ਮਿਆਂਮਾਰ ਅਤੇ ਥਾਈਲੈਂਡ ਵਿੱਚ ਆਏ ਭਿਆਨਕ ਭੂਚਾਲ, ਕਈ ਮੌਤਾਂ ਹੋਈਆਂ
ਮਿਆਂਮਾਰ ਅਤੇ ਥਾਈਲੈਂਡ ਵਿੱਚ ਆਏ ਭਿਆਨਕ ਭੂਚਾਲ, ਕਈ ਮੌਤਾਂ ਹੋਈਆਂ

ਤਸਵੀਰ ਸਰੋਤ, Getty Images
ਸ਼ੁੱਕਰਵਾਰ ਨੂੰ ਮਿਆਂਮਾਰ ਅਤੇ ਥਾਈਲੈਂਡ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 7.7 ਸੀ।
ਇੱਥੇ ਕੁਝ ਹੀ ਪਲ਼ਾਂ ਵਿੱਚ ਇਮਾਰਤਾਂ ਢਹਿ ਢੇਰੀ ਹੋ ਗਈਆਂ, ਸੜਕਾਂ ਵਿੱਚ ਤ੍ਰੇੜਾਂ ਪੈ ਗਈਆਂ, ਇਮਾਰਤਾਂ ਕੰਬਣ ਲੱਗੀਆਂ।
ਇਸ ਭੂਚਾਲ ਕਾਰਨ ਸੈਂਕੜੇ ਮੌਤਾਂ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ।
ਭੂਚਾਲ ਦਾ ਕੇਂਦਰ ਮਿਆਂਮਾਰ ਦਾ ਸਗਾਂਇਨ ਸ਼ਹਿਰ ਸੀ। ਇਸ ਤੋਂ 10 ਮਿੰਟਾਂ ਬਾਅਦ 6.4 ਚਾਰ ਦੀ ਤੀਬਰਤਾ ਵਾਲਾ ਆਫਟਰਸ਼ੌਕ ਵੀ ਆਇਆ।
ਐਡਿਟ - ਸੁਖਮਨਦੀਪ ਸਿੰਘ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ






