣੇ ਜੁੜੇ ਦਰਸ਼ਕਾਂ ਲਈ ਦੇਸ, ਵਿਦੇਸ਼ ਦੀ ਜਾਣਕਾਰੀ
- ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 73 ਲੱਖ 60 ਹਜ਼ਾਰ ਤੋਂ ਪਾਰ ਹੋਏ ਜਦੋਂਕਿ ਮੌਤਾਂ ਦੀ ਗਿਣਤੀ 4 ਲੱਖ 16 ਹਜ਼ਾਰ ਤੋਂ ਵੱਧ ਹੋ ਗਈ ਹੈ।
- ਅਮਰੀਕਾ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ 20 ਲੱਖ ਤੋਂ ਵੱਧ ਹੋ ਗਏ ਹਨ
- WHO ਮੁਤਾਬਕ ਇਸ ਦੇ ਸਬੂਤ ਬੇਹੱਦ ਘੱਟ ਹਨ ਕਿ ਮੌਸਮ ਤਬਦੀਲੀ ਦਾ ਕੋਰੋਨਾਵਾਇਰਸ ’ਤੇ ਅਸਰ ਪਏਗਾ।
- ਆਸਟਰੇਲੀਆ ਵਿੱਚ ਇੱਕ ਪੌਜ਼ਿਟਿਵ ਕੇਸ ‘ਬਲੈਕ ਲਾਈਵਜ਼ ਮੈਟਰ’ ਪ੍ਰਦਰਸ਼ਨਕਾਰੀ ਦਾ ਹੈ ਜੋ ਹਜ਼ਾਰਾਂ ਹੋਰ ਲੋਕਾਂ ਨਾਲ ਮੈਲਬੌਰਨ ਦੀ ਰੈਲੀ ਵਿੱਚ ਸ਼ਾਮਲ ਹੋਇਆ ਸੀ।
- ਪੇਰੂ ਮੁਤਾਬਕ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਅਦਰਕ ਦਾ ਐਕਸਪੋਰਟ ਲਗਭਗ ਤਿੰਨ ਗੁਣਾ ਹੋ ਕੇ 150% ਵਧਿਆ ਹੈ।
- ਟੋਕੀਓ 2020 ਦੇ ਸੀਈਓ ਤੋਸ਼ਿਰੋ ਮਤੋ ਨੇ ਕਿਹਾ ਕਿ ਇਸ ਵਾਰ ਓਲੰਪਿਕ ਖੇਡਾਂ ਬਹੁਤੀਆਂ ਵੱਡੀਆਂ ਨਹੀਂ ਹੋਣਗੀਆਂ।
- ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ 2,86,579 ਹੋ ਗਈ ਹੈ ਤੇ 8102 ਮੌਤਾਂ ਹੋਈਆਂ ਹਨ।
- ਭਾਰਤ ਨੇ ਹਾਈਡਰੋਕਸੀਕਲੋਰੋਕਵਿਨ ਦੀ ਬਰਾਮਦ ’ਤੇ ਲਾਈ ਪਾਬੰਦੀ ਨੂੰ ਹਟਾ ਦਿੱਤਾ ਹੈ। ਮਾਰਚ ’ਚ ਇਸ ਦੀ ਬਰਾਮਦ 'ਤੇ ਪਾਬੰਦੀ ਲਾਈ ਗਈ ਸੀ।
- ਪੀਐੱਮ ਮੋਦੀ ਨੇ ਕਿਹਾ ਕਿ ਕੋਰੋਨਾ ਖਿਲਾਫ਼ ਲੜਾਈ ਵਿੱਚ ਭਾਰਤ ਬਿਲਕੁਲ ਵੀ ਪਿੱਛੇ ਨਹੀਂ ਹੈ।
- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁਤਾਬਕ ਪੰਜਾਬ ਵਿੱਚ ਕੱਲ੍ਹ 4600 ਚਲਾਨ ਮਾਸਕ ਨਾ ਪਾਉਣ ਕਾਰਨ, 160 ਚਲਾਨ ਸੜਕ 'ਤੇ ਥੁੱਕਣ ਲਈ ਅਤੇ 20-25 ਚਲਾਨ ਸੋਸ਼ਲ ਡਿਸਟੈਂਸਿੰਗ ਖਿਲਾਫ਼ ਕੱਟੇ ਗਏ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 73 ਲੱਖ 60 ਹਜ਼ਾਰ ਤੋਂ ਪਾਰ ਹੋਏ



