ਮਲੇਰਕੋਟਲਾ: ਭਾਈਚਾਰਕ ਸਾਂਝ ਦਾ ਪ੍ਰਤੀਕ ਸ਼ਹਿਰ ਵਿਰਾਸਤ ਨੂੰ ਕਿਵੇਂ ਸਾਂਭੀ ਬੈਠਾ ਹੈ
ਮਲੇਰਕੋਟਲਾ: ਭਾਈਚਾਰਕ ਸਾਂਝ ਦਾ ਪ੍ਰਤੀਕ ਸ਼ਹਿਰ ਵਿਰਾਸਤ ਨੂੰ ਕਿਵੇਂ ਸਾਂਭੀ ਬੈਠਾ ਹੈ

ਪੰਜਾਬ ਦਾ ਸ਼ਹਿਰ ਮਲੇਰਕੋਟਲਾ, ਇੱਕ ਅਜਿਹਾ ਸ਼ਹਿਰ ਜੋ ਪੰਜਾਬ ਦੇ ਦਿਲ ਵਿੱਚ ਭਾਈਚਾਰੇ ਅਤੇ ਸਾਂਝ ਦਾ ਚਾਨਣ ਮੁਨਾਰਾ ਹੈ।
ਅੱਜ, ਅਸੀਂ ਇਸ ਅਦਭੁੱਤ ਜਗ੍ਹਾ ਦੇ ਇਤਿਹਾਸ, ਸੱਭਿਆਚਾਰ ਅਤੇ ਸਰਬੱਤ ਦੇ ਭਲੇ ਦੀ ਭਾਵਨਾ ਨੂੰ ਪ੍ਰਭਾਸ਼ਿਤ ਕਰਨ ਵਾਲੀ ਰੂਹ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ।
ਮਾਲੇਰਕੋਟਲਾ ਜੋ ਕਦੇ ਖੁਦਮੁਖਤਿਆਰ ਰਿਆਸਤ ਹੁੰਦਾ ਸੀ, ਇਸ ਦਾ ਇਹ ਨਾਮ ਕਿਵੇਂ ਪਿਆ?
ਮੰਨੇ-ਪ੍ਰਮੰਨੇ ਵਿਦਵਾਨ ਡਾ.ਰਤਨ ਸਿੰਘ ਜੱਗੀ ਮੁਤਾਬਕ ਇਹ ਨਾਮ ਦੋ ਸ਼ਬਦਾਂ ਮਹਲੇਰ ਅਤੇ ਕੋਟਲਾ ਦੇ ਜੋੜ ਤੋਂ ਬਣਿਆ ਹੈ।
ਮਹਲੇਰ, ਰਾਜਪੂਤ ਚੌਧਰੀ ਮਹਲੇਰ ਸਿੰਘ ਦੁਆਰਾ ਵਸਾਇਆ ਗਿਆ ਇੱਕ ਪਿੰਡ ਸੀ, ਜਿਸ ਨੂੰ ਬਾਅਦ ਵਿੱਚ ਨਵਾਬ ਵਜ਼ੀਦ ਖਾਨ ਨੇ ਨਵੀਂ ਆਬਾਦੀ ਕੋਟਲਾ ਨਾਲ ਮਿਲਾ ਕੇ ਮਲੇਰਕੋਟਲਾ ਬਣਾਇਆ।
ਰਿਪੋਰਟ- ਰਵਿੰਦਰ ਸਿੰਘ ਰੌਬਿਨ, ਸ਼ੂਟ- ਸਵਿੰਦਰ ਸਿੰਘ ਤੇ ਰਾਮ ਰਾਜ, ਐਡਿਟ- ਸੰਦੀਪ ਸਿੰਘ ਤੇ ਰਾਜਨ ਪਪਨੇਜਾ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)



