ਕਾਂਗਰਸੀ ਆਗੂ ਰਾਹੁਲ ਗਾਂਧੀ ਦਾ ਦਾਅਵਾ, 'ਕਾਂਗਰਸੀ ਵੋਟਰਾਂ ਦੇ ਨਾਮ ਕੀਤੇ ਗਏ ਡਿਲੀਟ', ਚੋਣ ਕਮਿਸ਼ਨ ਨੇ ਦਿੱਤਾ ਜਵਾਬ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੋਟਾਂ ਡਿਲੀਟ ਹੋਣ ਦਾ ਇਲਜ਼ਾਮ ਲਗਾ ਕੇ ਭਾਰਤ ਦੇ ਚੋਣ ਕਮਿਸ਼ਨ ਨੂੰ ਘੇਰਿਆ ਹੈ। ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ 'ਵੋਟ ਚੋਰਾਂ' ਦੀ ਰੱਖਿਆ ਕਰ ਰਹੇ ਹਨ।
ਉਨ੍ਹਾਂ ਨੇ ਇੱਕ ਪ੍ਰੈਸ ਕਾਨਫਰੈਂਸ ਦੌਰਾਨ ਕਿਹਾ ਕਿ ਵੋਟਰਾਂ ਦੇ ਨਾਮ ਫੇਕ ਲਾਗਿੰਨ ਦੇ ਜ਼ਰੀਏ ਡਿਲੀਟ ਕੀਤੇ ਗਏ ਹਨ।
ਰਾਹੁਲ ਗਾਂਧੀ ਨੇ ਕਿਹਾ ਹੈ ਕਿ ਮਹਿਲਾਵਾਂ, ਦਲਿਤਾਂ ਅਤੇ ਆਦੀਵਾਸੀਆਂ ਦੇ ਵੋਟ ਚੋਰੀ ਹੋਏ ਹਨ ਅਤੇ ਟਾਰਗੇਟ ਕਰਕੇ ਕਾਂਗਰਸ ਵੋਟਰਾਂ ਦੇ ਨਾਮ ਡਿਲੀਟ ਕੀਤੇ ਗਏ ਹਨ। ਉਨ੍ਹਾਂ ਨੇ ਕਰਨਾਟਕ ਦੀ ਆਲੰਦ ਸੀਟ ਦਾ ਉਦਾਹਰਣ ਦਿੱਤਾ ਹੈ।

ਤਸਵੀਰ ਸਰੋਤ, ANI
ਉਧਰ ਚੋਣ ਕਮਿਸ਼ਨ ਨੇ ਰਾਹੁਲ ਗਾਂਧੀ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ। ਚੋਣ ਕਮਿਸ਼ਨ ਵੱਲੋਂ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਉੱਤੇ ਸ਼ੇਅਰ ਕੀਤੀ ਇੱਕ ਪੋਸਟ ਵਿੱਚ ਲਿਖਿਆ ਕਿ ਵੋਟ ਦੀ ਡਿਲੀਸ਼ਨ ਪਬਲਿਕ ਦੇ ਕਿਸੇ ਮੈਂਬਰ ਵੱਲੋਂ ਆਨਲਾਈਨ ਨਹੀਂ ਕੀਤੀ ਜਾ ਸਕਦੀ, ਜਿਵੇਂ ਰਾਹੁਲ ਗਾਂਧੀ ਨੇ ਗਲਤ ਸਮਝਿਆ ਹੈ।
2023 ਵਿੱਚ ਆਲੰਦ ਵਿਧਾਨ ਸਭਾ ਸੀਟ ਉੱਤੇ ਵੋਟਾਂ ਡਿਲੀਟ ਕਰਨ ਦੀਆਂ ਕੁਝ ਅਸਫਲ ਕੋਸ਼ਿਸ਼ਾਂ ਹੋਈਆਂ ਸਨ, ਜਿਸ ਦੀ ਜਾਂਚ ਕਰਵਾਉਣ ਲਈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਖੁਦ ਐੱਫਆਈਆਰ ਦਰਜ ਕਰਵਾਈ ਸੀ।
ਰਾਹੁਲ ਗਾਂਧੀ ਦੇ ਇਲਜ਼ਾਮਾਂ ਨੂੰ ਬੀਜੇਪੀ ਨੇ ਵੀ ਗਲਤ ਦੱਸਿਆ। ਬੀਜੇਪੀ ਦੇ ਆਗੂ ਅਨੁਰਾਗ ਠਾਕੁਰ ਨੇ ਕਿਹਾ ਕਿ ਰਾਹੁਲ ਗਾਂਧੀ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



