You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਪੰਜਾਬ ਦੇ ਲੌਕਡਾਊਨ 'ਤੇ ਫੈਸਲਾ 30 ਮਈ ਨੂੰ, ਕਸ਼ਮੀਰ 'ਚ ਘੋੜਾ ਕੀਤਾ ਕੁਆਰੰਟਾਇਨ

ਦੁਨੀਆਂ ਭਰ ਵਿੱਚ ਹੁਣ ਤੱਕ ਕੋਰੋਰਨਾਵਾਇਰਸ ਦੇ 56 ਲੱਖ ਮਾਮਲੇ ਸਾਹਮਣੇ ਆਏ ਹਨ ਤੇ 3.50 ਲੱਖ ਲੋਕਾਂ ਦੀ ਮੌਤ ਹੋਈ ਹੈ।

ਲਾਈਵ ਕਵਰੇਜ

  1. ਅਸੀਂ ਇਹ ਲਾਈਵ ਪੇਜ ਇੱਥੇ ਹੀ ਬੰਦ ਕਰਦੇ ਹਾਂ। ਤੁਸੀਂ 28 ਮਈ ਦੀਆਂ ਅਪਡੇਟਸ ਲਈ ਇਸ ਲਿੰਕ ਉੱਤੇ ਆ ਸਕਦੇ ਹੋ। ਧੰਨਵਾਦ

  2. 25 ਮਈ ਤੱਕ 44 ਲੱਖ ਲੋਕ ਘਰ ਪਹੁੰਚਾਏ-ਰੇਲਵੇ

    ਰੇਲ ਮੰਤਰਾਲੇ ਮੁਤਾਬਕ 25 ਮਈ ਤੱਕ 3274 ਸ਼੍ਰਮਿਕ ਸਪੈਸ਼ਲ ਟਰੇਨਾਂ ਚਲਾਈਆਂ ਗਈਆਂ। ਇਸ ਦੌਰਾਨ 44 ਲੱਖ ਲੋਕਾਂ ਨੂੰ ਉਨ੍ਹਾਂ ਨੇ ਘਰ ਪਹੁੰਚਾਇਆ ਗਿਆ।

    74 ਲੱਖ ਲੋਕਾਂ ਨੂੰ ਮੁਫ਼ਤ ਖਾਣਾ ਵੰਡਿਆ ਗਿਆ ਅਤੇ ਸਫ਼ਰ ਕਰ ਰਹੇ ਪਰਵਾਸੀ ਮਜ਼ੂਦਰਾਂ ਨੂੰ ਇੱਕ ਕਰੋੜ ਤੋਂ ਵੱਧ ਪਾਣੀ ਦੀਆਂ ਬੋਤਲਾਂ ਦਿੱਤੀਆਂ ਗਈਆਂ।

  3. ਕੋਰੋਨਾਵਾਇਰਸ ਲੌਕਡਾਊਨ : ਸਟੇਸ਼ਨ 'ਤੇ ਮਰੀ ਪਈ ਮਾਂ ਦੇ ਕੱਫ਼ਣ ਨਾਲ ਖੇਡਦਾ ਰਿਹਾ ਬਾਲ

    ਮੁਜੱਫ਼ਰਪੁਰ ਰੇਲਵੇ ਸਟੇਸ਼ਨ ਦਾ ਇੱਕ ਵੀਡੀਓ ਬੁੱਧਵਾਰ ਪੂਰਾ ਦਿਨ ਵਾਇਰਸ ਹੁੰਦਾ ਰਿਹਾ।

    ਵੀਡੀਓ ਵਿਚ ਇੱਕ ਮ੍ਰਿਤਕ ਔਰਤ ਦੀ ਲਾਸ਼ ਪਈ ਦਿਖ ਰਹੀ ਹੈ ਅਤੇ ਦੋ ਸਾਲ ਦਾ ਬੱਚਾ ਉਸ ਮ੍ਰਿਤਕ ਦੇਹ ਦਾ ਕੱਪੜਾ ਹਟਾ ਕੇ ਉਸ ਨਾ ਖੇਡ ਰਿਹਾ ਹੈ।

    ਇਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਪੂਰੇ ਦਿਨ ਕਈ ਵਾਰ ਸ਼ੇਅਰ ਕੀਤਾ ਗਿਆ ਅਤੇ ਲੋਕਾਂ ਦੀਆਂ ਟਿੱਪਣੀਆਂ ਆਉਂਦੀਆਂ ਰਹੀਆਂ।

    ਸ਼੍ਰਮਿਕ ਸਪੈਸ਼ਲ ਰੇਲ ਗੱਡੀਆਂ ਵਿਚ ਮਜ਼ਦੂਰਾਂ ਦੀਆਂ ਹੁੰਦੀਆਂ ਮੌਤਾਂ ਦਰਮਿਆਨ ਵਾਇਰਸ ਹੋ ਰਹੇ ਇਸ ਵੀਡੀਓ ਬਾਰੇ ਕਿਹਾ ਜਾ ਰਿਹਾ ਹੈ ਕਿ ਇਸ ਔਰਤ ਦੀ ਮੌਤ ਭੁੱਖ ਕਾਰਨ ਹੋਈ ਹੈ।

    ਇਸੇ ਦੌਰਾਨ ਬੀਬੀਸੀ ਵੀ ਇਸ ਔਰਤ ਨਾਲ ਜੁੜੇ ਤੱਥਾਂ ਦੀ ਤਸਦੀਕ ਕਰਨ ਦੀ ਕੋਸ਼ਿਸ਼ ਵਿਚ ਲੱਗਿਆ ਰਿਹਾ।

  4. ਹਾਈਡਰੋਕਸੀਕਲੋਰੋਕਵਿਨ ਦੀ ਵਰਤੋਂ ਕਿਹੜੇ ਦੇਸਾਂ ਵਿੱਚ ਹੋ ਰਹੀ ਹੈ?

    ਅਮਰੀਕਾ ਵਿੱਚ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਹਸਪਤਾਲ ਵਿੱਚ ਹਾਈਡਰੋਕਸੀਕਲੋਰੋਕਵਿਨ ਦੀ "ਐਮਰਜੈਂਸੀ ਵਰਤੋਂ" ਦੀ ਇਜਾਜ਼ਤ ਦਿੱਤੀ।

    ਪਰ ਦਿਲ ਦੇ ਰੋਗ ਦੇ ਖਤਰੇ ਕਾਰਨ ਕਲੀਨਿਕਲ ਟਰਾਇਲ ਤੋਂ ਇਲਾਵਾ ਹੋਰ ਕਿਤੇ ਕੋਵਿਡ-19 ਦੇ ਇਲਾਜ ਦੀ ਵਰਤੋਂ ਨਾ ਕਰਨ ਦੀ ਚੇਤਾਵਨੀ ਦਿੱਤੀ।

    ਬ੍ਰਾਜ਼ੀਲ ਨੇ ਹਾਈਡਰੋਕਸੀਕਲੋਰੋਕਵਿਨ 'ਤੇ ਪਾਬੰਦੀ ਵਿੱਚ ਢਿੱਲ ਦਿੱਤੀ ਹੈ। ਇਸ ਨੂੰ ਹਲਕੇ ਮਾਮਲਿਆਂ ਵਿੱਚ ਅਤੇ ਹਸਪਤਾਲ ਵਿਚ ਗੰਭੀਰ ਰੂਪ ਵਿਚ ਬਿਮਾਰ ਲੋਕਾਂ ਲਈ ਵਰਤਿਆ ਜਾ ਸਕਦਾ ਹੈ।

    ਭਾਰਤ ਸਰਕਾਰ ਨੇ ਬਚਾਅ ਕਰਨ ਵਾਲੀਆਂ ਦਵਾਈਆਂ ਦੇ ਤੌਰ 'ਤੇ ਇਸ ਦੀ ਵਰਤੋਂ ਸਾਰੇ ਸਿਹਤ ਵਰਕਰਾਂ ਲਈ ਕਰਨ ਦੀ ਇਜਾਜ਼ਤ ਦਿੱਤੀ ਹੈ।

    ਕਿਸੇ ਵੀ ਕਲੀਨਿਕਲ ਅਧਿਐਨ ਨੇ ਕੋਰੋਨਵਾਇਰਸ ਦੇ ਇਲਾਜ ਲਈ ਇਸ ਦਵਾਈ ਦੀ ਸਿਫਾਰਸ਼ ਨਹੀਂ ਕੀਤੀ ਹੈ ਅਤੇ ਵਿਸ਼ਵ ਸਿਹਤ ਸੰਗਠਨ ਨੇ ਇਸ ਹਫ਼ਤੇ ਸੁਰੱਖਿਆ ਦੇ ਮੱਦੇਨਜ਼ਰ ਇਸ ਦੇ ਟਰਾਇਲ 'ਤੇ ਅਸਥਾਈ ਤੌਰ 'ਤੇ ਰੋਕ ਲਾ ਦਿੱਤੀ ਹੈ।

    ਪਰ ਅਧਿਐਨ ਜਾਰੀ ਹਨ, ਜਿਸ ਵਿੱਚ ਇੱਕ ਸਵਿਸ ਦਵਾਈ ਕੰਪਨੀ ਨੋਵਾਰਟਿਸ ਦੁਆਰਾ ਅਮਰੀਕਾ ਵਿੱਚ ਜਾਰੀ ਅਧਿਐਨ ਵੀ ਸ਼ਾਮਿਲ ਹੈ।

    ਇੱਕ ਆਲਮੀ ਅਧਿਐਨ ਯੂਨੀਵਰਸਿਟੀ ਆਫ ਆਕਸਫੋਰਡ ਵਿੱਚ ਹੋ ਰਿਹਾ ਹੈ ਜਿਸ ਨੂੰ ਥਾਈਲੈਂਡ ਸਥਿਤ ਮਾਹੀਡੋਲ ਆਕਸਫੋਰਡ ਟ੍ਰੋਪਿਕਲ ਮੈਡੀਸਨ ਰਿਸਰਚ ਯੂਨਿਟ ਵੀ ਸਹਿਯੋਗ ਦੇ ਰਹੀ ਹੈ।

    ਨਾਈਜੀਰੀਆ ਨੇ ਡਬਲਯੂਐਚਓ ਦੀ ਚੇਤਾਵਨੀ ਦੇ ਬਾਵਜੂਦ ਕਲੋਰੋਕੋਵਿਨ ਦੇ ਕਲੀਨਿਕਲ ਟਰਾਇਲ ਜਾਰੀ ਰੱਖਣ ਲਈ ਕਿਹਾ ਹੈ

  5. ਕੋਰੋਨਾਵਾਇਰਸ ਰਾਊਂਡਅਪ: ‘ਮੁਫ਼ਤ ਦੀਆਂ ਜ਼ਮੀਨਾਂ ਲੈਣ ਵਾਲੇ ਹਸਪਤਾਲ ਇਲਾਜ ਮੁਫ਼ਤ ’ਚ ਕਿਉਂ ਨਹੀਂ ਕਰ ਰਹੇ’

    ਕੋਰੋਨਾਵਾਇਰਸ ਨਾਲ ਜੁੜੇ ਅਪਡੇਟ ਵਿੱਚ ਮੁਫ਼ਤ ਵਿੱਚ ਜ਼ਮੀਨਾਂ ਲਏ ਹਸਪਤਾਲਾਂ ਬਾਰੇ ਸੁਪਰੀਮ ਕੋਰਟ ਦੀ ਟਿੱਪਣੀ ਸ਼ਾਮਿਲ ਹੈ।

    ਇਸ ਦੇ ਨਾਲ ਹੀ ਬ੍ਰਾਜ਼ੀਲ ਸਣੇ ਲਾਤਨੀ ਅਮਰੀਕਾ ਕੋਰੋਨਾਵਾਇਰਸ ਦਾ ਕੇਂਦਰ ਬਣ ਗਿਆ ਹੈ।

    ਬ੍ਰਾਜ਼ੀਲ ਵਿੱਚ ਕਈ ਮੌਤਾਂ ਦਾ ਅੰਕੜਾ ਅਗਸਤ ਤੱਕ 1 ਲੱਖ 25 ਹਜ਼ਾਰ ਨੂੰ ਪਾਰ ਕਰ ਸਕਦਾ ਹੈ।

  6. ਪੰਜਾਬ 'ਚੋਂ ਲੌਕਡਾਊਨ ਲੱਗੇਗਾ ਜਾਂ ਹਟੇਗਾ, ਫ਼ੈਸਲਾ 30 ਮਈ ਨੂੰ

    ਕੋਰੋਨਵਾਇਰਸ ਕਾਰਨ ਪੰਜਾਬ ਵਿਚ ਚੱਲ ਰਿਹਾ ਲੌਕਡਾਊਨ ਅੱਗੇ ਵਧਾਇਆ ਜਾਵੇਗਾ ਜਾਂ ਖ਼ਤਮ ਕੀਤਾ ਜਾਵੇਗਾ। ਇਸ ਬਾਬਤ ਪੰਜਾਬ ਸਰਕਾਰ 30 ਮਈ ਨੂੰ ਫ਼ੈਸਲਾ ਕਰੇਗੀ।

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਇੱਕ ਟਵੀਟ ਰਾਹੀ ਦੱਸਿਆ ਕਿ 30 ਮਈ ਨੂੰ ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ ਫ਼ੈਸਲਾ ਲਿਆ ਜਾਵੇਗਾ।

  7. ਜੰਮੂ-ਕਸ਼ਮੀਰ ’ਚ ਘੋੜੇ ਨੂੰ ਕੀਤਾ ਕੁਆਰੰਟੀਨ

    ਜੰਮੂ-ਕਸ਼ਮੀਰ ਵਿੱਚ ਰਾਜੌਰੀ ਤੋਂ ਸ਼ੋਪੀਆਂ ਪਰਤੇ ਇੱਕ ਘੋੜੇ ਨੂੰ ਉਸ ਦੇ ਮਾਲਿਕ ਦੇ ਘਰ ਵਿੱਚ ਕੁਆਰੰਟੀਨ ਕੀਤਾ ਗਿਆ ਹੈ। ਮਾਲਿਕ ਨੂੰ ਪ੍ਰਸ਼ਾਸਨ ਵੱਲੋਂ ਕੀਤੇ ਬੰਦੋਬਸਤ ਵਿੱਚ ਕੁਆਰੰਟੀਨ ਕੀਤਾ ਗਿਆ ਹੈ।

    ਖ਼ਬਰ ਏਜੰਸੀ ਏਐੱਨਆਈ ਅਨੁਸਾਰ ਤਹਿਸੀਲਦਾਰ ਦਾ ਕਹਿਣਾ ਹੈ ਕਿ ਮਾਲਿਕ ਤੇ ਘੋੜਾ ਰੈਡ ਜ਼ੋਨ ਤੋਂ ਆਏ ਸਨ ਇਸ ਲਈ ਉਨ੍ਹਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਜਦੋਂ ਤੱਕ ਮਾਲਿਕ ਦਾ ਟੈਸਟ ਦਾ ਨਤੀਜਾ ਨਹੀਂ ਆਉਂਦਾ, ਉਦੋਂ ਤੱਕ ਘੋੜੇ ਨੂੰ ਵੀ ਕੁਆਰੰਟੀਨ ਕੀਤਾ ਜਾਵੇਗਾ।

  8. ਹਰਿਆਣਾ ਚ ਮਾਸਕ ਨਾ ਲਗਾਉਣ ’ਤੇ 500 ਰੁਪਏ ਜੁਰਮਾਨਾ

    ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਹਰਿਆਣਾ ਵਿੱਚ ਮਾਸਕ ਨਾ ਲਗਾਉਣ ’ਤੇ ਅਤੇ ਜਨਤਕ ਥਾਂਵਾਂ ’ਤੇ ਥੁੱਕਣ ’ਤੇ 500 ਰੁਪਏ ਜੁਰਮਾਨਾ ਦੇਣਾ ਪਵੇਗਾ।

  9. ਸਮੁੰਦਰੀ ਜਹਾਜ਼ਾਂ ਦੇ ਕਰੂ ਮੈਂਬਰਾਂ ਨੂੰ ਅਹਿਮ ਕਾਮੇ ਮੰਨਿਆ ਜਾਵੇ: ਸੰਯੁਕਤ ਰਾਸ਼ਟਰ

    ਸੰਯੁਕਤ ਰਾਸ਼ਟਰ ਦੀਆਂ ਕਈ ਏਜੰਸੀਆਂ ਨੇ ਮੰਗ ਕੀਤੀ ਹੈ ਕਿ ਸਮੁੰਦਰ ਤੇ ਹਵਾਈ ਯਾਤਰਾ ਲਈ ਕੰਮ ਕਰਨ ਵਾਲਿਆਂ ਨੂੰ ਕੋਰਨਾਵਾਇਰਸ ਦੀ ਲੜਾਈ ਲਈ ਅਹਿਮ ਕਾਮੇ ਮੰਨਿਆ ਜਾਵੇ।

    ਸੰਯੁਕਤ ਰਾਸ਼ਟਰ ਦੀ ਮੈਰੀਟਾਈਮ, ਲੇਬਰ ਤੇ ਹਵਾਬਾਜ਼ੀ ਏਜੰਸੀਆਂ ਨੇ ਸਾਂਝਾ ਬਿਆਨ ਜਾਰੀ ਕੀਤਾ ਹੈ। ਇਸ ਬਿਆਨ ਵਿੱਚ ਕਿਹਾ ਹੈ ਕਿ ਪਾਬੰਦੀਆਂ ਕਾਰਨ ਸਮੁੰਦਰੀ ਤੇ ਹਵਾਈ ਯਾਤਰਾ ਨਾਲ ਜੁੜੇ ਕਾਮੇ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਫਸੇ ਹੋਏ ਹਨ।

    ਬਿਆਨ ਵਿੱਚ ਕਿਹਾ ਹੈ ਕਿ ਇਨ੍ਹਾਂ ਨੂੰ ਅਹਿਮ ਵਰਕਰ ਸਮਝੇ ਜਾਣ ਨਾਲ ਉਹ ਵੱਖ-ਵੱਖ ਜਹਾਜ਼ਾਂ ਵਿੱਚ ਸਫ਼ਰ ਕਰ ਸਕਦੇ ਹਨ ਤੇ ਆਪਣੇ ਘਰ ਪਹੁੰਚ ਸਕਦੇ ਹਨ।

  10. ਰੈਮਡੈਸੇਵੀਅਰ ਦਵਾਈ ਜਿਸ ਦੇ ਟ੍ਰਾਇਲ ਨੂੰ ਯੂਕੇ ਨੇ ਦਿੱਤੀ ਮਨਜ਼ੂਰੀ

    ਰੈਮਡੈਸੇਵੀਅਰ ਨੂੰ ਮੂਲ ਰੂਪ ਵਿੱਚ ਇਬੋਲਾ ਬੀਮਾਰੀ ਦੇ ਇਲਾਜ ਲਈ ਵਿਕਸਿਤ ਕੀਤਾ ਗਿਆ ਸੀ। ਇਹ ਇੱਕ ਐਂਟੀ-ਵਾਇਰਲ ਦਵਾਈ ਹੈ।

    ਇਹ ਉਸ ਇਨਜ਼ਾਈਮ ਨੂੰ ਨਿਸ਼ਾਨਾ ਬਣਾਉਂਦੀ ਹੈ ਜਿਸ ਦੀ ਕਿਸੇ ਵਾਇਰਸ ਨੂੰ ਸਾਡੇ ਸੈਲਾਂ ਦੇ ਅੰਦਰ ਵੱਧਣ-ਫੁੱਲਣ ਲਈ ਜ਼ਰੂਰਤ ਹੁੰਦੀ ਹੈ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  11. 'ਭੰਗ ਦੇ ਬੂਟੇ 'ਚ ਲੱਭ ਗਿਆ ਕੋਰੋਨਾ ਦਾ ਤੋੜ': ਜਾਣੋ ਕਿੰਨਾ ਸੱਚ, ਕਿੰਨਾ ਭੁਲੇਖਾ

    ਹਜ਼ਾਰਾਂ ਲੋਕ ਕੁਝ ਅਜਿਹੇ ਲੇਖ ਸਾਂਝੇ ਕਰ ਰਹੇ ਨੇ ਜਿਹੜੇ ਕਹਿੰਦੇ ਨੇ ਕਿ ਭੰਗ ਦੇ ਬੂਟੇ ਵਿੱਚ ਤਾਕਤ ਹੈ ਕਿ ਕੋਰੋਨਾਵਾਇਰਸ ਨੂੰ ਜੜੋਂ ਪੁੱਟ ਦੇਵੇI

    ਕੁਝ ਕਹਿੰਦੇ ਨੇ ਕਿ ਦੇਸੀ ਭੰਗ ਠੀਕ ਹੈ, ਕੁਝ ਗਾਂਜੇ ਦੀ ਗੱਲ ਕਰਦੇ ਨੇ... ਪਰ ਇਸ ਪਿੱਛੇ ਸੱਚਾਈ ਕੀ ਹੈ? ਇੱਕ ਗੱਲ ਹੋਰ -- ਇਹ ਰੂਸ ਦੇ ਲੀਡਰ ਆਪਣੇ ਸੀਨੇ ਉੱਤੇ ਕਿਹੜੇ ਤਗਮੇ ਲਗਾ ਕੇ ਖੁਦ ਨੂੰ ਸੁਰੱਖਿਅਤ ਸਮਝ ਰਹੇ ਹਨ?

  12. ਸਿਡਨੀ ਬੀਚ ਉੱਤੇ ਮਾਸਕ ਮਿਲੇ

    ਮਾਸਕ ਖਰੀਦਣ ਵਿੱਚ ਤੁਹਾਨੂੰ ਮੁਸ਼ਕਲ ਆ ਰਹੀ ਹੈ?

    ਹਜ਼ਾਰਾਂ ਮਾਸਕ ਸਿਡਨੀ ਦੇ ਨੇੜੇ ਇੱਕ ਸਮੁੰਦਰੀ ਕੰਢੇ 'ਤੇ ਭਿੱਜੇ ਮਿਲੇ ਹਨ।

    ਇਹ ਮਾਸਕ ਚੀਨ ਤੋਂ ਮੈਲਬੌਰਨ ਜਾ ਰਹੇ ਇੱਕ ਵੱਡੇ ਮਾਲ ਜਹਾਜ਼ ਵਿੱਚ ਰੱਖੇ ਗਏ ਸਨ।

    ਖਰਾਬ ਮੌਸਮ ਨੇ ਏਪੀਐਲ ਇੰਗਲੈਂਡ ਨੂੰ ਰਸਤਾ ਬਦਲਣ ਲਈ ਮਜ਼ਬੂਰ ਕੀਤਾ ਅਤੇ ਬ੍ਰਿਸਬੇਨ ਵੱਲ ਰਵਾਨਾ ਹੋ ਗਿਆ।

    ਪਰ ਸਮੁੰਦਰ ਵਿੱਚ ਤੂਫਾਨ ਆਇਆ ਅਤੇ 40 ਦੇ ਕਰੀਬ ਕੰਟੇਨਰ ਸਮੁੰਦਰ ਵਿੱਚ ਡਿੱਗ ਗਏ।

    ਘਰੇਲੂ ਅਤੇ ਉਸਾਰੀ ਦੇ ਸਮਾਨ ਤੋਂ ਇਲਾਵਾ, ਉਨ੍ਹਾਂ ਵਿੱਚ ਡਾਕਟਰੀ ਸਪਲਾਈ ਵੀ ਸ਼ਾਮਲ ਸੀ – ਜਿਸ ਵਿੱਚ ਸਰਜੀਕਲ ਮਾਸਕ ਵੀ ਸਨ।

  13. ਡੁੱਬਦੇ ਪਿੰਡ ਵਿੱਚ ਇਹ ਪਰਿਵਾਰ ਕਿਉਂ ਟਿਕਿਆ

    ਹਰ ਸਾਲ ਲੋਕ ਇਸ ਪਿੰਡ ਨੂੰ ਛੱਡ ਕੇ ਜਾਂਦੇ ਰਹੇ। 2005 ਵਿੱਚ ਲੋਕਾਂ ਨੇ ਮੰਗ ਰੱਖੀ ਕਿ ਸਾਨੂੰ ਕਿਤੇ ਹੋਰ ਵਸਾਇਆ ਜਾਵੇ।

    ਅਗਲੇ ਸਾਲ ਲੋਕ ਪਿੰਡ ਛੱਡ ਕੇ ਜਾਣ ਲੱਗੇ। ਕੁਝ ਹੀ ਸਾਲਾਂ ਵਿੱਚ ਸਮੁੰਦਰ 2 ਕਿਲੋਮੀਟਰ ਅੰਦਰ ਆ ਗਿਆ ਹੈ ।

    ਸਮੁੰਦਰ ਦੇ ਵੱਧਦੇ ਪੱਧਰ ਕਾਰਨ ਘਰਾਂ ਦੇ ਘਰ ਡੁੱਬਦੇ ਗਏ ਪਰ ਪਸੀਜਾ ਦਾ ਪਰਿਵਾਰ ਟਿਕਿਆ ਰਿਹਾ।

  14. ਫਰਾਂਸ ਨੇ ਹਾਈਡਰੋਕਸੀਕਲੋਰੋਕਵਿਨ ਦਵਾਈ 'ਤੇ ਲਾਈ ਰੋਕ

    ਫਰਾਂਸ ਸਰਕਾਰ ਨੇ ਡਾਕਟਰਾਂ ਨੂੰ ਕਿਹਾ ਹੈ ਕਿ ਕੋਰੋਨਾਵਾਇਰਸ ਦੇ ਇਲਾਜ ਲਈ ਹਾਈਡਰੋਕਸੀਕਲੋਰੋਕਵਿਨ ਦਵਾਈ ਦੀ ਵਰਤੋਂ ਹੁਣ ਨਾ ਕੀਤੀ ਜਾਵੇ।

    ਦੋ ਐਡਵਾਇਜ਼ਰੀ ਸੰਸਥਾਵਾਂ ਵੱਲੋਂ ਗੰਭੀਰ ਸਿਹਤ ਖਤਰੇ ਦੀ ਚੇਤਾਵਨੀ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।

    ਇਹ ਦਵਾਈ ਅਸਲ ਵਿੱਚ ਮਲੇਰੀਆ ਦੇ ਇਲਾਜ ਲਈ ਵਰਤੀ ਜਾਂਦੀ ਹੈ।

  15. ਤਾਜ਼ਾ, 'ਮੁਫ਼ਤ ਜ਼ਮੀਨ ਲੈਣ ਵਾਲੇ ਨਿੱਜੀ ਹਸਪਤਾਲ ਮੁਫ਼ਤ ਇਲਾਜ ਕਿਉਂ ਨਹੀਂ ਕਰ ਸਕਦੇ'

    ਭਾਰਤੀ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਤੋਂ ਪੁੱਛਿਆ ਕਿ ਨਿੱਜੀ ਹਸਪਤਾਲ, ਜਿਨ੍ਹਾਂ ਨੂੰ ਮੁਫਤ ਜ਼ਮੀਨ ਦਿੱਤੀ ਗਈ ਹੈ, ਉਹ ਕੋਰੋਨਾਵਾਇਰਸ ਮਰੀਜ਼ਾਂ ਦਾ ਮੁਫਤ ਜਾਂ ਮਾਮੂਲੀ ਫੀਸ ਨਾਲ ਇਲਾਜ ਕਿਉਂ ਨਹੀਂ ਕਰ ਸਕਦੇ।

    ਅਦਾਲਤ ਨੇ ਕੇਂਦਰ ਸਰਕਾਰ ਤੋਂ ਇੱਕ ਹਫ਼ਤੇ ਦੇ ਅੰਦਰ ਜਵਾਬ ਮੰਗਿਆ ਹੈ ਅਤੇ ਕਿਹਾ ਹੈ ਕਿ ਜਿਹੜੇ ਹਸਪਤਾਲ ਮਰੀਜ਼ਾਂ ਦਾ ਮੁਫਤ ਇਲਾਜ ਕਰ ਸਕਦੇ ਹਨ ਜਾਂ ਨਾਮਾਤਰ ਫੀਸ ਲੈ ਸਕਦੇ ਹਨ, ਉਨ੍ਹਾਂ ਦੀ ਪਛਾਣ ਕੀਤੀ ਜਾਵੇ।

    ਸੁਪਰੀਮ ਕੋਰਟ ਸਚਿਨ ਜੈਨ ਨਾਮ ਦੇ ਵਿਅਕਤੀ ਦੀ ਪਟੀਸ਼ਨ 'ਤੇ ਸੁਣਵਾਈ ਕਰ ਰਿਹਾ ਸੀ।

    ਇਸ ਪਟੀਸ਼ਨ ਵਿਚ ਮੰਗ ਕੀਤੀ ਗਈ ਹੈ ਕਿ ਕੋਵਿਡ -19 ਦੇ ਮਰੀਜ਼ਾਂ ਦੇ ਇਲਾਜ ਲਈ ਮੁਫਤ ਜਾਂ ਬਹੁਤ ਹੀ ਮਾਮੂਲੀ ਕੀਮਤ 'ਤੇ ਇਲਾਜ ਲਈ ਦਿਸ਼ਾ-ਨਿਰਦੇਸ਼ ਦਿੱਤੇ ਜਾਣ।

    ਚੀਫ਼ ਜਸਟਿਸ ਐਸ.ਏ. ਬੋਬੜੇ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਨੇ ਇਸ ਦੀ ਸੁਣਵਾਈ ਕੀਤੀ ਅਤੇ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਤੋਂ ਇੱਕ ਹਫ਼ਤੇ ਦੇ ਅੰਦਰ ਵਿਸਥਾਰ ਨਾਲ ਰਿਪੋਰਟ ਮੰਗੀ।

    ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਪੁੱਛਿਆ, “ਜਦੋਂ ਨਿੱਜੀ ਹਸਪਤਾਲਾਂ ਨੂੰ ਮੁਫ਼ਤ ਵਿੱਚ ਜ਼ਮੀਨ ਦਿੱਤੀ ਜਾ ਸਕਦੀ ਹੈ ਤਾਂ ਉਹ ਕੋਵਿਡ -19 ਦੇ ਮਰੀਜ਼ਾਂ ਦਾ ਮੁਫਤ ਇਲਾਜ ਕਿਉਂ ਨਹੀਂ ਕਰ ਸਕਦੇ।

    ਉਨ੍ਹਾਂ ਨੂੰ ਜ਼ਮੀਨ ਮੁਫਤ ਵਿੱਚ ਜਾਂ ਬੇਹੱਦ ਮਾਮੂਲੀ ਕੀਮਤ 'ਤੇ ਦਿੱਤੀ ਗਈ ਹੋਵੇ ਤਾਂ ਉਨ੍ਹਾਂ ਚੈਰੀਟੇਬਲ ਹਸਪਤਾਲਾਂ ਨੂੰ ਉਨ੍ਹਾਂ ਦਾ ਮੁਫਤ ਇਲਾਜ ਕਰਨਾ ਚਾਹੀਦਾ ਹੈ।'

  16. ਲੌਕਡਾਊਨ ਕਰਕੇ ਭਾਰਤ 'ਚ ਫਸੇ ਪਾਕਿਸਤਾਨੀ ਆਪਣੇ ਘਰ ਪਰਤੇ, ਕੀਤੀ ਅਮਨ ਦੀ ਆਸ਼ਾ

    ਕੋਰੋਨਾਵਾਇਰਸ ਕਰਕੇ ਲੱਗੇ ਲੌਕਡਾਊਨ ਦੌਰਾਨ ਭਾਰਤ ਵਿੱਚ ਰਹਿ ਗਏ ਕੁਝ ਪਾਕਿਸਤਾਨੀ ਨਾਗਰਿਕ ਅੱਜ ਆਪਣੇ ਮੁਲਕ ਪਰਤੇI

    ਅਟਾਰੀ ਰਾਹੀਂ 179 ਲੋਕਾਂ ਨੂੰ ਭੇਜਿਆ ਗਿਆ, ਜਿਨ੍ਹਾਂ ਨੇ ਆਪਣੇ ਤਜਰਬੇ ਵੀ ਸਾਂਝੇ ਕੀਤੇI

    ਰਿਪੋਰਟ: ਰਵਿੰਦਰ ਸਿੰਘ ਰੌਬਿਨ, ਐਡਿਟ: ਰਾਜਨ ਪਪਨੇਜਾ

  17. ਕੋਰੋਨਾਵਾਇਰਸ ਲਈ ਰਾਮਬਾਣ ਦੱਸੇ ਜਾ ਰਹੇ 5 ਟੋਟਕਿਆਂ ਦੀ ਅਸਲੀਅਤ

    ਕੋਰੋਨਾਵਾਇਰਸ ਬਾਰੇ ਦੇਸੀ ਟੋਟਕੇ ਸਾਡੇ ਮੁਲਕ ਵਿਚ ਹੀ ਨਹੀਂ ਹਰ ਥਾਂ ਚੱਲਦੇ ਹਨ ,ਉੱਤਰੀ ਕੋਰੀਆ ਨੇ ਆਪਣੇ ਲੋਕਾਂ ਨੂੰ ਲਸਣ, ਸ਼ਹਿਦ ਖਾਣ ਦੀ ਸਲਾਹ ਦਿੱਤੀ।

    ਚੀਨ ਤੋਂ ਖ਼ਬਰ ਆਈ ਕਿ ਉੱਥੇ ਇੱਕ ਬੀਬੀ ਨੂੰ ਪਤਾ ਲੱਗਿਆ ਕਿ ਲਸਣ ਖਾਣ ਨਾਲ ਕੋਰੋਨਾ ਨਹੀਂ ਹੁੰਦਾ ਤਾ ਉਸ ਨੇ ਥੋੜੇ ਸਮੇਂ ਵਿਚ ਹੀ ਲਸਣ ਖਾ ਕੇ ਆਪਣੀ ਜੀਭ ਪਕਾ ਲਈ ।

    ਭਾਰਤ ਵਿਚ ਵੀ ਕੋਈ ਪਾਲਤੂ ਜਾਨਵਰਾਂ ਤੋਂ ਦੂਰ ਰਹਿਣ ਦੀ ਸਲਾਹ ਦੇ ਰਿਹਾ ਹੈ ਤਾਂ ਕੋਈ ਚੀਨੀ ਖਾਣੇ ਖਾਣੋਂ ਰੋਕ ਰਿਹਾ ਹੈ। ਕੋਈ ਕਹਿੰਦਾ ਹੈ ਪਰਵਾਹ ਨਾ ਕਰੋ ਬਸ ਲਸਣ ਦੀ ਗੰਢੀ ਖਾਓ, ਵਾਇਰਸ ਤੁਹਾਡਾ ਕੁਝ ਵਿਗਾੜ ਹੀ ਨਹੀਂ ਸਕਦਾ ਪਰ ਇਹ ਕਿੰਨੇ ਕੁ ਲਾਹੇਵੰਦ ਹਨ, ਇਸ ਬਾਰੇ ਪੂਰੀ ਖ਼ਬਰ ਇੱਥੇ ਕਲਿੱਕ ਕਰਕੇ ਪੜ੍ਹੋ।

  18. ਕੋਰੋਨਾਵਾਇਰਸ ਰੋਗੀ ਤੋਂ ਤੁਹਾਡੇ ਤੱਕ ਕਿੰਨੀ ਦੇਰ 'ਚ ਪੁੱਜ ਸਕਦਾ ਹੈ

    ਕੋਰੋਨਾਵਾਇਰਸ ਦੇ ਕਹਿਰ ਨੇ ਦੁਨੀਆਂ ਦਾ ਆਰਥਿਕ ਤੇ ਸਮਾਜਿਕ ਢਾਂਚਾ ਢਹਿ ਢੇਰੀ ਕਰ ਦਿੱਤਾ ਹੈ। ਲੋਕਲ ਪ੍ਰਸ਼ਾਸ਼ਨ ਤੋਂ ਲੈ ਕੇ ਵਿਸ਼ਵ ਸਿਹਤ ਸੰਗਠਨ ਤੱਕ ਦਿਸ਼ਾ ਨਿਰਦੇਸ਼ ਜਾਰੀ ਕਰ ਰਹੇ ਹਨ।

    ਕੋਈ ਕਹਿ ਰਿਹਾ ਮਾਸਕ ਪਾਏ ਬਿਨਾਂ ਬਾਹਰ ਨਾ ਨਿਕਲੋ, ਕੋਈ ਕਹਿ ਰਿਹਾ ਕਿਸੇ ਨਾਲ ਹੱਥ ਨਾ ਮਿਲਾਓ ਤੇ ਕੋਈ 20 ਸੈਕਿੰਡ ਤੱਕ ਹੱਥ ਧੋਣ ਦੀ ਸਲਾਹ ਦੇ ਰਿਹਾ ਹੈ।

    ਸਵਾਲ ਇਹ ਹੈ ਕਿ ਕਿਸੇ ਚੀਜ਼ ਨੂੰ ਛੂਹਣ ਨਾਲ ਕੋਰੋਨਾ ਅੱਗੇ ਫੈਲਦਾ ਹੈ, ਇਹ ਕਿਸੇ ਵੀ ਚੀਜ਼ ਉੱਤੇ ਕਿੰਨੀ ਦੇਰ ਜਿਊਂਦਾ ਰਹਿ ਸਕਦਾ ਹੈ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  19. ਬ੍ਰਾਜ਼ੀਲ ਵਿੱਚ 5 ਗੁਣਾ ਵੱਧ ਹੋ ਸਕਦੀਆਂ ਹਨ ਮੌਤਾਂ-ਅਧਿਐਨ

    ਵਾਸ਼ਿੰਗਟਨ ਯੂਨੀਵਰਸਿਟੀ ਦੇ ਇੱਕ ਅਧਿਐਨ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਅਗਸਤ ਦੀ ਸ਼ੁਰੂਆਤ ਵਿੱਚ ਬ੍ਰਾਜ਼ੀਲ ਵਿੱਚ ਮੌਤਾਂ ਦੀ ਗਿਣਤੀ 1,25,000 ਤੱਕ ਪਹੁੰਚ ਸਕਦੀ ਹੈ।

    ਇਹ ਮੌਜੂਦਾ ਰਿਕਾਰਡ ਮੌਤਾਂ 24,500 ਦੀ ਤੁਲਨਾ ਵਿੱਚ ਪੰਜ ਗੁਣਾ ਵੱਧ ਹੈ।

    ਅਧਿਐਨ 'ਤੇ ਕੰਮ ਕਰਨ ਵਾਲੇ ਡਾਕਟਰ ਕ੍ਰਿਸਟੋਫਰ ਮਰੇ ਨੇ ਲਿਖਿਆ, "ਬ੍ਰਾਜ਼ੀਲ ਨੂੰ ਤੇਜ਼ੀ ਨਾਲ ਫੈਲ ਰਹੀ ਮਹਾਂਮਾਰੀ ਨੂੰ ਕਾਬੂ ਕਰਨ ਲਈ ਕਾਨੂੰਨੀ ਸਖ਼ਤੀ ਲਾਗੂ ਕਰਦਿਆਂ ਵੂਹਾਨ, ਚੀਨ, ਇਟਲੀ, ਸਪੇਨ ਅਤੇ ਨਿਊਯਾਰਕ ਤੋ ਸਬਕ ਲੈਣਾ ਚਾਹੀਦਾ ਹੈ।"

    ਬ੍ਰਾਜ਼ੀਲ ਵਿੱਚ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਪਹਿਲੀ ਵਾਰ ਅਮਰੀਕਾ ਨਾਲੋਂ ਕਿਤੇ ਵੱਧ ਹੋਣ ਤੋਂ ਬਾਅਦ ਇਹ ਅਧਿਐਨ ਆਇਆ ਹੈ। ਇੱਥੇ ਸੋਮਵਾਰ ਨੂੰ 807 ਮੌਤਾਂ ਹੋਈਆਂ ਜਦੋਂਕਿ 620 ਲੋਕਾਂ ਦੀ ਮੌਤ ਅਮਰੀਕਾ ਵਿੱਚ ਹੋਈ।

    ਬ੍ਰਾਜ਼ੀਲ ਵਿੱਚ ਸਿਹਤ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਅਸਲ ਮਾਮਲੇ ਸਰਕਾਰੀ ਰਿਕਾਰਡ ਵਿੱਚ ਦਰਜ ਮਾਮਲਿਆਂ ਨਾਲੋਂ ਕਿਤੇ ਵੱਧ ਹੋ ਸਕਦੇ ਹਨ। ਇਸ ਦਾ ਕਾਰਨ ਟੈਸਟ ਦੀ ਘਾਟ ਹੋ ਸਕਦਾ ਹੈ।

  20. ਲਾਤੀਨੀ ਅਮਰੀਕਾ ਬਣਿਆ ਮਹਾਂਮਾਰੀ ਦਾ ਕੇਂਦਰ

    ਲਾਤੀਨੀ ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ, ਜਿਸ ਕਾਰਨ ਸਿਹਤ ਅਧਿਕਾਰੀਆਂ ਦੀ ਚਿੰਤਾ ਵੱਧ ਗਈ ਹੈ।

    ਬ੍ਰਾਜ਼ੀਲ ਵਿੱਚ 3 ਲੱਖ 70 ਹਜਾਰ ਤੋਂ ਵੱਧ ਮਾਮਲੇ ਹਨ ਜੋ ਕਿ ਦੁਨੀਆਂ ਵਿੱਚ ਸਭ ਤੋਂ ਵੱਧ ਮਾਮਲਿਆਂ ਵਿੱਚ ਦੂਜੇ ਨੰਬਰ 'ਤੇ ਹੈ।

    ਮੈਕਸੀਕੋ, ਚਿਲੀ ਅਤੇ ਪੇਰੂ ਮਹਾਂਮਾਰੀ ਨੂੰ ਕਾਬੂ ਕਰਨ ਲਈ ਸੰਘਰਸ਼ ਕਰ ਰਹੇ ਹਨ।

    ਲਾਤੀਨੀ ਅਮਰੀਕਾ ਹੁਣ ਗਲੋਬਲ ਮਹਾਂਮਾਰੀ ਦਾ ਕੇਂਦਰ ਬਣ ਗਿਆ ਹੈ। ਪੈਨ ਅਮਰੀਕਨ ਹੈਲਥ ਆਰਗਨਾਈਜ਼ੇਸਨ ਦੇ ਮੁਖੀ ਨੇ ਇਹ ਦਾਅਵਾ ਕੀਤਾ ਹੈ।

    ਇੱਥੇ ਹੁਣ ਰੋਜ਼ਾਨਾ ਯੂਰਪ ਅਤੇ ਅਮਰੀਕਾ ਨਾਲੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ।