ਆਸਟਰੇਲੀਆ ਦੇ ਸਿਡਨੀ ਦੇ ਸ਼ੌਪਿੰਗ ਮਾਲ ਵਿੱਚ ਚਾਕੂਆਂ ਨਾਲ ਹਮਲਾ, ਚਸ਼ਮਦੀਦਾਂ ਨੇ ਕੀ ਦੱਸਿਆ
ਆਸਟਰੇਲੀਆ ਦੇ ਸਿਡਨੀ ਦੇ ਸ਼ੌਪਿੰਗ ਮਾਲ ਵਿੱਚ ਚਾਕੂਆਂ ਨਾਲ ਹਮਲਾ, ਚਸ਼ਮਦੀਦਾਂ ਨੇ ਕੀ ਦੱਸਿਆ

ਤਸਵੀਰ ਸਰੋਤ, Getty Images
ਪ੍ਰਕਾਸ਼ਿਤ
ਆਸਟਰੇਲੀਆ ਦੇ ਸਿਡਨੀ ਸ਼ਹਿਰ 'ਚ ਇੱਕ ਸ਼ਾਪਿੰਗ ਮਾਲ ਵਿੱਚ ਇੱਕ ਸ਼ੱਕੀ ਵਿਅਕਤੀ ਵੱਲੋਂ ਕਈ ਲੋਕਾਂ 'ਤੇ ਚਾਕੂ ਨਾਲ ਹਮਲਾ ਕਰਨ ਦੀ ਘਟਨਾ ਵਾਪਰੀ।
ਹਮਲਾਵਰ ਨੂੰ ਇੱਕ ਸੀਨੀਅਰ ਪੁਲਿਸ ਅਧਿਕਾਰੀ ਵੱਲੋਂ ਗੋਲੀ ਨਾਲ ਮਾਰ ਦਿੱਤਾ ਗਿਆ।
ਇਸ ਹਮਲੇ ਵਿੱਚ ਚਾਰ ਔਰਤਾਂ ਅਤੇ ਇੱਕ ਮਰਦ ਦੀ ਮੌਕੇ ਉੱਤੇ ਮੌਤ ਹੋ ਗਈ ਜਦਕਿ ਪੰਜਵੀਂ ਔਰਤ ਦੀ ਹਸਪਤਾਲ ਵਿੱਚ ਸੱਟਾਂ ਦੀ ਤਾਬ ਨਾ ਸਹਾਰਦਿਆਂ ਹੋਇਆਂ ਮੌਤ ਹੋ ਗਈ।
ਸਿਡਨੀ ਦੇ ਆਲੇ-ਦੁਆਲੇ ਦੇ ਹਸਪਤਾਲਾਂ ਵਿੱਚ ਇੱਕ 9 ਮਹੀਨਿਆਂ ਦੇ ਬੱਚੇ ਸਣੇ 8 ਜਣਿਆਂ ਦਾ ਇਲਾਜ ਚੱਲ ਰਿਹਾ ਹੈ।
ਪੁਲਿਸ ਮੁਤਾਬਕ ਸ਼ੱਕੀ ਹਮਲਾਵਰ ਦੀ ਉਮਰ 40 ਸਾਲ ਦੇ ਕਰੀਬ ਹੈ, ਉਸ ਨੇ ਇਹ ਹਮਲਾ ਕਿਉਂ ਕੀਤਾ ਇਸ ਬਾਰੇ ਫਿਲਹਾਲ ਜਾਣਕਾਰੀ ਨਹੀਂ ਹੈ।



