ਨੌਜਵਾਨਾਂ ਦੀ ਇਹ ਆਰਮੀ ਵਾਧੂ ਖਾਣਾ ਲੋੜਵੰਦਾਂ ਤੱਕ ਕਿਵੇਂ ਪਹੁੰਚਾਉਂਦੀ ਹੈ

ਵੀਡੀਓ ਕੈਪਸ਼ਨ, ਕਰੀਬ 250 ਨੌਜਵਾਨ ਕਰ ਰਹੇ ਨੇ ਲੋੜਵੰਦਾਂ ਦੀ ਸੇਵਾ
ਨੌਜਵਾਨਾਂ ਦੀ ਇਹ ਆਰਮੀ ਵਾਧੂ ਖਾਣਾ ਲੋੜਵੰਦਾਂ ਤੱਕ ਕਿਵੇਂ ਪਹੁੰਚਾਉਂਦੀ ਹੈ

'ਰੋਬਿਨ ਹੁਡ ਆਰਮੀ' ਦਾ ਸੁਪਨਾ ਹੈ ਕਿ ਕਿਤੇ ਵੀ ਖਾਣਾ ਵਿਅਰਥ ਨਾ ਜਾਵੇ ਤੇ ਨਾ ਹੀ ਕੋਈ ਭੁੱਖਾ ਸੌਂਵੇ। ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਕਰੀਬ 250 ਤੋਂ ਵੱਧ ਨੌਜਵਾਨ ਇਸੇ ਮਕਸਦ ਨੂੰ ਪੂਰਾ ਕਰਨ ਵਿੱਚ ਲੱਗੇ ਹੋਏ ਹਨ।

'ਰੋਬਿਨ ਹੁਡ ਆਰਮੀ' ਨਾਲ ਜੁੜੇ ਲੋਕ ਹੋਟਲਾਂ, ਢਾਬਿਆਂ ਅਤੇ ਹੋਰ ਸਮਾਗਮਾਂ ਵਿੱਚੋਂ ਬਚਿਆ ਖਾਣਾ ਇਕੱਠਾ ਕਰਦੇ ਹਨ ਜਿਸ ਨੂੰ ਲੋੜਵੰਦਾਂ ਵਿੱਚ ਵੰਡਿਆ ਜਾਂਦਾ ਹੈ।

ਇਹ ਨੌਜਵਾਨ ਕਿਸੇ ਤੋਂ ਵੀ ਪੈਸੇ ਦੇ ਰੂਪ ਵਿੱਚ ਸਹਾਇਤਾ ਨਹੀਂ ਲੈਂਦੇ ਸਗੋਂ ਰਾਸ਼ਨ ਦੇ ਰੂਪ ਵਿੱਚ ਸਹਿਯੋਗ ਲਿਆ ਜਾਂਦਾ ਹੈ ਜਿਸ ਨੂੰ ਅੱਗੇ ਲੋੜਵੰਦਾਂ ਲੋਕਾਂ ਵਿੱਚ ਪਿੰਡਾਂ ਅੰਦਰ ਜਾ ਕੇ ਵੰਡ ਦਿੱਤਾ ਜਾਂਦਾ ਹੈ।

ਕਰੂਕਸ਼ੇਤਰ

ਤਸਵੀਰ ਸਰੋਤ, BBC/ Kamal Saini

ਤਸਵੀਰ ਕੈਪਸ਼ਨ, ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਕਰੀਬ 250 ਤੋਂ ਵੱਧ ਨੌਜਵਾਨ ਜ਼ਰੂਰਤਮੰਦਾਂ ਤੱਕ ਖਾਣਾ ਪਹੁੰਚਾਉਂਦੇ ਹਨ

ਇਲਾਕੇ ਦੇ ਹੋਟਲਾਂ ਅਤੇ ਢਾਬਿਆਂ ਵਾਲੇ ਵੀ ਖੁਸ਼ੀ-ਖੁਸ਼ੀ ਇਹਨਾਂ ਨੌਜਵਾਨਾਂ ਦਾ ਸਾਥ ਦਿੰਦੇ ਹਨ ਅਤੇ ਅਕਸਰ ਖੁਦ ਹੀ ਫੋਨ ਕਰਕੇ ਖਾਣਾ ਬਚੇ ਹੋਣ ਦੀ ਜਾਣਕਾਰੀ ਦੇ ਦਿੰਦੇੇ ਹਨ।

'ਰੋਬਿਨ ਹੁਡ ਆਰਮੀ' ਦੇ ਇਸ ਕਦਮ ਨਾਲ ਕੁਝ ਰਾਹਤ ਮਿਲਣ ’ਤੇ ਜਰੂਰਤਮੰਦ ਲੋਕਾਂ ਨੇ ਵੀ ਕਾਫ਼ੀ ਤਸੱਲੀ ਪ੍ਰਗਟ ਕੀਤੀ ਹੈ।

(ਰਿਪੋਰਟ - ਕਮਲ ਸੈਣੀ, ਐਡਿਟ - ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)