ਪਾਕਿਸਤਾਨ ਭਾਰਤ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਰਿਹਾਅ ਕਰੇਗਾ - ਇਮਰਾਨ ਖ਼ਾਨ

ਤਸਵੀਰ ਸਰੋਤ, @PID_GOV
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਸਦਭਾਵਨਾ ਦੇ ਸੰਕੇਤ ਵਜੋਂ ਪਾਕਿਸਤਾਨ ਅਭਿਨੰਦਨ ਨੂੰ ਸ਼ੁੱਕਰਵਾਰ ਨੂੰ ਰਿਹਾਅ ਕਰੇਗਾ।
ਭਾਰਤੀ ਫੌਜ ਦੇ ਤਿੰਨਾਂ ਅੰਗਾਂ ਦੇ ਨੁਮਾਇੰਦਿਆਂ ਵੱਲੋਂ ਕਿਹਾ ਗਿਆ ਹੈ ਕਿ ਪਾਕਿਸਤਾਨ ਵੱਲੋਂ ਹੋਏ ਕਿਸੇ ਵੀ ਕਾਰਵਾਈ ਦਾ ਜਵਾਬ ਦੇਣ ਦੇ ਕਾਬਿਲ ਹਨ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਸ ਬਾਰੇ ਪੁਸ਼ਟੀ ਕੀਤੀ ਹੈ ਕਿ ਪਾਕਿਸਤਾਨ ਨੂੰ ਭਾਰਤ ਵੱਲੋਂ ਅੱਜ ਪੁਲਵਾਮਾ ਹਮਲੇ ਨਾਲ ਜੁੜੇ ਦਸਤਾਵੇਜ਼ ਸੌਂਪੇ ਗਏ ਹਨ।
ਇਮਰਾਨ ਖ਼ਾਨ ਨੇ ਇਹ ਬਿਆਨ ਪਾਕਿਸਤਾਨ ਦੇ ਜੁਆਈਂਟ ਪਾਰਲੀਮਾਨੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਦਿੱਤਾ।
ਇਮਰਾਨ ਖ਼ਾਨ ਨੇ ਕਿਹਾ, “ਚੰਗਾ ਹੁੰਦਾ ਕਿ ਇਹ ਦਸਤਾਵੇਜ਼ ਪਹਿਲਾਂ ਹੀ ਸੌਂਪੇ ਜਾਂਦੇ ਅਤੇ ਜੇ ਅਸੀਂ ਕਾਰਵਾਈ ਨਹੀਂ ਕਰਦੇ ਤਾਂ ਭਾਰਤ ਜੋ ਚਾਹੁੰਦਾ ਉਹ ਕਾਰਵਾਈ ਕਰ ਸਕਦਾ ਸੀ।”
'ਸਾਡੀਆਂ ਕੋਸ਼ਿਸ਼ਾਂ ਨੂੰ ਕਮਜ਼ੋਰੀ ਨਾ ਸਮਝਿਆ ਜਾਵੇ'
ਪੁਲਵਾਮਾ ਦਾ ਜ਼ਿਕਰ ਕਰਦੇ ਹੋਏ ਉਹਾਂ ਨੇ ਕਿਹਾ ਕਿ ਉੱਥੇ 14 ਫਰਵਰੀ ਨੂੰ ਇੱਕ ਖੁਦਕਸ਼ ਹਮਲੇ ਵਿੱਚ 40 ਸੀਆਰਪੀਐੱਫ ਦੇ ਜਵਾਨ ਮਾਰੇ ਗਏ ਸਨ। ਸਾਨੂੰ ਇਹ ਖਦਸ਼ਾ ਸੀ ਕਿ ਜੇ ਭਾਰਤ ਦੀਆਂ ਚੋਣਾਂ ਤੋਂ ਪਹਿਲਾਂ ਅਜਿਹਾ ਕੋਈ ਮੌਕਾ ਆਇਆ ਤਾਂ ਭਾਰਤ ਉਸ ਦੀ ਵਰਤੋਂ ਕਰ ਸਕਦਾ ਹੈ।
ਇਮਰਾਨ ਖ਼ਾਨ ਨੇ ਕਿਹਾ, “ਮੈਂ ਬੁੱਧਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਈ ਫੋਨ ਕੀਤੇ ਅਤੇ ਕਈ ਸੰਦੇਸ਼ ਵੀ ਭਿਜਵਾਏ ਪਰ ਸਾਡੀ ਇਨ੍ਹਾਂ ਕੋਸ਼ਿਸ਼ਾਂ ਨੂੰ ਕਮਜ਼ੋਰੀ ਨਾ ਸਮਝਿਆ ਜਾਵੇ।”
ਇਹ ਵੀ ਪੜ੍ਹੋ:
“ਮੇਰਾ ਭਾਰਤ ਨੂੰ ਇਹ ਪੈਗ਼ਾਮ ਹੈ ਕਿ ਮੈਨੂੰ ਪਾਕਿਸਤਾਨੀ ਫੌਜ ਦੀ ਤਿਆਰੀ ਦਾ ਅੰਦਾਜ਼ਾ ਹੈ। ਇਸ ਗੱਲ ਨੂੰ ਅੱਗੇ ਹੋਰ ਨਾ ਵਧਾਇਆ ਜਾਵੇ ਕਿਉਂਕਿ ਤੁਸੀਂ ਜੋ ਵੀ ਕਾਰਵਾਈ ਕਰੋਗੇ ਪਾਕਿਸਤਾਨ ਉਸ ਦਾ ਜਵਾਬ ਦੇਵੇਗਾ।”
ਇਮਰਾਨ ਖ਼ਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ, “ਕੀ ਬੀਤੇ ਸਾਲਾਂ ਵਿੱਚ ਭਾਰਤ ਵੱਲੋਂ ਕਸ਼ਮੀਰ ਵਿੱਚ ਕੀਤੇ ਜ਼ੁਲਮਾਂ ਬਾਰੇ ਸਵਾਲ ਨਹੀਂ ਕੀਤਾ ਜਾਣਾ ਚਾਹੀਦਾ? ਅੱਜ ਕਸ਼ਮੀਰ ਵਿੱਚ ਇੱਕ ਹੀ ਆਵਾਜ਼, ਆਜ਼ਾਦੀ ਦੀ ਚੁੱਕੀ ਜਾ ਰਹੀ ਹੈ।”
“ਭਾਰਤ ਨੂੰ ਕਸ਼ਮੀਰ ਬਾਰੇ ਅੰਦੂਰਨੀ ਪੱਧਰ ਤੇ ਬਹਿਸ ਕਰਨ ਦੀ ਲੋੜ ਹੈ।”
‘ਬਾਲਾਕੋਟ ਦੇ ਸਬੂਤ ਦਿਖਾਉਣ ਬਾਰੇ ਸਰਕਾਰ ਫੈਸਲਾ ਕਰੇਗੀ’
ਦਿੱਲੀ ਵਿੱਚ ਭਾਰਤੀ ਫੌਜ ਦੇ ਤਿੰਨਾਂ ਅੰਗਾਂ ਦੇ ਨੁਮਾਇੰਦੇ ਪ੍ਰੈੱਸ ਨੂੰ ਮੁਖਾਤਿਬ ਹੋਏ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਪਾਕਿਸਤਾਨ ਵੱਲੋਂ ਭਾਰਤ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ।
ਭਾਰਤੀ ਫੌਜ ਦੇ ਬੁਲਾਰੇ ਮੇਜਰ ਜਨਰਲ ਸੁਰੇਂਦਰ ਸਿੰਘ ਮਹਿਲ ਨੇ ਕਿਹਾ, “ਪਾਕਿਸਤਾਨ ਵੱਲੋਂ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਵੱਲੋਂ ਭਾਰਤ ਖਿਲਾਫ ਕੀਤੇ ਆਪ੍ਰੇਸ਼ਨ ਵਿੱਚ ਐਫ-16 ਦਾ ਇਸਤੇਮਾਲ ਨਹੀਂ ਕੀਤਾ ਗਿਆ ਸੀ ਪਰ ਸਾਨੂੰ ਜੰਮੂ ਦੇ ਰਾਜੌਰੀ ਵਿੱਚ ਏਅਰ ਟੂ ਏਅਰ ਮਿਜ਼ਾਈਲ ਦੇ ਟੁਕੜੇ ਮਿਲੇ ਹਨ ਜੋ ਐੱਫ-16 ਤੋਂ ਹੀ ਛੱਡੀ ਜਾ ਸਕਦੀ ਹੈ।”
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਬਾਲਾਕੋਟ ਹਮਲੇ ਦੇ ਸਬੂਤਾਂ ਬਾਰੇ ਪੁੱਛੇ ਜਾਣ ’ਤੇ ਭਾਰਤੀ ਹਵਾਈ ਫੌਜ ਵੱਲੋਂ ਆਰ ਜੀ ਕੇ ਕਪੂਰ ਨੇ ਕਿਹਾ, “ਸਾਡੇ ਕੋਲ ਇਸ ਬਾਰੇ ਪੁਖਤਾ ਸਬੂਤ ਹਨ ਕਿ ਅਸੀਂ ਜੈਸ਼-ਏ-ਮੁਹੰਮਦ ਦੇ ਕੈਂਪਾਂ ਨੂੰ ਜੋ ਨੁਕਸਾਨ ਪਹੁੰਚਾਉਣਾ ਸੀ ਉਹ ਪਹੁੰਚਾ ਦਿੱਤਾ ਹੈ। ਹੁਣ ਇਹ ਭਾਰਤ ਸਰਕਾਰ ’ਤੇ ਨਿਰਭਰ ਕਰਦਾ ਹੈ ਕਿ ਉਹ ਸਬੂਤ ਪੇਸ਼ ਕਰਦੀ ਹੈ ਜਾਂ ਨਹੀਂ।”
ਭਾਰਤ-ਪਾਕਿਸਤਾਨ ਦੇ ਮਸਲੇ ਜਲਦ ਹੱਲ ਹੋਣਗੇ - ਟਰੰਪ
ਇਸ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦੇ ਜਲਦ ਖ਼ਤਮ ਹੋਣ ਦੀ ਆਸ ਨਜ਼ਰ ਆ ਰਹੀ ਹੈ।
ਵੀਅਤਨਾਮ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ, 'ਮੈਨੂੰ ਛੇਤੀ ਹੀ ਭਾਰਤ ਅਤੇ ਪਾਕਿਸਤਾਨ ਦੀ ਵੱਲੋਂ ਚੰਗੀ ਖ਼ਬਰ ਆਉਣ ਦੀ ਉਮੀਦ ਹੈ'।

ਤਸਵੀਰ ਸਰੋਤ, AFP/GETTY IMAGES
ਟਰੰਪ ਨੇ ਇਸ ਗੱਲ ਦਾ ਵਿਸਥਾਰ ਨਹੀਂ ਦੱਸਿਆ ਤੇ ਨਾ ਹੀ ਨੁਕਤਾ ਸਪੱਸ਼ਟ ਕੀਤਾ।
ਬੁੱਧਵਾਰ ਨੂੰ ਪਾਕਿਸਤਾਨ ਵੱਲੋਂ ਕੀਤੀ ਹਵਾਈ ਕਾਰਵਾਈ ਵਿੱਚ ਭਾਰਤ ਦਾ ਇੱਕ ਮਿਗ ਕਰੈਸ਼ ਹੋ ਗਿਆ ਸੀ। ਭਾਰਤ ਦਾ ਇੱਕ ਪਾਇਲਟ ਵੀ ਪਾਕਿਸਤਾਨ ਦੀ ਹਿਰਾਸਤ ਵਿੱਚ ਹੈ।
ਪਾਕਿਸਤਾਨ ਵੱਲੋਂ ਇਹ ਕਾਰਵਾਈ 26 ਫਰਵਰੀ ਨੂੰ ਭਾਰਤ ਵੱਲੋਂ ਪਾਕਿਸਤਾਨ ਦੇ ਬਾਲਾਕੋਟ ਵਿੱਚ ਕੀਤੀ ਹਵਾਈ ਫੌਜ ਦੀ ਕਾਰਵਾਈ ਦੇ ਜਵਾਬ ਵਿੱਚ ਕੀਤੀ ਗਈ ਸੀ।
ਡੌਨਲਡ ਟਰੰਪ ਨੇ ਕਿਹਾ, "ਭਾਰਤ-ਪਾਕਿਸਤਾਨ ਵੱਲੋਂ ਸਾਨੂੰ ਚੰਗੀ ਖ਼ਬਰਾਂ ਆ ਰਹੀਆਂ ਹਨ। ਅਸੀਂ ਵੀ ਹੁਣ ਮਸਲੇ ਦੇ ਹੱਲ ਲਈ ਪ੍ਰਕਿਰਿਆ ਵਿੱਚ ਸ਼ਾਮਿਲ ਹੋ ਚੁੱਕੇ ਹਾਂ ਅਤੇ ਦੋਵਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ।"
“ਮੈਨੂੰ ਉਮੀਦ ਹੈ ਕਿ ਦਹਾਕਿਆਂ ਤੋਂ ਚੱਲ ਰਿਹਾ ਇਹ ਵਿਵਾਦ ਜਲਦ ਹੀ ਖ਼ਤਮ ਹੋਵੇਗਾ।”
ਜੈਸ਼-ਏ- ਮੁਹੰਮਦ ’ਤੇ ਪਾਬੰਦੀ ਲਈ ਮਤਾ
ਨਿਊਜ਼ ਏਜੰਸੀ ਰਾਇਟਰਸ ਦੇ ਹਵਾਲੇ ਨਾਲ ਖ਼ਬਰ ਹੈ ਕਿ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਅੱਗੇ ਮਤਾ ਰੱਖਿਆ ਹੈ ਕਿ ਉਹ ਪਾਕਿਸਤਾਨ ਆਧਾਰਿਤ ਅੱਤਵਾਦੀ ਗਰੁੱਪ ਜੈਸ਼-ਏ-ਮੁਹੰਮਦ ਨੂੰ ਬਲੈਕਲਿਸਟ ਕਰ ਦੇਣ।
ਹਾਲਾਂਕਿ ਚੀਨ ਵੱਲੋਂ ਇਸਦਾ ਵਿਰੋਧ ਜਤਾਏ ਜਾਣ ਦੀ ਸੰਭਾਵਨਾ ਹੈ ਜਿਸ ਨੇ ਪਹਿਲਾਂ 2016 ਅਤੇ 2017 ਵਿੱਚ ਜੈਸ਼-ਏ-ਮੁਹੰਮਦ ਦੇ ਲੀਡਰ ਮਸੂਦ ਅਜ਼ਹਰ ਨੂੰ ਅੱਤਵਾਦੀ ਮੰਨਣ ਦਾ ਵਿਰੋਧ ਕੀਤਾ ਸੀ।
ਚੀਨ ਦੇ ਯੂਐਨ ਮਿਸ਼ਨ ਨੇ ਇਸ ਨਵੇਂ ਪ੍ਰਸਤਾਵ ਲਈ ਭੇਜੀ ਗਈ ਬੇਨਤੀ 'ਤੇ ਤੁਰੰਤ ਕੋਈ ਜਵਾਬ ਨਹੀਂ ਦਿੱਤਾ ਹੈ।
ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਨੇ 15 ਮੈਂਬਰੀ ਸਕਿਊਰਟੀ ਕੌਂਸਲ ਸੈਂਕਸ਼ਨਜ਼ ਕਮੇਟੀ ਨੂੰ ਅਜ਼ਹਰ ਦੇ ਗਲੋਬਲ ਟਰੈਵਲ ਅਤੇ ਵਿੱਤੀ ਸਰੋਤਾਂ 'ਤੇ ਰੋਕ ਲਾਉਣ ਬਾਰੇ ਕਿਹਾ ਹੈ।
ਜਦੋਂ ਕੌਂਸਲ ਕਮੇਟੀ ਨੇ ਪਿਛਲੀ ਵਾਰ ਅਜ਼ਹਰ ਨੂੰ ਬਲੈਕਲਿਸਟ ਕਰਨ ਬਾਰੇ ਕਿਹਾ ਸੀ ਤਾਂ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਕਿਸੇ ਇੱਕ ਸ਼ਖ਼ਸ ਜਾਂ ਗਰੁੱਪ ਨੂੰ ਅੱਤਵਾਦੀ ਮੰਨਣ ਸਬੰਧੀ ਉਨ੍ਹਾਂ ਦੇ ਸਾਫ਼ ਨਿਯਮ ਹਨ।
ਚੀਨ ਸ਼ੁਰੂ ਤੋਂ ਹੀ ਮੰਨਦਾ ਹੈ ਕਿ ਯੂਐਨ ਸਮਿਤੀ ਨੂੰ ਨਿਰਪੱਖਤਾ ਦੇ ਸਿਧਾਂਤਾਂ 'ਤੇ ਕੰਮ ਕਰਨਾ ਚਾਹੀਦਾ ਹੈ।
ਕੋਈ ਭਾਰਤ ਦਾ ਵਿਕਾਸ ਨਹੀਂ ਰੋਕ ਸਕਦਾ - ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਜਦੋਂ ਦੁਸ਼ਮਣ ਅੱਤਵਾਦੀ ਹਮਲੇ ਜ਼ਰੀਏ ਦੇਸ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਅਸਲ ਵਿੱਚ ਦੇਸ ਦੇ ਵਿਕਾਸ ਨੂੰ ਰੋਕਣਾ ਚਾਹੁੰਦੇ ਹਨ।
ਨਰਿੰਦਰ ਮੋਦੀ ਨੇ ਕਿਹਾ ਕਿ ਸਾਨੂੰ ਅਜਿਹੇ ਮਨਸੂਬਿਆਂ ਲਈ ਦੀਵਾਰ ਬਣਨ ਦੀ ਲੋੜ ਹੈ।

ਤਸਵੀਰ ਸਰੋਤ, Getty Images
ਪਾਕਿਸਤਾਨ ਵੱਲੋਂ ਭਾਰਤੀ ਦੀ ਕਾਰਵਾਈ ਦੇ ਜਵਾਬ ਵਿੱਚ ਕੀਤੀ ਕਾਰਵਾਈ ਤੋਂ ਬਾਅਦ ਨਰਿੰਦਰ ਮੋਦੀ ਦਾ ਇਹ ਪਹਿਲਾ ਸੰਬੋਧਨ ਸੀ।
ਨਰਿੰਦਰ ਮੋਦੀ ਨੇ ਕਿਹਾ, "ਭਾਰਤ ਦੇ ਬਹਾਦਰ ਜਵਾਨ ਸਰਹੱਦ ਅਤੇ ਸਰਹੱਦ ਤੋਂ ਪਾਰ ਆਪਣੀ ਤਾਕਤ ਦਿਖਾ ਰਹੇ ਹਨ। ਪੂਰਾ ਦੇਸ ਜਵਾਨਾਂ ਨਾਲ ਖੜ੍ਹਾ ਹੈ। ਆਉਣ ਵਾਲੇ ਵਕਤ ਵਿੱਚ ਭਾਰਤ ਹੋਰ ਵਿਕਾਸ ਤੇ ਤਾਕਤ ਹਾਸਿਲ ਕਰੇਗਾ।"
ਇਹ ਵੀ ਪੜ੍ਹੋ:
ਭਾਰਤ-ਪਾਕਿਸਤਾਨ ’ਚ ਜੰਗੀ ਹਾਲਾਤ ਲਈ ਤਿਆਰੀਆਂ
ਭਾਰਤ ਅਤੇ ਪਾਕਿਸਤਾਨ ਵਿੱਚ ਜੰਗੀ ਹਾਲਾਤ ਦੇ ਮੱਦੇਨਜ਼ਰ ਦੋਵਾਂ ਪਾਸੀਂ ਵਿਸ਼ੇਸ਼ ਇੰਤਜ਼ਾਮ ਕੀਤੇ ਜਾ ਰਹੇ ਹਨ।
ਬੀਬੀਸੀ ਉਰਦੂ ਦੇ ਪੱਤਰਕਾਰ ਰਿਆਜ਼ ਸੋਹੇਲ ਦੀ ਰਿਪੋਰਟ ਮੁਤਾਬਕ ਸਿੰਧ ਦੇ ਮਿਉਂਸਪਲ ਵਿਭਾਗ ਨੇ ਐਮਰਜੈਂਸੀ ਹੁਕਮ ਜਾਰੀ ਕਰਦਿਆਂ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ ਅਤੇ ਐਮਰਜੈਂਸੀ ਹਾਲਾਤ ਲਈ ਮਸ਼ੀਨਰੀ ਤਿਆਰ ਕਰਨ ਲਈ ਕਿਹਾ ਹੈ।
ਰਵਿੰਦਰ ਸਿੰਘ ਰੌਬਿਨ ਦੀ ਰਿਪੋਰਟ ਮੁਤਾਬਕ ਭਾਰਤੀ ਪੰਜਾਬ ਵਿਚ ਸੂਬਾ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰਕੇ ਸੰਭਾਵੀ ਹਾਲਾਤ ਦੇ ਮੱਦੇਨਜ਼ਰ ਲੋੜੀਂਦੇ ਪ੍ਰਬੰਧ ਕਰਨ ਲਈ ਕਿਹਾ ਹੈ।
ਦੂਜੇ ਪਾਸੇ ਕੌਮੀ ਰਾਜਧਾਨੀ ਦਿੱਲੀ, ਜੰਮੂ ਕਸ਼ਮੀਰ, ਪੰਜਾਬ ਹੋਰ ਸਰਹੱਦੀ ਖੇਤਰਾਂ ਵਿਚ ਰੈੱਡ ਅਲਾਰਟ ਜਾਰੀ ਕੀਤਾ ਗਿਆ ਹੈ।
ਸਮਝੌਤਾ ਐਕਸਪ੍ਰੈਸ ਰੋਕੀ ਗਈ
ਪਾਕਿਸਤਾਨ ਅਤੇ ਭਾਰਤ ਦਰਮਿਆਨ ਜਾਰੀ ਤਣਾਅ ਦਾ ਅਸਰ ਦੋਵਾਂ ਦੇਸ਼ਾਂ ਵਿਚਾਲੇ ਚੱਲਣ ਵਾਲੀ ਟਰੇਨ ਸੇਵਾ ਉੱਤੇ ਵੀ ਪਿਆ ਹੈ। ਹਫਤੇ ਵਿੱਚ ਦੋ ਵਾਰ ਆਉਣ ਵਾਲੀ ਸਮਝੌਤਾ ਐਕਸਪ੍ਰੈਸ ਟਰੇਨ ਫਿਲਹਾਲ ਰੋਕ ਦਿੱਤੀ ਗਈ ਹੈ।
ਪਾਕਿਸਤਾਨ ਸਰਕਾਰ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਵੀਰਵਾਰ ਤੋਂ ਟਰੇਨ ਭਾਰਤ ਨਹੀਂ ਜਾਵੇਗੀ।
ਬੀਬੀਸੀ ਪੱਤਰਕਾਰ ਸਾਜਿਦ ਇਕਬਾਲ ਨੇ ਟਵੀਟ ਕੀਤਾ ਹੈ ਕਿ ਟਰੇਨ ਸੇਵਾ ਅਸਥਾਈ ਤੌਰ ਉੱਤੇ ਰੋਕੀ ਗਈ ਹੈ ਅਤੇ ਦੋਸਤੀ ਬਸ ਸੇਵਾ ਦਾ ਭਵਿੱਖ ਵੀ ਸਾਫ਼ ਨਹੀਂ ਹੈ।
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












