ਲੋਕ ਸਭਾ ਚੋਣਾਂ 2024: ਸਿੱਖ ਧਰਮ ਅਪਣਾਇਆ, ਪਾਰਟੀ ਬਣਾਈ, ਹੁਣ ਇਨ੍ਹਾਂ ਮੁੱਦਿਆਂ ’ਤੇ ਵੋਟਾਂ ਮੰਗਦੇ
ਲੋਕ ਸਭਾ ਚੋਣਾਂ 2024: ਸਿੱਖ ਧਰਮ ਅਪਣਾਇਆ, ਪਾਰਟੀ ਬਣਾਈ, ਹੁਣ ਇਨ੍ਹਾਂ ਮੁੱਦਿਆਂ ’ਤੇ ਵੋਟਾਂ ਮੰਗਦੇ
ਤਾਮਿਲਨਾਡੂ ਵਿੱਚ ਸਿੱਖ ਧਰਮ ਅਪਣਾ ਚੁੱਕੇ ਕੁਝ ਲੋਕਾਂ ਨੇ ਮਿਲ ਕੇ ਇੱਕ ਖੇਤਰੀ ਪਾਰਟੀ ਬਣਾ ਲਈ ਹੈ, ਜਿਸ ਦਾ ਨਾਮ ਹੈ ਬਹੁਜਨ ਦ੍ਰਵਿੜ ਪਾਰਟੀ।
ਹੁਣ ਤੁਹਾਨੂੰ ਉਥੇ ਸਿਰ 'ਤੇ ਦਸਤਾਰ ਸਜਾ ਕੇ ਅਤੇ ਗਾਤਰਾ ਪਾ ਕੇ ਵੋਟਾਂ ਮੰਗਣ ਦਾ ਇਹ ਨਜ਼ਾਰਾ ਦੇਖਣ ਨੂੰ ਮਿਲੇਗਾ।
ਕਈ ਪ੍ਰਮੁੱਖ ਪਾਰਟੀਆਂ ਦੇ ਨਾਲ-ਨਾਲ ਬਹੁਜਨ ਦ੍ਰਵਿੜ ਪਾਰਟੀ ਨਾਮ ਦੀ ਇਹ ਪਾਰਟੀ ਵੀ ਤਾਮਿਲਨਾਡੂ ਦੇ ਸੱਤ ਹਲਕਿਆਂ ਤੋਂ ਚੋਣ ਲੜ ਰਹੀ ਹੈ।

ਸਿੱਖ ਧਰਮ ਅਪਣਾਉਣ ਦਾ ਦਾਅਵਾ ਕਰਨ ਵਾਲੇ ਸੱਤ ਤਾਮਿਲ ਮੂਲ ਦੇ ਲੋਕ ਇਸ ਪਾਰਟੀ ਵੱਲੋਂ ਤਾਮਿਲਨਾਡੂ ਵਿੱਚ ਲੋਕ ਸਭਾ ਚੋਣਾਂ ਲੜ ਰਹੇ ਹਨ।
ਇਹ ਸੱਤੇ ਉਮੀਦਵਾਰ ਦਲਿਤ ਭਾਈਚਾਰੇ ਨਾਲ ਸਬੰਧਤ ਸਨ।
ਰਿਪੋਰਟ- ਥੰਗਾਦੁਰਾਈ ਕੁਮਾਰਾਪਾਂਡੀਅਨ
ਪ੍ਰੋਡਿਊਸਰ- ਮੁਰੂਗੇਸ਼ ਮਾਡਾਕੰਨੂ
ਐਡਿਟ-ਨਿਸ਼ਾਂਤ ਸੈਮੂਅਲ



