ਕੈਂਸਰ ਦੀ 17 ਸਾਲ ਤੋਂ ਲੜਾਈ ਲੜ ਰਹੇ ਊਸ਼ਾ ਸਿੱਕਾ ਖੇਡਾਂ ਵਿੱਚ ਦਿਖਾ ਰਹੇ ਹਨ ਕਮਾਲ

ਵੀਡੀਓ ਕੈਪਸ਼ਨ, ਕੈਂਸਰ ਦੀ 17 ਸਾਲ ਤੋਂ ਲੜਾਈ ਲੜ ਰਹੇ ਊਸ਼ਾ ਸਿੱਕਾ ਖੇਡਾਂ ਵਿੱਚ ਦਿਖਾ ਰਹੇ ਹਨ ਕਮਾਲ
ਕੈਂਸਰ ਦੀ 17 ਸਾਲ ਤੋਂ ਲੜਾਈ ਲੜ ਰਹੇ ਊਸ਼ਾ ਸਿੱਕਾ ਖੇਡਾਂ ਵਿੱਚ ਦਿਖਾ ਰਹੇ ਹਨ ਕਮਾਲ
ਊਸ਼ਾ ਸਿੱਕਾ

ਰੂਪਨਗਰ ਦੇ 67 ਸਾਲਾ ਊਸ਼ਾ ਸਿੱਕਾ ਪਿਛਲੇ ਡੇਢ ਦਹਾਕੇ ਤੋਂ ਕੈਂਸਰ ਨਾਲ ਪੀੜਤ ਹਨ, ਉਨ੍ਹਾਂ ਦਾ ਇਲਾਜ ਜਾਰੀ ਹੈ ਤੇ ਹੁਣ ਤੱਕ ਉਨ੍ਹਾਂ ਦੀਆਂ ਕਈ ਕੀਮੋ ਥੈਰੇਪੀਜ਼ ਹੋ ਚੁੱਕੀਆਂ ਹਨ। ਗੰਭੀਰ ਬਿਮਾਰੀ ਨਾਲ ਜੂਝਣ ਦੇ ਬਾਵਜੂਦ ਊਸ਼ਾ ਸਿੱਕਾ ਹਿੰਮਤ ਨਾਲ ਜ਼ਿੰਦਗੀ ਜਿਉਣ ਦਾ ਸਾਹਸ ਰੱਖਦੇ ਹਨ ਤੇ ਕਈਆਂ ਨੂੰ ਇਸਦੇ ਲਈ ਪ੍ਰੇਰਿਤ ਵੀ ਕਰਦੇ ਹਨ।

ਇਸਦਾ ਅੰਦਾਜ਼ਾ ਉਨ੍ਹਾਂ ਦੀ ਹਾਲ ਹੀ ਵਿੱਚ ਹਾਸਲ ਕੀਤੀ ਉਪਲਬਧੀ ਤੋਂ ਲਗਾਇਆ ਜਾ ਸਕਦਾ ਹੈ, ਊਸ਼ਾ ਸਿੱਕਾ ਨੇ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾਂਦੀਆਂ ਖੇਡਾ ਵਤਨ ਪੰਜਾਬ ਦੀਆਂ ਵਿੱਚ ਸੋਨ ਤਗਮਾ ਹਾਸਲ ਕੀਤਾ ਹੈ।

ਖੇਡਾਂ ਵਤਨ ਪੰਜਾਬ ਦੀਆਂ ਪ੍ਰੋਗਰਾਮ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਸ਼ੁਰੂ ਕੀਤਾ ਗਿਆ ਸੀ ਜਿਸ ਵਿੱਚ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਵੱਖੋ-ਵੱਖ ਖੇਡ ਵਿੱਚ ਹਿੱਸਾ ਲੈ ਸਕਦਾ ਹੈ। ਇਸ ਵਿੱਚ ਜਿੱਤਣ ਵਾਲੇ ਨਕਦ ਰਾਸ਼ੀ ਵੀ ਇਨਾਮ ਵਜੋਂ ਮਿਲਦੀ ਹੈ।

ਊਸ਼ਾ ਸਿੱਕਾ ਬੈਂਕ ਮੈਨੇਜਰ ਵਜੋਂ ਰਿਟਾਇਰਡ ਹੋਏ ਹਨ। ਊਸ਼ਾ ਕੈਂਸਰ ਦੇ ਹੋਰ ਮਰੀਜਾਂ ਨੂੰ ਸਕਾਰਤਮਕ ਰਹਿਣ ਲਈ ਉਤਸ਼ਾਹਿਤ ਕਰਦੇ ਨੇ ਅਤੇ ਸਿਹਤ ਉਪਰ ਧਿਆਨ ਦੇਣ ਲਈ ਪਰੇਰਿਤ ਕਰਦੇ ਹਨ।

ਊਸ਼ਾ ਸਿੱਕਾ ਨਾਲ ਕਸਰਤ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਹ ਆਪਣੀ ਉਮਰ ਤੇ ਦ੍ਰਿੜ ਇਰਾਦੇ ਨਾਲ ਹਮੇਸ਼ਾ ਉਹਨਾਂ ਨੂੰ ਉਤਸ਼ਾਹਿਤ ਕਰਦੇ ਹਨ।

ਰਿਪੋਰਟ- ਬਿਮਲ ਸੈਣੀ, ਐਡਿਟ- ਗੁਰਕਿਰਤਪਾਲ ਸਿੰਘ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)