You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ: ਰੂਸ 'ਚ ਇੱਕ ਦਿਨ ਅੰਦਰ ਹੀ ਆਏ 10 ਹਜ਼ਾਰ ਪੌਜ਼ਿਟਿਵ ਮਾਮਲੇ; ਪੰਜਾਬ 'ਚ ਲਾਗ ਦਾ ਅੰਕੜਾ 1100 ਤੋਂ ਪਾਰ

ਪੂਰੀ ਦੁਨੀਆਂ 'ਚ ਕੋਰੋਨਾਵਾਇਰਸ ਲਾਗ ਦੇ ਮਾਮਲੇ ਸਾਢੇ 34 ਲੱਖ ਦੇ ਪਾਰ, 2.44 ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਅਤੇ ਭਾਰਤ ਵਿੱਚ ਵੀ ਲਾਗ ਦੇ ਮਾਮਲੇ 40 ਹਜ਼ਾਰ ਤੱਕ ਜਾ ਚੁੱਕੇ ਹਨ।

ਲਾਈਵ ਕਵਰੇਜ

  1. ਕੋਰੋਨਾਵਾਇਰਸ ਨਾਲ ਜੁੜੇ ਬੀਬੀਸੀ ਪੰਜਾਬੀ ਦੇ ਲਾਈਵ ਪੇਜ ਨੂੰ ਅਸੀਂ ਇੱਥੇ ਹੀ ਸਮਾਪਤ ਕਰ ਰਹੇ ਹਾਂ। 4 ਮਈ ਦੀ ਅਹਿਮ ਅਪਡੇਟ ਲਈ ਤੁਸੀਂਂ ਇੱਥੇ ਕਲਿੱਕ ਕਰ ਸਕਦੇ ਹੋ।

  2. ਕੋਰੋਨਾਵਾਇਰਸ: ਹੁਣ ਤੱਕ ਦੀ ਮੁੱਖ ਅਪਡੇਟ

    • ਪੰਜਾਬ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਕਰੀਬ 11 ਸੌ ਤੋਂ ਪਾਰ ਹੋ ਗਈ ਹੈ ਜਦ ਕਿ ਸੂਬੇ ਵਿੱਚ ਮਹਾਂਮਾਰੀ ਨਾਲ 21 ਜਣਿਆਂ ਦੀ ਜਾਨ ਗਈ ਹੈ।
    • ਜੌਹਨ ਹੌਪਕਿਨਸ ਯੂਨੀਵਰਸਿਟੀ ਮੁਤਾਬਕ ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਲਾਗ ਦੇ ਮਾਮਲੇ 3,462,682ਗਏ ਹਨ ਅਤੇ ਮੌਤਾਂ ਦੀ ਗਿਣਤੀ 2,44, 911 ਹੋ ਗਈ ਹੈ।
    • ਭਾਰਤ ਵਿੱਚ ਐਤਵਾਰ ਨੂੰ ਹਵਾਈ ਫ਼ੌਜ ਨੇ ਕੋਰੋਨਾਵਾਇਰਸ ਨਾਲ ਲੜਾਈ ਵਿੱਚ ਮੂਹਰਲੀ ਕਤਾਰ ਦੇ ਵਰਕਰਾਂ ਦਾ ਧੰਨਵਾਦ ਕਰਨ ਲਈ ਹਸਪਤਾਲਾਂ ਦੇ ਉੱਪਰ ਆਪਣੇ ਹੈਲੀਕਪਟਰਾਂ ਤੇ ਜਹਾਜ਼ਾਂ ਰਾਹੀਂ ਫੁੱਲ ਬਰਸਾਏ।
    • ਭਾਰਤ ਵਿੱਚ ਮਰੀਜ਼ਾਂ ਦੀ ਗਿਣਤੀ 40 ਹਜ਼ਾਰ ਤੋਂ ਪਾਰ ਹੋ ਗਈ ਅਤੇ ਮਰਨ ਵਾਲਿਆਂ ਦੀ ਗਿਣਤੀ ਵੀ 1306 ਤੱਕ ਪਹੁੰਚ ਗਈ ਹੈ।
    • ਯੂਰਪੀ ਆਗੂਆਂ ਨੇ ਕੋਰੋਨਾਵਾਇਰਸ ਦੀ ਵੈਕਸੀਨ ਬਣਾਉਣ ਲਈ 6 ਅਰਬ ਪੌਂਡ ਇਕੱਠੇ ਕਰਨ ਦਾ ਟੀਚਾ ਮਿੱਥਿਆ ਹੈ। ਇਸ ਬਾਰੇ ਜਰਮਨੀ, ਫ਼ਰਾਂਸ, ਇਟਲੀ ਅਤੇ ਨਾਰਵੇ ਵਿਚਕਾਰ ਗੱਲਬਾਤ ਹੋਈ ਹੈ।
    • ਬ੍ਰਿਟੇਨ ਵਿੱਚ ਕੋਰੋਨਾਵਾਇਰਸ ਦੀ ਲਾਗ ਨਾਲ ਮੌਤਾਂ ਦੀ ਗਿਣਤੀ 28,131 ਹੋ ਗਈ ਹੈ। ਬ੍ਰਿਟੇਨ ਮੌਤਾਂ ਦੇ ਮਾਮਲੇ ਵਿੱਚ ਇਟਲੀ ਤੋਂ ਕੁਝ ਅੰਕ ਹੀ ਪਿੱਛੇ ਹੈ। ਅਮਰੀਕਾ ਤੋਂ ਬਾਅਦ ਇਟਲੀ ਵਿੱਚ ਕੋਰੋਨਾਵਾਇਰਸ ਨਾਲ ਸਭ ਤੋਂ ਵਧੇਰੇ ਮੌਤਾਂ ਹੋਈਆਂ ਹਨ।
    • ਅਮਰੀਕਾ ਵਿੱਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 65 ਹਜ਼ਾਰ ਪਾਰ ਕਰ ਗਈ ਹੈ।
  3. ਦਵਾਈ ਜਿਸ ਬਾਰੇ ਦਾਅਵਾ ਹੈ ‘ਇਸ ਦੇ ਨਤੀਜੇ ਬਹੁਤ ਵਧੀਆ' ਹਨ

    ਅਮਰੀਕੀ ਅਧਿਕਾਰੀਆਂ ਮੁਤਾਬਕ ਇਸ ਗੱਲ ਦੇ “ਬਹੁਤ ਵਧੀਆ” ਸਬੂਤ ਹਨ ਕਿ ਇੱਕ ਦਵਾਈ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਠੀਕ ਹੋਣ ਵਿੱਚ ਮਦਦ ਕਰ ਸਕਦੀ ਹੈ।

    ਰੈਮਡੈਸੇਵੀਅਰ (Remdesivir) ਨੇ ਦੁਨੀਆਂ ਭਰ ਦੇ ਹਸਪਤਾਲਾਂ ਵਿੱਚ ਕੀਤੇ ਗਏ ਕਲੀਨੀਕਲ ਟ੍ਰਾਇਲ ਵਿੱਚ ਲੱਛਣਾਂ ਦੇ ਦਿਨਾਂ ਨੂੰ 15 ਤੋਂ ਘਟਾ ਕੇ 11 ਦਿਨ ਕਰ ਦਿੱਤਾ ਹੈ।

    ਕਲਿੱਕ ਕਰੋ ਅਤੇ ਇਸ ਬਾਰੇ ਹੋਰ ਪੜ੍ਹੋ

  4. ਕੀ ਆਰੋਗਿਆ ਸੇਤੂ ਐਪ ਹਰੇਕ ਲਈ ਡਾਊਨਲੋਡ ਕਰਨਾ ਲਾਜ਼ਮੀ ਹੈ

    ਭਾਰਤ ਸਰਕਾਰ ਨੇ 2 ਅਪ੍ਰੈਲ ਨੂੰ ਆਰੋਗਿਆ ਸੇਤੂ ਐਪ ਲਾਂਚ ਕੀਤਾ ਸੀ।

    ਇਸ ਐਪ ਦੀ ਮਦਦ ਨਾਲ ਆਲੇ-ਦੁਆਲੇ ਦੇ ਕੋਵਿਡ-19 ਮਰੀਜ਼ਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

    ਆਰੋਗਿਆ ਸੇਤੂ ਐਪ ਨੂੰ ਕੇਂਦਰ ਸਰਕਾਰ ਦੇ ਅਧੀਨ ਕੰਮ ਕਰਨ ਵਾਲੇ ਕਰਮੀਆਂ ਲਈ ਲਾਜ਼ਮੀ ਕੀਤਾ ਗਿਆ ਹੈ।

    ਭਾਰਤ ਸਰਕਾਰ ਦਾ 29 ਅਪ੍ਰੈਲ ਨੂੰ ਇੱਕ ਇਸ਼ਤਿਹਾਰ ਆਇਆ ਸੀ ਜਿਸ ਦਾ ਸਿਰਲੇਖ ਸੀ, "ਕੋਰੋਨਾਵਾਇਰਸ ਲਾਗ ਨੂੰ ਫੈਲਣ ਤੋਂ ਰੋਕਣ ਲਈ (ਚੇਨ ਬ੍ਰੇਕ) ਆਰੋਗਿਆ ਸੇਤੂ ਐਪ ਦਾ ਅਸਰਦਾਰ ਇਸਤੇਮਾਲ।"

    ਕੀ ਇਹ ਤੁਹਾਡੇ ਲਈ ਵੀ ਲਾਜ਼ਮੀ ਹੈ, ਜਾਣੋ ਕਲਿੱਕ ਕਰਕੇ

  5. ਫਰੀਦਕੋਟ : ਜਾਂਚ ਵਿੱਚ ਪੌਜ਼ਿਟਿਵ ਆਏ ਚਾਰ ਜਣੇ ਐਲਾਨੇ ਨੈਗੇਟਿਵ, ਬੀਬੀਸੀ ਪੰਜਾਬੀ ਦੇ ਸਹਿਯੋਗੀ ਸੁਰਿੰਦਰ ਮਾਨ ਦੀ ਰਿਪੋਰਟ

    ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਕੋਰੋਨਾਵਇਰਸ ਦੇ 5 ਸ਼ੱਕੀਆਂ ਨੂੰ ਇੱਕੋ ਸਮੇਂ ਪੌਜ਼ਿਟਿਵ ਅਤੇ ਫਿਰ ਨੈਗਿਟਿਵ ਦੱਸੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

    ਹਸਪਤਾਲ ਦੀ ਲੈਬ ਤਿੰਨ ਸ਼ਿਫਟਾਂ ਵਿੱਚ ਕੰਮ ਕਰ ਰਹੀ ਹੈ। ਲੈਬ ਵਿੱਚ ਵਿਦਿਆਰਥੀਆਂ ਦੀ ਵੀ ਮਦਦ ਲਈ ਜਾ ਰਹੀ ਹੈ।

    ਇਸ ਲੈਬ ਵਿੱਚ ਹਾਲੇ ਵੀ 1000 ਸੈਂਪਲ ਜਾਂਚ ਲਈ ਉਡੀਕ ਕਰ ਰਹੇ ਹਨ।

    ਇਨ੍ਹਾਂ 5 ਵਿੱਚੋਂ ਇੱਕ ਚਾਰ ਲੋਕ ਨਾਂਦੇੜ ਤੋਂ ਪਰਤੇ ਸਨ ਅਤੇ ਇੱਰਕ ਸ਼ਖਸ ਦੁਬਈ ਤੋਂ ਆਇਆ ਸੀ।

  6. ਨਾਂਦੇੜ ਸਾਹਿਬ ਤੋਂ ਆਏ ਲੋਕਾਂ ਨਾਲ ਜੁੜੇ ਵਿਵਾਦ ਤੇ ਸਿਆਸਤ ਦਾ ਹਰ ਪਹਿਲੂ

    ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਦੇ ਮਰੀਜ਼ ਸਿਰਫ਼ ਪੀੜਤ ਹਨ ਅਤੇ ਉਨ੍ਹਾਂ ਨਾਲ ਪੀੜਤਾਂ ਵਾਲਾ ਹੀ ਵਿਹਾਰ ਕੀਤਾ ਜਾਣਾ ਚਾਹੀਦਾ ਹੈ ਨਾ ਕਿ ਉਨ੍ਹਾਂ ਨੂੰ ਮੁਜਰਮ ਸਮਝਿਆ ਜਾਣਾ ਚਾਹੀਦਾ ਹੈ।

    ਹਜ਼ੂਰ ਸਾਹਿਬ, ਨਾਂਦੇੜ ਮਹਾਂਰਾਸ਼ਟਰ ਤੋਂ ਪਰਤੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨਾਲ ਚੰਗਾ ਸਲੂਕ ਨਹੀਂ ਹੋ ਰਿਹਾ।

    ਇਸ ਨਾਲ ਸੂਬੇ ਵਿੱਚ ਜਿੱਥੇ ਪਹਿਲਾਂ ਇਨ੍ਹਾਂ ਸ਼ਰਧਾਲੂਆਂ ਦੀ ਵਾਪਸੀ ਇੱਕ ਸਿਆਸੀ ਮੁੱਦਾ ਸੀ। ਹੁਣ ਇਨ੍ਹਾਂ ਵਿੱਚੋਂ ਕਈਆਂ ਦਾ ਕੋਰੋਨਾਵਾਇਰਸ ਪੌਜ਼ਿਟਿਵ ਨਿਕਲ ਆਉਣਾ ਸਿਆਸੀ ਸਰਗਰਮੀ ਦਾ ਕੇਂਦਰ ਬਣ ਗਿਆ ਹੈ।

    ਬੀਬੀਸੀ ਪੱਤਰਕਾਰ ਨਵਦੀਪ ਕੌਰ ਗਰੇਵਾਲ ਨੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ।

  7. ਏਕਾਂਤਵਾਸ ਕੇਂਦਰ ਵਿਚੋਂ ਭੱਜੇ 200 ਵਿਅਕਤੀ

    ਓਡੀਸ਼ਾ ਦੇ ਦੋ ਕੁਆਰੰਟਾਇਨ ਕੇਂਦਰਾਂ ਵਿਚੋਂ 200 ਵਿਅਕਤੀ ਆਪਣੇ ਘਰਾਂ ਨੂੰ ਭੱਜ ਗਏ।

    ਸਰਕਾਰੀ ਸੂਤਰਾਂ ਮੁਤਾਬਕ ਇਹ ਲੋਕ ਸੂਰਤ ਤੋਂ ਲਿਆਂਦੇ ਗਏ ਸਨ ਅਤੇ ਇਨ੍ਹਾਂ ਨੂੰ 14 ਦਿਨਾਂ ਲਈ ਏਕਾਂਤਵਾਸ ਵਿਚ ਰੱਖਿਆ ਗਿਆ ਸੀ।

    ਉਡੀਸ਼ਾ ਦੂਜੇ ਰਾਜਾਂ ਵਿਚ ਫਸੇ ਆਪਣੇ ਨਾਗਰਿਕਾਂ ਨੂੰ ਵਾਪਸ ਲਿਆ ਰਿਹਾ ਹੈ। ਸੂਰਤ ਤੋਂ ਆਏ ਦੋ ਜਣਿਆਂ ਦਾ ਟੈਸਟ ਪੌਜ਼ਿਟਿਵ ਪਾਇਆ ਗਿਆ ਹੈ।

    ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਪੌਜ਼ਿਟਿਵ ਪਾਏ ਗਏ ਦੋਵੇਂ ਵਿਅਕਤੀ ਇਸ ਕੁਆਰੰਟਾਇਨ ਕੇਂਦਰ ਵਿਚ ਸਨ ਜਾਂ ਨਹੀਂ।

    ਸਰਕਾਰ ਦਾ ਕਹਿਣਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਹਿਰਾਸਤ ਵਿਚ ਲਿਆ ਜਾਵੇਗਾ।

  8. ਬਿਨਾਂ ਕਿਸੇ ਲੱਛਣ ਵਾਲਾ ਕੋਰੋਨਾ ਭਾਰਤ ਲਈ ਕਿੰਨ੍ਹਾਂ ਕੁ ਖਤਰਨਾਕ

    ਕਾਰਨਾਂ 'ਚੋਂ ਸਭ ਤੋਂ ਵੱਧ ਮਹੱਤਵਪੂਰਨ ਅਤੇ ਖ਼ਤਰਨਾਕ ਇਹ ਹੈ ਕਿ ਦਿੱਲੀ 'ਚ ਕੋਰੋਨਾਵਾਇਰਸ ਦਾ ਇੱਕ ਅਜਿਹਾ ਰੂਪ ਸਾਹਮਣੇ ਆ ਰਿਹਾ ਹੈ ਜੋ ਬਹੁਤ ਭਿਆਨਕ ਹੈ। ਇਸ ਰੂਪ 'ਚ ਵਾਇਰਸ ਦੇ ਤਾਂ ਲੱਛਣ ਹੀ ਸਾਹਮਣੇ ਨਹੀਂ ਆ ਰਹੇ ਹਨ।

    ਤਫ਼ਸੀਲ ਵਿੱਚ ਇਹ ਖ਼ਬਰ ਇੱਥੇ ਪੜ੍ਹੋ ਕਲਿੱਕ ਕਰੋ

  9. 'ਜਦੋਂ ਡਰ ਪੈ ਜਾਵੇ ਕਿ ਬਾਹਰ ਆਈ ਐਂਬੂਲੈਂਸ ਕਿਤੇ ਤੁਹਾਡੇ ਘਰੇ ਤਾਂ ਨਹੀਂ ਆ ਰਹੀ'

    ਕਦੇ ਨਾ ਰੁਕਣ ਵਾਲੇ ਸ਼ਹਿਰ ਨਿਊ ਯਾਰਕ ਨੂੰ ਕੋਰੋਨਾਵਾਇਰਸ ਨੇ ਬੁਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਹੈ।

    ਬੀਬੀਸੀ ਪੱਤਰਕਾਰ ਦੀ ਜ਼ੁਬਾਨੀ ਜਾਣੋ ਕਿਵੇਂ ਇਹ ਮਹਾਂਮਾਰੀ ਲੋਕਾਂ ਲਈ 9/11 ਦੇ ਹਮਲੇ ਤੋਂ ਵੀ ਬੁਰਾ ਤਜਰਬਾ ਲੈ ਕੇ ਆਈ ਹੈ

    ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ

  10. ਕੋਰੋਨਾ ਪਾਬੰਦੀਆਂ ਬਨਾਮ ਕੋਰੋਨਾ ਆਜ਼ਾਦੀ

    ਖ਼ਬਰ ਏਜੰਸੀ ਏਐੱਫ਼ਪੀ ਮੁਤਾਬਕ ਰੋਜ਼ਾਨਾ ਸਵੇਰੇ ਜੈਨੀ ਨਾਮ ਇਹ ਚਿੱਟੀ ਘੋੜੀ ਫਰੈਂਕਫਰਟ ਵਿੱਚ ਆਪਣੇ ਤਬੇਲੇ ਤੋਂ ਨਿਕਲਦੀ ਹੈ।

    ਇਸ ਦੌਰਾਨ ਉਹ ਲੋਕਾਂ ਦੇ ਲੌਕਡਾਊਨ ਨਾਲ ਉਦਾਸੇ ਚਿਹਰਿਆਂ ਉੱਪਰ ਮੁਸਕਰਾਹਟ ਦਾ ਸਬੱਬ ਬਣਦੀ ਹੈ।

    ਇਸ ਦੇ ਮਾਲਕ ਮੁਤਾਬਕ ਜਿੱਥੇ ਲੋਕਾਂ ਉੱਪਰ ਕੋਰੋਨਾ ਦੀਆਂ ਪਾਬੰਦੀਆਂ ਹਨ ਉੱਥੇ ਹੀ ਜੈਨੀ ਕੋਲ ਕੋਰੋਨਾ ਆਜ਼ਾਦੀ ਹੈ।

  11. ਦੱਖਣੀ ਅਫ਼ਰੀਕਾ ਕੋਰੋਨਾ ਨਾਲ ਲੜਾਈ ਲਈ ਛਾਪ ਸਕਦਾ ਹੈ ਨੋਟ

    ਖ਼ਬਰ ਏਜੰਸੀ ਰੌਇਟਰਜ਼ ਮੁਤਾਬਕ ਕੋਰੋਨਾਵਾਇਰਸ ਨਾਲ ਲੜਾਈ ਲਈ ਅਤੇ ਇਸ ਦੇ ਆਰਥਿਕਤਾ ਨੂੰ ਹੋਣ ਵਾਲੇ ਨੁਕਸਾਨ ਦੀ ਪੂਰਤੀ ਲਈ ਦੱਖਣੀ ਅਫ਼ਰੀਕਾ ਦੇ ਉੱਪ ਵਿੱਤ ਮੰਤਰੀ ਨੇ ਦੇਸ਼ ਦੇ ਕੇਂਦਰੀ ਬੈਂਕ ਨੂੰ ਆਰਜੀ ਤੌਰ ਤੇ ਨਵੇਂ ਨੋਟ ਛਾਪਣ ਲਈ ਕਿਹਾ ਹੈ।

    ਸੰਡੇ ਟਾਈਮਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਡੇਵਿਡ ਮਸਾਂਡੋ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਰਿਜ਼ਰਵ ਬੈਂਕ ਸਿੱਧੇ ਸਰਕਾਰੀ ਬਾਂਡ ਖ਼ਰੀਦੇ ਅਤੇ ਦੇਸ਼ ਵਿੱਚ 1930 ਵਾਲੀ ਮੰਦੀ ਆ ਜਾਵੇ।

    ਕੇਂਦਰੀ ਬੈਂਕ ਦੇਬੁਲਾਰੇ ਨੇ ਇਸ ਬਾਰੇ ਕੋਈ ਫੌਰੀ ਟਿੱਪਣੀ ਹਾਲੇ ਨਹੀਂ ਕੀਤੀ ਹੈ।

  12. ਭਾਰਤ ਵਿੱਚ ਗਿਣਤੀ 40 ਹਜ਼ਾਰ ਤੋਂ ਪਾਰ

    ਭਾਰਤ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 40 ਹਜ਼ਾਰ ਟੱਪ ਗਈ ਹੈ। ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੇ ਆਂਕੜਿਆਂ ਮੁਤਾਬਕ ਦੇਸ਼ ਵਿੱਚ ਇਹ ਸੰਖਿਆ 40,263 ਹੋ ਗਈ ਹੈ।

    ਹੁਣ ਤੱਕ ਦੇਸ਼ ਵਿੱਚ ਇਸ ਮਹਾਂਮਾਰੀ ਨਾਲ 1306 ਜਾਨਾਂ ਜਾ ਚੁੱਕੀਆਂ ਹਨ।

    ਲੰਘੇ 24 ਘਾਂਟਿਆਂ ਦੌਰਾਨ ਦੇਸ਼ ਭਰ ਵਿੱਚੋਂ ਲਾਗ ਦੇ 2487 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 83 ਮੌਤਾਂ ਹੋਈਆਂ ਹਨ।

    ਇਲਾਜ ਨਾਲ 10, 887 ਮਰੀਜ਼ ਸਿਹਤਯਾਬ ਵੀ ਹੋਏ ਹਨ।

  13. ਦਿੱਲੀ ਨੂੰ ਮੁੜ ਖੋਲ੍ਹਣ ਦਾ ਸਮਾਂ, ਕੋਰੋਨਾ ਨਾਲ ਜਿਊਣਾ ਸਿੱਖਣਾ ਪਵੇਗਾ –ਕੇਜਰੀਵਾਲ

    • ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ‘‘ਲੌਕਡਾਊਨ ਖੋਲ੍ਹਣ ਲਈ ਤਿਆਰ’’ ਹੈ।
    • ਕੌਮੀ ਪੱਧਰ ਦੇ ਲੌਕਡਾਊਨ ਦੇ ਤੀਜੇ ਫ਼ੇਜ਼ ਦੌਰਾਨ ਕੇਜਰੀਵਾਲ ਨੇ ਸਨਅਤਾਂ ਤੇ ਸੇਵਾਵਾਂ ਨੂੰ ਕੁਝ ਛੋਟਾਂ ਦਾ ਐਲਾਨ ਵੀ ਕੀਤਾ।
    • ਪ੍ਰੈਸ ਕਾਨਫਰੰਸ ਦੌਰਾਨ ਕੇਜਰੀਵਾਲ ਨੇ ਕਿਹਾ ਪਬਲਿਕ ਟਰਾਂਸਪੋਰਟ ਬੰਦ ਕਰਕੇ ਦੋ ਤੇ ਚਾਰ ਪਹੀਆ ਨਿੱਜੀ ਵਾਹਨ ਚਲਾਏ ਜਾ ਸਕਦੇ ਹਨ।
    • 4 ਪਹੀਆ ਵਾਹਨ ਉੱਤੇ ਡਰਾਇਵਰ ਤੋਂ ਇਲਾਵਾ ਦੋ ਬੰਦੇ ਬੈਠ ਸਕਦੇ ਹਨ ਤੇ ਦੋ ਪਹੀਆ ਵਾਹਨ ਉੱਤੇ ਇੱਕ ।
    • ਨਿੱਜੀ ਕਾਰੋਬਾਰੀ ਆਪਣੀ ਵਰਕ ਫੋਰਸ ਦੇ ਤੀਜੇ ਹਿੱਸੇ ਨਾਲ ਕੰਮ ਸ਼ੁਰੂ ਕਰ ਸਕਦੇ ਹਨ। ਇਸ ਵਿਚ ਜਰੂਰੀ ਵਸਤਾਂ ਲਈ ਆਈਟੀ ਹਾਰਡਵੇਅਰ ਬਣਾਉਣੇ ਤੇ ਈ-ਕਾਮਰਸ ਗਤੀਵਿਧੀਆਂ ਸ਼ਾਮਲ ਹਨ
    • ਵਿਆਹਾਂ ਲਈ 50 ਬੰਦਿਆਂ ਦੇ ਇਕੱਠ ਤੇ ਸਸਕਾਰ ਲਈ 20 ਬੰਦਿਆਂ ਨੂੰ ਆਗਿਆ ਦਿੱਤੀ ਜਾ ਸਕਦੀ ਹੈ।
  14. ਪਰਵਾਸੀ ਮਜ਼ਦੂਰਾਂ ਨੇ ਰੋਕਿਆ ਕੌਮੀ ਰਾਹ, ਪੁਲਿਸ ਨਾਲ ਝੜਪ

    ਮੱਧ ਪ੍ਰਦੇਸ਼ ਦੇ ਬਰਵਾਨੀ ਵਿਚ ਪਰਵਾਸੀ ਮਜ਼ਦੂਰਾਂ ਨੇ ਨੈਸ਼ਨਲ ਹਾਈਵੇਅ ਉੱਤੇ ਜਾਮ ਲਾ ਦਿੱਤਾ..

    ਇੱਥੇ ਮਜ਼ਦੂਰਾਂ ਦੀ ਪੁਲਿਸ ਨਾਲ ਝੜਪ ਵੀ ਹੋਈ ਤੇ ਮਜ਼ਦੂਰਾਂ ਵਲੋਂ ਕੀਤੇ ਪਥਰਾਅ ਵਿਚ ਤਿੰਨ ਪੁਲਿਸ ਮੁਲਾਜ਼ਮ ਜ਼ਖ਼ਮੀ ਵੀ ਹੋਏ ਹਨ।

    ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਿਤ ਤੋਮਰ ਮੁਤਾਬਕ ਪ੍ਰਸਾਸ਼ਨ ਨਾਲ ਗੱਲਬਾਤ ਤੋਂ ਬਾਅਦ ਮਜ਼ਦੂਰਾਂ ਨੇ ਜਾਮ ਚੁੱਕ ਲਿਆ।

  15. 'ਕੋਰੋਨਾ ਮਾਰੇ ਜਾਂ ਨਾ, ਇਹ ਪਾਣੀ ਸਾਨੂੰ ਮਾਰ ਦੇਵੇਗਾ'

  16. ਅਫ਼ਗਾਨਿਸਤਾਨ 'ਚ 73 ਲੱਖ ਬੱਚੇ ਭੁੱਖਮਰੀ ਦੀ ਕਗਾਰ ਉੱਤੇ

    ਕੋਰੋਨਾ ਮਹਾਮਾਰੀ ਕਾਰਨ ਭੋਜਨ ਪਦਾਰਥਾਂ ਦੇ ਭਾਅ ਵਿਚ ਵਾਧਾ ਅਫ਼ਗਾਨਿਸਤਾਨ ਦੇ 70 ਲੱਖ ਤੋਂ ਵੱਧ ਬੱਚਿਆਂ ਨੂੰ ਭੁੱਖਮਰੀ ਦੀ ਕਗਾਰ ਉੱਤੇ ਲਿਜਾ ਸਕਦਾ ਹੈ।

    ਬੀਬੀਸੀ ਔਨਲਾਇਨ ਦੀ ਰਿਪੋਰਟ ਮੁਤਾਬਕ ਉਕਤ ਦਾਅਵਾ ‘‘ਸੇਵ ਦਾ ਚਿੰਲਡਰਨ’’ ਨਾ ਦੀ ਚੈਰਿਟੀ ਸੰਸਥਾ ਦਾ ਹੈ।

    ਚੈਰਿਟੀ ਮੁਤਾਬਕ ਅਫ਼ਗਾਨਿਸਤਾਨ ਦੀ ਤੀਜਾ ਹਿੱਸਾ ਅਬਾਦੀ ਜਿਸ ਵਿਚ 73 ਲੱਖ ਬੱਚੇ ਹਨ, ਉਹ ਭੁੱਖਮਰੀ ਦੀ ਕਗਾਰ ਉੱਤੇ ਹਨ।

    ਯੂਐਨਓ ਨੇ ਵੀ ਅਫ਼ਗਾਨਿਸਤਾਨ ਨੂੰ ਕਾਲ ਦੀ ਸੂਚੀ ਵਿਚ ਰੱਖਿਆ ਹੈ।

    ਯੂਐਨਓ ਦੀ ਵਰਲਡ ਫੂਡ ਪ੍ਰੋਗਰਾਮ ਨੇ ਕੋਰੋਨਾ ਕਾਰਨ ਦੁਨੀਆਂ ਵਿਚ ਭੁੱਖਮਰੀ ਦੇ ਮਹਾਮਾਰੀ ਬਣਨ ਦੀ ਚੇਤਾਵਨੀ ਦਿੱਤੀ ਹੈ।

  17. ਕੋਰੋਨਾਵਾਇਰਸ: ਲਾਸ਼ਾਂ ਤੋਂ ਬਿਮਾਰੀ ਫੈਲਣ ਦਾ ਕਿੰਨਾ ਖ਼ਤਰਾ ਹੈ?

  18. ਰੂਸ ਵਿਚ ਇੱਕੋ ਦਿਨ 10 ਹਜ਼ਾਰ ਪੌਜ਼ਿਟਿਵ ਕੇਸ

    • ਰੂਸ ਵਿਚ ਕੋਰੋਨਾਵਾਇਰਸ ਦੀ ਲਾਗ ਦੇ 10,000 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਇਹ ਹੁਣ ਤੱਕ ਦਾ ਇੱਕੋ ਦਿਨ ਦਾ ਸਭ ਤੋਂ ਵੱਡਾ ਉਛਾਲ ਹੈ।
    • ਹਾਲਾਂਕਿ ਰੂਸ ਵਿੱਚ ਮੌਤ ਦੀ ਦਰ ਕਾਫ਼ੀ ਘੱਟ ਹੈ। ਕੋਵਿਡ -19 ਨਾਲ ਹੁਣ ਤੱਕ 1280 ਲੋਕਾਂ ਦੀ ਮੌਤ ਹੋ ਚੁੱਕੀ ਹੈ।
    • ਰੂਸ ਦੇ ਪ੍ਰਧਾਨ ਮੰਤਰੀ ਮਿਖਾਈਲ ਮਿਸ਼ੁਸਤੀਨ ਨੇ ਵੀਰਵਾਰ ਆਪਣੇ ਕੋਰੋਨਾ ਪੌਜ਼ਿਟਿਵ ਹੋਣ ਦੀ ਪੁਸ਼ਟੀ ਕੀਤੀ ਸੀ।
    • ਇਕੱਲੇ ਮਾਸਕੋ ਸ਼ਹਿਰ ਵਿਚ 40 ਹਜ਼ਾਰ ਤੋਂ ਵੱਧ ਲੋਕਾਂ ਦਾ ਹਰ ਰੋਜ਼ ਟੈਸਟ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਨਵੇਂ ਕੇਸਾਂ ਵਿਚੋਂ ਅੱਧੇ ਬੇ-ਲੱਛਣੇ ਮਰੀਜ਼ ਹਨ।
    • ਜੌਨ ਹਾਪਕਿਨਜ਼ ਯੂਨੀਵਰਸਿਟੀ ਦੇ ਤਾਜ਼ਾ ਅੰਕੜਿਆਂ ਅਨੁਸਾਰ, ਹੁਣ ਤੱਕ ਰੂਸ ਵਿੱਚ ਕੋਰੋਨਾ ਦੀ ਲਾਗ ਦੇ 134,687 ਮਾਮਲਿਆਂ ਦੀ ਪੁਸ਼ਟੀ ਹੋਈ ਹੈ।
  19. ਕੋਰੋਨਾ ਅਪਡੇਟ : ਪੰਜਾਬ ਵਿਚ ਹੁਣ ਤੱਕ 993 ਪੌਜ਼ਿਟਿਵ ਕੇਸ ਤੇ 22 ਮੌਤਾਂ

    ਪੰਜਾਬ ਵਿਚ ਹੁਣ ਤੱਕ ਪੌਜ਼ਿਟਿਵ ਮਰੀਜ਼ਾ ਦਾ ਕੁੱਲ ਅੰਕੜਾ 993 ਹੋ ਗਿਆ ਹੈ।

    ਫਗਵਾੜਾ ਵਿਚ 65 ਸਾਲਾ ਬਜੁਰਗ ਦੀ ਮੌਤ ਹੋਣ ਨਾਲ ਮੌਤਾਂ ਦਾ ਅੰਕੜਾ ਵੀ 22 ਹੋ ਗਿਆ

    ਫਿਰੋਜ਼ਪੁਰ ਵਿਚ ਵੀ ਐਤਵਾਰ ਨੂੰ ਇੱਕ ਮ੍ਰਿਤਕ ਦਾ ਸਸਕਾਰ ਕੀਤਾ ਗਿਆ।

    119 ਕੇਸ ਠੀਕ ਵੀ ਹੋ ਚੁੱਕੇ ਹਨ ਪਰ 17885 ਲੋਕ ਏਕਾਂਤਵਾਸ ਵਿਚ ਹਨ।

    ਸੂਬੇ ਵਿਚ ਅੰਮ੍ਰਿਤਸਰ ਹੁਣ ਕੋਰੋਨਾ ਹੌਟਸਪੌਟ ਬਣ ਗਿਆ ਹੈ, ਜਿੱਥੇ 220 ਪੌਜ਼ਿਟਿਵ ਕੇਸ ਹਨ।

    ਜਲੰਧਰ ਵਿਚ 105, ਲੁਧਿਆਣਾ ਵਿਚ 102, ਐੱਸਏਐੱਸ ਨਗਰ ਵਿਚ 93, ਪਟਿਆਲਾ ਵਿਚ 86, ਨਵਾਂ ਸ਼ਹਿਰ ਵਿਚ 63, ਮੁਕਤਸਰ ਵਿਚ 44 ਮਾਮਲੇ ਹਨ।

  20. ਲੌਕਡਾਊਨ ਦੌਰਾਨ ਘਰੋਂ ਨਿਕਲਣ ਦਾ ਇਸ ਬੰਦੇ ਨੇ ਲੱਭਿਆ ਜੁਗਾੜ

    ਕੋਰੋਨਾ ਸੰਕਟ ਦੌਰਾਨ ਤ੍ਰਿਪੁਰਾ ਵਿਚ ਇੱਕ ਬੰਦੇ ਨੇ ਅਨੋਖੀ ਈ-ਬਾਇਕ ਬਣਾਈ ਹੈ, ਜਿਸ ਵਿਚ ਸੋਸ਼ਲ ਡਿਸਟੈਂਸਿੰਗ ਦਾ ਵੀ ਧਿਆਨ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਹੈ, ਜੇਕਰ ਘਰ ਤੋਂ ਨਿਕਲਣਾ ਹੀ ਹੈ ਤਾਂ ਕਿਵੇਂ ਨਿਕਲੋ ਇਸ ਦਾ ਸੰਦੇਸ਼ ਦਿੱਤਾ ਗਿਆ ਹੈ।